ਵਿਧਾਨ ਸਭਾ ਚੋਣਾਂ ਦੋਰਾਨ ਵੋਟਾਂ ਮੰਗਣ ਲਈ ਆ ਰਹੇ ਨੇਤਾਵਾਂ ਨੂੰ ਕੀਤੇ ਜਾਣ ਵਾਲੇ ਸਵਾਲ ✍️ ਕੰਵਲਜੀਤ ਖੰਨਾ

* ਤੁਹਾਡੀ ਪਾਰਟੀ ਨਿੱਜੀਕਰਨ ਤੇ ਠੇਕੇਦਾਰੀ ਕਰਨ ਦੀਆਂ ਨੀਤੀਆਂ ਨੂੰ ਗਲਤ ਸਮਝਦੀ ਹੈ ਜਾਂ ਠੀਕ
* ਤੁਹਾਡੀ ਪਾਰਟੀ ਸੰਸਾਰ ਵਪਾਰ ਸੰਸਥਾ ਚੋਂ ਭਾਰਤ ਨੂੰ ਬਾਹਰ ਕੱਢਣ ਦੇ ਹੱਕ ਚ ਹੈ ਜਾਂ ਵਿਰੋਧ ਵਿਚ ਹੈ।
 * ਖੇਤੀ  ਸੈਕਟਰ ਨੂੰ ਬਚਾਉਣ ਲਈ ਉਨਾਂ ਕੋਲ ਕਈ ਨਵੀਂ ਖੇਤੀ ਨੀਤੀ ਹੈ ਤਾਂ ਉਹ ਨੀਤੀ ਸਪਸ਼ਟ ਕਰੋ
* ਕਿਸਾਨਾਂ ਸਿਰ ਚੜੇ ਇਕ ਲੱਖ ਕਰੋੜ ਰੁਪਏ ਦਾ ਕਰਜਾ ਕਿਵੇਂ ਰੱਦ ਕਰੋਗੇ।
* ਦੇਸ਼ ਭਰ ਚੋਂ ਗਰੀਬੀ ਤੇ ਬੇਰੁਜ਼ਗਾਰੀ ਦੂਰ ਕਰਨ ਦਾ ਤੁਹਾਡੇ ਕੋਲ ਕੀ ਕੋਈ ਰੋਡ ਮੈਪ ਹੈ।
* ਕਿਸਾਨਾਂ ਨੂੰ ਲਾਹੇਵੰਦ ਖੇਤੀ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕੀ ਤੁਹਾਡੀ ਪਾਰਟੀ ਲਾਗੂ ਕਰਵਾਏਗੀ।
* ਬੇਰੁਜ਼ਗਾਰਾਂ ਲਈ ਬੇਰੁਜ਼ਗਾਰੀ ਭੱਤਾ ਕਿਨਾਂ ਤੇ ਕਿਵੇਂ ਦਿਓਗੇ।
* ਜਮੀਨ ਦੀ ਸਹੀ ਵੰਡ ਲਈ 17 ਏਕੜ ਹੱਦਬੰਦੀ ਦਾ ਕਨੂੰਨ ਕੀ ਉਹ ਲਾਗੂ ਕਰਨ ਦੇ ਹੱਕ ਚ ਹਨ ਕਿ ਨਹੀਂ ? ਜੇ ਹਨ ਤਾਂ ਕੀ ਵਾਧੂ ਜਮੀਨ ਬੇਜ਼ਮੀਨਿਆਂ ਚ ਵੰਡਣਗੇ ਕਿ ਨਹੀਂ।
*ਗਰੀਬ ਪਰਿਵਾਰਾਂ ਲਈ ਜਨਤਕ ਵੰਡ ਪ੍ਰਣਾਲੀ ਜਾਰੀ ਰੱਖੀ ਜਾਵੇਗੀ ਕਿ ਨਹੀਂ ?
* ਨਵੇਂ ਲੇਬਰ ਕੋਡ ਰੱਦ ਕਰਕੇ ਮਜਦੂਰਾਂ ਦੇ ਹੱਕਾਂ ਵਾਲੇ ਕਿਰਤ ਕਨੂੰਨ ਕੀ ਉਹ ਲਾਗੂ ਕਰਨਗੇ ਜਾਂ ਨਹੀਂ।
* ਕਾਰਪੋਰੇਟਾਂ ਨਾਲ ਪਿਛਲੇ ਲੰਮੇ ਸਮੇਂ ਚ ਕੀਤੇ ਸਾਰੇ ਦੇਸ਼ ਵਿਰੋਧੀ ਸਮਝੋਤੇ ਰੱਦ ਕਰਨਗੇ ਕਿ ਨਹੀਂ? ਕੀ ਉਹ ਵੱਡੇ ਕਾਰਪੋਰੇਟਾਂ ਤੇ ਚਾਲੀ ਪ੍ਰਤੀਸ਼ਤ ਟੈਕਸ ਲਗਾਉਣਗੇ?
