ਨਵੇਂ ਐੱਸਐੱਸਪੀ ਦੀਪਕ ਹਿਲੌਰੀ ਨੇ ਸੰਭਾਲਿਆ ਅਹੁਦਾ

ਜਗਰਾਉ 10 ਅਪ੍ਰੈਲ (ਅਮਿਤਖੰਨਾ)ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਨਵੇਂ ਐੱਸਐੱਸਪੀ ਦੀਪਕ ਹਿਲੌਰੀ ਅੱਜ ਦੁਪਹਿਰ ਆਪਣੇ ਜਗਰਾਓਂ ਦਫ਼ਤਰ ਪੁੱਜੇ, ਜਿਥੇ ਉਨ੍ਹਾਂ ਨੂੰ ਪਹਿਲਾਂ ਜਗਰਾਓਂ ਜ਼ਿਲ੍ਹੇ ਦੀ ਪੁਲਿਸ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਤੇ ਜ਼ਿਲ੍ਹੇ ਦੇ ਸਮੂਹ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਐੱਸਐੱਸਪੀ ਹਿਲੌਰੀ ਨੇ ਕਾਰਜਭਾਰ ਸੰਭਾਲਣ ਦੀ ਕਾਗਜੀ ਕਾਰਵਾਈ ਨੂੰ ਮੁਕੰਮਲ ਕੀਤਾ। ਇਸ ਉਪਰੰਤ ਉਨ੍ਹਾਂ ਜ਼ਿਲ੍ਹੇ ਦੇ ਐੱਸਪੀਜ਼ ਤੇ ਡੀਐੱਸਪੀਜ਼ ਨਾਲ ਮੀਟਿੰਗ ਕਰਦਿਆਂ ਜ਼ਿਲ੍ਹੇ ਦੇ ਕੰਮਕਾਜ, ਸ਼ਿਕਾਇਤਾਂ, ਕਰਾਈਮ ਤੇ ਹੋਰ ਮਾਮਲਿਆਂ ਦੀ ਜਾਣਕਾਰੀ ਲਈ। ਉਨ੍ਹਾਂ ਪਹਿਲੀ ਮੀਟਿੰਗ 'ਚ ਹੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ, ਨਾਜਾਇਜ਼ ਮਾਈਨਿੰਗ, ਭਿ੍ਸ਼ਟਾਚਾਰ ਤੇ ਗੈਂਗਸਟਰਾਂ ਨੂੰ ਕਿਸੇ ਵੀ ਹਾਲ ਵਿਚ ਬਰਦਾਸ਼ਤ ਨਾ ਕਰਨ ਦੀ ਹਦਾਇਤ ਕਰਦਿਆਂ ਤੁਰੰਤ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਐੱਸਪੀ ਗੁਰਦੀਪ ਸਿੰਘ, ਐੱਸਪੀ ਪਿ੍ਰਥੀਪਾਲ ਸਿੰਘ ਆਦਿ ਹਾਜ਼ਰ ਸਨ।