You are here

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਐਡਵੋਕੇਟ ਖੇੜੀ ਨੇ ਕੀਤਾ ਦਫ਼ਤਰ ਦਾ ਉਦਘਾਟਨ

ਮਹਿਲ ਕਲਾਂ /ਬਰਨਾਲਾ - 31 ਜਨਵਰੀ -(ਗੁਰਸੇਵਕ ਸੋਹੀ )ਅੱਜ ਸੰਯੁਕਤ ਸਮਾਜ ਮੋਰਚਾ ਵੱਲੋਂ ਹਲਕਾ ਮਹਿਲ ਕਲਾਂ ਦੇ ਉਮੀਦਵਾਰ ਐਡਵੋਕੇਟ ਜਸਵੀਰ ਸਿੰਘ ਖੇੜੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ,ਸਾਧੂ ਸਿੰਘ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ, ਲੋਕ ਅਧਿਕਾਰ ਲਹਿਰ ਦੇ ਆਗੂ ਹਰਜੀਤ ਖਿਆਲੀ, ਜਸਵੀਰ ਸਿੰਘ ਖੇੜੀ ਦੇ ਪਿਤਾ ਸੁਰਜੀਤ ਸਿੰਘ ਜੀ ਵਿਸ਼ੇਸ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਅਸੀ ਪਿਛਲੇ 70 ਤੋਂ ਰਵਾਇਤੀ ਸਰਕਾਰਾਂ ਦੀ ਲੁੱਟ ਖਸੁੱਟ ਦਾ ਸਿਕਾਰ ਹੁੰਦੇ ਆ ਰਹੇ ਹਾਂ, ਜਿਸਨੂੰ ਪਿਛਲੇ ਸਮੇਂ ਕਿਸਾਨ ਸੰਘਰਸ਼ ਦੌਰਾਨ ਹੋਈ ਜਿੱਤ ਤੋਂ ਬਾਅਦ ਗੁਲਾਮੀ ਦਾ ਜੂਲਾ ਗਲੋ ਲਾਹੁਣ ਲਈ ਕਿਸਾਨ ਸਮਾਜ ਮੋਰਚੇ ਦੀ ਲੀਡਰਸ਼ਿਪ ਨੇ ਪ੍ਰਣ ਕੀਤਾ ਹੈ ਜਿਸ ਕਾਰਨ ਪੜੇ ਲਿਖੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਤਾਂ ਲੋਕਾਂ ਨੂੰ ਰਾਜਨੀਤਕ ਗੰਧਲੇ ਸਿਸਟਮ ਤੋਂ ਨਿਜ਼ਾਤ ਦਿਵਾਈ ਜਾ ਸਕੇ।ਨਿਰਭੈ ਸਿੰਘ ਛੀਨੀਵਾਲ ਨੇ ਕਿਹਾ ਕਿ ਅਸੀ 22 ਜੱਥਬੰਦੀਆ ਵੱਲੋਂ ਚੋਣਾਂ ਲੜੀਆ ਜਾ ਰਹੀਆ ਹਨ ਬਾਕੀਆਂ ਨਾਲ ਵਖਰੇਵੇਂ ਵੀ ਸਮੇਂ ਨਾਲ ਹੱਲ ਹੋ ਜਾਣਗੇ ਪਰ ਹੁਣ ਸਾਨੂੰ ਗੰਧਲਾ ਸਿਸਟਮ ਬਦਲਣ ਲਈ ਇੱਕਜੁੱਟਤਾ ਦਿਖਾਉਣੀ ਚਾਹੀਦੀ ਹੈ।