ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ ਉਨੀ ਵਾਂ ਦਿਨ

ਆਪ ਪਾਰਟੀ ਨੂੰ ਬਹੁਮਤ ਨਾਲ ਜਿਤਾਉਣ ਵਾਲਿਓ, ਜੇ ਪ੍ਰੋ ਭੁੱਲਰ ਨੂੰ ਰਿਹਾਅ ਨਾ ਕਰਵਾ ਸਕੇ ਤਾਂ ਜੁਮੇਵਾਰ ਅਸੀਂ : ਦੇਵ ਸਰਾਭਾ  

ਮੁੱਲਾਪੁਰ ਦਾਖਾ 11 ਫਰਵਰੀ (ਸਤਵਿੰਦਰਸਿੰਘਗਿੱਲ)- ਗ਼ਦਰ ਪਾਰਟੀ ਦੇ ਨਾਇਕ ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ ਸ ਜਸਪਾਲ ਸਿੰਘ ਹੇਰਾਂ ਦੀ ਅਗਵਾਈ 'ਚ ਪਿੰਡ ਸਰਾਭਾ ਦੇ ਨੌਜਵਾਨ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਉਨੀ ਵੇ ਦਿਨ 'ਚ ਪਹੁੰਚਿਆ ਪੰਥਕ ਮੋਰਚੇ 'ਚ ਜੁਝਾਰੂ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ,ਸਿਗਾਰਾ ਸਿੰਘ ਟੂਸੇ,ਕੁਲਜੀਤ ਸਿੰਘ ਭੰਮਰਾ ਸਰਾਭਾ,ਬਲਦੇਵ ਸਿੰਘ 'ਦੇਵ ਸਰਾਭਾ' ਦੇ ਨਾਲ ਭੁੱਖ ਹੜਤਾਲ ‘ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਭਾਵੇਂ ਸਾਨੂੰ ਅੱਜ ਇਸ ਪੰਥਕ ਮੋਰਚਾ ਭੁੱਖ ਹਡ਼ਤਾਲ ਲਗਾਏ ਨੂੰ ਉਨੀ ਦਿਨ ਹੋ ਚੁੱਕੇ ਹਨ ਪਰ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਅੱਜ ਹੱਕਾਂ ਲਈ ਕਿਉਂ ਨਹੀਂ ਲੜਨਾ ਚਾਹੁੰਦੇ ,ਉਹ ਵੀ ਉਨ੍ਹਾਂ ਲਈ ਜੋ ਸਾਡੇ ਲਈ ਆਪਣੀ ਜਵਾਨੀ ਸਿੱਖ ਕੌਮ ਦੇ ਲੇਖੇ ਲਾ ਦਿੱਤੀ। ਪਰ ਅਸੀਂ ਉਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਚੋਂ ਰਿਹਾਅ ਨਹੀਂ ਕਰਵਾ ਸਕੇ ।ਉਨ੍ਹਾਂ ਅੱਗੇ ਆਖਿਆ ਕਿ ਜਿਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੋ੍ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਇਕ ਦਸਤਖ਼ਤ ਵੀ ਕਰਨੇ ਜ਼ਰੂਰੀ ਨਹੀਂ ਸਮਝਿਆ , ਪਰ ਸਾਡੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਨੂੰ 92 ਉਮੀਦਵਾਰ ਜਿਤਾ ਕੇ ਪੰਜਾਬ ਦੀ ਸੱਤਾ ਤੇ ਕਬਜ਼ਾ ਕਰਵਾਇਆ ,ਜੇਕਰ ਹੁਣ ਵੀ ਦਵਿੰਦਰਪਾਲ ਸਿੰਘ ਭੁੱਲਰ  ਦੀ ਰਿਹਾਈ ਨਹੀਂ ਹੁੰਦੀ ਤਾਂ ਉਸ ਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਬਾਕੀ ਸ ਭਗਵੰਤ ਸਿੰਘ ਮਾਨ ਹਮੇਸ਼ਾਂ ਪੰਜਾਬ ਦੇ   ਸਾਰੇ ਮੁੱਖ ਮੰਤਰੀਆਂ ਨੂੰ ਇਹ ਆਖਦੇ ਰਹਿੰਦੇ ਸਨ ਕਿ ਹਰੇ ਰੰਗ ਦੇ ਪੈੱਨ ਨਾਲ ਸਭ ਕੁਝ ਕੀਤਾ ਜਾ ਸਕਦਾ ਪਰ ਇਹ ਲੀਡਰ ਕਰ ਦੇ ਨਹੀਂ, ਜਦ ਕਿ ਹੁਣ ਸ ਮਾਨ ਨੂੰ ਪੰਜਾਬ ਦੇ ਹੱਕਾਂ ਦੀ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲ ਤੇ ਕਦਮ ਚੁੱਕਣੇ ਚਾਹੀਦੇ ਹਨ ਹੁਣ ਪਾਵਰ ਵੱਡੀ ਬਹੁਮਤ ਨਾਲ ਉਨ੍ਹਾਂ ਦੇ ਹੱਥ 'ਚ ਹੈ । ਆਖ਼ਰ ਵਿੱਚ ਆਖਿਆ ਕਿ ਵਿਧਾਨ ਸਭਾ ਦੇ ਚੋਣ ਨਤੀਜੇ ਆਪ ਪਾਰਟੀ ਦੇ ਹੱਕ 'ਚ ਬਹੁਮੱਤ ਨਾਲ ਆਉਣ ਸਾਰ ਸ. ਭਗਵੰਤ ਮਾਨ ਵੱਲੋਂ ਪਹਿਲਾਂ ਐਲਾਨ ਕੇ ਸਰਕਾਰੀ ਦਫਤਰਾਂ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀ ਤਸਵੀਰਾਂ  ਲਗਾਈਆਂ ਜਾਣ ਅਸੀਂ ਇਸ ਐਲਾਨ ਦਾ ਸਮਰਥਨ ਕਰਦੇ ਹਾਂ ਉੱਥੇ ਹੀ ਅਸੀਂ ਸ ਮਾਨ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਸ਼ਹੀਦ ਭਗਤ ਸਿੰਘ ਦੀ ਤਸਵੀਰ ਸਰਕਾਰੀ ਦਫਤਰ 'ਚ ਲਾਉਣਾ ਚਾਹੁੰਦੇ ਹੋ ਪਹਿਲਾਂ ਉਨ੍ਹਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਆਜ਼ਾਦੀ ਲਈ ਆਪਣੀਆਂ ਜ਼ਿੰਦੜੀਆਂ ਵਾਰਨ ਵਾਲੇ ਊਧਮ ਭਗਤ ,ਸਰਾਭੇ ਗ਼ਦਰੀ ਬਾਬਿਆਂ ਨੂੰ ਬਣਦਾ ਸਤਿਕਾਰ ਮਿਲ ਸਕੇ ।ਅੱਜ ਦੀ ਭੁੱਖ ਹੜਤਾਲ ਵਿਚ ਬਾਬਾ ਅਵਤਾਰ ਸਿੰਘ ਮਹੋਲੀ ਖੁਰਦ ਵਾਲੇ, ਇੰਦਰਜੀਤ ਸਿੰਘ ਸਹਿਜ਼ਾਦ, ਸਾਬਕਾ ਸਰਪੰਚ ਬਲਬੀਰ ਸਿੰਘ ਟੂਸੇ,ਅਮਨਿੰਦਰ ਸਿੰਘ ਅੱਬੀ ਸਰਾਭਾ,ਪਰਮਜੀਤ ਸਿੰਘ ਪੰਮਾ ਸਰਾਭਾ,ਨਿਰਮਲ ਸਿੰਘ ਸਰਾਭਾ,ਗੁਰਮਨ ਕੌਰ ਟੂਸੇ, ਪਰਮਿੰਦਰ ਸਿੰਘ ਬਿੱਟੂ ਸਰਾਭਾ, ਸੁਖਦੇਵ ਸਿੰਘ ਸੁੱਖਾ ਟੂਸੇ ,ਡਾ ਰਮੇਸ਼ ਕੁਮਾਰ ਸਰਾਭਾ,ਮੁਖਤਿਆਰ ਸਿੰਘ ਟੂਸੇ, ਲਾਲ ਬਹਾਦਰ ਟੂਸੇ,ਸਨੀ ਰੱਤੋਵਾਲ, ਚਰਨਜੀਤ ਕੌਰ ਰੱਤੋਵਾਲ, ਅੱਛਰਾ ਸਿੰਘ ਸੋਨੂੰ ਭੈਣੀ ਰੋੜਾ,   ਮੋਹਣ ਸਿੰਘ,ਨਿਰਭੈ ਸਿੰਘ ਅੱਬੂਵਾਲ, ਬਲਦੇਵ ਸਿੰਘ ਈਸਨਪੁਰ, ਕੁਲਦੀਪ ਸਿੰਘ ਕਿਲ੍ਹਾ  ਰਾਏਪੁਰ, ਆਦਿ ਨੇ ਵੀ ਹਾਜ਼ਰੀ ਭਰੀ।