ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੇਟ ਇਲਾਕੇ ਦੇ ਪਿੰਡਾਂ ਦੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲਾ ਵਿਖੇ ਹੋਈ  

ਨਵੀਂ ਖੇਤੀ ਨੀਤੀ, ਵਾਟਰ ਪਾਲਸੀ, ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ, ਕਿਸਾਨਾਂ ਸਿਰ ਚੜੇ ਸਾਰੇ ਕਰਜੇ ਰੱਦ ਕਰਨ, ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ,ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ੇ ਤੇ ਨੋਕਰੀ ਦੇ ਬਕਾਇਆ ਕੇਸਾਂ‌ ਦਾ ਨਿਪਟਾਰਾ ਆਦਿ ਮੰਗਾਂ ਨੂੰ ਲੈ ਕੇ ਦਿੱਲੀ ਦੀ ਤਰਜ਼ ਤੇ ਹੋਵੇਗਾ ਸ਼ੰਘਰਸ਼  -  ਮਨਜੀਤ ਧਨੇਰ , ਮਹਿੰਦਰ ਸਿੰਘ ਕਮਾਲਪੁਰਾ ਅਤੇ ਕਮਲਜੀਤ ਖੰਨਾ  

ਬੇਟ ਇਲਾਕੇ ਦੀ ਨਵੀਂ ਕਮੇਟੀ ਦਾ ਹੋਇਆ ਗਠਨ  

ਜਗਰਾਉਂ , 16 ਮਈ (ਮਨਜਿੰਦਰ ਗਿੱਲ)  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਪਿੰਡ ਸੋਢੀਵਾਲਾ ਦੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸਿੱਧਵਾਂ ਬੇਟ ਬਲਾਕ ਦੇ ਦੋ ਦਰਜਨ ਪਿੰਡਾਂ ਦੀਆਂ ਪਿੰਡ ਇਕਾਈਆਂ ਦੇ ਅਹੁਦੇਦਾਰਾਂ, ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ।ਸਭ ਤੋ ਪਹਿਲਾਂ ਮੀਟਿੰਗ ਵਿਚ ਸਾਬਕਾ ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ‌ ਅਤੇ ਇਕਾਈ ਆਗੂ ਗੁਰਮੇਲ ਸਿੰਘ ਗੇਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਆਪਣੇ ਸੰਬੋਧਨ ਵਿਚ ਕੇਂਦਰ ਹਕੂਮਤ ਤੇ ਪੰਜਾਬ ਸਰਕਾਰ ਨਾਲ ਚਲਦੇ ਕਿਸਾਨੀ ਮਸਲਿਆਂ ਤੇ ਖੁਲ ਕੇ ਚਾਨਣਾ ਪਾਇਆ। ਲੋਕ ਆਗੂ ਕੰਵਲਜੀਤ ਖੰਨਾ ਨੇ ਹਕੂਮਤਾਂ‌ਦੀਆਂ‌ਕਿਸਾਨ ਵਿਰੋਧੀ ਨੀਤੀਆਂ‌ਦਾ ਚੱਜ ਨਾਲ ਪਾਸ ਉਘੇੜਿਆ। ਉਨਾਂ ਕਿਹਾ ਕਿ ਨਵੀਂ ਖੇਤੀ ਨੀਤੀ, ਵਾਟਰ ਪਾਲਸੀ, ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ, ਕਿਸਾਨਾਂ ਸਿਰ ਚੜੇ ਸਾਰੇ ਕਰਜੇ ਰੱਦ ਕਰਨ, ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ,ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ੇ ਤੇ ਨੋਕਰੀ ਦੇ ਬਕਾਇਆ ਕੇਸਾਂ‌ ਦਾ ਨਿਪਟਾਰਾ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਭਰ ਚ ਵਿਧਾਇਕਾਂ ਨੂੰ ਮੰਗਪੱਤਰ ਦੇਣ‌ ਤੋਂ‌ ਬਾਦ  ਹੁਣ‌ਇਕ ਵੇਰ ਫਿਰ ਦਿੱਲੀ ਤਰਜ਼ ਤੇ ਸੰਘਰਸ਼ ਸੜਕਾਂ ਤੇ ਸ਼ੁਰੂ ਕੀਤਾ ਜਾ ਰਿਹਾ ਹੈ,ਜਿਸ ਲਈ ਪੂਰੇ ਜ਼ੋਰ ਨਾਲ ਤਿਆਰੀ ਪਿੰਡ ਪਿੰਡ ਤੇਜ਼ ਕਰ ਦਿਤੀ ਗਈ ਹੈ। ਉਨਾਂ ਪਿੰਡਾਂ ਚ  ਮਈ ਮਹੀਨੇ ਚ ਮੈਂਬਰਸ਼ਿਪ ਪੂਰੀ  ਕਰਨ, ਫੰਡ ਮੁਹਿੰਮ ਪੂਰੇ ਜ਼ੋਰ ਸੋਰ ਨਾਲ ਚਲਾਉਣ ਦਾ ਸੱਦਾ ਦਿੱਤਾ।ਇਸ ਸਮੇਂ ਇੱਕੀ ਮੈਂਬਰੀ ਬਲਾਕ ਕਮੇਟੀ ਦੀ ਚੌਣ ਕੀਤੀ ਗਈ ਜਿਸ ਵਿੱਚ ਹਰਜੀਤ ਸਿੰਘ ਕਾਲਾ ਜਨੇਤ ਪੁਰਾ ਬਲਾਕ ਪ੍ਰਧਾਨ, ਪਰਮਿੰਦਰ ਸਿੰਘ ਪਿੱਕਾ ਗਾਲਬ ਮੀਤ ਪ੍ਰਧਾਨ, ਗੁਰਮੇਲ ਸਿੰਘ ਭਰੋਵਾਲ ਬਲਾਕ ਸਕੱਤਰ, ਜਗਜੀਤ ਸਿੰਘ ਕਲੇਰ ਮੀਤ ਸਕੱਤਰ, ਚਰਨਜੀਤ ਸਿੰਘ ਸੇਖਦੋਲਤ ਖ਼ਜ਼ਾਨਚੀ ਚੁਣੇ ਗਏ। ਇਸ ਸਮੇਂ ਇਕ ਮਤੇ ਰਾਹੀਂ ਡੇਰਾ ਬੱਸੀ ਦੇ ਪਿੰਡ ਸੁੰਢਰਾਂ‌ ਵਿਖੇ ਕਿਸਾਨ ਦੀ ਘੋਰ ਅਣਗਹਿਲੀ ਕਾਰਨ  ਅੱਗ ਲਗਣ ਨਾਲ ਮਾਰੀ ਗਈ ਮਸੂਮ ਬੱਚੀ ਰੁਪਾਲੀ ਦੀ ਮੌਤ ਤੇ ਡੂੰਘੇ ਅਫਸੋਸ ਦਾ ਇਜ਼ਹਾਰ ਕਰਦਿਆਂ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਕਤ੍ਰ ਕਿਸਾਨਾਂ ਨੇ ਕਣਕ ਦਾ ਨਾੜ ਨਾ ਸਾੜਨ ਦਾ ਫੈਸਲਾ ਕਰਦਿਆਂ ਇਸ  ਨਾੜ ਸਾੜਣ‌ ਦੀ ਕਾਰਵਾਈ ਨੂੰ ਰੋਕਣ ਦੀ ਕਿਸਾਨਾਂ‌ ਨੂੰ ਜ਼ੋਰਦਾਰ ਅਪੀਲ ਕੀਤੀ। ਅਜ ਦੇ ਬਲਾਕ ਇਜਲਾਸ ਚ ਜਿਲਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਹੰਬੜਾਂ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਜਗਰਾਓਂ ਜਗਤਾਰ ਸਿੰਘ ਦੇਹੜਕਾ,ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ,  ਬਲਾਕ ਪ੍ਰੈੱਸ ਸਕੱਤਰ ਦੇਵਿੰਦਰ ਸਿੰਘ ਕਾਉਂਕੇ, ਧਰਮ ਸਿੰਘ ਸੂਜਾਪੁਰ, ਸਤਬੀਰ ਸਿੰਘ ਬੋਪਾਰਾਏ, ਬਚਿੱਤਰ ਸਿੰਘ ਜਨੇਤ ਪੁਰਾ, ਪਵਿਤਰ ਸਿੰਘ ਲੋਧੀਵਾਲ ਕਰਨੈਲ ਸਿੰਘ ਸਾਬਕਾ ਸਰਪੰਚ , ਸੁਖਦੇਵ ਸਿੰਘ ਰਾਮਗੜ , ਅਰਜਨ ਸਿੰਘ ਖੇਲਾ, ਮੱਖਣ ਸਿੰਘ ਰਸੂਲਪੁਰ ਜੰਡੀ, ਗੁਰਇਕਬਾਲ ਸਿੰਘ ਲੀਲਾਂ, ਬਲਦੇਵ ਸਿੰਘ ਸਦਰਪੁਰਾ, ਬਲਦੇਵ ਸਿੰਘ ਸੋਢੀ ਵਾਲ, ਜਗਵਿੰਦਰ ਸਿੰਘ ਅੱਬੂਪੁਰਾ, ਮੋਹਨ ਸਿੰਘ ਬੰਗਸੀਪੁਰਾ, ਮਨਜਿੰਦਰ ਸਿੰਘ ਮਨਸੀਹਾਂ ਭਾਜਣ, ਮਨਜਿੰਦਰ ਸਿੰਘ ਮੋਰਕਰੀਮਾਂ  ਆਦਿ ਆਗੂ ਤੇ ਵਰਕਰ ਵੱਡੀ ‌ਗਿਣਤੀ ਚ ਹਾਜ਼ਰ ਸਨ।