ਜੀ.ਐਚ. ਜੀ.ਅਕੈਡਮੀ, ਜਗਰਾਓਂ ਵਿਖੇ ਲੜਕੀਆਂ ਦੀ ਉੱਚ ਵਿੱਦਿਆ ਨੂੰ ਉਤਸ਼ਾਹਿਤ ਕਰਨ ਲਈ ਖੇਡਿਆ ਗਿਆ ਨਾਟਕ  

ਜਗਰਾਉ 25 ਅਪ੍ਰੈਲ (ਅਮਿਤਖੰਨਾ) ਅੱਜ ਜੀ. ਐੱਚ. ਜੀ. ਅਕੈਡਮੀ, ਜਗਰਾਓਂ ਵਿਖੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਲੜਕੀਆਂ ਦੀ ਵਿੱਦਿਆ ਪ੍ਰਾਪਤੀ ਲਈ ਜਾਗਰੂਕ ਕਰਨ ਲਈ ਨੌਵੀਂ ਅਤੇ ਦਸਵੀਂ  ਜਮਾਤ ਅਜੀਤ ਹਾਊਸ ਦੀਆਂ ਵਿਦਿਆਰਥਣਾਂ  ਵੱਲੋਂ ਇਕ  ਨਾਟਕ ਪੇਸ਼ ਕੀਤਾ ਗਿਆ ।ਇਸ ਨਾਟਕ ਰਾਹੀਂ ਉਨ੍ਹਾਂ ਨੇ ਦਰਸਾਇਆ ਕਿ ਲੜਕੀਆਂ ਵੀ ਉੱਚ ਵਿੱਦਿਆ ਪ੍ਰਾਪਤ ਕਰ ਕੇ ਕਿਸੇ ਵੀ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦੀਆਂ ਹਨ ਇਸ ਲਈ ਸਾਨੂੰ  ਉਨ੍ਹਾਂ ਨੂੰ ਉੱਚ ਸਿੱਖਿਆ ਦੇ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ,ਨਾ ਕਿ ਉਨ੍ਹਾਂ ਦੀ ਕਾਬਲੀਅਤ ਨੂੰ ਨਜ਼ਰਅੰਦਾਜ਼ ਕਰ ਕੇ ਚਾਰਦੀਵਾਰੀ ਤੱਕ ਹੀ ਸੀਮਤ ਰਹਿਣ ਲਈ ਮਜ਼ਬੂਰ ਕਰਨਾ ਚਾਹੀਦਾ ਹੈ ।ਅਖੀਰ ਵਿੱਚ ਜੀ.ਐੱਚ. ਜੀ.  ਅਕੈਡਮੀ ਦੇ  ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ  ਵਿਦਿਆਰਥੀਆਂ ਦੁਆਰਾ ਦਿਖਾਈ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੜਕੀਆਂ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਸਕੂਲ ਵਿਚ ਕਰਵਾਈ  ਜਾਂਦੀ  ਹਰ ਗਤੀਵਿਧੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ ।ਇਸ ਲਈ ਇਨ੍ਹਾਂ ਨੂੰ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ  ਪ੍ਰਾਪਤ ਹੋਣੇ ਚਾਹੀਦੇ ਹਨ।