ਹਲਕਾ ਦਾਖਾ ਅੰਦਰ ਕੈਪਟਨ ਸੰਧੂ ਦੇ ਚੋਣ ਪ੍ਰਚਾਰ ਨੇ ਫੜੀ ਤੇਜ਼ ਰਫ਼ਤਾਰ

ਮੁੱਲਾਂਪੁਰ ਦਾਖਾ 28 ਜਨਵਰੀ  (ਅਮਿਤ ਖੰਨਾ ) -   ਸੂਬੇ ਅੰਦਰ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਲੋਕ ਦੂਜੀ ਵਾਰ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ। ਹਲਕਾ ਦਾਖਾ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਰਕਬਾ ਦੇ ਕਾਂਗਰਸੀ ਵਰਕਰਾਂ ਨਾਲ ਆਪਣੇ ਮੁੱਖ ਚੋਣ ਦਫਤਰ ਵਿਖੇ ਕੀਤੀ ਨੁੱਕੜ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ। ਸਰਪੰਚ ਬਲਵਿੰਦਰ ਸਿੰਘ ਗਾਂਧੀ ਨੇ ਕਿਹਾ  ਕਿ ਉਹ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸਿੰਘ  ਸੰਧੂ  ਜਿਤਾ ਕੇ ਦੁਬਾਰਾ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਪੱਬਾਂ ਭਾਰ ਹੋ ਗਏ ਹਨ। ਪਿੰਡ  ਵਾਸੀਆਂ ਜਿਨ੍ਹਾਂ ਵਿੱਚ  ਹਰਿੰਦਰ ਸਿੰਘ, ਗੁਰਦੀਪ ਸਿੰਘ, ਹਰਬੰਸ ਸਿੰਘ ਪੰਚ, ਅਵਤਾਰ ਸਿੰਘ ਪੰਚ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਸੰਦੀਪ ਸਿੰਘ ਨੰਬਰਦਾਰ, ਯੂਥ ਆਗੂ ਬਿੰਦਰ ਸਿੰਘ, ਹਰਵਿੰਦਰ ਸਿੰਘ, ਅਤੇ ਅਵਤਾਰ ਸਿੰਘ ਨੇ ਬੜੇ ਫਖ਼ਰ ਨਾਲ ਕਿਹਾ ਕਿ!  ਪੰਜਾਬ ਵਿੱਚ ਦੂਜੀ ਵਾਰ ਕਾਂਗਰਸ ਪਾਰਟੀ ਇਤਿਹਾਸਿਕ ਜਿੱਤ ਦਰਜ ਕਰਵਾਏਗੀ ਅਤੇ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ਤੇ ਲੈਕੇ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਂਗਰਸ ਦੀ ਸਰਕਾਰ ਪੰਜਾਬ ਦੇ ਗ਼ਰੀਬ ਅਤੇ ਪਿਛੜੇ ਵਰਗਾਂ ਸਮੇਤ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗੀ। ਕਾਂਗਰਸੀਆਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਪਿੰਡਾਂ ਨੂੰ ਜ਼ੋਨਾਂ ਵਿਚ ਵੰਡ ਕੇ ਭਖਾਈ ਚੋਣ ਮੁਹਿੰਮ ਵਿਰੋਧੀਆਂ ‘ਤੇ ਭਾਰੀ ਪੈਣ ਲੱਗੀ ਹੈ। ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਕਿਹਾ ਕਿ ਹਲਕੇ ਦੇ ਦੁੱਖਾਂ-ਸੁੱਖਾਂ ਦਾ ਸਾਂਝੀ ਕੈਪਟਨ ਸੰਧੂ ਲੋਕ ਨੇਤਾ ਹੈ, ਜਿਸ ਨੇ ਢਾਈ  ਵਰ੍ਹੇ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਨਾਲ ਪਿੰਡਾਂ ਨੂੰ ਜਿੱਥੇ ਆਧੁਨਿਕ ਸਹੁੂਲਤਾਂ ਮੁਹੱਈਆਂ ਹੋਈਆਂ ਹਨ, ਉੱਥੇ ਪਿੰਡਾਂ ਨੂੰ ਆਧੁਨਿਕ ਸੜਕਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਿਕਾਸ ਪੱਖੀ ਸੋਚ ਦੇ ਕਾਇਲ ਹੋਏ ਪੰਜਾਬੀ ਮੁੜ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣਗੇ