ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਫਰੀ ਮੈਡੀਕਲ ਕੈਂਪ ਲਗਾਇਆ ਗਿਆ

ਜਗਰਾਓ,ਹਠੂਰ,8,ਫਰਵਰੀ-(ਕੌਸ਼ਲ ਮੱਲ੍ਹਾ)-ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਸਮੂਹ ਗ੍ਰਾਮ ਪੰਚਾਇਤ ਚਕਰ ਅਤੇ ਸਮੂਹ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਚੈਰੀਟੇਬਲ ਹਸਪਤਾਲ ਪਿੰਡ ਚਕਰ ਵਿਖੇ ਨੌਵਾ ਕੈਂਸਰ ਚੈਕੱਅਪ ਕੈਪ ਲਗਾਇਆ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਕੈਂਪ ਦਾ ਉਦਘਾਟਨ ਉੱਘੇ ਖੇਡ ਪ੍ਰਮੋਟਰ ਜਗਵੀਰ ਸਿੰਘ ਜੱਗਾ ਯੂ ਕੇ ਨੇ ਰੀਬਨ ਕੱਟ ਕੇ ਕੀਤਾ।ਇਸ ਕੈਂਪ ਵਿਚ ਪਿੰਡ ਚਕਰ, ਲੋਪੋ, ਮੱਲ੍ਹਾ, ਮਾਣੂੰਕੇ,ਲੱਖਾ,ਮੀਨੀਆ,ਕੁੱਸਾ ਅਤੇ ਰਾਮਾ ਦੇ 421 ਵਿਅਕਤੀਆ ਨੇ ਆਪਣਾ ਫਰੀ ਚੈੱਕਅਪ ਕਰਵਾਇਆ।ਇਸ ਮੌਕੇ ਕੈਂਪ ਦੇ ਮੁੱਖ ਡਾਕਟਰ ਰੂਪ ਦਾਸ ਬਾਵਾ ਨੇ ਦੱਸਿਆ ਕਿ ਅੱਜ ਪੰਜਾਬ ਵਿਚ ਦਿਨੋ-ਦਿਨ ਕੈਸਰ ਦੀ ਭਿਆਨਕ ਬਿਮਾਰੀ ਵਿਚ ਵਾਧਾ ਹੋ ਰਿਹਾ ਹੈ।ਜਿਸ ਦਾ ਕਾਰਨ ਇਥੋ ਦਾ ਦੂਸਿਤ ਪਾਣੀ,ਦੂਸਿਤ ਵਾਤਾਵਰਨ ਅਤੇ ਸਾਡੇ ਰੋਜਾਨਾ ਖਾਣ ਵਾਲੇ ਭੋਜਨ ਵਿਚ ਜਹਿਰਲੀਆ ਵਸਤਾ ਦਾ ਵਾਧਾ ਹੋਣਾ ਹੈ।ਉਨ੍ਹਾ ਕਿਹਾ ਕਿ ਇਸ ਟੀਮ ਵੱਲੋ ਵੱਖ-ਵੱਖ ਪਿੰਡਾ ਵਿਚ ਹਰ ਰੋਜ ਇੱਕੋ ਸਮੇਂ ਦਸ ਕੈਂਪ ਲਗਾਏ ਜਾਦੇ ਹਨ।ਕੈਂਪ ਦੌਰਾਨ ਜਿਆਦਾ ਔਰਤਾ ਕੈਂਸਰ ਦੀ ਬਿਮਾਰੀ ਤੋ ਪੀੜ੍ਹਤ ਆ ਰਹੀਆ ਹਨ।ਇਸ ਕਰਕੇ ਸਾਨੂੰ ਸਮੇਂ-ਸਮੇਂ ਤੇ ਆਪਣੇ ਸਰੀਰ ਦਾ ਚੈਕਅੱਪ ਕਰਵਾਉਣਾ ਚਾਹੀਦਾ ਹੈ।ਅੱਜ ਦੇ ਕੈਂਪ ਦੌਰਾਨ ਕੈਂਸਰ ਦੀ ਬਿਮਾਰੀ ਤੋ ਪੀੜ੍ਹਤ ਮਰੀਜਾ ਦੇ ਫਰੀ ਟੈਸਟ ਕੀਤੇ ਗਏ,ਬਲੱਡ ਪ੍ਰੈਸਰ ਅਤੇ ਬਲੱਡ ਸੂਗਰ ਦੇ ਮਰੀਜਾ ਨੂੰ ਫਰੀ ਦਵਾਈਆ ਦਿੱਤੀਆ ਗਈਆ।ਇਸ ਮੌਕੇ ਜਗਵੀਰ ਸਿੰਘ ਜੱਗਾ ਯੂ ਕੇ ਨੇ ਕੈਪ ਵਿਚ ਸਹਿਯੋਗ ਦੇਣ ਵਾਲੇ ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਬੰਧਕੀ ਕਮੇਟੀ ਨੇ ਸਮੂਹ ਡਾਕਟਰਾ ਦੀ ਟੀਮ ਨੂੰ ਸਨਮਾਨਿਤ ਕੀਤਾ ਅਤੇ ਕੈਂਪ ਵਿਚ ਯੋਗਦਾਨ ਪਾਉਣ ਵਾਲੇ ਸਹਿਯੋਗੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਪਰਮਜੀਤ ਕੌਰ ਸਿੱਧੂ,ਬੀਬੀ ਰਾਜਵਿੰਦਰ ਕੌਰ,ਸਮਾਜ ਸੇਵਕ ਸੁਖਦੇਵ ਸਿੰਘ,ਭਾਈ ਰਛਪਾਲ ਸਿੰਘ ਚਕਰ,ਸੁਖਦੇਵ ਸਿੰਘ ਬਰਾੜ,ਜਸਵਿੰਦਰ ਸਿੰਘ,ਛਿੰਦਾ ਸਿੰਘ, ਜਗਦੀਸ ਸਿੰਘ,  ਜਗਤਾਰ ਸਿੰਘ ਜੱਗਾ, ਦਰਸਨ ਕੁਮਾਰ ਦਰਸੀ, ਦੀਸਾ ਮਾਣੂੰਕੇ,ਕਿਸਾਨ ਆਗੂ ਬੂਟਾ ਸਿੰਘ,ਸੁੱਖਾ ਚਕਰ,ਸੁਕੁਲਵੰਤ ਸਿੰਘ ਗਰੇਵਾਲ,ਮਨੋਜ ਕੁਮਾਰ,ਬਲਵਿੰਦਰ ਸਿੰਘ,ਕਰਮਾ ਕਬੱਡੀ ਕੋਚ,ਹਰਦੀਪ ਸਿੰਘ,ਪ੍ਰਿੰਸੀਪਲ ਸਤਨਾਮ ਸਿੰਘ,ਮਨਜੀਤ ਸਿੰਘ,ਸਮੂਹ ਗ੍ਰਾਮ ਪੰਚਾਇਤ ਚਕਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਫੋਟੋ ਕੈਪਸਨ:-ਕੈਂਪ ਦਾ ਉਦਘਾਟਨ ਕਰਦੇ ਹੋਏ ਉੱਘੇ ਖੇਡ ਪ੍ਰਮੋਟਰ ਜਗਵੀਰ ਸਿੰਘ ਅਤੇ ਸਮੂਹ ਪ੍ਰਬੰਧਕੀ ਕਮੇਟੀ