ਵਿਛੜੇ ਸਾਥੀ ਹਰਦੀਪ ਸਿੰਘ ਗਾਲਿਬ ਨੂੰ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਦੇ ਵੱਡੇ ਇਕੱਠ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ  

ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਗ਼ਾਲਿਬ ਦੀ ਸ਼ਹੀਦੀ ਨੂੰ  ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ 

 

 ਆਗੂਆਂ ਵੱਲੋਂ ਹਰਦੀਪ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਜੀਅ ਤੋੜ ਯਤਨ ਕਰਨ ਦਾ ਸੰਕਲਪ ਲਿਆ   

 

ਜਗਰਾਉਂ, 24 ਅਪ੍ਰੈਲ ( ਗੁਰਦੇਵ ਗ਼ਾਲਿਬ  /ਮਨਜਿੰਦਰ ਗਿੱਲ  )ਕਿਸਾਨ ਲਹਿਰ ਦੇ ਸ਼ਹੀਦ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਾਬਕਾ ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ‌ ਨਮਿਤ ਅੰਤਿਮ ਅਰਦਾਸ ਮੌਕੇ ਅੱਜ ਇਲਾਕੇ ਤੇ ਸੂਬੇ ਭਰ ਚੋਂ‌ ਵੱਡੀ ਗਿਣਤੀ ਚ ਕਿਸਾਨ ਮਜ਼ਦੂਰ ਮਰਦ ਔਰਤਾਂ‌ ਨੇ ਭਾਗ ਲੈ ਕੇ ਵਿਛੜੇ ਸਾਥੀ ਦੀ ਅੰਤਿਮ ਅਰਦਾਸ ਚ ਭਾਗ ਲਿਆ। ਯਾਦ ਰਹੇ ਕਿ ਦਿੱਲੀ ਵਿਚ ਚਲੇ ਕਿਸਾਨ ਸੰਘਰਸ਼ ਦੋਰਾਨ ਕੈਂਸਰ ਜਿਹੀ ਨਾ ਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਲਗਭਗ ਡੇਢ‌ਸਾਲ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਰਹੇ ਕਿਸਾਨ ਆਗੂ ਹਰਦੀਪ ਸਿੰਘ ਗਾਲਬ‌ ਬੀਤੀ 15ਅਪ੍ਰੈਲ ਨੂੰ ਸਦਾ ਸਦਾ ਲਈ ਵਿਛੋੜਾ ਦੇ ਗਏ ਸਨ। ਅਜ ਪਿੰਡ ਗਾਲਬ‌ ਕਲਾਂ ਵਿਖੇ ਅੰਤਮ‌ਅਰਦਾਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਵਿਤ ਸਕਤਰ ਰਾਮ‌ਸਿੰਘ ਮਟਰੋੜਾ, ਹਰੀਸ ਨੱਢਾ,ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ,  ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨ ਆਗੂ ਹਰਦੀਪ ਗਾਲਬ‌ਨੇ ਲਗਾਤਾਰ ਦੋ ਦਹਾਕੇ ਦਿਨ ਰਾਤ ਇਕ ਕਰਕੇ ਲੁਧਿਆਣਾ ਜਿਲੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੂੰ ਖੜਾ ਕਰਨ, ਮਜ਼ਬੂਤ ਕਰਨ ਚ ਕੁਲ ਕੀਤੀ ਵਾਂਗ ਦਿਨ ਰਾਤ ਇਕ ਕੀਤਾ। ਦਿੱਲੀ ਅੰਦੋਲਨ ਚ ਉਸ ਦਾ ਯੋਗਦਾਨ ਅਮੁੱਲ ਵਾਨ ਹੈ। ਹਰਦੀਪ ਦੇ ਵਿਛੋੜੇ ਨਾਲ ਸਚਮੁੱਚ ਇਕ ਹੋਣਹਾਰ ਸਿਆਸੀ ਤੋਰ ਤੇ ਚੇਤੰਨ ਯੋਧਾ ਸਾਥੋਂ‌ ਵਿਛੜ ਗਿਆ ਹੈ। ਇਸ ਸਮੇਂ ਸ਼ਰਧਾਂਜਲੀ ਭੇਂਟ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ‌ਨਰਾਇਣ‌ ਦੱਤ‌ ਨੇ ਕਿਹਾ ਕਿ ਦੇਸ਼ ਭਰ ਚ ਕਿਰਤੀ ਲੋਕਾਂ‌ ਦੀ ਅਸਲ ਬੰਦਖਲਾਸੀ ਲਈ ਚਲ ਰਹੇ ਕਿਰਤੀ ਸੰਘਰਸ਼ ਨਾਲ ਜੁੜੇ ਹਰਦੀਪ ਗਾਲਬ ਅਸਲ ਚ ਇਨਕਲਾਬੀ ਲਹਿਰ ਦੇ ਜੰਗਜੂ ਸਿਪਾਹੀ ਸਨ। ਕਿਸਾਨ  ਬੀ ਕੇ ਯੂ ਉਗਰਾਹਾਂ ਦੇ ਆਗੂਆਂ ਸੁਦਾਗਰ ਸਿੰਘ ਘੁਡਾਣੀ , ਡਕੋਂਦਾ ਦੇ  ਬਰਨਾਲਾ,ਜਿਲਾ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਉੱਗੋਕੇ,, ਗੁਲਜ਼ਾਰ ਸਿੰਘ ਕਬਰ ਵੱਛਾ, ਬਲਦੇਵ ਸਿੰਘ ਭਾਈਰੂਪਾ, ਸੁਖਵਿੰਦਰ ਸਿੰਘ ਹੰਬੜਾਂ, ਸਰਬਜੀਤ ਸਿੰਘ ਸੁਧਾਰ,ਡੀ ਟੀ ਐਫ ਦੇ ਜਿਲਾ ਪ੍ਰਧਾਨ ਸੁਰਿੰਦਰ ਸ਼ਰਮਾਂ,ਜਗਤਾਰ ਸਿੰਘ ਦੇਹੜਕਾ,  ਧਰਮ ਸਿੰਘ ਸੂਜਾਪੁਰ, ਹਰਦੇਵ ਸਿੰਘ ਸੰਧੂ ਮਹਿੰਦਰ ਸਿੰਘ ਸਿਧਵਾਂ‌ ਐਡਵੋਕੇਟ,ੱ ਦਰਸ਼ਨ ਸਿੰਘ ਗਾਲਬ,ਰਘਬੀਰ ਸਿੰਘ ਬੇਨੀਪਾਲ, ਤਰਲੋਚਨ ਸਿੰਘ ਝੋਰੜਾਂ, ਗੁਰਮੇਲ ਸਿੰਘ ਰੂਮੀ, ਤਰਨਜੀਤ ਸਿੰਘ ਕੂਹਲੀ,ਰਾਜਬੀਰ ਸਿੰਘ ਘੁਡਾੱਣੀ, ਸੁਖਦੇਵ ਲਹਿਲ, ਸਤਬੀਰ ਸਿੰਘ ਬੋਪਾਰਾਏ ਮਦਨ ਸਿੰਘ ਨੇ ਵੀ ਸ਼ਰਧਾਂਜਲੀ ਭੇਂਟ ਕਰਦਿਆਂ‌ ਕਿਹਾ ਕਿ ਸਾਥੀ ਹਰਦੀਪ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ  ਅਸੀਂ‌ ਦਿਨ ਰਾਤ ਇਕ ਕਰਾਂਗੇ।ਇਸ ਸਮੇਂ‌ ਇਕ ਮਤੇ ਰਾਹੀਂ ਸਰਕਾਰੀ ਹਦਾਇਤਾਂ‌ ਮੁਤਾਬਿਕ ਸ਼ਹੀਦ ਹਰਦੀਪ ਦੇ ਪਰਿਵਾਰ ਦੇ ਮੈਂਬਰਾਂ ਨੂੰ ਮੁਆਵਜ਼ਾ, ਸਰਕਾਰੀ ਨੋਕਰੀ, ਕਰਜ਼ੇ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।