ਕੋਹਿਪ ਕੈਨੇਡਾ ਵੱਲੋਂ ਦੀਪਕ ਆਨੰਦ ਦੀ ਜਿੱਤ 'ਤੇ ਖੁਸੀ ਦਾ ਪ੍ਰਗਟਾਵਾ

ਮਹਿਲ ਕਲਾਂ /ਬਰਨਾਲਾ- ਜੂਨ (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ) -Jan Shakti News -

ੳਂਟਾਰੀਓ ਵਿਧਾਨ ਸਭਾ ਲਈ ਮਿਸੀਸਾਗਾ ਮਾਨਟਨ ਤੋਂ ਪ੍ਰੋਗਰੈਸਿਵ ਕੰਜ਼ਰਵੇਵਿਟ ਪਾਰਟੀ ਦੇ ਉਮੀਦਵਾਰ ਸ੍ਰੀ ਦੀਪਕ ਆਨੰਦ ਨੇ ਇਤਿਹਾਸਕ ਜਿੱਤ ਪ੍ਰਾਪਤ ਕਰਨ 'ਤੇ ''ਕੌਂਸਲ ਆਫ਼ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕੈਨੇਡਾ'' ਦੇ ਚੇਅਰਮੈਨ ਰੌਸ਼ਨ ਪਾਠਕ, ਉੱਤਰੀ ਭਾਰਤ ਦੇ ਪ੍ਰਧਾਨ ਡਾ. ਕਮਲਜੀਤ ਸਿੰਘ ਟਿੱਬਾ,ਜਨਰਲ ਸਕੱਤਰ ਮੋਨਿਕਾ ਮਲਹੋਤਰਾ ਅਤੇ ਸੰਸਥਾ ਦੇ ਮੀਡੀਆ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਖੁਸੀ ਦਾ ਪ੍ਰਗਟਾਵਾ ਕੀਤਾ ਹੈ।ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲ ਦੇ ਮੀਡੀਆ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਦੱਸਿਆ ਕਿ ੳਂਟਾਰੀਓ ਪ੍ਰੀਮੀਅਰ ਲਈ ਹੋਈਆਂ ਚੋਣਾਂ ਵਿੱਚ ਪ੍ਰੋਗਰੈਸਿਵ ਕੰਜ਼ਰਵੇਵਿਟ ਪਾਰਟੀ ਨੇ ਡੱਗ ਫੋਰਡ ਦੀ ਅਗਵਾਈ ਹੇਠ ਇਤਿਹਾਸਕ ਜਿੱਤ ਨਾਲ ਮੁੜ ਸੱਤਾ ਪ੍ਰਾਪਤ ਕੀਤੀ ਹੈ।ਉਨ੍ਹਾਂ ਦੱਸਿਆ ਕਿ ਪ੍ਰੋਗਰੈਸਿਵ ਕੰਜ਼ਰਵੇਵਿਟ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਪੰਜਾਬੀ ਮੂਲ ਦੇ ਸਾਰੇ ਛੇ ਉਮੀਦਵਾਰ ਚੋਣ ਜਿੱਤ ਗਏ ਹਨ, ਜੋ ਪੰਜਾਬ ਲਈ ਮਾਣ ਵਾਲੀ ਗੱਲ ਹੈ।ਟਿੱਬਾ ਨੇ ਦੱਸਿਆ ਕਿ ੳਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਪਿਛਲੀ ਸਰਕਾਰ ਵਿੱਚ ਪੰਜਾਬੀ ਮੂਲ ਦੇ ਪ੍ਰਭਜੀਤ ਸਰਕਾਰੀਆ ਪਹਿਲੇ ਪਗੜੀਧਾਰੀ ਸਿੱਖ ਕੈਬਨਿਟ ਮੰਤਰੀ ਬਣਾਏ ਗਏ ਸਨ।ਟਿੱਬਾ ਨੇ ਦੱਸਿਆ ਕਿ ਕੈਨੇਡਾ ਵਿਖੇ ਸਾਡੀ ਸੰਸਥਾ ਦੇ ਚੇਅਰਮੈਨ ਰੌਸ਼ਨ ਪਾਠਕ ਨੇ ਸ੍ਰੀ ਦੀਪਕ ਆਨੰਦ ਨੂੰ ਮਿਲ ਕੇ ਮੁਬਾਰਕਬਾਦ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਇਸੇ ਸਾਲ ਮਾਰਚ ਮਹੀਨੇ ਦੌਰਾਨ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਆਯੋਜਿਤ ਆਨਲਾਈਨ ਜ਼ੂਮ ਕਾਨਫ਼ਰੰਸ ਵਿੱਚ ਦੀਪਕ ਆਨੰਦ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਸੀ ਅਤੇ ਚੇਅਰਮੈਨ ਰੌਸ਼ਨ ਪਾਠਕ ਦੀ ਅਗਵਾਈ ਹੇਠ ਸ੍ਰੀ ਆਨੰਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਸੀ।