You are here

ਵਲਡ ਕੈਂਸਰ ਕੇਅਰ ਵਲੋਂ ਜ਼ਿਲ੍ਹਾ ਪੱਧਰੀ ਮੁਫ਼ਤ ਕੈਂਸਰ ਜਾਂਚ ਕੈਂਪ 304 ਲੋਕਾਂ ਦੀ ਸਿਹਤ ਦੀ ਕੀਤੀ ਜਾਂਚ

ਨੌਸ਼ਹਿਰਾ ਮੱਝਾ ਸਿੰਘ-ਜੁਲਾਈ 2019(ਜਨ ਸ਼ਕਤੀ ਨਿਉਜ)-

ਨਾ-ਮੁਰਾਦ ਕੈਂਸਰ ਰੋਗ ਤੋਂ ਬਚਾਅ ਲਈ ਸਮੇਂ-ਸਮੇਂ ਸਿਹਤ ਜਾਂਚ ਅਤੇ ਕੈਂਸਰ ਰੋਗ ਲੱਗਣ ਦੇ ਕਾਰਨਾਂ ਸਬੰਧੀ ਜਾਗਰੂਕ ਹੋਣਾ ਜ਼ਰੂਰੀ ਹੈ | ਸਰਕਾਰੀ ਅੰਕੜਿਆਂ ਮੁਤਾਬਿਕ ਭਾਰਤ 'ਚ ਹਰ ਸਾਲ 12 ਲੱਖ ਲੋਕ ਕੈਂਸਰ ਪੀੜਤ ਹੁੰਦੇ ਹਨ, ਜਿਨ੍ਹਾਂ ਵਿਚੋਂ ਸਮੇਂ ਸਿਰ ਠੋਸ ਇਲਾਜ ਦੀ ਘਾਟ ਕਾਰਨ ਹਰ ਰੋਜ਼ 2000 ਦੇ ਕਰੀਬ ਕੈਂਸਰ ਪੀੜਤਾਂ ਦੀ ਮੌਤ ਹੁੰਦੀ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ''ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ'' ਅੰਤਰਰਾਸ਼ਟਰੀ ਸੰਸਥਾ ਵਲੋਂ ਸੰਤ ਜਗਦੇਵ ਸਿੰਘ ਤੇ ਸੰਤ ਹਰਿਜੀ ਦੀ ਯਾਦ 'ਚ ਲਗਾਏ ਜ਼ਿਲ੍ਹਾ ਪੱਧਰੀ ਮੁਫ਼ਤ ਮੈਡੀਕਲ ਕੈਂਸਰ ਚੈੱਕਅੱਪ ਕੈਂਪ ਮੌਕੇ ਡਾਕਟਰ ਨਵਨੀਤ ਕੌਰ ਨੇ ਕੀਤਾ | ਇਸ ਤੋਂ ਪਹਿਲਾਂ ਉਪਰੋਕਤ ਮੁਫ਼ਤ ਮੈਡੀਕਲ ਕੈਂਸਰ ਜਾਂਚ ਕੈਂਪ ਦਾ ਉਦਘਾਟਨ ਬੀਬੀ ਸੁਖਵਿੰਦਰ ਕੌਰ ਨੇ ਕੀਤਾ | ਇਸ ਮੌਕੇ ਵੱਖ-ਵੱਖ ਪਿੰਡਾਂ/ਸ਼ਹਿਰਾਂ ਤੋਂ ਪੁੱਜੇ 304 ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਦੇ ਮੌਕੇ 'ਤੇ ਮੈਮੋਗ੍ਰਾਫ਼ੀ ਟੈਸਟ, ਪੇਪ ਸਮੀਅਰ ਟੈਸਟ, ਪੀ.ਐਸ.ਏ. ਟੈਸਟ, ਬੀ.ਐਮ.ਡੀ. ਟੈਸਟ, ਮੂੰਹ ਅਤੇ ਗਲੇ ਦੇ ਟੈਸਟਾਂ ਤੋਂ ਇਲਾਵਾ ਆਏ ਸਾਰੇ ਲੋਕਾਂ ਦੇ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੇ ਵੀ ਟੈਸਟ ਕੀਤੇ ਗਏ, ਜਿਨ੍ਹਾਂ ਦੇ ਆਉਂਦੇ 10 ਦਿਨਾਂ ਤੱਕ ਸਹੀ ਨਤੀਜੇ ਆਉਣ ਉਪਰੰਤ ਮਾਹਿਰ ਡਾਕਟਰਾਂ ਦੁਆਰਾ ਇਲਾਜ ਕੀਤਾ ਜਾਵੇਗਾ | ਇਸ ਮੌਕੇ ਡਾਕਟਰ ਨਵਨੀਤ ਕੌਰ 'ਤੇ ਆਧਾਰਿਤ ਡਾਕਟਰ ਜਤਿਨ, ਡਾ: ਗੁਲਸ਼ਨ ਅਤੇ ਡਾ: ਚੇਤਨਾ ਸਮੇਤ ਹਰਿਜੀ ਫਾਉਂਡੇਸ਼ਨ ਦੇ ਆਗੂ ਸੁਖਬਿੰਦਰ ਸਿੰਘ, ਸਿਮਰਜੀਤ ਸਿੰਘ ਧਰ ਦਿਓ, ਸਹਿਬਾਜ ਸਿੰਘ ਨੌਬੀ, ਹਰਿੰਦਰ ਸਿੰਘ ਸੁੱਖਾਰਾਜੂ, ਗੁਰਨਾਮ ਸਿੰਘ ਕਲੇਰ, ਰਾਮ ਸਿੰਘ ਬੰਦੇਸ਼ਾ, ਮਨੋਹਰ ਸਿੰਘ ਗੁਰਦਾਸਪੁਰ, ਰਜਿੰਦਰ ਸਿੰਘ ਢਿੱਲੋਂ ਸਮੇਤ ਹੋਰ ਹਾਜ਼ਰ ਸਨ |