1857 ਦੀ. ਵਿੱਚ ਭਾਰਤੀਆਂ ਨੇ ਕਈ ,ਸਮਾਜਿਕ ,ਆਰਥਿਕ, ਰਾਜਨੀਤਿਕ ਅਤੇ ਸੈਨਿਕ ਕਾਰਨਾਂ ਕਰਕੇ ਅੰਗਰੇਜਾਂ ਵਿਰੁੱਧ ਵਿਦਰੋਹ ਕਰ ਦਿੱਤਾ।ਇਸ ਵਿਦਰੋਹ ਦਾ ਤਤਕਾਲੀਨ ਕਾਰਨ ਚਰਬੀ ਵਾਲੇ ਕਾਰਤੂਸ ਸਨ।1857 ਈ. ਦੇ ਵਿਦਰੋਹ ਦਾ ਤੁਰੰਤ ਕਾਰਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸੈਨਿਕਾਂ ਦੁਆਰਾ ਵਰਤੇ ਗਏ ਹਥਿਆਰਾਂ ਵਿਚ ਇਕ ਛੋਟੀ ਜਿਹੀ ਤਬਦੀਲੀ ਸੀ. ਈਸਟ ਇੰਡੀਆ ਕੰਪਨੀ ਨੇ ਨਵੇਂ ਪੈਟਰਨ 1853 ਐਂਫੀਲਡ ਰਾਈਫਲ ਨੂੰ ਅਪਗ੍ਰੇਡ ਕੀਤਾ, ਜਿਸ ਨਾਲ ਗ੍ਰੇਸਡ ਪੇਪਰ ਕਾਰਤੂਸ ਵਰਤਿਆ ਜਾਂਦਾ ਸੀ. ਕਾਰਤੂਸ ਨੂੰ ਖੋਲ੍ਹਣ ਅਤੇ ਰਾਈਫਲਾਂ ਨੂੰ ਲੋਡ ਕਰਨ ਲਈ, ਸਿਪਾਹੀਆਂ ਨੂੰ ਕਾਗਜ਼ ਵਿੱਚ ਡੈਡ ਕਰਨਾ ਪੈਂਦਾ ਸੀ ਅਤੇ ਆਪਣੇ ਦੰਦਾਂ ਨਾਲ ਇਸ ਨੂੰ ਛਿਲਣਾ ਪੈਂਦਾ ਸੀ।
ਇਹ ਵਿਦਰੋਹ 29 ਮਾਰਚ 1857 ਈ. ਨੂੰ ਬੈਰਕਪੁਰ ਤੋਂ ਮੰਗਲ ਪਾਂਡੇ ਨੇ ਸ਼ੁਰੂ ਕੀਤਾ।ਮੰਡਲ ਪਾਂਡੇ 1857 ਈ. ਦੇ ਵਿਦਰੋਹ ਦਾ ਪਹਿਲਾ ਸ਼ਹੀਦ ਬਣਿਆਂ।ਉਸਦੀ ਸ਼ਹੀਦੀ ਨੇ ਸੈਨਿਕਾਂ ਵਿੱਚ ਇੱਕ ਨਵੀਂ ਰੂਹ ਫੂਕੀ।ਮੇਰਠ ,ਕਾਨਪੁਰ,ਝਾਸੀ ,ਲਖਨਊ ,ਬਿਹਾਰ ਇਸ ਵਿਦਰੋਹ ਦੇ ਪ੍ਰਸਿੱਧ ਕੇਂਦਰ ਸਨ।ਇਹ ਅਜਿਹਾ ਵਿਦਰੋਹ ਸੀ ਜੋ ਛੇਤੀ ਹੀ ਸਾਰੇ ਭਾਰਤ ਵਿੱਚ ਫੈਲ ਗਿਆ।ਇਸ ਵਿਦਰੋਹ ਨੂੰ ਭਾਰਤੀ ਵਿਦਰੋਹ, ਜਿਸਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਜੰਗ, ਸਿਪਾਹੀ ਬਗ਼ਾਵਤ ਅਤੇ ਭਾਰਤੀ ਗਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਰਤਾਂਵੀ ਸ਼ਾਸਨ ਦੇ ਵਿਰੁੱਧ ਇੱਕ ਸ਼ਸਤਰਬੰਦ ਵਿਦਰੋਹ ਸੀ। ਮੇਰਠ ਵਿਚ ਇਹ ਬਗਾਵਤ ਸ਼ੁਰੂ ਹੋਈ, ਜੋ ਕਿ ਨਵੇਂ ਹਥਿਆਰਾਂ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਖੇਤਰ ਸੀ. ਬੈਰਕਪੁਰ ਦੀ ਘਟਨਾ ਤੋਂ ਉਤਸ਼ਾਹਿਤ ਹੋਕੇ ਮੇਰਠ ਵਿਖੇ 85 ਭਾਰਤੀ ਸੈਨਿਕਾਂ ਨੇ ਚਰਬੀ ਵਾਲੇ ਕਾਰਤੂਸਾਂ ਦੀ ਵਰਤੋਂ ਕਰਮ ਤੋਂ ਨਾਂਹ ਕਰ ਦਿੱਤੀ।