You are here

ਪੰਜਾਬ ਦੇ ਲੋਕ ‘ਆਪ’ ਨੂੰ ਦੇ ਰਹੇ ਹਨ ਮਾਂ ਵਰਗਾ ਪਿਆਰ-ਵਿਧਾਇਕ ਮਾਣੂੰਕੇ

ਹਠੂਰ,2,ਫਰਵਰੀ-(ਕੌਸ਼ਲ ਮੱਲ੍ਹਾ)-ਅੱਜ ਸਾਡੇ ਦੇਸ ਨੂੰ ਅਜਾਦ ਹੋਇਆ 75 ਸਾਲ ਬੀਤ ਚੁੱਕੇ ਹਨ 75 ਸਾਲਾ ਦੌਰਾਨ 15 ਵਾਰ ਪੰਜਾਬ ਵਿਚ ਕਾਗਰਸ ਦੀ ਸਰਕਾਰ ਅਤੇ 9 ਵਾਰ ਸ੍ਰੋਮਣੀ ਅਕਾਲੀ-ਦਲ ਬਾਦਲ ਦੀ ਸਰਕਾਰ ਬਣ ਚੁੱਕੀ ਹੈ।ਇਨ੍ਹਾ ਦੇਵੋ ਸਰਕਾਰਾ ਨੇ ਪੰਜਾਬ ਦੇ ਹਰ ਵਰਗ ਨੂੰ ਰੱਜ ਕੇ ਲੱੁਟਿਆ ਅਤੇ ਕੁੱਟਿਆ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜਗਰਾਓ ਤੋ‘ਆਪ’ਦੇ ਉਮੀਦਵਾਰ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਹਠੂਰ,ਲੱਖਾ,ਬੁਰਜ ਕੁਲਾਰਾ,ਰਣਧੀਰ ਗੜ੍ਹ,ਭੰਮੀਪੁਰਾ ਕਲਾਂ ਆਦਿ ਪਿੰਡਾ ਵਿਚ ਮੀਟਿੰਗਾ ਕਰਨ ਸਮੇਂ ਕੀਤਾ।ਉਨ੍ਹਾ ਕਿਹਾ ਕਿ ਪੰਜਾਬ ਪੰਜਾ ਦਰਿਆਵਾ ਦੀ ਧਰਤੀ ਸੀ ਪਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਇਥੋ ਦੀਆਂ ਘਟੀਆਂ ਸਰਕਾਰਾ ਦੀ ਬਦੌਲਤ ਅੱਜ ਪੰਜਾਬ ਵਿਚ ਛੇਵਾ ਨਸ਼ਿਆ ਦਾ ਦਰਿਆ ਵਗ ਰਿਹਾ ਹੈ।ਨਸ਼ਿਆ ਦੇ ਦਰਿਆ ਦੀ ਲਪੇਟ ਵਿਚ ਆਉਣ ਕਾਰਨ ਅਨੇਕਾ ਘਰਾ ਦੇ ਚਿਰਾਗ ਬੁੱਝ ਚੁੱਕੇ ਹਨ।ਉਨ੍ਹਾ ਕਿਹਾ ਕਿ ਅੱਜ ਪੰਜਾਬ ਵਿਚ ਕੋਈ ਵੀ ਅਮਨ-ਕਾਨੂੰਨ ਨਾਮ ਦੀ ਚੀਜ ਨਹੀ ਹੈ।ਜਿਸ ਕਰਕੇ ਅੱਜ ਦਿਨ ਦਿਹਾੜੇ ਲੁੱਟਾ-ਖੋਹਾ,ਕਤਲ ਹੋ ਰਹੇ ਹਨ ਪਰ ਸਾਡਾ ਪ੍ਰਸਾਸਨ ਕੁੱਭਕਰਨੀ ਨੀਦ ਸੁੱਤਾ ਪਿਆ ਹੈ।ਜਦੋ ਪੰਜਾਬ ਵਿਚ ਆਮ-ਆਦਮੀ ਦੀ ਸਰਕਾਰ ਬਣੇਗੀ ਤਾਂ ਪੰਜਾਬ ਵਿਚ ਅਮਨ-ਸਾਂਤੀ ਦਾ ਰਾਜ ਹੋਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਥਾਣਿਆ ਕਚਹਿਰੀਆਂ ਦੇ ਧੱਕੇ ਨਹੀ ਖਾਣੇ ਪੈਣਗੇ।ਉਨ੍ਹਾ ਕਿਹਾ ਕਿ ਅੱਜ ਪੰਜਾਬ ਦੇ ਲੋਕ ਤੀਜਾ ਬਦਲ ਭਾਲਦੇ ਹਨ ਉਹ ਤੀਜਾ ਬਦਲ ਆਮ-ਆਦਮੀ ਪਾਰਟੀ ਹੈ ਜਿਸ ਨੂੰ ਸਾਡੇ ਸੂਝਵਾਨ ਲੋਕ ਮਾਂ ਵਰਗਾ ਪਿਆਰ ਦੇ ਰਹੇ ਹਨ ਅਤੇ ਕਾਗਰਸ ਦੀ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ।ਇਸ ਮੌਕੇ ਉਨ੍ਹਾ ਨਾਲ ਸੁਰਿੰਦਰ ਸਿੰਘ ਸੱਗੂ,ਪ੍ਰਧਾਨ ਬਲਵੀਰ ਸਿੰਘ ਲੱਖਾ,ਬਲਵੀਰ ਸਿੰਘ ਹਠੂਰ,ਛਿੰਦਰਪਾਲ ਸਿੰਘ ਨੀਨੀਆ,ਜਨਰਸ ਸਕੱਤਰ ਸੁਰਿੰਦਰ ਸਿੰਘ ਲੱਖਾ,ਅਸ਼ਫ ਅਲੀ ਜਗਰਾਓ,ਨਿਰੰਕਾਰ ਸਿਘ ਮੀਨੀਆ,ਸੁਰਜੀਤ ਸਿੰਘ ਜਨੇਤਪੁਰਾ,ਵਾਹਿਗੁਰੂ ਪਾਲ ਸਿੰਘ ਬੁਰਜ ਕੁਲਾਰਾ,ਕਰਮਜੀਤ ਸਿੰਘ,ਨਿਰੰਕਾਰ ਸਿਘ ਮੀਨੀਆ ਆਦਿ ਹਾਜਰ ਸਨ।

ਫੋਟੋ ਕੈਪਸਨ:- ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਪਿੰਡ ਭੰਮੀਪੁਰਾ ਵਿਖੇ ਮੀਟਿੰਗ ਕਰਦੇ ਹੋਏ।