*ਓਨਾਂ ਕੋਲ ਪੈਟਰੋਲ, ਡੀਜ਼ਲ ਗੈਸ, ਰਸੋਈ ਗੈਸ ਦੇ ਰੇਟ ਅੱਧੇ ਕਰਨ ਦਾ ਕੀ ਤਰੀਕਾ ਹੈ।
* ਉਨਾਂ ਕੋਲ ਮਹਿੰਗਾਈ ਖਤਮ ਕਰਨ ਦੀ ਕੀ ਨੀਤੀ ਹੈ?
* ਕੀ ਉਹ ਕੇਜੀ ਤੋਂ ਪੀ ਜੀ ਤੱਕ ਹਰ ਬੱਚੇ ਨੂੰ ਵਿਦਿਆ ਮੁਫਤ ਕਰਨਗੇ ? ਤਾਂ ਕੀ ਉਹ ਨਿੱਜੀ ਸਕੂਲਾਂ ਦਾ ਸਰਕਾਰੀ ਕਰਨ ਕਰਨ ਗੇ ਕਿ ਨਹੀਂ ?
* ਹਰ ਨਾਗਰਿਕ ਨੂੰ ਮੁਫਤ ਇਲਾਜ ਦੇਣ ਦਾ ਓਨਾਂ ਕੋਲ ਕਈ ਪ੍ਰੋਗਰਾਮ ਹੈ।*ਬਹੁਗਿਣਤੀ ਆਮ ਲੋਕਾਂ ਤੋਂ ਸਿੱਖਿਆ ਦਾ ਹੱਕ ਖੋਹਣ ਲਈ ਕੋਮੀ ਸਿਖਿਆ ਨੀਤੀ 2020 ਨੂੰ ਕੀ ਉਹ ਰੱਦ ਕਰਨਗੇ?
 * ਇਸ ਦੇਸ਼ ਨੂੰ ਘੁਣ ਵਾਂਗ ਖਾ ਰਹੇ ਭਰਿਸ਼ਟਾਚਾਰ ਨੂੰ ਖਤਮ ਕਰਨ ਦਾ ਉਨਾਂ ਕੋਲ ਕੀ ਯੋਜਨਾ ਹੈ ?
* ਦੇਸ਼ ਦੇ 40 ਪ੍ਰਤੀਸ਼ਤ  ਬੇਘਰੇ ਗਰੀਬ ਲੋਕਾਂ ਨੂੰ ਉਹ ਘਰ ਕਿਵੇਂ ਦੇਣਗੇ?
* ਔਰਤ ਵਰਗ ਰਾਤ ਸਮੇਂ ਘਰੋਂ ਬਾਹਰ ਬੇਖੌਫ ਹੋ ਕੇ ਨਿਕਲੇ ,ਇਸ ਬਾਰੇ ਉਹ ਕੀ ਕਰਨਗੇ।
* ਦੇਸ਼ ਭਰ ਚ ਲੋਕਾਂ ਤੇ ਥੋਪੇ ਯੂ ਏ ਪੀ ਏ ਅਤੇ ਅਫਸਪਾ ਜਿਹੇ ਕਾਲੇ ਕਨੂੰਨ ਰੱਦ ਕਰਨਗੇ ਕਿ ਨਹੀਂ ?ਸੋਸ਼ਲ ਮੀਡੀਆ, ਫਿਲਮਾਂ, ਗਾਣਿਆਂ ਚ ਲੱਚਰਤਾ, ਨੰਗੇਜਵਾਦ ,ਅਸ਼ਲੀਲਤਾ ਨੂੰ ਖਤਮ ਕਰਨ ਦੀ ਉਨਾਂ ਕੋਲ ਕੀ ਯੋਜਨਾਬੰਦੀ ਹੈ?
* ਮਾਲ ਮਹਿਕਮੇ,ਪੁਲਸ ਵਿਭਾਗ,ਸਾਰੇ ਸਰਕਾਰੀ ਵਿਭਾਗਾਂ ਵਿੱਚ ਰਿਸ਼ਵਤ ਖੋਰੀ ਨੂੰ ਉਹ ਕਿਵੇਂ ਰੋਕਣਗੇ?
 * ਸੂਬੇ ਭਰ ਚ ਅਵਾਰਾ ਪਸ਼ੂਆਂ ਦਾ ਹੱਲ ਉਹ ਕਿਵੇਂ ਕਰਨਗੇ ? ਕੀ ਉਹ ਸੜਕਾਂ ਤੇ ਲੱਗੇ ਟੋਲ ਪਲਾਜੇ ਖਤਮ ਕਰਨਗੇ?
