ਮਹਿਲ ਕਲਾਂ ਵਿਖੇ 12 ਵਾਂ ਸਾਲਾਨਾ ਮੇਲਾ 16 ਮਾਰਚ ਨੂੰ ਕਮਲ ਖ਼ਾਨ ਅਤੇ ਮਾਸਟਰ ਸਲੀਮ ਸਮੇਤ ਨਾਮੀ ਕਲਾਕਾਰ ਗੀਤ ਪੇਸ਼ ਕਰਨਗੇ

ਮਹਿਲ ਕਲਾਂ /ਬਰਨਾਲਾ 15 ਮਾਰਚ (ਗੁਰਸੇਵਕ ਸਿੰਘ ਸੋਹੀ )- ਹਰ ਸਮੇਂ ਸਮਾਜ ਸੇਵਾ ਨੂੰ ਸਮਰਪਿਤ ਰਹਿਣ ਵਾਲੇ ਕਿਰਨ ਮਹੰਤ ਵੱਲੋਂ ਆਪਣੇ ਗੁਰੂ ਗਲਾਬੋ ਮਹੰਤ ਦੀ ਯਾਦ ਨੂੰ ਸਮਰਪਿਤ 12ਵਾਂ ਸਾਲਾਨਾ ਮੇਲਾ ਮਹਿਲ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਦੇ ਨਾਮੀ ਕਲਾਕਾਰ ਹਾਜ਼ਰੀ ਲਵਾਉਣਗੇ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਮਾਜਸੇਵੀ ਕਿਰਨ ਮਹੰਤ ਨੇ ਦੱਸਿਆ ਕਿ ਉਨ੍ਹਾਂ ਦੇ ਗੁਰੂ ਗੁਲਾਬੋ ਮਹੰਤ ਦੀ ਯਾਦ ਵਿੱਚ 13 ਮਾਰਚ ਨੂੰ ਪਿੰਡ ਹਠੂਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 15 ਮਾਰਚ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ। ਇਸ ਮੌਕੇ ਪੰਜਾਬ ਦੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਕ ਜਥੇਬੰਦੀਆਂ ਦੇ ਆਗੂ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ 16 ਮਾਰਚ ਨੂੰ ਮਹਿਲ ਕਲਾਂ ਦੀ ਅਨਾਜ ਮੰਡੀ ਚ 12ਵਾਂ ਸਾਲਾਨਾ ਮੇਲਾ ਕਰਵਾਇਆ ਜਾਵੇਗਾ। ਜਿਸ ਵਿੱਚ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਲੋਕ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਵਾਉਂਦੇ ਹੋਏ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਸਮੇਂ ਨਾਮਵਰ ਕਲਾਕਾਰ ਮਾਸਟਰ ਸਲੀਮ, ਕਮਲ ਖਾਨ,ਲਵਜੀਤ,ਟਿਮ ਰਾਏਕੋਟੀ, ਦਿਨ ਸਿੰਘ,ਬੀ ਕੌਰ ਅਤੇ ਰੇਸ਼ਮ ਸਿਕੰਦਰ ਲੋਕ ਗੀਤ ਪੇਸ਼ ਕਰਨਗੇ। ਇਸ ਮੇਲੇ ਸਮੇਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਮਾਜਸੇਵੀ ਕਿਰਨ ਮਹੰਤ ਵੱਲੋਂ ਜਿਥੇ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਮੇਲੇ ਕਰਵਾਏ ਜਾਂਦੇ ਹਨ, ਉਥੇ ਹਰ ਸਮਾਜ ਸੇਵੀ ਕੰਮਾਂ ਵਿਚ ਉਨ੍ਹਾਂ ਦਾ ਅਹਿਮ ਰੋਲ ਹੁੰਦਾ ਹੈ। ਉਹ ਪੰਜਾਬ ਭਰ ਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਵਿਚ ਸਮਾਜ ਸੇਵੀ ਕੰਮ ਕਰਕੇ ਜਾਣੇ ਜਾਂਦੇ ਹਨ। ਉਨ੍ਹਾਂ ਇਲਾਕੇ ਦੇ ਸਮੂਹ ਲੋਕਾਂ ਨੂੰ ਇਸ 12ਵੇਂ ਸਾਲਾਨਾ ਮੇਲੇ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ।