ਜਗਰਾਉ 11 ਅਪ੍ਰੈਲ (ਅਮਿਤਖੰਨਾ)ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਵਰਿਆਮ ਸਿੰਘ ਮੈਮੋਰੀਅਲ ਮਿਡਲ ਸਕੂਲ ਨੂੰ ਕੰਪਿਊਟਰ ਪਿ੍ਰੰਟਰ ਦਿੱਤਾ। ਇਸ ਮੌਕੇ ਸੁਸਾਇਟੀ ਅਹੁਦੇਦਾਰਾਂ ਨੇ ਦੱਸਿਆ ਕਿ ਸਕੂਲ ਦੀ ਮੰਗ ਸੀ ਕਿ ਸਕੂਲ ਨੂੰ ਕੰਪਿਊਟਰ ਪਿ੍ਰੰਟਰ ਦੀ ਲੋੜ ਹੈ ਜਿਸ ਨੂੰ ਦੇਖਦੇ ਹੋਏ ਸਕੂਲ ਨੂੰ ਕੰਪਿਊਟਰ ਪਿ੍ਰੰਟਰ ਨੂੰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਕੂਲ ਪ੍ਰਬੰਧਕਾਂ ਦੀ ਮੰਗ ’ਤੇ ਕਮਰਿਆਂ ਦੇ ਦਰਵਾਜ਼ਿਆਂ ਲਈ ਬਾਂਸ ਦੀਆਂ ਚਿਕਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ ਸਮੇਂ ਹੋਰ ਸਕੂਲਾਂ ਨੂੰ ਵੀ ਜ਼ਰੂਰਤ ਅਨੁਸਾਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਸਕੂਲ ਦਾ ਸੰਚਾਲਨ ਕਰਨ ਵਾਲੇ ਓਬਰਾਏ ਪਰਿਵਾਰ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਬੰਧਕ ਅਮਨਪ੍ਰੀਤ ਸਿੰਘ ਓਬਰਾਏ ਅਤੇ ਪ੍ਰੀਤ ਉਬਰਾਏ ਨੇ ਦੱਸਿਆ ਕਿ ਇਹ ਸਕੂਲ 1971 ਤੋਂ ਚੱਲ ਰਿਹਾ ਹੈ ਅਤੇ ਬੱਚਿਆਂ ਨੂੰ ਬਿਨਾਂ ਕੋਈ ਫ਼ੀਸ ਲਏ ਪੜ੍ਹਾਈ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਓਬਰਾਏ ਪਰਿਵਾਰ ਵੱਲੋਂ ਇਹ ਸਕੂਲ ਚਲਾਇਆ ਜਾ ਰਿਹਾ ਹੈ ਜਿਸ ਵਿਚ ਅਤਿ ਗ਼ਰੀਬ ਪਰਿਵਾਰਾਂ ਦੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪੀ ਆਰ ਓ ਸੁਖਦੇਵ ਗਰਗ, ਵਿਨੋਦ ਬਾਂਸਲ, ਰਾਜਿੰਦਰ ਜੈਨ ਕਾਕਾ, ਜਸਵੰਤ ਸਿੰਘ, ਲਾਕੇਸ਼ ਟੰਡਨ, ਆਰ ਕੇ ਗੋਇਲ, ਡਾ ਭਾਰਤ ਭੂਸ਼ਨ ਬਾਂਸਲ, ਮੁਕੇਸ਼ ਗੁਪਤਾ, ਸੁਨੀਲ ਅਰੋੜਾ ਆਦਿ ਸੁਸਾਇਟੀ ਮੈਂਬਰਾਂ ਸਮੇਤ ਤੇਜਿੰਦਰ ਕੌਰ, ਰੇਣੂ ਬਾਲਾ, ਕੁਲਵੰਤ ਕੌਰ, ਕਮਲ, ਤਮੰਨਾ, ਰਜਨੀ, ਪਲਵੀ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।