ਸਿਰਮੌਰ ਗਾਇਕਾ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਪਦਮ ਭੂਸ਼ਨ ਸਨਮਾਨ ਸਵਾਗਤ ਯੋਗ ਪਰ ਦੇਰੀ ਦੁਖਦਾਈ-ਗੁਰਭਜਨ ਗਿੱਲ  

ਜਗਰਾਉ,ਹਠੂਰ,26 ਜਨਵਰੀ-(ਕੌਸ਼ਲ ਮੱਲ੍ਹਾ)- ਪੰਜਾਬੀ ਦੀ ਸਿਰਮੌਰ  ਗਾਇਕਾ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਪਦਮ ਭੂਸ਼ਨ ਸਨਮਾਨ ਸਵਾਗਤ ਯੋਗ ਪਰ ਦੇਰੀ ਦੁਖਦਾਈ ਹੈ। ਇਹ ਇੱਜ਼ਤ ਜੇਕਰ ਉਨ੍ਹਾਂ ਨੂੰ ਜਿਉਂਦੇ ਮਿਲ ਜਾਂਦਾ ਤਾਂ ਦੁਨੀਆ ਭਰ ਦੇ ਪੰਜਾਬੀ ਜਸ਼ਨ ਮਨਾਉਂਦੇ। ਹੁਣ ਸਾਡੀ ਇੱਕ ਅੱਖ ਵਿੱਚ  ਉਦਾਸੀ ਦੇ ਅੱਥਰੂ ਹਨ ਤੇ ਦੂਜੀ ਅੱਖ ਵਿੱਚ  ਖ਼ੁਸ਼ੀ ਦੇ। ਇਹ ਸ਼ਬਦ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ   ਨੇ ਬੋਲਦਿਆਂ ਕਿਹਾ ਕਿ ਗੁਰਮੀਤ ਬਾਵਾ ਜੀ ਪੰਜਾਬੀ ਲੋਕ ਵਿਰਾਸਤੀ ਗੀਤਾਂ ਦੇ ਸਫ਼ਲ ਪੇਸ਼ਕਾਰ ਸਨ। ਉਨ੍ਹਾਂ ਨੂੰ 1991 ਚ ਪਹਿਲੀ  ਵਾਰ ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿੱਚ  ਅਸਾਂ ਘੂਕਰ ਚਰਖ਼ੇ ਦੀ ਪ੍ਰੋਗਰਾਮ ਲਈ ਬੁਲਾਇਆ ਸੀ। ਉਸ ਵੇਲੇ ਮੁੱਖ ਮਹਮਾਿਨ ਡਾ: ਖੇਮ  ਸਿੰਘ ਗਿੱਲ ਸਾਬਕਾ ਵੀ ਸੀ ਪੰਜਾਬ ਐਗਰੀਕਲਚਰਲ ਯੂਨੀ:,ਭਾਗ ਸਿੰਘ  ਨਾਟਕਕਾਰ, ਸ ਕ ਆਹਲੂਵਾਲੀਆ ਡਾਇਰੈਕਟਰ ਸਭਆਚਿਾਰਕ ਮਾਮਲੇ ਤੇ ਜਗਦੇਵ ਸਿੰਘ  ਜੱਸੋਵਾਲ ਚੇਅਰਮੈਨ ਪ੍ਰੋ:ਮੋਹਨ ਸਿੰਘ  ਮੈਮੋਰੀਅਲ ਫਾਉਂਡੇਸ਼ਨ (ਰਜ:) ਨੇ  ਕਿਹਾ ਸੀ ਕਿ ਪੰਜਾਬ   ਸਰਕਾਰ ਗੁਰਮੀਤ ਬਾਵਾ ਜੀ ਦਾ ਨਾਮ ਪਦਮ ਸ਼੍ਰੀ ਲਈ ਭਾਰਤ ਸਰਕਾਰ ਨੂੰ ਸਿਫ਼ਾਰਿਸ਼ ਕਰੋ । ਇਹ ਸੁਪਨਾ ਹੁਣ ਤੀਕ ਅਧੂਰਾ ਸੀ ਜੋ ਉਨ੍ਹਾਂ ਦੇ ਸੰਸਾਰ ਵਿਛੋੜੇ  ਤੋਂ ਬਾਅਦ ਪੂਰਾ ਹੋਇਆ ਹੈ। ਇਸ ਮੌਕੇ ਬੋਲਦਿਆਂ ਪੰਜਾਬੀ ਲੋਕ ਗਾਇਕ ਤੇ ਭਾਰਤੀ ਸੰਗੀਤ ਨਾਟਕ ਐਕਾਡਮੀ ਪੁਰਸਕਾਰ ਵਿਜੇਤਾ ਪਰਮਜੀਤ ਸਿੰਘ ਸਿੱਧੂ  ਉਰਫ਼ ਪੰਮੀ ਬਾਈ ਨੇ ਕਿਹਾ ਕਿ  ਜੇਕਰ ਨਰਿੰਦਰ ਬੀਬਾ, ਸੁਰਿੰਦਰ ਕੌਰ , ਜਗਮੋਹਨ ਕੌਰ ਤੇ ਗੁਰਮੀਤ ਬਾਵਾ ਜੀ ਹਲਾਸ਼ੇਰੀ ਨਾ ਦੇਂਦੇ ਤਾਂ ਮੈਂ ਲੋਕ ਨਾਚ ਭੰਗੜੇ ਤੋਂ ਅੱਗੇ ਸੰਗੀਤ ਵੱਲ ਨਹੀ ਸੀ ਆਉਣਾ। ਗੁਰਮੀਤ ਬਾਵਾ ਜੀ ਨਾਲ ਲੋਕ ਗਾਇਕੀ ਮੰਚ ਸਾਂਝਾ ਕਰਕੇ ਹਮੇਸ਼ਾਂ ਭਰਪੂਰਤਾ ਦਾ ਅਹਿਸਾਸ ਹੁੰਦਾ ਸੀ। ਉਹ ਮੁਕੰਮਲ ਤੇ ਸੋਲਾਂ ਕਲਾ ਸੰਪੂਰਨ  ਗਾਇਕਾ ਸੀ ਜਿਨ੍ਹਾਂ  ਧੀਆਂ ਭੈਣਾਂ ਦੇ ਮਨ ਦੀ ਆਵਾਜ਼ ਨੂੰ ਪਦ ਪ੍ਰਦਾਨ ਕੀਤਾ।ਪੰਮੀ ਬਾਈ ਨੇ ਕਿਹਾ ਕਿ ਕੱਲ੍ਹ  ਸਵੇਰੇ  ਜਿੱਥੇ  ਸਾਡੇ ਲਈ ਸੰਸਾਰ ਪ੍ਰਸਿੱਧ ਗੀਤਕਾਰ  ਦੇਵ ਥਰੀਕੇ ਵਾਲੇ ਉਰਫ ਹਰਦੇਵ ਦਿਲਗੀਰ ਦੀ ਮੌਤ ਬਾਰੇ ਬੇਹੱਦ ਉਦਾਸ ਖ਼ਬਰ ਲਿਆਂਦੀ  ਉਥੇ ਸ਼ਾਮ ਨੂੰ ਗੁਰਮੀਤ ਬਾਵਾ ਜੀ ਨੂੰ ਪਦਮ ਭੂਸ਼ਨ ਮਿਲਣ ਦੀ ਖ਼ਬਰ ਵਿਸ਼ੇਸ਼ ਹੁਲਾਰਾ ਲੈ ਕੇ ਆਈ।ਇਸ ਮੌਕੇ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵੰਦਿਰ ਰੰਗੂਵਾਲ ਨੇ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਮਿਲੇ ਪਦਮ ਭੂਸ਼ਨ ਪੁਰਸਕਾਰ ਨੂੰ ਦੇਰ ਨਾਲ ਕੀਤਾ ਫ਼ੈਸਲਾ ਮੰਨਦਿਆਂ  ਸਮੂਹ ਪੰਜਾਬੀਆਂ ਨੂੰ ਮੁਬਾਰਕਬਾਦ ਦਿੱਤੀ ।ਇਸ ਮੌਕੇ ਪੰਮੀ ਬਾਈ ਨੂੰ ਗੁਰਭਜਨ ਗਿੱਲ ਨੇ ਆਪਣੀ ਨਵ ਪ੍ਰਕਾਸ਼ਤ ਗ਼ਜ਼ਲ ਪੁਸਤਕ ਸੁਰਤਾਲ ਦੀ ਕਾਪੀ ਭੇਂਟ ਕੀਤੀ।ਇਸ ਮੌਕੇ ਮੀਟੰਗਿ ਵਿੱਚ ਹਰਦੇਵ ਦਿਲਗੀਰ   ਉਰਫ਼ ਦੇਵ ਥਰੀਕੇ ਵਾਲਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ  । ਲੋਕ ਵਿਰਾਸਤ  ਅਕਾਦਮੀ ਵੱਲੋਂ ਅਪੀਲ ਕੀਤੀ ਗਈ 28 ਜਨਵਰੀ ਨੂੰ ਦੁਪਹਿਰ  ਇੱਕ ਵਜੇ ਹਰਦੇਵ ਦਿਲਗੀਰ ਜੀ ਦੇ ਭੋਗ ਤੇ ਅੰਤਮਅਰਦਾਸ  ਇਸ ਪਿੰਡ ਥਰੀਕੇ(ਲੁਧਿਆਣਾ  ) ਵਿੱਚ  ਸਮੂਹ ਕਲਾਪ੍ਰਸਤ ਦੋਸਤ ਮੱਤਿਰ ਪੁੱਜਣ।

ਫੋਟੋ ਕੈਪਸਨ:-ਫੋਟੋ ਕੈਪਸਨ:-ਲੋਕ ਗਾਇਕ ਪੰਮੀ ਬਾਈ ਨੂੰ ਸੁਰਤਾਲ ਕਿਤਾਬ  ਭੇਟ ਕਰਦੇ ਹੋਏ ਪ੍ਰੋ:ਗੁਰਭਜਨ ਸਿੰਘ ਗਿੱਲ ਅਤੇ ਰਵਿੰਦਰ ਰੰਗੂਵਾਲ