ਐਂਤਕੀ ਚਰਨਜੀਤ ਸਿੰਘ ਚੰਨੀ ਤੇ ਕੈਪਟਨ ਸੰਧੂ ਨੂੰ ਜਿਤਾ ਕੇ ਦਮ ਲੈਣਗੇ - ਗੁੜੇ ਵਾਸੀ
ਮੁੱਲਾਂਪੁਰ ਦਾਖਾ / ਚੌਕੀਮਾਨ, 7 ਫਰਵਰੀ ( ਸਤਵਿੰਦਰ ਸਿੰਘ ਗਿੱਲ) - ਇੱਕ ਆਮ ਘਰ ਤੋਂ ਉੱਠ ਕੇ ਸਿਆਸਤ ਵਿੱਚ ਕਾਮਯਾਬੀ ਹਾਸਲ ਕਰਨੀ ਅਤੇ ਥੋੜ੍ਹੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਲਈ ਲਏ ਇਤਿਾਹਾਸਕ ਫੈਸਲੇ ਕੈਪਟਨ ਸੰਧੂ ਦੀ ਜਿੱਤ ਦੇ ਜਾਮਨ ਬਣਨਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਗੁੜੇ ਵਿਖੇ ਵੱਡੀ ਇਕੱਤਰਤਾ ਵਿੱਚ ਜੁੜੇ ਬੈਠੇ ਕਾਂਗਰਸੀਆਂ ਵਰਕਰਾਂ ਨੂੰ ਸੰਬੋਧਨ ਕਰਦਿਆ ਕਹੇ। ਕੈਪਟਨ ਸੰਧੂ ਨੇ ਕਿਹਾ ਕਿ ਸ੍ਰ ਚੰਨੀ ਇੱਕ ਗੈਰ ਸਿਆਸੀ ਪਰਿਵਾਰ ਵਿੱਚੋਂ ਉੱਠੇ ਹਨ ਉਸਨੂੰ ਘੇਰਨ ਲਈ ਚਾਰੋਂ ਤਰਫ ਘੇਰਾਬੰਦੀ ਕੀਤੀ ਜਾ ਰਹੀ ਹੈ, ਪਰ ਸਦਕੇ ਜਾਈਏ ਪੰਜਾਬ ਵਾਸੀਆਂ ਨੇ ਜਿਨ੍ਹਾਂ ਨੇ ਸ੍ਰ ਚੰਨੀ ਦਾ ਸਾਥ ਦੇਣ ਦਾ ਵਾਅਦਾ ਕੀਤਾ ਹੈ, ਕੈਪਟਨ ਸੰਧੂ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੀ ਅਗਲੀ ਸਰਕਾਰ ਬਣਨ ਜਾ ਰਹੀ ਹੈ ਤੇ ਸ੍ਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਜਾ ਰਹੇ। ਜਿਸਦੀ ਪੂਰੇ ਸੂਬੇ ਅੰਦਰ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਤੇ ਲੋਕ ਬੇਸਬਰੀ ਨਾਲ 20 ਫਰਵਰੀ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਕਾਂਗਰਸ ਦੇ ਹੱਕ ਵਿੱਚ ਵੋਟ ਪਾਈਏ। ਇਸ ਮੌਕੇ ਸਰਪੰਚ ਮਲਵਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵਿਸਵਾਸ ਦੁਆਉਦਿਆਂ ਕਿਹਾ ਕਿ ਐਂਤਕੀ ਪਿੰਡ ਵਾਸੀਆਂ ਨੇ ਤਹੱਈਆਂ ਕਰ ਲਿਆ ਹੈ ਕਿ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਵਿਧਾਇਕ ਚੁਣਨ ਗਏ ਤੇ ਸੂਬੇ ਅੰਦਰ ਸ੍ਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਗੇ। ਇਸ ਮੌਕੇ ਪੰਚ ਹਰਭਜਨ ਸਿੰਘ, ਸਤਿਨਾਮ ਸਿੰਘ, ਨਵਜੋਤ ਸਿੰਘ, ਪ੍ਰਦੀਪ ਕੁਮਾਰ, ਅਧਿਆਪਕ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਸੋਹਣ ਸਿੰਘ, ਸਰਬਜੀਤ ਸਿੰਘ ਪ੍ਰਧਾਨ ਕੋ.ਸੁਸਾਇਟੀ ਪ੍ਰਧਾਨ, ਜਸਮੇਲ ਸਿੰਘ ਜੱਸਾ, ਬਿੰਦਰ ਸਿੰਘ, ਸੋਨੂੰ, ਡਾ. ਸਤਵਿੰਦਰ ਸਿੰਘ, ਸਰਬਾ ਅਤੇ ਪਿਸ਼ੌਰਾ ਸਿੰਘ ਆਦਿ ਹਾਜਰ ਸਨ।