ਕਿੱਥੋਂ ਤੇ ਕਿੱਥੇ ਆ ਪਹੁੰਚੇ ਸਿੱਖ ਕੌਮ ਦੇ ਕੁਝ ਅਖੌਤੀ ਦਾਅਵੇਦਾਰ ਆਗੂ ✍️ ਪਰਮਿੰਦਰ ਸਿੰਘ ਬਲ

 4 ਫ਼ਰਵਰੀ 2022 ਦਾ ਦਿਨ ਇਕ ਐਸੇ ਹੀ ਬੰਦੇ ਦੇ ਪਾਪ ਨੂੰ ਸਾਹਮਣੇ ਲੈ ਕੇ ਆਇਆ ਹੈ । ਇਸ ਦੇ ਨਾਲ ਹੀ ਯੂ ਕੇ ਵਿੱਚ ਕਈ ਅਖੌਤੀ ਸਿਖ ਆਗੂਆਂ ਦੇ ਮੂੰਹ ਤੇ ਪਿਆ ਮਖੌਟਾ ਲਾਹਿਆ ਗਿਆ ਹੈ । ਇਹਨਾਂ ਕੁਝ ਆਗੂਆਂ ਦਾ ਸਹਾਇਕ ਇਕ ਬਰਿਟਿਸ਼ ਪਾਕਿਸਤਾਨੀ ਲਾਰਡ ਨਜ਼ੀਰ ਜੋ ਬੱਚਿਆਂ ਨਾਲ ਖੇਹਖਰਾਬੀ ਦੇ ਕੇਸ ਵਿੱਚ ਚਾਰਜ ਹੋਇਆ ਸੀ । ਉਸ ਨੂੰ ਸਾਡੇ ਪੰਜ ਸਾਲ ਦੀ ਕੈਦ ਹੋਈ ਹੈ । ਇਹਨਾਂ ਕੁਝ ਸਿੱਖ ਆਗੂਆਂ ਦਾ ਮੋਹਰੀ ਸੀ ਅਤੇ ਰੈਫਰੰਡਮ 2020 ਦੀ ਅੱਗੇ ਹੋ ਹਮਾਇਤ ਕਰਦਾ ਸੀ । ਇਸ ਤਰਾਂ ਇਹਨਾਂ ਦੇ ਸਾਰੇ ਕਿਰਦਾਰ ਦੀ ਅਸਲੀ ਤਸਵੀਰ ਵੀ ਲੋਕਾਂ ਖਾਸ ਕਰ ਕੇ ਸਿਖਾਂ ਸਾਹਮਣੇ ਦਿਸ ਪਈ ਹੈ । ਬੀਤੇ ਕਈ ਸਾਲਾਂ ਤੋ ਸਿਖਾਂ ਦੇ ਨਾਮ ਥੱਲੇ ਜੋ ਲੰਡਨ ਜਾਂ ਯੂਕੇ ਭਰ ਵਿੱਚ ਜੋ ਮੁਜ਼ਾਹਰੇ ਦੇਖੇ ਜਾ ਰਹੇ ਸਨ , ਉਹਨਾਂ ਮੁਜ਼ਾਹਰਿਆਂ ਵਿੱਚ ਸਿੱਖ ਘੱਟ ਹੁੰਦੇ ਸਨ , ਪਰੰਤੂ ਲਾਰਡ ਦੇ ਸਾਥੀ ਅਤੇ ਪਾਕਿਸਤਾਨੀ ਜ਼ਿਆਦਾ ਹੁੰਦੇ ਸਨ । ਇਸ ਲਾਰਡ ਤੇ ਪਿਛਲੇ ਕਾਫ਼ੀ ਸਮੇਂ ਤੋਂ “ਚਾਈਲਡ ਸੈਕਸ ਓਫੈਂਸਨਜ” ਦਾ ਜਦੋਂ ਕੇਸ ਚੱਲ ਰਿਹਾ ਸੀ ਤਾਂ ਇਹ ਲੋਕ ਇਸ ਦੋਸ਼ ਗਰਿਸਤ ਦੋਸ਼ੀ ਨਾਲ ਰਹਿਨੁਮਾਈ ਸਾਂਝੀ ਕਰਦੇ ਰਹੇ । ਇਹਨਾਂ ਨੇ ਅਜਿਹੇ ਗਰੋਹ ਤੋਂ ਆਪਣੀ ਕੌਮੀ ਇੱਜ਼ਤ ਬਾਰੇ ਬਿਲਕੁਲ ਨਹੀਂ ਸੋਚਿਆ । ਆਮ ਸਿੱਖ ਜਾਣਦੇ ਸਨ ਕਿ ਇਸ ਬੰਦੇ ਤੇ 11 ਸਾਲ ਦੇ ਮੁੰਡੇ ਅਤੇ ਛੋਟੀ ਉਮਰ ਦੀ ਨਾਬਾਲਗ ਬੱਚੀ/ਲੜਕੀ ਨਾਲ ਜਬਰਜਨਾਹ ਦਾ ਕੇਸ ਦਰਜ ਸੀ । ਇਸ ਲਾਰਡ ਨੇ ਇਹ ਪਾਪ 1970 ਸਮੇਂ ਤੋਂ ਹੀ ਕੀਤੇ ਸਨ , ਇਹ ਕੇਸ ਇਸ ਦਾ ਪਿੱਛਾ ਕਰਦੇ ਰਹੇ । ਹੁਣ ਇਸ ਕੋਲ਼ੋਂ ਲਾਰਡਸ਼ਿਪ ਖੋਹੀ ਗਈ , ਇਸ ਨੂੰ  ਬਚਿਆਂ ਨਾਲ ਸੈਕਸ ਸੰਬੰਧਾਂ ਦੀ ਖੇਹ ਖ਼ਰਾਬੀ ਦੇ ਸੰਗੀਨ ਦੋਸ਼ ਅਧੀਨ ਸਾਢੇ ਪੰਜ ਸਾਲ ਦੀ ਕੈਦ ਹੋਈ ਹੈ। ਪਰ ਜੋ ਸਿੱਖ 2020 ਅਤੇ ਐਫ ਐਸ ਓ ਦੇ ਆਗੂ ਇਸ ਲਾਰਡ ਦੇ ਸਾਲਾਂ ਬੱਧੀ ਤੋਂ ਸਾਥੀ ਹਨ , ਉਹ ਕਿਹੜੇ ਵਕਾਰ ਨਾਲ ਆਪਣੇ ਅਹੁਦਿਆਂ ਤੇ ਕਾਇਮ ਹਨ ।ਇਹਨਾਂ ਬੀਬਿਆਂ ਚਿਹਰਿਆ ਦੇ ਪਿੱਛੇ ਕਿਸ ਤਰਾਂ ਕਦੇ ਅਪਰਾਧਿਕ ਮਾਮਲਿਆਂ ਦੀ ਖੇਡ ਖੇਡੀ ਜਾ ਰਹੀ ਸੀ ,ਲੋਕ ਖੁਦ ਅੰਦਾਜ਼ਾ ਲੱਗਾ ਸਕਦੇ ਹਨ ।ਜਿਹੜੇ ਆਗੂ ਸਮਾਜ ਦੇ ਬੱਚਿਆਂ ਦੇ ਭਵਿੱਖ ਨੂੰ ਰੋਲ ਕੇ ਉਨ੍ਹਾਂ ਦੀਆਂ ਨੰਨੀਆ ਜ਼ਿੰਦਗੀਆਂ ਨੂੰ ਤਬਾਹ ਕਰਨ ਦੇ ਭਾਗੀਦਾਰ ਹਨ , ਸਿੱਖ ਕੌਮ ਇਨ੍ਹਾਂ ਨੂੰ ਕਿਉਂ ਮੂੰਹ ਲਾ ਰਹੀ ਹੈ ।