ਆਲ ਇੰਡੀਆ ਹਿਊਮਨ ਰਾਈਟਸ ਸੰਸਥਾ ਵੱਲੋਂ ਪੰਜਵਾਂ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ 

ਜਗਰਾਓਂ 18 ਅਕਤੂਬਰ (ਅਮਿਤ ਖੰਨਾ): ਆਲ ਇੰਡੀਆ ਹਿਊਮਨ ਰਾਈਟਸ ਸੰਸਥਾ ਵੱਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਪੰਜਵਾਂ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ। ਸੰਸਥਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਹਨੀ, ਸੈਕਟਰੀ ਰਾਕੇਸ਼ ਮੈਣੀ ਤੇ ਸੈਕਟਰੀ ਫਾਈਨਾਂਸ ਰਾਜਨ ਬਾਂਸਲ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਭਜਨਗੜ੍ਹ ਵਿਖੇ ਲਗਾਏ ਕੈਂਪ ਦਾ ਇੰਸਪੈਕਟਰ ਸਤਪਾਲ ਸਿੰਘ ਮੱਲ੍ਹੀ ਟ੍ਰੈਫਿਕ ਇੰਚਾਰਜ ਨੇ ਉਦਘਾਟਨ ਕੀਤਾ।ਇਸ ਮੌਕੇ ਪ੍ਰਧਾਨ ਹਨੀ ਨੇ ਦੱਸਿਆ ਇਸ ਕੈਂਪ ਦਾ ਸਾਰਾ ਖ਼ਰਚ ਜਸਬੀਰ ਸਿੰਘ ਔਲਖ ਕੈਨੇਡਾ ਤੇ ਮਨੀ ਔਲਖ ਕੈਨੇਡਾ ਨੇ ਵੱਲੋਂ ਭੇਜਿਆ ਗਿਆ। ਉਨ੍ਹਾਂ ਦੱਸਿਆ ਔਲਖ ਪਰਿਵਾਰ ਹਰੇਕ ਸਾਲ ਇਕ ਮਹੀਨੇ ਦੀ ਪੈਨਸ਼ਨ ਬਜ਼ੁਰਗਾਂ ਨੂੰ ਭੇਜਦਾ ਹੈ। ਉਨ੍ਹਾਂ ਦੱਸਿਆ ਕੈਂਪ ਚ 200 ਵਿਅਕਤੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਕੀਤੀ ਗਈ। ਉਨ੍ਹਾਂ ਡਾ. ਪ੍ਰਦੀਪ ਮਹਿੰਦਰਾ ਐੱਸਐੱਮਓ, ਡਾਕਟਰ ਧੀਰਜ ਸਿੰਗਲਾ, ਡਾ. ਸੰਗੀਨਾ ਗਰਗ ਤੇ ਗੁਰਦੁਆਰਾ ਭਜਨਗੜ੍ਹ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਪੈਟਰਨ ਵਿਨੋਦ ਬਾਂਸਲ, ਵਾਈਸ ਪ੍ਰਧਾਨ ਪੋ੍. ਕਰਮ ਸਿੰਘ ਸੰਧੂ, ਮੁੱਖ ਸਲਾਹਕਾਰ ਬੀਕੇ ਗੋਇਲ, ਸਟੇਜ ਸੈਕਟਰੀ ਦਮਨਦੀਪ ਸਿੰਘ, ਜੁਆਇੰਟ ਸੈਕਟਰੀ ਰਜਨੀਸ਼ ਪਾਲ ਸਿੰਘ, ਜਸਪਾਲ ਸਿੰਘ, ਪਬਲਿਿਸਟੀ ਅਫ਼ਸਰ ਵਿੱਕੀ ਔਲਖ, ਰਿਪੋਰਟਿੰਗ ਅਫ਼ਸਰ ਹਰੀ ਓਮ ਵਰਮਾ ਤੇ ਅੱਛਰੂ ਸਿੰਗਲਾ ਆਦਿ ਹਾਜ਼ਰ ਸਨ।