ਪਿੰਡ ਵਲੀਪੁਰ ਖੁਰਦ ਦੇ ਚੋਣ ਜਲਸਾ ਦੌਰਾਨ ਵਸਨੀਕਾਂ ਵੱਲੋਂ ਇਆਲੀ ਨੂੰ ਭਰਵੀਂ ਹਮਾਇਤ

ਹਲਕਾ ਦਾਖਾ ਅੰਦਰ ਕਾਂਗਰਸ ਨੇ ਢਾਈ ਸਾਲਾਂ 'ਚ ਲੋਕਰਾਜ ਦਾ ਕੀਤਾ ਕਤਲ- ਇਆਲੀ
ਹੰਬੜਾਂ/ਭੂੰਦੜੀ, 5ਫਰਵਰੀ(ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੇਟ ਇਲਾਕੇ ਦੇ ਪਿੰਡਾਂ ਵਿੱਚ ਕੀਤੇ ਚੋਣ ਜਲਸਿਆਂ ਦੌਰਾਨ ਇਸ ਤਰ੍ਹਾਂ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ ਰਿਹਾ ਹੈ ਕਿ ਲੋਕ ਆਪ ਮੁਹਾਰੇ ਉਨ੍ਹਾਂ ਦੇ ਚੋਣ ਜਲਸਿਆਂ 'ਚ ਉਮੜ ਕੇ ਆ ਰਹੇ ਹਨ, ਸਗੋਂ ਲੋਕਾਂ ਇਆਲੀ ਨੂੰ ਪਹਿਲਾਂ ਨਾਲੋਂ ਭਾਰੀ ਬੁਹਮੱਤ ਨਾਲ ਜਿਤਾਉਣ ਦਾ ਅਹਿਦ ਲਿਆ। ਇਸੇ ਲੜੀ ਦੌਰਾਨ ਪਿੰਡ ਵਲੀਪੁਰ ਖੁਰਦ ਵਿਖੇ ਭਰਵੇਂ ਜਲਸੇ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਵਿਧਾਨ ਸਭਾ ਹਲਕਾ ਦਾਖਾ ਵਿੱਚ ਪਿਛਲੇ ਢਾਈ ਸਾਲਾਂ ਦੌਰਾਨ ਕਾਂਗਰਸ ਵੱਲੋਂ ਲੋਕਰਾਜ ਦਾ ਰੱਜ ਕੇ ਕਤਲ ਕੀਤਾ ਗਿਆ, ਸਗੋਂ ਧੱਕੇ ਨਾਲ ਆਪਣੇ ਚਹੇਤਿਆਂ ਨੂੰ ਖੇਤੀਬਾੜੀ ਅਤੇ ਦੁੱਧ ਸਹਿਕਾਰੀ ਸਭਾਵਾਂ ਤੇ ਕਾਬਜ਼ ਕਰਵਾਇਆ, ਜਦਕਿ ਜ਼ਿਮਨੀ ਚੋਣ ਵਿੱਚ ਵੀ ਸੱਤਾਧਾਰੀ ਧਿਰ ਨੇ ਹਲਕਾ ਦਾਖਾ ਦੇ ਲੋਕਾਂ ਨੂੰ ਡਰਾ ਧਮਕਾ ਕੇ ਜਿੱਤਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਸਨ ਪ੍ਰੰਤੂ ਹਲਕਾ ਦਾਖਾ ਦੇ ਲੋਕਾਂ ਨੇ ਕਾਂਗਰਸ ਦੀਆਂ ਇਨ੍ਹਾਂ ਧਮਕੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਸੱਚ ਦਾ ਸਾਥ ਦਿੱਤਾ, ਬਲਕਿ ਇਨ੍ਹਾਂ ਚੋਣਾਂ ਵਿਚ ਵੀ ਹਲਕਾ ਦਾਖਾ ਦੇ ਵੋਟਰ ਇਸ ਲੋਕ ਵਿਰੋਧੀ ਸਰਕਾਰ ਨੂੰ ਚੱਲਦਾ ਕਰਨਗੇ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਪਾਰਟੀ ਤੋਂ ਹਲਕੇ ਦੇ ਲੋਕ ਇਸ ਵਾਰ ਫਿਰ ਸੁਚੇਤ ਰਹਿਣ ਕਿਉਂਕਿ 2017 ਦੀਆਂ ਚੋਣਾਂ ਵਿੱਚ ਆਪ ਪਾਰਟੀ ਨੇ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਮਾਣ ਸਤਿਕਾਰ ਦੀ ਬਿਲਕੁਲ ਕਦਰ ਨਹੀਂ ਕੀਤੀ, ਜਦਕਿ ਇਕ ਐਮ ਐਲ ਏ ਹੋਣ ਦੇ ਬਾਵਜੂਦ ਹਲਕਾ ਢਾਈ ਸਾਲ ਤੱਕ ਲਵਾਰਿਸ ਰਿਹਾ, ਸਗੋਂ ਮੌਜੂਦਾ ਚੋਣਾਂ ਦੇ ਮੌਸਮ ਵਿੱਚ ਵੀ ਕੋਈ ਬਾਹਰੀ ਉਮੀਦਵਾਰ ਲੋਕਾਂ ਨੂੰ ਗੁੰਮਰਾਹ ਕਰਨ ਨੂੰ ਫਿਰਦੇ ਹਨ, ਜਿਨ੍ਹਾਂ ਤੋਂ ਸੁਚੇਤ ਰਹਿੰਦੇ ਹੋਏ 20 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਪਾ ਕੇ ਹਲਕੇ ਮੁੜ ਵਿਕਾਸ ਦੀਆਂ ਲੀਹਾਂ 'ਤੇ ਲਿਆਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸਾਬਕਾ ਸਰਪੰਚ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਸਰਪੰਚ ਮਨਮੋਹਣ ਸਿੰਘ ਕੋਟਲੀ ਸਾਬਕਾ ਸਰਪੰਚ ਪਰਮਜੀਤ ਸਿੰਘ ਵਲੀਪੁਰ ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ ਸਾਬਕਾ ਸਰਪੰਚ ਪਰਮਿੰਦਰ ਸਿੰਘ ਘਮਣੇਵਾਲ ਦੀਪ ਸਿੰਘ ਭੰਗੂ ਨੰਬਰਦਾਰ ਰਣਜੀਤ ਸਿੰਘ, ਨੰਬਰਦਾਰ ਜਗਰੂਪ ਸਿੰਘ ਬੇਅੰਤ ਸਿੰਘ ਸੇਖੋਂ ਜਗਦੇਵ ਸਿੰਘ ਹੰਸਰਾ ਕਮਲਜੀਤ ਸਿੰਘ, ਕਿਰਨਵੀਰ ਸਿੰਘ ਗੁਰਿੰਦਰਜੀਤ ਸਿੰਘ ਧਾਲੀਵਾਲ ਹਰਪਾਲ ਸਿੰਘ ਸੇਖੋਂ ਪਰਮਿੰਦਰ ਸਿੰਘ ਹਰਪ੍ਰੀਤ ਸਿੰਘ ਗੁਰਇਕਬਾਲ ਸਿੰਘ ਮਨਦੀਪ ਸਿੰਘ ਦਰਸ਼ਨ ਸਿੰਘ ਬਖਸ਼ੀਸ਼ ਸਿੰਘ ਕੁਲਵਿੰਦਰ ਸਿੰਘ ਧਾਲੀਵਾਲ, ਰਵੀ ਧਾਲੀਵਾਲ ਹਰਪ੍ਰੀਤ ਹੰਸਰਾ ਨਿਰਮਲ ਸਿੰਘ ਮਹਿੰਦਰ ਕੌਰ ਸਰਬਜੀਤ ਕੌਰ ਕੁਲਵੰਤ ਕੌਰ ਸੇਖੋਂ ਗੁਰਮੇਲ ਸਿੰਘ ਮੋਹਨ ਸਿੰਘ, ਜਗਜੀਵਨ ਸਿੰਘ ਝੱਜ ਸੁਖਦੇਵ ਸਿੰਘ ਧਾਲੀਵਾਲ ਅਮਰਜੀਤ ਸਿੰਘ ਧਾਲੀਵਾਲ ਲਖਵੀਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ।