ਮਾਛੀਕੇ ਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਰਾਂ ਤੋਂ ਦੋ ਵਜੇ ਤੱਕ ਲਗਾਇਆ ਗਾਜ਼ਾ  

ਨਿਹਾਲ ਸਿੰਘ ਵਾਲਾ , 07 ਫ਼ਰਵਰੀ ( ਜਸਮੇਲ ਗ਼ਾਲਿਬ / ਬਲਵੀਰ ਸਿੰਘ ਬਾਠ )ਅੱਜ ਪਿੰਡ ਮਾਛੀਕੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਰਾਂ ਤੋਂ ਦੋ ਵਜੇ ਤੱਕ ਜਾਮ ਲਗਾਇਆ ਗਿਆ ਜਿਸ ਵਿਚ ਸੂਬਾ ਪ੍ਰਧਾਨ ਨਿਰਭੈਹ ਸਿੰਘ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਅਸੀਂ ਕੁਝ ਦਿਨਾਂ ਤੋਂ ਸੰਘਰਸ਼ ਪਿੰਡਾਂ ਵਿਚ ਸ਼ੁਰੂ ਕੀਤਾ ਸੀ ਉਸ ਨੂੰ ਵੇਖ ਕੇ ਸਰਕਾਰ ਨੇ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਜਦੋਂ ਪਿੰਡਾਂ ਵਿਚ ਚੋਣ ਪ੍ਰਚਾਰ ਹੋ ਰਿਹਾ ਹੈ ਤੇ ਠੇਕੇ ਖੁੱਲ੍ਹੇ ਹਨ ਕੀ ਉਨ੍ਹਾਂ ਤੇ ਕੋਰੋਨਾ ਦੇ ਨਿਯਮ ਲਾਗੂ ਕਿਉਂ ਨਹੀਂ ਹੁੰਦੇ  ਇਸ ਕਰਕੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੇ  ਲੋਕਾਂ ਨੂੰ ਜਾਗਰੂਕ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ  ਐਮ ਐਸ ਪੀ ਤੇ ਕਿਸਾਨਾਂ ਦੇ ਕਰਜ਼ੇ ਤੇ ਵੀ ਸਾਡੀ ਲੜਾਈ ਜਾਰੀ ਰਹੇਗੀ ਜਿੰਨਾ ਚਿਰ ਸਰਕਾਰ ਕਿਸਾਨਾਂ ਨੂੰ ਬਣਦੇ ਮੁਆਵਜ਼ੇ ਨਹੀਂ ਦਿੰਦੀ ਅਤੇ  ਕਿਸਾਨੀ ਸੰਘਰਸ  ਵਿੱਚ ਕੇਸ ਪਾਏ ਹਨ   ਉਨ੍ਹਾਂ  ਨੂੰ ਵਾਪਸ ਨਹੀਂ ਲੈਂਦੀ ਅਤੇ ਜੋ ਮਾਸੀ ਕੇ ਨੈਸ਼ਨਲ ਹਾਈਵੇ ਦਾ ਮਾਮਲਾ ਹੈ ਉਸ ਤੇ ਪਿੰਡ ਦਾ ਧਰਨਾ ਜਾਰੀ ਰਹੇਗਾ ਜਿੰਨਾ ਚਿਰ ਸਰਕਾਰ ਓਵਰਬ੍ਰਿਜ ਅਤੇ ਪਾਣੀ ਦੇ ਨਿਕਾਸ ਦੀਆਂ ਮੰਗਾਂ ਮੰਨ ਨਹੀਂ ਜਾਂਦੀ ਓਨਾ ਚਿਰ ਇਹ ਧਾਰਨਾਂ ਜਾਰੀ ਰਹੇਗਾ  ਇਸ ਧਰਨੇ ਵਿੱਚ ਮਜ਼ਦੂਰ ਯੂਨੀਅਨਾਂ ਦੇ ਆਗੂ ਭਰਪੂਰ ਸਿੰਘ ਜੀ ਰਾਮਾ ਨੇ ਵੀ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਲੋਕਾਂ ਨੂੰ  ਜਾਣੂ ਕਰਵਾਇਆ ਇਸੇ ਤਰ੍ਹਾਂ ਹੀ  ਬਲਾਕ ਪ੍ਰਧਾਨ ਨਾਜਰ ਸਿੰਘ ਜੀ ਖਾਈ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਰਾਜਦੀਪ ਸਿੰਘ ਰਾਉਕੇ  ਅਤੇ ਯੂਥ ਵਿੰਗ  ਆਗੂ ਬੇਅੰਤਸਿੰਘ ਮੱਲੇਆਣਾ ਨੇ ਸੰਬੋਧਨ ਕਰਦਿਆਂ  ਆਪਣੀਆਂ ਕਿਸਾਨ ਮੰਗਾਂ ਬਾਰੇ ਦੱਸਿਆ ਕਿ ਜੋ ਪਿਛਲੇ ਦਿਨੀਂ ਬਰਸਾਤ ਕਾਰਨ ਕਿਸਾਨਾਂ ਦੀਆਂ ਨੁਕਸਾਨੀਆਂ  ਗਈਆਂ ਸਬਜ਼ੀਆਂ ਦੀਆਂ ਫਸਲਾਂ ਮਟਰ ਗਾਜਰ ਆਲੂ ਕਣਕ ਆਦਿ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਉਸ ਦੀ ਸਹੀ ਢੰਗ ਨਾਲ ਗਿਰਦਾਵਰੀ ਕਰਵਾਈ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ,ਧਰਨੇ ਵਿੱਚ ਸ਼ਾਮਲ ਮਾਛੀਕੇ ਤੋਂ  ਬਲਜਿੰਦਰ ਸਿੰਘ ਬਿਲੂ ਰਾਜੂ ਸਿੰਘ ਬਿੱਟੂ ਸਿੰਘ ਕੁਲਦੀਪ ਸਿੰਘ ਕੀਪਾ ਜਗਸੀਰ ਸਿੰਘ ਭਾਨੀ ਸਤਨਾਮ ਸਿੰਘ  ਕਰਮਜੀਤ ਸਿੰਘ ਕਾਲਾ ਸਿੰਘ ਬੀਟਾ ਸਿੰਘ ਚਮਕੌਰ ਸਿੰਘ ,ਪ੍ਰਧਾਨ ਬਲਕਰਨ ਸਿੰਘ ਮੱਲੇਆਣਾ ਪਿਰਤਪਾਲ ਸਿੰਘ ਰਾਮ ਸਿੰਘ ਕੁਲਦੀਪ ਸਿੰਘ  ਰਾਜ ਸਿੰਘ  ਕੇਵਲ ਸਿੰਘ ਰਾਜਾ ਸਿੰਘ ਰਮੇਲ ਸਿੰਘ ਜਸਕਰਨ ਸਿੰਘ ਕੁਲਦੀਪ ਸਿੰਘ ਕੀਪਾ ਦੇਵ ਸਿੰਘ ਮਹੰਤ ਸਿੰਘ ,ਔਰਤ ਯੂਥ ਵਿੰਗ  ਸ਼ਾਮਲ ਪਰਮਿੰਦਰ ਕੌਰ ਮਾਛੀਕੇ ਬੇਅੰਤ ਕੌਰ ਮਾਛੀਕੇ ਸੁਖਵਿੰਦਰ ਕੌਰ ਮਾਛੀਕੇ ਦਰਸ਼ਨ ਕੌਰ ਮਾਛੀਕੇ ਸ਼ਿੰਦਰਪਾਲ ਕੌਰ ਮਾਸੀ ਕੇ ਸਵਰਨਜੀਤ ਕੌਰ ਮਾਛੀਕੇ 
 ਜਾਰੀਕਰਤਾ ਬੇਅੰਤ ਸਿੰਘ ਮੱਲੇਆਣਾ