ਅੱਜ ਵੀ ਹੁੰਦੇ ਹਨ ਬਿਨਾ ਦਾਜ-ਦਹੇਜ ਦੇ ਵਿਆਹ,ਵਿਆਹ ਵਿਚ ਪੇਸ ਕੀਤੀਆ ਦੇਸ਼ ਭਗਤੀ ਦੀਆ ਕੋਰੀਓ ਗ੍ਰਾਫੀਆ -Video Link

ਜਗਰਾਓ/ਹਠੂਰ,29 ਮਾਰਚ-(ਕੌਸ਼ਲ ਮੱਲ੍ਹਾ)-ਅੱਜ ਦੇ ਸਮੇਂ ਜਿਥੇ ਸਰਮਾਏਦਾਰ ਲੋਕ ਆਪਣੇ-ਆਪ ਨੂੰ ਵੱਡਾ ਦਿਖਾਉਣ ਲਈ ਮਹਿੰਗੇ ਪੈਲਸਾ ਵਿਚ ਅਤੇ ਮਹਿੰਗੇ ਪਕਵਾਨ ਬਣਾ ਕੇ ਫੋਕੀ ਸੌਹਰਤ ਲਈ ਆਪਣੇ ਧੀਆ-ਪੁੱਤਰਾ ਦੇ ਵਿਆਹਾ ਤੇ ਲੱਖਾ ਰੁਪਏ ਬਰਬਾਦ ਕਰ ਰਹੇ ਹਨ।ਉੱਥੇ ਸਾਡੇ ਸਮਾਜ ਵਿਚ ਕੁਝ ਅਜਿਹੇ ਵਿਅਕਤੀ ਵੀ ਹਨ ਜੋ ਆਪਣੇ ਧੀਆ-ਪੱਤਰਾ ਦੇ ਵਿਆਹ ਬਿਨਾ ਦਾਜ-ਦਹੇਜ ਤੋ ਸਾਦੇ ਢੰਗ ਨਾਲ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ।ਜਿਸ ਦੀ ਮਿਸਾਲ ਲੁਧਿਆਣਾ ਦੇ ਘੁੱਗ ਵਸਦੇ ਪਿੰਡ ਦੁੱਗਰੀ ਦੇ ਕਾਮਰੇਡ ਸੁਰਿੰਦਰ ਸਿੰਘ ਦੀ ਧੀ ਜਸਪ੍ਰੀਤ ਕੌਰ ਸਮਤਾ ਦਾ ਵਿਆਹ ਇਤਿਹਾਸਕ ਨਗਰੀ ਤਰਨਤਾਰਨ ਦੇ ਜੰਮਪਲ ਨਿਸਾਨ ਸਿੰਘ ਬਾਠ ਨਾਲ ਸਾਦੇ ਢੰਗ ਨਾਲ ਹੋਇਆ।ਨਿਸਾਨ ਸਿੰਘ ਆਪਣੀ ਬਰਾਤ ਵਿਚ ਤੇਰਾ ਬਰਾਤੀਆ ਨੂੰ ਨਾਲ ਲੈ ਕੇ ਲੁਧਿਆਣਾ ਪੁੱਜਾ ਉਥੇ ਲੜਕੀ ਦੇ ਪਰਿਵਾਰ ਵੱਲੋ ਫੁੱਲਾ ਦੀ ਵਰਖਾ ਕਰਕੇ ਬਰਾਤ ਦਾ ਭਰਵਾ ਸਵਾਗਤ ਕੀਤਾ ਗਿਆ।ਵਿਆਹ ਮੌਕੇ ਲੜਕਾ ਅਤੇ ਲੜਕੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਅਨੰਦ ਕਾਰਜ ਦੀ ਰਸਮ ਹੋਈ ਅਤੇ ਵਿਆਹ ਵਾਲੇ ਜੋੜੇ ਨੂੰ ਸਗਨ ਪਾਉਣ ਦੀ ਸਖਤ ਮਨਾਹੀ ਸੀ।ਇਸ ਮੌਕੇ ਵਿਆਹ ਵਿਚ ਪਹੁੰਚੇ ਪਤਵੰਤੇ ਵਿਆਹ ਵਾਲੇ ਜੋੜੇ ਨਾਲ ਸਟੇਜ ਤੇ ਸਿਰਫ ਯਾਦਗਾਰੀ ਤਸਵੀਰ ਕਰਵਾਕੇ ਹੀ ਵਾਪਸ ਪਰਤੇ।