ਜਗਰਾਉ 6 ਮਈ (ਅਮਿਤਖੰਨਾ) ਜੀ. ਐੱਚ. ਜੀ. ਅਕੈਡਮੀ, ਜਗਰਾਓਂ ਵਿਖੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਬਹੁਤ ਹੀ ਲੁਭਾਉਣੇ ਢੰਗ ਨਾਲ ਸਵਾਗਤ ਕੀਤਾ ਗਿਆ। ਅਕੈਡਮੀ ਦੇ ਅਧਿਆਪਕਾਂ ਦੁਆਰਾ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਸਮੇਂ ਸਭ ਤੋਂ ਪਹਿਲਾਂ ਜੀ.ਐੱਚ.ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਦੁਆਰਾ ਨੰਨ੍ਹੇ ਮੁੰਨੇ ਬੱਚਿਆਂ ਤੋਂ ਕੇਕ ਕਟਵਾਉਣ ਦੀ ਰਸਮ ਕੀਤੀ ਗਈ ਅਤੇ ਉਨ੍ਹਾਂ ਨੂੰ ਚਾਕਲੇਟ ਵੰਡੀਆਂ ਗਈਆਂ ।ਇਸ ਮੌਕੇ ਤੇ ਨਰਸਰੀ ਜਮਾਤ ਦੇ ਸਾਰੇ ਵਿਦਿਆਰਥੀ ਰੰਗਦਾਰ ਪੁਸ਼ਾਕਾਂ ਪਹਿਨ ਕੇ ਆਏ।ਬੱਚਿਆਂ ਨੂੰ ਐਨਕਾਂ ਅਤੇ ਟੋਪੀਆਂ ਵੀ ਵੰਡੀਆਂ ਗਈਆਂ । ਬੱਚਿਆਂ ਦੇ ਮਨੋਰੰਜਨ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਵਿਦਿਆਰਥੀਆਂ ਨੇ ਡਾਂਸ ਕੀਤਾ ਅਤੇ ਇਸ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆ।ਅਖੀਰ ਵਿੱਚ ਅਕੈਡਮੀ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਮਨ ਲਾ ਕੇ ਪਡ਼੍ਹਾਈ ਕਰਨ ਅਤੇ ਵੱਧ ਤੋਂ ਵੱਧ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਜੀ.ਐੱਚ ਜੀ ਅਕੈਡਮੀ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਸਰਦਾਰ ਬਲਜੀਤ ਮੱਲ੍ਹੀ ਦੁਆਰਾ ਬੱਚਿਆਂ ਨੂੰ ਹਮੇਸ਼ਾਂ ਖੁਸ਼ ਰਹਿਣ ਅਤੇ ਵੱਧ ਤੋਂ ਵੱਧ ਤਰੱਕੀਆਂ ਕਰਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ ।