ਹਠੂਰ,1,ਅਪ੍ਰੈਲ-(ਕੌਸ਼ਲ ਮੱਲ੍ਹਾ)-ਡਾ: ਭਾਗ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਵਿਖੇ ਅੱਜ ਪ੍ਰਿੰ: ਡਾ: ਗੁਰਮੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸ੍ਰੀਮਤੀ ਹਰਜੀਤ ਕੌਰ ਮੁੱਖ ਮਹਿਮਾਨ ਵਜ਼ੋਂ ਪੁੱਜੇ ਜਦਕਿ ਨਾਵਲਕਾਰ ਤੇ ਅਦਾਕਾਰ ਜਸਵਿੰਦਰ ਸਿੰਘ ਛਿੰਦਾ ਅਤੇ ਪਰਮਜੀਤ ਕੌਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦਾ ਮੁੱਖ ਮਹਿਮਾਨ ਸ੍ਰੀਮਤੀ ਹਰਜੀਤ ਕੌਰ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ ਅਤੇ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਪ੍ਰਿੰ: ਡਾ: ਗੁਰਮੀਤ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਮਾਗਮ ਦੀ ਰੂਪ ਰੇਖਾ ਅਤੇ ਮਹਿਮਾਨਾਂ ਦੇ ਜੀਵਨ ਅਤੇ ੳੇੁਨਾਂ੍ਹ ਦੇ ਕੰਮ ਢੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕੇ ਇਸ ਸਨਮਾਨ ਸਮਾਰੋਹ ਕਰਨ ਦਾ ਮਨੋਰਥ ਅਨੁਸ਼ਾਸ਼ਨ ਵਿਚ ਰਹਿ ਕੇ ਪੜ੍ਹਾਈ ਹਾਸਲ ਕਰਨ ਵਾਲੇ ਵਿਿਦਆਰਥੀਆਂ ਅਤੇ ਤਨਦੇਹੀ ਨਾਲ ਪੜ੍ਹਾਈ ਕਰਵਾਉਣ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਇਸ ਮੌਕੇ ਜਸਵਿੰਦਰ ਸਿੰਘ ਛਿੰਦਾ ਦਾ ਜ਼ਿਕਰ ਕਰਦਿਆਂ ਕਿਹਾ ਕੇ ਸਾਹਿਤ ਸਿਰਜਣਾ ਤਹਿਤ ਜਸਵਿੰਦਰ ਸਿੰਘ ਛਿੰਦਾ ਨੇ ਆਪਣਾ ਪਲੇਠਾ ਨਾਵਲ ‘ਹਵਾਲਾਤ’ ਪਾਠਕਾਂ ਦੀ ਝੋਲੀ ਪਾ ਕੇ ਸਾਰਥਕ ਯਤਨ ਕੀਤਾ ਹੈ।ਉਨਾਂ੍ਹ ਕਿਹਾ ਕੇ ਸੰਕਟਕਾਲੀਨਬ ਪੰਜਾਬ ਦੀਆਂ ਪ੍ਰਸਥਿਤੀਆਂ ਅਤੇ ਨੌਜਵਾਨਾਂ ਉੱਤੇ ਹੁੰਦੇ ਤਸ਼ੱਦਤ ਦੇ ਮੂਲ ਕਾਰਨਾਂ ਦੀ ਸੱਚੋ ਸੱਚ ਖੋਜ ਅਧਾਰਿਤ ਅਸਲ ਬਿਆਨਾਂ ਦੀ ਤਰਜ਼ਮਾਨੀ ਕਰਦਾ ਇਹ ਨਾਵਲ ਉਸ ਸਮੇਂ ਦਾ ਇਕ ਦਸਤਾਵੇਜ਼ ਹੈ।ਉਨਾਂ ਨੇ ਸਮੂਹ ਅਧਿਆਪਕਾਂ ਦੀ ਮਿਹਨਤ ਅਤੇ ਕੰਮ ਢੰਗ ਦੀ ਪ੍ਰੰਸ਼ਸ਼ਾ ਕੀਤੀ।