ਹਠੂਰ,13,ਫਰਵਰੀ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਚਕਰ,ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਬਾਬਾ ਹਜਰਤ ਮੁਹੰਮਦ ਦਰਗਾਹ ਯਾਦਗਾਰੀ ਟਰੱਸਟ ਚਕਰ ਵੱਲੋ ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੀ ਯਾਦ ਵਿਚ 22ਵਾਂ ਸੱਭਿਆਚਾਰਕ ਮੇਲਾ ਪਿੰਡ ਚਕਰ ਵਿਖੇ ਕਰਵਾਇਆ ਗਿਆ।ਇਸ ਮੇਲੇ ਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਡਾਕਟਰ ਮੱਖਣ ਸਿੰਘ ਚਕਰ ਅਤੇ ਮੇਲੇ ਦੀ ਪ੍ਰਬੰਧਕੀ ਕਮੇਟੀ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਪੰਡਿਤ ਸੋਮ ਨਾਥ ਰੋਡਿਆ ਵਾਲੇ ਦੇ ਇੰਟਰਨੈਸਨਲ ਕਵੀਸਰੀ ਜੱਥੇ ਨੇ ਸਟੇਜ ਦੀ ਸੁਰੂਆਤ ਕੀਤੀ।ਇਸ ਤੋ ਬਾਅਦ ਅੱਜ ਦੀ ਪ੍ਰਸਿੱਧ ਦੋਗਾਣਾ ਜੋੜੀ ਜਗਮੋਹਣ ਸੰਧੂ-ਮਨੂੰ ਅਰੋੜਾ,ਲੋਕ ਗਾਇਕ ਸੁਖਵਿੰਦਰ ਸੁੱਖੀ,ਬਸੰਤ ਧਾਲੀਵਾਲ-ਪਾਲੀ ਸਿੱਧੂ,ਹਰਜਿੰਦਰ ਗਰੇਵਾਲ,ਸੀਰਾ ਰਣੀਆ,ਮਾਣਕ ਸੁਰਜੀਤ,ਦਰਸ਼ਨ ਲੱਖੇ ਵਾਲਾ,ਜਸ਼ਨਦੀਪ ਸਵੀਟੀ,ਗਗਨ ਹਠੂਰ,ਮਨੀ ਹਠੂਰ,ਗੁਰਤੇਜ ਹਠੂਰ,ਲਵ ਲੋਪੋ,ਦਵਿੰਦਰ ਭੋਲਾ ਆਦਿ ਕਲਾਕਾਰਾ ਨੇ ਆਪਣੀ ਕਲਾਂ ਦੇ ਜੌਹਰ ਦਿਖਾਏ।ਇਹ ਮੇਲਾ ਉਸ ਸਮੇਂ ਸਿਖਰਾ ਤੇ ਪੁੱਜ ਗਿਆ ਜਦੋ ਪ੍ਰਸਿੱਧ ਲੋਕ ਗਾਇਕ ਸੁਖਵਿੰਦਰ ਸੁੱਖੀ ਨੇ ਧਾਰਮਿਕ ਗੀਤ,ਤਿੰਨ ਚੀਜਾ ਮਿੱਤ ਨਹੀ,ਫਾਟਕ ਮਰਿੰਡੇ ਵਾਲਾ ਬੰਦ ਮਿਲਦਾ,ਜੱਟਾ ਦੇ ਗੋਤ,ਤੇਰੇ ਵੰਗਾ ਮੇਚ ਨਾ ਆਈਆ, ਲੋਕ ਤੱਥ,ਜਿਉਣਾ ਮੌੜ ਤੋ ਇਲਾਵਾ ਕਿਸਾਨੀ ਸੰਘਰਸ ਨੂੰ ਬਿਆਨ ਕਰਦੇ ਵੱਖ-ਵੱਖ ਗੀਤ ਦਰਸਕਾ ਸਾਹਮਣੇ ਪੇਸ ਕੀਤੇ ਅਤੇ ਦਰਸਕਾ ਨੂੰ ਤਾੜੀਆ ਮਾਰਨ ਲਈ ਮਜਬੂਰ ਕਰ ਦਿੱਤਾ।ਇਸ ਮੌਕੇ ਪ੍ਰਧਾਨ ਡਾਕਟਰ ਮੱਖਣ ਸਿੰਘ ਅਤੇ ਰਾਜੂ ਕਿੰਗਰਾ ਨੇ ਸਮੂਹ ਗੀਤਕਾਰਾ ਅਤੇ ਸਮੂਹ ਕਲਾਕਾਰਾ ਨੂੰ ਸਨਮਾਨ ਚਿੰਨ ਦੇ ਕੇ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਸਮੂਹ ਦਰਸਕਾ ਦਾ ਧੰਨਵਾਦ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮੱਖਣ ਬੁੱਟਰ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਸੁਖਦੇਵ ਸਿੰਘ,ਪੰਚ ਬੂਟਾ ਸਿੰਘ ਚਕਰ,ਮੱਖਣ ਸਿੰਘ,ਦਰਸੀ ਪੰਡਿਤ,ਸਾਬਕਾ ਸਰਪੰਚ ਰਣਧੀਰ ਸਿੰਘ ਧੀਰਾ,ਅਵਤਾਰ ਸਿੰਘ ਸਿੰਗਾਂ ਵਾਲਾ,ਜਰਨੈਲ ਸਿੰਘ,ਜੋਗਿੰਦਰ ਸਿੰਘ,ਹਰਜਿੰਦਰ ਸਿੰਘ,ਰੂਪ ਸਿੰਘ,ਜਸਵਿੰਦਰ ਸਿੰਘ,ਪੀਤਾ ਆਸਟਰੇਲੀਆ,ਜਗਵੀਰ ਸਿੰਘ ਯੂ ਕੇ,ਜਗਦੀਸ ਸਿੰਘ ਮਾਣੂੰਕੇ,ਜੱਗਾ ਚਕਰ ਯੂ ਕੇ,ਕੁਲਵਿੰਦਰ ਸਿੰਘ,ਗੁਰਮੇਲ ਸਿੰਘ,ਜਗਤਾਰ ਸਿੰਘ,ਮਹਿੰਦਰ ਸਿੰਘ,ਹਰਜਿੰਦਰ ਸਿੰਘ,ਰੂਪ ਸਿੰਘ, ਰਾਜੂ ਸਿੰਘ ਕਿੰਗਰਾ,ਧਰਮਿੰਦਰ ਸਿੰਘ ਕਿੰਗਰਾ,ਗੁਰਦੀਪ ਸਿੰਘ, ਬੌਬੀ ਕਿੰਗਰਾ,ਜਿੰਦਰ ਸਿੰਘ,ਪੰਡਤ ਦਰਸਨ ਕੁਮਾਰ,ਗੁਰਪ੍ਰੀਤ ਸਿੰਘ,ਮਨਜੀਤ ਸਿੰਘ ਲੱਖਾ,ਬਿੱਕਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਦਰਸਕ ਹਾਜਰ ਸਨ।
ਫੋਟੋ ਕੈਪਸਨ:-ਲੋਕ ਗਾਇਕ ਸੁਖਵਿੰਦਰ ਸੁੱਖੀ ਆਪਣੀ ਕਲਾਂ ਦੇ ਜੌਹਰ ਦਿਖਾਉਦੇ ਹੋਏ