ਸੁਧਾਰ,(ਜਗਰੂਪ ਸਿੰਘ ਸੁਧਾਰ ) ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋ ਸੀ.ਐੱਚ.ਸੀ ਸੁਧਾਰ ਦੇ ਐਸ ਐਮ ਓ ਡਾਕਟਰ ਦਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਡਾਕਟਰ ਲੱਕੀ ਗਾਬਾ (ਨੋਡਲ ਅਫ਼ਸਰ) ਦੀ ਨਿਗਰਾਨੀ ਹੇਠ ਸਿਹਤ ਸੰਭਾਲ ਕੇਂਦਰ ਅਕਾਲਗੜ੍ਹ ਕਲਾਂ ਵਿਖੇ ਸਵਰਨਜੀਤ ਕੌਰ ਏ.ਐਨ.ਐਮ ਦੁਆਰਾ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਲਾਈਆਂ। ਰਮਨਦੀਪ ਕੌਰ ਸੀ.ਐੱਚ.ਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੋਲੀਓ ਬੁੰਦਾ ਕਲ ਨੂੰ ਵੀ ਟੀਮਾਂ ਬਣਾ ਕੇ ਘਰ ਘਰ ਅਤੇ ਜਨਤਕ ਥਾਵਾਂ ਤੇ ਵੀ ਪਿਲਾਈਆਂ ਜਾਣਗੀਆਂ । ਇਸ ਮੌਕੇ ਜਸਵਿੰਦਰ ਸਿੰਘ ਜੋਨੀ,ਪਰਮਜੀਤ ਕੌਰ,ਸਰਬਜੀਤ ਕੌਰ,ਰਾਜਵਿੰਦਰ ਕੌਰ,ਕਮਲਜੀਤ ਕੌਰ (ਆਸ਼ਾ ਵਰਕਰ) ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਿਰ ਸਨ ।