ਇਹਨਾਂ ਲਾਰਡ ਦੇ ਪਤਵੰਤੇ ਜੋੜੀਦਾਰਾਂ ਅਤੇ ਘਿਰਣਾਤਕ ਲੱਛਣਾਂ ਦੀ ਪੜਚੋਲ ਕਰਨੀ ਹਰ ਸਿੱਖ ਦਾ ਫ਼ਰਜ਼ ਹੈ । ਜਦੋਂ ਅਪਰਾਧੀ ਸਾਲਾਂ ਬੱਧੀ ਸਮੇਂ ਤੋਂ ਨਾਬਾਲਗ ਮੁੰਡੇ-ਬਾਜ਼ੀ ਅਤੇ ਛੋਟੀ ਨਾਬਾਲਗ ਸਮਾਜ ਦੀ ਬੱਚੀ ਨਾਲ ਜਬਰਜਿਨਾਹ ਬਲਾਤਕਾਰ ਦੇ ਪਾਪ ਨਾਲ ਗਰਸਤ ਸੀ ਤੇ ਜੋਟੀਦਾਰ ਸਿੱਖ ਚਿਹਰੇ ਕਿਹੜੇ ਕਿਰਦਾਰ ਦੇ ਮਾਲਕ ਸਨ ?ਉਸ ਨਾਲ ਇਕ ਜੁਟ ਹੋਏ ਫਿਰਦੇ ਅਤੇ ਖੁਦ ਦੀ ਜਥੇਬੰਦੀ ਦਾ ਅਪਰਾਧੀ ਨੂੰ ਮੁਖੀ ਦੱਸ ਰਹੇ ਸਨ ।ਕੀ ਇਹ ਖੁਦ ਦੱਸ ਸਕਦੇ ਹਨ ਕਿ ਲਾਰਡ ਦੀ ਦੋਸਤੀ ਦਾ ਨਿੱਘ  ਉਸ ਸਮੇਂ ਕਿਉਂ ਮਾਣਿਆ ਜਦ ਉਹ ਖੁਦ ਉਪਰੋਕਤ ਪਾਪ ਅਧੀਨ ਜੇਹਲ ਜਾ ਰਿਹਾ ਸੀ । ਕੀ ਲੋਕ ਇਹਨਾਂ ਤੇ ਵੀ ਅਜਿਹੀ ਨਿੱਗਾ ਰੱਖ ਕੇ ਪੜਚੋਲ ਕਰਨਗੇ ਕਿ ਕੋਈ ਐਸੀ ਕਿਸਮ ਦੀ ਕਮਜ਼ੋਰੀ ਤਾਂ ਨਹੀਂ ? ਸਾਡੀ ਕੌਮ ਦੇ ਬੱਚਿਆਂ ਦੇ ਭਵਿੱਖ ਨੂੰ ਬਚਾਉਣਾ ਸਾਡੀ ਕੌਮੀ ਜ਼ੁੰਮੇਵਾਰੀ ਹੈ । ਉਹ ਤਾਂ ਹੀ ਹੋ ਸਕਦਾ ਹੈ ਜੇਕਰ ਸਮਾਜ ਅਜਿਹੇ ਦਰਿੰਦਗੀ ਟੋਲੇ ਤੋਂ ਸਾਵਧਾਨ ਹੋਵੇ । ਜੋ ਲੋਕ ਜਾਂ ਆਗੂ ਕਿਰਦਾਰ ਤੋਂ ਹੀਣੇ ਪੱਖ ਦੇ ਅਪਰਾਧਾਂ ਦੇ ਕੁੱਛੜ ਸਵਾਰ ਹੋ ਕੇ ਗੁਮਰਾਹ ਕਰਦੇ ਹਨ , ਉਨ੍ਹਾਂ ਨਾਲ ਕੋਈ ਭੀ ਨੇੜਤਾ ਰੱਖਣੀ ਕੌਮ , ਸਮਾਜ ਲਈ ਹਮੇਸ਼ਾ ਬਹੁਤ ਘਾਤਕ ਹੁੰਦੀ ਹੈ । ਇਸ ਤੋਂ ਬਚੋ ਅਤੇ ਸਮਾਜ ਨੂੰ ਬਚਾਓ ।

ਪਰਮਿੰਦਰ ਸਿੰਘ ਬਲ, ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