ਸ ਗੁਰਦੇਵ ਸਿੰਘ ਧਾਲੀਵਾਲ ਵਾਸੀ ਵਾਰਿੰਗਟਨ ਇੰਗਲੈਂਡ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ  

ਮਨਚੈਸਟਰ , 12 ਮਾਰਚ ( ਖਹਿਰਾ ) ਪੰਜਾਬ ਦੀ ਧਰਤੀ ਤੇ 1932 ਵਿੱਚ ਜਨਮੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਇੰਗਲੈਂਡ ਦੀ ਧਰਤੀ ਤੇ ਸ਼ਹਿਰ ਵਾਰਿੰਗਟਨ ਵਿਚ ਆਪਣੇ ਪਰਿਵਾਰ ਦੇ ਨਾਲ ਗੁਜ਼ਾਰਿਆ ਜਿਨ੍ਹਾਂ ਦਾ ਪਿਛਲਾ ਪਿੰਡ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਅੰਦਰ ਭੰਮੀਪੁਰਾ ਸੀ 7 ਮਾਰਚ ਨੂੰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਸਰਦਾਰ ਗੁਰਦੇਵ ਸਿੰਘ ਧਾਲੀਵਾਲ ਆਪਣੇ ਤਕੜੇ ਜੁੱਸੇ ਇਕ ਹਸਮੁੱਖ ਅਤੇ ਵਧੀਆ ਸਮਾਜ ਸੇਵੀ ਇਨਸਾਨ ਦੇ ਤੌਰ ਤੇ ਪਿਛਲੇ 50 ਸਾਲਾਂ ਤੋਂ ਆਪਣੀ ਕਮਿਊਨਿਟੀ ਅਤੇ ਆਪਣੇ ਪਰਿਵਾਰ ਲਈ ਵਧੀਆ ਯੋਗਦਾਨ ਪਾ ਰਹੇ ਸਨ। ਪਿਛਲੇ ਕੁਝ ਸਮੇਂ ਤੋਂ ਵੱਡੀ ਉਮਰ ਦੇ ਲਿਹਾਜ਼ ਨਾਲ ਕੁਝ ਇੱਕਾ ਦੁੱਕਾ ਬਿਮਾਰੀਆਂ ਦਾ ਵੀ ਸਾਹਮਣਾ ਕਰਦੇ ਰਹੇ । ਸਰਦਾਰ ਗੁਰਦੇਵ ਸਿੰਘ ਧਾਲੀਵਾਲ ਆਪਣੇ ਪਿੱਛੇ ਪੁੱਤ, ਧੀਆਂ, ਪੋਤੇ, ਪੋਤੀਆਂ, ਦੋਹਤੇ ,ਦੋਹਤੀਆਂ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ । ਸਰਦਾਰ ਗੁਰਦੇਵ ਸਿੰਘ ਧਾਲੀਵਾਲ ਦੇ ਵੱਡੇ ਜਵਾਈ ਸਰਦਾਰ ਮੁਕੰਦ ਸਿੰਘ ਰਾਏ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਫਿਊਨਰਲ  16 ਮਾਰਚ ਦਿਨ ਬੁੱਧਵਾਰ ਨੂੰ ( ਪੂਰੀ ਜਾਣਕਾਰੀ ਲਈ ਫੋਟੋ ਵਿਚ ਦਿੱਤੇ ਇਸ਼ਤਿਹਾਰ ਨੂੰ ਪੜ੍ਹੋ ) ਨੌਰਥਵਿੱਚ ਵਿਖੇ ਸਵੇਰੇ 9 ਵਜੇ ਹੋਵੇਗਾ । ਉਸ ਤੋਂ ਉਪਰੰਤ ਗੁਰੂ ਨਾਨਕ ਗੁਰਦੁਆਰਾ ਵਾਰਿੰਗਟਨ ਵਿਖੇ ਭੋਗ ਪੈਣਗੇ ਅਤੇ ਅੰਤਿਮ ਅਰਦਾਸ ਹੋਵੇਗੀ ।