ਇਸ ਉਪਰੰਤ ਕੰਨ ਪਾੜੂ ਡੀ ਜੇ ਤੋ ਗਰੇਜ ਕਰਦਿਆ ਲੜਕੀ ਦੇ ਪਰਿਵਾਰ ਵੱਲੋ ਬਰਾਤੀਆ ਦੇ ਮਨੋਰੰਜਨ ਲਈ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਦੇ ਡਾਇਰੈਕਟਰ ਸੁਰਿੰਦਰ ਸ਼ਰਮਾਂ ਦੀ ਟੀਮ ਵੱਲੋ ਸਗਨਾ ਦੀ ਮਹਿੰਦੀ,ਸੁਹਾਗ,ਬਾਬਲ ਦਾ ਵੇਹੜਾ,ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ,ਬਚਪਨ,ਅੱਜ ਦੇ ਜਮਾਨੇ ਵਿਚ ਹੱਜ ਕੀ ਗਰੀਬ ਦਾ,ਤੂੰ ਮੱਘਦਾ ਰਹੀ ਵੇ ਸੂਰਜਾ ਆਦਿ ਗੀਤਾ ਤੇ ਕੋਰੀਓਗ੍ਰਾਫੀਆ ਅਤੇ ਇਨਕਲਾਬੀ ਗੀਤ ਪੇਸ ਕੀਤੇ ਗਏ।ਇਸ ਮੌਕੇ ਕਾਮਰੇਡ ਸੁਰਿੰਦਰ ਸਿੰਘ ਵੱਲੋ ‘ਗੁਰੂ ਨਾਨਕ ਬਾਰੇ ਸੱਚ ਦੀ ਖੋਜ’,‘ਇਨਕਲਾਬ ਦਾ ਸੁਨੇਹਾ’ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਅਧਾਰਤ ਕਿਤਾਬਾ ਭੇਂਟ ਕੀਤੀਆ ਗਈਆ।ਇਸ ਮੌਕੇ ਉਨ੍ਹਾ ਨਾਲ ਰਣਜੀਤ ਕੌਰ,ਮਨਜੀਤ ਕੌਰ,ਸਵਰਨਜੀਤ ਕੌਰ, ਚਰਨਜੀਤ ਕੌਰ, ਸੁਖਵਿੰਦਰ ਕੌਰ ਬਾਠ,ਪ੍ਰਵੇਜ ਸਿੰਘ,ਸੋਨੂੰ ਚੰਡੀਗੜ੍ਹ,ਸੋਨੂੰ ਮੱਲ੍ਹਾ,ਤਰਕਸੀਲ ਆਗੂ ਜਸਵੰਤ ਸਿੰਘ ਜੀਰਖ,ਐਡਵੋਕੇਟ ਹਰਪ੍ਰੀਤ ਸਿੰਘ ਜੀਰਖ,ਮਨਮੋਹਣ ਸਿੰਘ,ਡਾ:ਸਰਬਜੀਤ ਸਿੰਘ ਮੱਲ੍ਹਾ,ਅਮਨ ਪ੍ਰਵਾਜ ਰਸੂਲਪੁਰ,ਅਮਨਦੀਪ ਕੌਰ,ਹਰਮਨ ਸਿੰਘ ਲੀਹਾ,ਰਣਵੀਰ ਸਿੰਘ ਗੋਰਾਹੂਰ,ਬਲਦੇਵ ਸਿੰਘ ਮੋਹੀ,ਕਿਰਨਦੀਪ ਕੌਰ,ਅਰਸਦੀਪ ਕੌਰ,ਭਾਵਨਾ ਮੁੱਲਾਪੁਰ, ਹਰਦੀਪ ਕੌਸ਼ਲ ਮੱਲ੍ਹਾ, ਅੰਮ੍ਰਿਤਪਾਲ ਸ਼ਰਮਾਂ,ਢਿੱਲੋ ਪਰਿਵਾਰ ਅਤੇ ਬਾਠ ਪਰਿਵਾਰ ਹਾਜ਼ਰ ਸੀ।
ਫੋਟੋ ਕੈਪਸਨ:- ਕਾਮਰੇਡ ਸੁਰਿੰਦਰ ਸਿੰਘ ਬਰਤੀਆ ਨੂੰ ਕਿਤਾਬਾ ਭੇਂਟ ਕਰਦੇ ਹੋਏ ਅਤੇ ਬਾਬਲ ਦਾ ਵੇਹੜਾ ਕੋਰੀਓ ਗ੍ਰਾਫੀ ਪੇਸ ਕਰਦੀ ਹੋਈ ਸੁਰਿੰਦਰ ਸਰਮਾਂ ਮੁੱਲਾਪੁਰ ਦੀ ਟੀਮ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ  https://fb.watch/c2Ri_iVBPO/