ਇਸ ਮੌਕੇ ਆਪਣੇ ਸੰਬੋਧਨ ਵਿਚ ਲੇਖਕ,ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਨੇ ਕਿਹਾ ਕੇ ਇਹ ਵਿਿਦਆਰਥੀਆਂ ਤੇ ਅਧਿਆਪਕਾਂ ਦੀ ਆਪਸੀ ਸਾਂਝ ਨੂੰ ਹੋਰ ਪੀਂਢਾ ਕਰਨ ਲਈ ਪ੍ਰਿੰ: ਗੁਰਮੀਤ ਸਿੰਘ ਵਲੋਂ ਕੀਤਾ ਸਮਾਗਮ ਸ਼ਲਾਘਾਯੋਗ ਹੈ, ਕਿਉਂਕਿ ਸਮੇਂ ਨਾਲ ਗੁਰੂ ਚੇਲੇ ਦੀ ਭਾਵਨਾ ਦੇਖਣ ਵਿਚ ਖਤਮ ਹੁੰਦੀ ਜਾ ਰਹੀ ਹੈ।ਉਨਾਂ੍ਹ ਨੇ ਵਿਿਦਆਰਥੀ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦੇ ਸਨਮਾਨ ਨੂੰ ਕਦੇ ਵੀ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਮੁੱਖ ਮਹਿਮਾਨ ਹਰਜੀਤ ਕੌਰ ਨੇ ਵੀ ਆਪਣੇ ਸੰਬੋਧਨ ਵਿਚ ਸਨਮਾਨਿਤ ਹੋ ਰਹੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ। ਮੁੱਖ ਮਹਿਮਾਨ ਹਰਜੀਤ ਕੌਰ, ਲੇਖਕ ਜਸਵਿੰਦਰ ਸਿੰਘ ਛਿੰਦਾ ਅਤੇ ਪਰਮਜੀਤ ਕੌਰ ਦਾ ਸਨਮਾਨ ਪੱਤਰ ਅਤੇ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਸਰਬਜੀਤ ਕੌਰ, ਜਰਨੈਲ ਸਿੰਘ, ਸੁਰਿੰਦਰ ਕੌਰ, ਕੁਲਦੀਪ ਸਿੰਘ, ਬੇਅੰਤ ਕੌਰ, ਹਰਮਨਦੀਪ ਸਿੰਘ ਰਾਮਾ, ਜਗਦੀਪ ਕੌਰ, ਗੁਰਪ੍ਰੀਤ ਸਿੰਘ, ਰੁਪੇਸ਼ ਕੁਮਾਰ,ਸਰਬਜੀਤ ਕੌਰ ਨਵਾਂ ਡੱਲਾ,ਜਸਬੀਰ ਸਿੰਘ,ਰਾਜਵਿੰਦਰ ਕੌਰ, ਬੱਬੂ ਬਾਂਸਲ, ਬਰਜਿੰਦਰ ਕੌਰ,ਬੇਅੰਤ ਸਿੰਘ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਸੰਦੀਪ ਸਿੰਘ, ਜਸਵੀਰ ਕੌਰ, ਕੁਲਦੀਪ ਕੌਰ, ਜਸਪਾਲ ਕੌਰ ਸੁਖਵਿੰਦਰ ਕੌਰ, ਗੁਰਪ੍ਰੀਤ ਸਿੰਘ ਮੱਲ੍ਹਾ,ਜਗਦੀਪ ਸਿੰਘ ਰਸੂਲਪੁਰ,ਹਰਦੀਪ ਸਿੰਘ ਚਕਰ,ਗੁਰਦੇਵ ਕੌਰ ਆਦਿ ਸਟਾਫ ਅਤੇ ਬੱਚਿਆਂ ਦਾ ਸਨਮਾਨ ਕੀਤਾ।
ਫੋਟੋ ਕੈਪਸ਼ਨ:- ਵੱਖ-ਵੱਖ ਸਖਸੀਅਤਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ: ਡਾ: ਗੁਰਪ੍ਰੀਤ ਸਿੰਘ ਅਤੇ ਹੋਰ