ਜਗਰਾਉ 13 ਮਈ (ਅਮਿਤਖੰਨਾ) ਸਵਾਮੀ ਰੂਪ ਚੰਦ ਜੈਨ ਸਕੂਲ ਨੇ ਵਿਦਿਆਰਥੀਆਂ ਦੀ ਕਿਤਾਬਾਂ ਤੋਂ ਪਰੇ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਜਮਾਤ ਛੇਵੀਂ ਤੋਂ ਅੱਠਵੀ ਤੱਕ ਬੁੱਕ ਮਾਰਕ ਮੁਕਾਬਲਾ ਕਰਵਾਇਆ ਗਿਆ ਵਿਦਿਆਰਥੀਆਂ ਨੂੰ ਇੱਕ ਖਾਲੀ ਟੈਂਮਲੇਟ ਦਿੱਤਾ ਗਿਆ ਸੀ ਅਤੇ ਮਨਪਸੰਦ ਦ੍ਰਿਸ਼ਾਂ, ਪਾਤਰਾਂ ਜਾਂ ਚਿੱਤਰਾਂ ਨਾਲ ਇੱਕ ਅਸਲੀ ਡਿਜ਼ਾਈਨ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਪ੍ਰਿੰਸੀਪਲ ਰਾਜਪਾਲ ਕੌਰ ਨੇ ਪ੍ਰਤੀਭਾਗੀ ਬੱਚਿਆਂ ਨੂੰ ਵੱਧ ਤੋਂ ਵੱਧ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ । ਤਾਂ ਜੋ ਉਹ ਇਸ ਵਿਲੱਖਣ ਤਰ੍ਹਾਂ ਦੀ ਕਲਾ ਅਤੇ ਟੈਲੇਂਟ ਨਾਲ ਰੂਬਰੂ ਹੋ ਸਕਣ ਇਸ ਇਸ ਪ੍ਰਤੀਯੋਗਿਤਾ ਵਿੱਚ ਸੱਤਵੀਂ ਜਮਾਤ ਦੇ ਅਰਸ਼ਦੀਪ ਸਿੰਘ ,ਸੁਖਜੀਤ ਕੌਰ ਅਤੇ ਸਿਮਰਨਪ੍ਰੀਤ ਕੌਰ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਵਿਲੱਖਣ ਤਰ੍ਹਾਂ ਦੇ ਹੋਏ ਮੁਕਾਬਲੇ ਦਾ ਬੱਚਿਆਂ ਨੇ ਬਹੁਤ ਆਨੰਦ ਮਾਣਿਆ ।