ਉਨਾ ਕਿਹਾ ਕਿ ਹਲਕਾ ਮਹਿਲ ਕਲਾਂ ਦੇ ਲੋਕਲ ਰਾਜਨੀਤਕਾ ਨੇ ਇੱਥੋਂ ਦਾ ਕੁੱਝ ਵੀ ਸਵਾਰਿਆ ਨਹੀਂ, ਨਾ ਤਾਂ ਸਕੂਲਾਂ ਵਿੱਚ ਮਾਸਟਰ ਹਨ, ਨਾ ਹੀ ਹਸਪਤਾਲਾਂ ਵਿੱਚ ਡਾਕਟਰ, ਸਗੋਂ ਵੱਡੀਆ ਵੱਡੀਆ ਬਿਲਡਿੰਗਾਂ ਖਾਲੀ ਪਈਆਂ ਹਨ।ਉਨਾ ਕਿਹਾ ਕਿ ਜੇਕਰ ਇਲਾਕੇ ਦੇ ਲੋਕ ਕਿਸਾਨ ਸਮਾਜ ਮੋਰਚੇ ਦੇ ਉਮੀਦਵਾਰ ਨੂੰ ਜਿਤਾ ਕੇ ਭੇਜਦੇ ਹਨ ਤਾਂ ਇਲਾਕੇ ਅੰਦਰ ਬਿਨਾ ਕਿਸੇ ਭੇਦਭਾਵ ਤੋਂ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਕਿਉਂਕਿ ਹਰ ਜਿੱਤਿਆ ਅੈਮ ਅੈਲ ਏ ਆਪਣੇ ਹਿੱਸੇ ਦੀ ਪੂਰੀ ਗ੍ਰਾਟ ਲੈਣ ਦਾ ਹੱਕਦਾਰ ਹੈ, ਜਿਸਦਾ ਭਾਰਤੀ ਸੰਵਿਧਾਨ ਗਵਾਹੀ ਭਰਦਾ ਹੈ। ਉਨਾ ਕਿਹਾ ਕਿ ਇੱਥੋ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕਾਂ ਦਾ ਘੱਟ ਪੜਿਆ ਲਿਖਿਆ ਹੋਣਾ ਵੀ ਹਲਕੇ ਦੇ ਲੋਕਾਂ ਲਈ ਘਾਤਕ ਹੈ ,ਕਿਉਂਕਿ ਲੋਕ ਆਪਣੇ ਅਧਿਕਾਰਾਂ ਪ੍ਰਤੀ ਬੇਸਮਝ ਹੋਣ ਕਾਰਨ ਹਲਕਾ ਨਾਲ ਧਰੋਹ ਕਮਾਉਂਦੇ ਹਨ। ਸ, ਖੇੜੀ ਨੇ ਬੋਲਦਿਆਂ ਕਿਹਾ ਕਿ ਅਸੀਂ ਸਿਆਸਤ ਵਿੱਚ ਚੋਧਰ ਕਰਨ ਲਈ ਨਹੀਂ ਆਏ ਸਗੋਂ ਸਰਕਾਰਾਂ ਅਤੇ ਕਾਰਪੋਰੇਟ ਵੱਲੋਂ ਲੁੱਟੇ ਜਾ ਰਹੇ ਗਰੀਬ ਲੋਕਾਂ ਦੀ ਜਿੰਦਗੀ ਸੁਖਾਲੀ ਕਰਨ ਲਈ ਆਏ ਹਾਂ।ਇਸ ਮੌਕੇ ਪ੍ਰਗਟ ਸਿੰਘ ਮਹਿਲ ਖੁਰਦ, ਹਰਪਾਲ ਸਿੰਘ ਪਾਲੀ, ਸੱਤਪਾਲ ਸਿੰਘ ਮਹਿਲ ਖੁਰਦ,ਬਾਰਾ ਸਿੰਘ ਫੋਜੀ, ਸਾਹਿਬ ਸਿੰਘ ਵਜੀਦਕੇ, ਭਗਵਾਨ ਸਿੰਘ, ਕੌਰ ਸਿੰਘ ਛੀਨੀਵਾਲ, ਆਦਿ ਆਗੂ ਹਾਜ਼ਰ ਸਨ।