ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣ ਦੀ ਕੀਤੀ ਮੰਗ- Video

ਹਠੂਰ,21,ਮਾਰਚ-(ਕੌਸ਼ਲ ਮੱਲ੍ਹਾ) ਇਲਾਕੇ ਵਿਚੋ ਦੀ ਲੰਘਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬੁਰੀ ਤਰ੍ਹਾ ਟੁੱਟ ਚੁੱਕਾ ਹੈ।ਇਸ ਸਬੰਧੀ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ ਨੇ ਦੱਸਿਆ ਕਿ ਇਹ ਮਾਰਗ ਪਿੰਡ ਕਮਾਲਪੁਰਾ,ਲੰਮਾ,ਜੱਟਪੁਰਾ,ਮਾਣੂੰਕੇ,ਲੱਖਾ,ਚਕਰ ਦੀ ਹੱਦ ਤੱਕ ਪਿਛਲੇ ਦਸ ਸਾਲਾ ਤੋ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ।ਪਿਛਲੀ ਕਾਗਰਸ ਸਰਕਾਰ ਨੇ ਇਸ ਮਾਰਗ ਨੂੰ ਬਣਾਉਣ ਵੱਲ ਕੋਈ ਤਵੱਜੋ ਨਹੀ ਦਿੱਤੀ।ਉਨ੍ਹਾ ਦੱਸਿਆ 4 ਅਕਤੂਬਰ 2020 ਵਿਚ ਆਲ ਇੰਡੀਆ ਕਾਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ,ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਮੈਬਰ ਪਾਰਲੀਮੈਟ ਰਬਨੀਤ ਸਿੰਘ ਬਿੱਟੂ ਅਤੇ ਕਾਗਰਸ ਦੇ ਕਈ ਪ੍ਰਮੁੱਖ ਨੇਤਾ ਇਸੇ ਮਾਰਗ ਤੋ ਲੰਘ ਕੇ ਗਏ ਸਨ।ਉਸ ਸਮੇਂ ਇਲਾਕੇ ਦੀਆ ਗ੍ਰਾਮ ਪੰਚਾਇਤਾ ਨੇ ਇਸ ਮਾਰਗ ਨੂੰ ਜਲਦੀ ਬਣਾਉਣ ਲਈ ਮੰਗ ਪੱਤਰ ਦਿੱਤੇ ਸਨ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੜਕ ਨੂੰ ਇੱਕ ਮਹੀਨੇ ਵਿਚ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ 19 ਮਹੀਨੇ ਬੀਤ ਜਾਣ ਦੇ ਬਾਵਜੂਦ ਪਨਾਲਾ ੳੱੁਥੇ ਦਾ ਉੱਥੇ ਹੈ।ਉਨ੍ਹਾ ਕਿਹਾ ਕਿ ਅਪ੍ਰੈਲ ਮਹੀਨੇ ਵਿਚ ਕਣਕ ਦੀ ਕਟਾਈ ਸੁਰੂ ਹੋ ਜਾਣੀ ਹੈ ਕਿਸਾਨਾ ਅਤੇ ਟਰੱਕ ਅਪਰੇਟਰਾ ਨੇ ਇਸੇ ਮਾਰਗ ਤੋ ਦੀ ਲੰਘਣਾ ਹੈ ਪਰ ਸੜਕ ਬੁਰੀ ਤਰ੍ਹਾ ਟੁੱਟਣ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾ ਦੱਸਿਆ ਕਿ ਇਹ ਮਾਰਗ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਤੇ ਫਰੀਦਕੋਟ ਵਿਚ ਬਣ ਚੁੱਕਾ ਹੈ ਪਰ ਲੋਕ ਸਭਾ ਹਲਕਾ ਲੁਧਿਆਣਾ ਵਿਚ ਬਣਨ ਦੀ ਅਜੇ ਤੱਕ ਕੋਈ ਆਸ ਦਿਖਾਈ ਨਹੀ ਦੇ ਰਹੀ।ਉਨ੍ਹਾ ਕਿਹਾ ਕਿ ਜਲਦੀ ਹੀ ਅਸੀ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਇਹ ਮਾਰਗ ਬਣਾਉਣ ਲਈ ਮੰਗ ਪੱਤਰ ਦੇਵਾਗੇ ਤਾਂ ਜੋ ਜਲਦੀ ਤੋ ਜਲਦੀ ਇਹ ਟੁੱਟੀ ਸੜਕ ਦਾ ਨਿਰਮਾਣ ਕਰਵਾਇਆ ਜਾਵੇ।ਇਸ ਮੌਕੇ ਉਨ੍ਹਾ ਨਾਲ ਸੀਨੀਅਰ ਆਗੂ ਜਰਨੈਲ ਸਿੰਘ ਬਰਾੜ,ਪ੍ਰਧਾਨ ਤਰਸੇਮ ਸਿੰਘ, ਸਿਮਰਨਜੋਤ ਸਿੰਘ ਹਠੂਰ,ਯੂਥ ਆਗੂ ਭਾਗ ਸਿੰਘ ਗੋਲਡੀ,ਹਰਜਿੰਦਰ ਸਿੰਘ, ਸੇਵਕ ਸਿੰਘ,ਪ੍ਰਮਿੰਦਰ ਸਿੰਘ,ਹਰਜੀਤ ਸਿੰਘ,ਗੁਰਚਰਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ ਬੁਰੀ ਤਰ੍ਹਾ ਟੁੱਟੀ ਹੋਈ ਸੜਕ ਦਿਖਾਉਦੇ ਹੋਏ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/bUzWdXGZZ7/