ਸਿੱਟੇ ਵਜੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਲੰਬੀਆਂ ਸਜ਼ਾਵਾਂ ਦਿੱਤੀਆ
ਗਈਆ।ਇਨ੍ਹਾਂ ਸੈਨਿਕਾਂ ਨਾਲ ਕੀਤੇ ਗਏ ਮਾੜੇ ਵਿਵਹਾਰ ਕਾਰਨ ਮੇਰਠ ਦੇ ਹੋਰ ਸੈਨਿਕ ਭੜਕ ਉੱਠੇ।ਉਹਨਾਂ ਨੇ 10 ਮਈ 1857 ਨੂੰ ਜੇਲ੍ਹ ‘ਤੇ ਅਚਾਨਕ ਹਮਲਾ ਕਰਕੇ ਸਾਰੇ ਭਾਰਤੀ ਸੈਨਿਕਾਂ ਨੂੰ ਛੁਡਾ ਲਿਆ ।ਇਸ ਤੋਂ ਬਾਅਦ ਕੁੱਝ ਅੰਗਰੇਜ ਅਫਸਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਤਲ ਕਰ ਦਿੱਤਾ।ਫਿਰ ਦਿੱਲੀ ਵੱਲ ਹਰ ਹਰ ਮਹਾਦੇਵ ਦੇ ਨਾਹਰੇ ਲਾਉਂਦੇ ਹੋਏ ਚੱਲ ਪਏ ।ਇਹ 10 ਮਈ 1857 ਨੂੰ ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ 'ਚ ਮੇਰਠ ਵਿੱਚ ਭਾਰਤੀ ਫ਼ੌਜੀਆਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਬਗ਼ਾਵਤ ਕਰ ਦਿਤੀ। ਇਹ ਵਿਦਰੋਹ ਦੋ ਸਾਲਾਂ ਤੱਕ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਚੱਲਿਆ। ਇਹ ਬਗ਼ਾਵਤ ਛਾਉਣੀ ਖੇਤਰਾਂ ਵਿੱਚ ਛੋਟੀਆਂ ਮੋਟੀਆਂ ਝੜਪਾਂ ਅਤੇ ਆਗਜਨੀ ਨਾਲ ਸ਼ੁਰੂ ਹੋਈ ਸੀ ਪਰ ਜਨਵਰੀ ਮਹੀਨੇ ਤੱਕ ਇਸਨੇ ਵਿਸ਼ਾਲ ਰੂਪ ਧਾਰ ਲਿਆ ਸੀ। ਵਿਦਰੋਹ ਦਾ ਅੰਤ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੇ ਅੰਤ ਨਾਲ ਹੋਇਆ, ਅਤੇ ਪੂਰੇ ਭਾਰਤ ਉੱਤੇ ਬਰਤਾਨਵੀ ਤਾਜ ਦੀ ਹਕੂਮਤ ਹੋ ਗਈ ਜੋ ਅਗਲੇ 90 ਸਾਲਾਂ ਤੱਕ ਰਹੀ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।