ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ,ਬਸਪਾ ਗੱਠਜੋੜ ਵੱਡੀ ਲੀਡ ਦਰਜ ਕਰੇਗਾ-ਚਮਕੌਰ ਸਿੰਘ ਵੀਰ
ਮਹਿਲ ਕਲਾਂ /ਬਰਨਾਲਾ- 09 ਫਰਵਰੀ- (ਗੁਰਸੇਵਕ ਸੋਹੀ) ਮਹਿਲ ਕਲਾਂ ਤੋਂ ਬਸਪਾ/ਸ਼੍ਰੋਮਣੀ ਅਕਾਲੀ ਦਲ ਗਠਜੋਡ਼ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਹਲਕਾ ਮਹਿਲ ਕਲਾਂ ਤੋਂ ਬੱਸਾਂ ਤੇ ਗੱਡੀਆਂ ਦਾ ਵੱਡਾ ਕਾਫ਼ਲਾ ਲੈ ਕੇ ਨਵਾਸ਼ਹਿਰ ਰੈਲੀ ਵਿੱਚ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਹੋਣ ਵਾਲੀ ਵਿਸ਼ਾਲ ਰੈਲੀ ਚ ਸ਼ਮੂਲੀਅਤ ਕੀਤੀ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਤ ਬਾਬਾ ਟੇਕ ਸਿੰਘ ਧਨੌਲਾ,ਯੂਥ ਦੇ ਪੰਜਾਬ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ,ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਚਮਕੌਰ ਸਿੰਘ ਵੀਰ,ਮਾਸਟਰ ਹਰਬੰਸ ਸਿੰਘ ਸ਼ੇਰਪੁਰ,ਬਸਪਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਜੱਸੀ,ਸਰਕਲ ਗਹਿਲ ਦੇ ਪ੍ਰਧਾਨ ਬਚਿੱਤਰ ਸਿੰਘ ਰਾਏਸਰ ਅਤੇ ਤਜਿੰਦਰ ਦੇਵ ਸਿੰਘ ਮਿੰਟੂ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਹੱਕ ਵਿਚ ਹਨ੍ਹੇਰੀ ਝੁੱਲ ਰਹੀ ਹੈ ਅਤੇ ਪੰਜਾਬ ਦੇ ਲੋਕ ਗੱਠਜੋੜ ਦੀ ਸਰਕਾਰ ਲਿਆਉਣ ਦਾ ਮਨ ਬਣਾਈ ਬੈਠੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਭਲਾਈ ਸਕੀਮਾਂ ਚਲਾਈਆਂ ਗਈਆਂ ਸਨ, ਕਾਂਗਰਸ ਦੇ ਪੰਜ ਸਾਲ ਦੌਰਾਨ ਬੰਦ ਰਹੀਆਂ, ਜਦਕਿ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆ ਕੇ ਦਲਿਤ ਪੱਤਾ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਰ ਵਰਗ ਦੇ ਲੋਕਾਂ ਲਈ ਸਕੀਮਾਂ ਚਲਾਈਆਂ,ਜਿਸ ਕਰਕੇ ਪੰਜਾਬ ਦੇ ਲੋਕ ਅੱਜ ਵੀ ਯਾਦ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਅਤੇ ਜਸਬੀਰ ਸਿੰਘ ਗੜ੍ਹੀ ਉਪ ਮੁੱਖ ਮੰਤਰੀ ਹੋਣਗੇ।ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਵਿਚ ਵੱਡਾ ਉਤਸ਼ਾਹ ਹੈ ਅਤੇ ਇਥੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ। ਉਨ੍ਹਾਂ ਲੋਕਾਂ ਨੂੰ ਮੁੜ ਤੋਂ ਸਮਾਜ ਭਲਾਈ ਸਕੀਮਾਂ ਲੈਣ ਲਈ ਸ਼੍ਰੋਮਣੀ ਅਕਾਲੀ ਦਲ/ਬਸਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਇੰਚਾਰਜ ਸਰਬਜੀਤ ਸਿੰਘ ਬਰਨਾਲਾ, ਹਲਕਾ ਪ੍ਰਧਾਨ ਸੋਮਾ ਸਿੰਘ ਗੰਡੇਵਾਲ, ਕਾਰਜਕਾਰੀ ਹਰਬੰਸ ਸਿੰਘ ਛੀਨੀਵਾਲ ਖੁਰਦ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਬਾਜਵਾ, ਸੀਨੀਅਰ ਆਗੂ ਏਕਮ ਸਿੰਘ ਛੀਨੀਵਾਲ ਕਲਾਂ, ਬਲਜੀਤ ਸਿੰਘ ਗੁੰਮਟੀ, ਸਰੂਪ ਸਿੰਘ ਬਦੇਸ਼ਾ, ਯੋਗਿੰਦਰ ਸਿੰਘ ਅਲੀਪੁਰ ਖ਼ਾਲਸਾ, ਬੂਟਾ ਸਿੰਘ ਚੀਮਾ,ਹਰਦੀਪ ਸਿੰਘ ਠੁੱਲੀਵਾਲ,ਮੇਜਰ ਸਿੰਘ ਖੇੜੀ, ਜਸਵੀਰ ਸਿੰਘ ਸੇਰਪੁਰ ਸਮੇਤ ਵੱਡੀ ਗਿਣਤੀ ਚ ਗੱਠਜੋੜ ਦੇ ਆਗੂ ਤੇ ਵਰਕਰ ਹਾਜਰ ਸਨ।