ਗੇਜਾ ਰਾਮ ਬਾਲਮੀਕੀ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ

ਜਗਰਾਉਂ 9 ਫਰਵਰੀ ( ਅਮਿਤ ਖੰਨਾ/ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ) ਜਿਓਂ ਜਿਓਂ ਚੋਣਾਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਾ ਵੀ ਆਪਣੇ ਰੰਗ ਦਿਖਾ ਰਿਹਾ ਹੈ, ਰੋਜ਼ਾਨਾ ਕੋਈ ਨਾ ਕੋਈ ਲੀਡਰ ਲੰਮੀਆਂ ਛਾਂਲਾਂ ਮਾਰਦਾ ਨਜ਼ਰ ਆਉਂਦਾ ਹੈ ,ਪਰ ਅੱਜ ਜਗਰਾਉਂ ਹਲਕੇ ਵਿੱਚ ਆਪਣੇ ਪੂਰੇ ਨਾਮ ਤੇ ਕੰਮਾਂ ਨਾਲ ਜਾਣਨ ਵਾਲੇ ਗੇਜਾ ਰਾਮ ਬਾਲਮੀਕੀ ਜੋਂ ਪਿਛਲੇ ਕਾਂਗਰਸ ਕਾਰਜ ਕਾਲ ਵਿੱਚ  ਸਫਾਈ ਕਰਮਚਾਰੀ ਕਮਿਸ਼ਨ ਪੰਜਾਬ  ਦੇ ਚੇਅਰਮੈਨ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦਾ ਪ੍ਰੈਜ਼ੀਡੈਂਟ ਸਨ ਨੇ ਅੱਜ ਵੱਡਾ ਧਮਾਕਾ ਕਰਕੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਲਿਆ ਹੈ, ਅਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਗਏ ਹਨ, ਉਨ੍ਹਾਂ ਜਲੰਧਰ ਵਿੱਚ ਗਜੇਂਦਰ  ਸਿੰਘ ਸ਼ੇਖਾਵਤ ਜੋ ਕਿ ਭਾਜਪਾ ਦੇ  ਕੇਂਦਰੀ  ਜਲ ਸ਼ਕਤੀ ਮੰਤਰੀ ਹਨ। ਉਹਨਾਂ ਦੀ ਮੋਜੁਦਗੀ ਵਿੱਚ ਇਹ ਐਲਾਨ ਕੀਤਾ। ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰੈਜ਼ੀਡੈਂਟ ਗੇਜਾ  ਰਾਮ ਨੇ ਦੱਸਿਆ ਕਿ ਉਹਨਾਂ ਨੂੰ ਕਾਂਗਰਸ ਵਿੱਚ ਲੰਬੇ ਸਮੇਂ ਦੌਰਾਨ ਵੀ ਬਣਦਾ ਮਾਣ ਨਹੀਂ Tu ਦਿੰਦੇ ਹਨ ਕਿ ਆਣ ਵਾਲੇ ਵਿਧਾਨਸਭਾ ਚੋਣਾਂ ਦੌਰਾਨ ਜਿਆਦਾ ਤੋਂ ਜਿਆਦਾ ਭਾਜਪਾ ਨੂੰ ਜਿਤਾਯੋ ਤੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਆਯੋ ।