ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ 25 ਮਾਰਚ ਦੇ ਰਾਜ ਪੱਧਰੀ ਧਾਰਮਿਕ ਸਮਾਗਮ ਸੰਬੰਧੀ ਕਾਰਜਕਾਰੀ ਦਫਤਰ ਦਾ ਉਦਾਘਾਟਨ 

ਪਿੰਡ ਪੱਧਰ ਤੇ ਲਗਾਈਆਂ ਡਿਊਟੀਆਂ ਅਤੇ ਨਵੇਂ ਆਹੁਦੇਦਾਰ ਕੀਤੇ ਨਿਯੁਕਤ  
ਮੁੱਲਾਂਪੁਰ ਦਾਖਾ, 21  ਮਾਰਚ ( ਸਤਵਿੰਦਰ ਸਿੰਘ ਗਿੱਲ)  -  ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ (ਰਜਿ:) ਪੰਜਾਬ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 645ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ 25 ਮਾਰਚ ਨੂੰ ਸਥਾਨਕ ਕਸਬੇ ਅੰਦਰ ਕਰਵਾਏ ਜਾ ਰਹੇ ਰਾਜ ਪੱਧਰੀ ਧਾਰਮਿਕ ਸਮਾਗਮ ਸਬੰਧੀ ਫੈਡਰੇਸ਼ਨ ਵੱਲੋਂ ਸਥਾਨਕ ਪੁਰਾਣੀ ਦਾਣਾ ਮੰਡੀਂ ’ਚ 23 ਨੰਬਰ ਦੁਕਾਨ  ’ਤੇ ਕਾਰਜਕਾਰੀ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਵੱਲੋਂ ਮੈਂਬਰਾਂ ਦੀਆਂ ਪਿੰਡ ਪੱਧਰ ਤੇ ਡਿਊਟੀਆਂ ਲਗਾਈਆ ਅਤੇ ਨਵੇ ਚੁਣੇ ਆਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ । ਜਿਨ੍ਹਾਂ ਵਿੱਚ ਜਤਿੰਦਰ ਸਿੰਘ ਫਲੌਡ ਕਲਾਂ ਨੂੰ ਪ੍ਰਧਾਨ ਜਿਲ੍ਹਾ ਮਲੇਰਕੋਟਲਾ ਦਿਹਾਤੀ, ਸੁਖਦੇਵ ਸਿੰਘ ਸਰਪੰਚ ਗੌਂਸਪੁਰ ਸਕੱਤਰ ਲੁਧਿਆਣਾ ਦਿਹਾਤੀ, ਗੁਰਮੁੱਖ ਸਿੰਘ ਝੱਮਟ ਬੁਲਾਰਾ ਜਿਲ੍ਹਾ ਲੁਧਿਆਣਾ ਦਿਹਾਤੀ, ਬੀਬੀ ਜਸਵੀਰ ਕੌਰ ਸ਼ੇਖੂਪੁਰਾਂ ਨੂੰ ਮਹਿਲਾ ਵਿੰਗ ਦੀ ਜਿਲ੍ਹਾ ਲੁਧਿਆਣਾ ਦਿਹਾਤੀ, ਮਨਦੀਪ ਕੌਰ ਚੱਕ ਕਲਾਂ ਨੂੰ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਲੁਧਿਆਣਾ ਦਿਹਾਤੀ, ਇਕਬਾਲ ਕੌਰ ਸਵੱਦੀ ਨੂੰ ਮਹਿਲਾ ਵਿੰਗ ਪ੍ਰਧਾਨ ਬਲਾਕ ਸਿੱਧਵਾ ਬੇਟ, ਮਨਜੀਤ ਕੌਰ ਮਹਿਮਾ ਸਿੰਘ ਵਾਲਾ ਨੂੰ ਬਲਾਕ ਪ੍ਰਧਾਨ ਡੇਹਲੋਂ, ਖੁਸ਼ਮਿੰਦਰ ਕੌਰ ਰਾਜੂ ਮੁੱਲਾਂਪੁਰ ਨੂੰ ਜਰਨਲ ਸਕੱਤਰ ਲੁਧਿਆਣਾ ਅਤੇ ਸ਼ਹਿਰੀ ਪ੍ਰਧਾਨ, ਬੀਬੀ ਕਮਲੇਸ਼ ਕੌਰ ਪਰਧਾਨ ਵਾਰਡ 4, ਗੁਰਮੀਤ ਸਿੰਘ ਪ੍ਰਧਾਨ ਵਾਰਡ 5 ਮੁੱਲਾਂਪੁਰ  ਸ਼ਹਿਰੀ ਆਦਿ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
                     ਮੀਟਿੰਗ ਨੂੰ ਹੋਰਨਾਂ ਤੋ ਇਲਾਵਾ ਪ੍ਰਧਾਨ ਗੁਰਮੁਖ ਸਿੰਘ ਬੁਢੇਲ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਲੀਲ, ਸਰਪੰਚ ਹਰਟਹਿਲ ਸਿੰਘ ਪਿੰਡ ਧੌਲ ਪ੍ਰਧਾਨ ਬਲਾਕ ਮਲੌਦ, ਸੁਖਦੇਵ ਸਿੰਘ ਭੈਣੀ ਦਰੇੜਾ ਬਲਾਕ ਪ੍ਰਧਾਨ ਰਾਏਕੋਟ, ਦਲਜੀਤ ਸਿੰਘ ਥਰੀਕੇ ਆਦਿ ਨੇ ਵੀ ਸੰਬੋਧਨ ਕਰਦਿਆ ਕਿਹਾ ਕਿ 25 ਮਾਰਚ ਦੇ ਰਾਜ ਪੱਧਰੀ ਸਮਾਗਮ ਦੀ ਸਫਲਤਾਂ ਲਈ ਪੂਰੇ ਸੂਬੇ ਅੰਦਰ ਫੈਡਰੇਸ਼ਨ ਦੇ ਵਰਕਰਾਂ ਵੱਲੋ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸ ਲਈ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਹੀ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ ਜੋ ਕਿ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਭਵ ਹਨ। ਉਹਨਾ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਰਾਜ ਪੱਧਰੀ ਧਾਰਮਿਕ ਸਮਾਗਮ ਦੇ ਪ੍ਰਬੰਧਾਂ ਲਈ ਵੱਧ ਤੋ ਵੱਧ ਸਹਿਯੋਗ ਦਿੱਤਾ ਜਾਵੇ। ਸਾਬਕਾ ਸਰਪੰਚ ਮਨਜੀਤ ਸਿੰਘ ਘਮਨੇਵਾਲ ਅਤੇ ਕੈਪਟਨ ਅਮਰਜੀਤ ਸਿੰਘ ਘਮਨੇਵਾਲ  ਦੋਵੇਂ ਦਫਤਰ ਇੰਚਾਰਜ ਹੋਣਗੇ। ਇਸ ਸਮੇ ਰਾਮ ਸਿੰਘ ਭੀਖੀ  ਸਰਕਲਪ੍ਰਧਾਨ ਰਾੜਾ ਸਾਹਿਬ, ਸੁਰਜੀਤ ਸਿੰਘ ਨੰਗਲ, ਮਹਿਗਾ ਸਿੰਘ ਮੀਰਪੁਰ ਹਾਂਸ, ਬੂਟਾ ਸਿੰਘ ਦਾਦ, ਬਲਾਕ ਪ੍ਰਧਾਨ ਜਗਰਾਓ ਸਾਬਕਾ ਸਰਪੰਚ ਮਨਜੀਤ ਸਿੰਘ, ਜਸਵੀਰ ਸਿੰਘ ਪਮਾਲੀ, ਸਰਪੰਚ ਸੁਰਿੰਦਰ ਸਿੰਘ ਰਾਜੂ, ਗੁਰਮੀਤ ਸਿੰਘ ਚੰਗਣ, ਸੁਖਦੇਵ ਸਿੰਘ ਹੈਪੀ, ਮੋਹਣ ਸਿੰਘ ਕੁਰੈਸ਼ੀ, ਮਨਜੀਤ ਸਿੰਘ ਜੀਤਾ ਚੰਗਣ, ਬਲਵੀਰ ਸਿੰਘ ਬਾਸੀਆਂ, ਮਹਿੰਗਾ ਸਿੰਘ ਮੀਰਪੁਰ ਹਾਂਸ, ਤਰਲੋਕ ਸਿੰਘ ਮੁੱਲਾਂਪੁਰ, ਮਲਕੀਤ ਸਿੰਘ ਹੇਰਾਂ, ਮਲਕੀਤ ਸਿੰਘ ਭੱਟੀਆ, ਜਸਪ੍ਰੀਤ ਕੌਰ, ਕਮਲੇਸ਼ ਰਾਣੀ, ਮਨਜਿੰਦਰ ਕੌਰ, ਸੁਰਿੰਦਰ ਕੌਰ ਆਦਿ ਹਾਜਰ ਸਨ।