* ਜਨਤਕ ਖੇਤਰ ਦੇ ਅਦਾਰਿਆਂ ਸੜਕਾਂ, ਬੀਮਾਰ, ਬੈਂਕਾਂ, ਕੋਇਲਾ ਖਾਣਾਂ, ਬਿਜਲੀ ਬੋਰਡਾਂ, ਸਿਹਤ, ਸਿੱਖਿਆ, ਰੇਲਵੇ, ਜਹਾਜ਼ਰਾਨੀ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਨੀਤੀ/ਸਮਝੌਤੇ ਰੱਦ ਕਰੋਗੇ?
 * ਘਰ-ਘਰ ਰੁਜ਼ਗਾਰ ਦੇਣ, ਹਰ ਸਾਲ ਇੱਕ ਕਰੋੜ ਨਵੀਆਂ ਨੌਕਰੀਆਂ ਦੇਣ ਦੇ ਵਾਅਦੇ ਦਾ ਕੀ ਬਣਿਆ?
* ਸਾਰੇ ਵਿਭਾਗਾਂ ਵਿੱਚ ਪੱਕਾ ਰੁਜ਼ਗਾਰ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਆਪਣੀ ਨੀਤੀ ਦੱਸੋ?
*ਆਊਟਸੋਰਸ ਅਤੇ ਠੇਕੇਦਾਰੀ ਪੑਬੰਧ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੱਕੇ ਕਰਨ ਬਾਰੇ ਆਪਣੀ ਨੀਤੀ ਦੱਸੋ?
*ਕਾਲਾ ਧਨ ਬਾਹਰੋਂ ਲਿਆ ਕੇ ਗਰੀਬਾਂ ਵਿੱਚ ਵੰਡਣ ਦੇ ਵਾਅਦੇ ਦਾ ਕੀ ਬਣਿਆ?
*ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਦਾ ਕੀ ਬਣਿਆ?
*ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਦਾ ਕੀ ਬਣਿਆ?
 * ਨਸ਼ੇ, ਰੇਤਾ ਬਜਰੀ, ਕੇਬਲ ਅਤੇ ਟਰਾਂਸਪੋਰਟ ਮਾਫੀਏ ਨੂੰ ਨਕੇਲ ਪਾਉਣ ਦੇ ਵਾਅਦੇ ਬਾਰੇ ਦੱਸੋ?
*ਵਿਧਾਇਕਾਂ/ਪਾਰਲੀਮੈਂਟ ਮੈਂਬਰਾਂ/ਮੰਤਰੀਆਂ ਦੀਆਂ ਤਨਖਾਹਾਂ/ਭੱਤੇ/ਪੈਨਸ਼ਨਾਂ   ਘਟਾਉਣ ਬਾਰੇ ਆਪਣੀ ਨੀਤੀ ਚੋਣ ਮੈਨੀਫੈਸਟੋ ਵਿੱਚ ਦਰਜ ਕਿਉਂ ਨਹੀਂ ਕੀਤੀ?
*ਕਰੋਨਾ ਬਹਾਨੇ ਜਬਰੀ ਲੌਕਡਾਊਨ ਥੋਪਣ ਬਾਰੇ ਤੁਹਾਡੀ ਪਾਰਟੀ ਨੇ ਕਦੇ ਵਿਰੋਧ ਕਿਉਂ ਨਹੀਂ ਕੀਤਾ?

                                 ਲੋਕਾਂ/ਵੋਟਰਾਂ ਵੱਲੋਂ ਸਾਰੇ ਉਮੀਦਵਾਰਾਂ ਨੂੰ ਸਵਾਲ ਕਰਕੇ ਠੋਸ ਜਵਾਬ ਲੈਣਾ ਉਨਾਂ ਦਾ ਜਮਹੂਰੀ ਹੱਕ ਹੈ।ਕੋਸ਼ਿਸ਼ ਕਰੋ ਉਹ ਇਨਾਂ ਮੁੱਦਿਆਂ ਨੂੰ ਪੂਰਾ ਕਰਨ ਦਾ ਭਰੋਸਾ ਲੈਣ ਲਈ ਨੇਤਾ ਤੋਂ ਹਲਫੀਆ ਬਿਆਨ  ਹਾਸਲ ਕਰਨ।ਇਹ ਸਵਾਲ ਸਾਰੀਆਂ ਹੀ ਪਾਰਟੀਆਂ ਨੂੰ ਕੀਤੇ ਜਾਣ। ਇਕੱਠੇ ਹੋਕੇ ਝੰਡੇ ਲੈ ਕੇ ਸਾਰੇ ਓਮੀਦਵਾਰਾਂ ਨਾਲ ਤਰਕ ਦਲੀਲ ਤੇ ਸਬਰ ਨਾਲ ਅਪਣੇ ਸਵਾਲ ਰੱਖੋ।

ਹੋਰ ਸੁਝਾਵਾਂ ਲਈ ਤੇ ਜਾਣਕਾਰੀ ਲਈ ਸੰਪਰਕ ਕਰੋ...
ਕੰਵਲਜੀਤ ਖੰਨਾ, ਮੋਬਾਇਲ ਨੰਬਰ:- 94170 67344