You are here

ਜੀ. ਐਚ ਜੀ. ਅਕੈਡਮੀ,ਜਗਰਾਓਂ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ

ਜਗਰਾਉ 21ਮਾਰਚ(ਅਮਿਤਖੰਨਾ)ਜੀ. ਐਚ. ਜੀ. ਅਕੈਡਮੀ, ਜਗਰਾਓਂ ਵਿਖੇ 21ਮਾਰਚ,2022 ਨੂੰ ਨਵੇਂ ਸੈਸ਼ਨ ਦੀ ਆਰੰਭਤਾ ਸਮੇਂ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਜੀ.ਐਚ. ਜੀ. ਅਕੈਡਮੀ ਦੀਆਂ ਵਿਦਿਆਰਥਣਾਂ ਦੁਆਰਾ ਸਹਿਜ ਪਾਠ ਦੇ ਭੋਗ ਪਾੲy ਗੲy। ਭੋਗ ਪੈਣ ਉਪਰੰਤ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ 'ਆਵੇ ਸਾਹਿਬ ਚਿਤੁ ਤੇਰਿਆਂ ਭਗਤਾਂ ਡਿੱਠਿਆਂ' ਸ਼ਬਦ ਗਾਇਨ ਕੀਤੇ ਗਏ। ਫਿਰ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ਭਾਈ  ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਲਏ ਗਏ ਸ਼ਬਦ ਕਰ ' ਕਰਿ ਬੰਦੇ ਤੂੰ ਬੰਦਗੀ' ਗਾਇਨ ਕੀਤਾ ਗਿਆ। ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾ ਦੁਆਰਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ  ਜੀਵਨ ਦੀ ਸਿਫ਼ਤ ਸੁਣਾਉਂਦਿਆਂ 'ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ' ਕਵੀਸ਼ਰੀ ਗਾਇਨ ਕੀਤੀ ਗਈ। ਅਕੈਡਮੀ ਦੀਆਂ ਵਿਦਿਆਰਥਣਾਂ ਦੁਆਰਾ ਅਨੰਦ ਸਾਹਿਬ   ਦੇ ਪਾਠ ਪੜ੍ਹੇ ਗਏ ।ਅਖੀਰ ਵਿਚ ਜੀ.ਐੱਚ. ਜੀ. ਅਕੈਡਮੀ  ਵਿੱਚ ਸੁੱਖ ਸ਼ਾਂਤੀ ਵਰਤਾਉਣ ਅਤੇ ਚਡ਼੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਉਸ ਤੋਂ ਉਪਰੰਤ ਜੀ. ਐੱਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਸ਼ੁੱਭ ਇੱਛਾਵਾਂ  ਦਿੰਦੇ ਹੋਏ ਸਾਲ 20222023  ਵਿਚ ਸਖ਼ਤ ਮਿਹਨਤ ਕਰ ਅਤੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਪ੍ਰੇਰਿਆ। ਪ੍ਰੋਗਰਾਮ ਦੀ ਸਮਾਪਤੀ ਤੇ ਦੇਗ ਵਰਤਾਈ ਗਈ।