ਡੀ ਐਸ ਪੀ ਅਤੇ ਪੰਜਾਬ ਸਰਕਾਰ ਦਾ ਪੁੱਤਲਾ ਸਾੜਿਆ

ਜਗਰਾਓ,13,ਜਨਵਰੀ-(ਕੌਸ਼ਲ ਮੱਲ੍ਹਾ)-ਦਲਿਤ ਪਰਿਵਾਰ ਦੀ ਮ੍ਰਿਤਕ ਲੜਕੀ ਕੁਲਵੰਤ ਕੌਰ ਰਸੂਲਪੁਰ ਨੂੰ ਸਾਲ 2005 ਵਿਚ ਜਗਰਾਓ ਪੁਲਿਸ ਵੱਲੋ ਨਜਾਇਜ ਹਿਰਾਸਤ ਵਿਚ ਰੱਖ ਕੇ ਮੌਤ ਦੇ ਮੂੰਹ ਵਿਚ ਭੇਜਣ ਵਾਲੇ ਮੁੱਖ ਦੋਸੀ ਡੀ ਐਸ ਪੀ ਗੁਰਿੰਦਰ ਸਿੰਘ ਬੱਲ,ਚੌਕੀ ਇੰਚਾਰਜ ਏ ਐਸ ਆਈ ਰਾਜਵੀਰ ਸਿੰਘ ਅਤੇ ਫਰਜੀ ਬਣੇ ਗਵਾਹ ਸਾਬਕਾ ਸਰਪੰਚ ਹਰਜੀਤ ਸਿੰਘ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋ ਅੱਜ ਕਿਸਾਨਾ ਅਤੇ ਮਜਦੂਰਾ ਨੇ ਇਕੱਠੇ ਹੋ ਕੇ ਜਗਰਾਓ ਸਹਿਰ ਵਿਚ ਰੋਸ ਮਾਰਚ ਕਰਕੇ ਝਾਸੀ ਰਾਣੀ ਚੌਕ ਜਗਰਾਓ ਵਿਖੇ ਡੀ ਐਸ ਪੀ ਗੁਰਿੰਦਰ ਸਿੰਘ ਬੱਲ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸਨ ਕੀਤਾ।ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਕੰਵਲਜੀਤ ਸਿੰਘ ਖੰਨਾ ਅਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਦੋਸੀਆ ਦੀ ਗ੍ਰਿਫਤਾਰੀ ਨਹੀ ਕਰ ਰਹੇ ਅਤੇ ਦੋਸੀਆ ਨੂੰ ਬਚਾ ਰਹੇ ਹਨ।ਉਨ੍ਹਾ ਕਿਹਾ ਕਿ ਜੇਕਰ ਕਿਸੇ ਆਮ ਵਿਅਕਤੀ ਤੇ ਕੋਈ ਵੀ ਮੁਕੱਦਮਾ ਦਰਜ ਕਰ ਦਿੱਤਾ ਜਾਦਾ ਹੈ ਤਾ ਪੁਲਿਸ ਉਸ ਵਿਅਕਤੀ ਨੂੰ ਕੁਝ ਹੀ ਘੰਟਿਆ ਵਿਚ ਫੜ੍ਹ ਲੈਦੀ ਹੈ ਪਰ ਸਾਡੇ ਦੇਸ ਦਾ ਕਾਨੂੰਨ ਗਰੀਬਾ ਲਈ ਕੁਝ ਹੋਰ ਅਤੇ ਧਨਾਟ ਵਿਅਕਤੀਆ ਲਈ ਹੋਰ ਹੈ।ਅੰਤ ਵਿਚ ਉਨ੍ਹਾ ਕਿਹਾ ਕਿ ਜੇਕਰ ਦੋਸੀਆ ਨੂੰ ਜਲਦੀ ਗ੍ਰਿਫਤਾਰ ਨਹੀ ਕੀਤਾ ਜਾਦਾ ਤਾਂ ਇਨਸਾਫ ਪਸੰਦ ਜੱਥੇਬੰਦੀਆ 26 ਜਨਵਰੀ ਤੋ ਪੁਲਿਸ ਥਾਣਾ ਸਿੱਟੀ ਜਗਰਾਓ ਵਿਖੇ ਅਣਮਿਥੇ ਸਮੇਂ ਲਈ ਰੋਸ ਧਰਨਾ ਦੇਣਗੀਆ।ਇਸ ਮੌਕੇ ਉਨ੍ਹਾ ਨਾਲ ਜਥੇਦਾਰ ਮੋਹਣ ਸਿੰਘ ਬੰਗਸੀਪੁਰਾ,ਜਥੇਦਾਰ ਸੁਖਦੇਵ ਸਿੰਘ ਲੋਪੋ,ਜਿਲ੍ਹਾ ਪ੍ਰਧਾਨ ਬੂਟਾ ਸਿੰਘ,ਮਨਪ੍ਰੀਤ ਕੌਰ ਧਾਲੀਵਾਲ,ਦਰਸਨ ਸਿੰਘ ਧਾਲੀਵਾਲ,ਇਕਬਾਲ ਸਿੰਘ ਰਸੂਲਪੁਰ,ਜੱਗਾ ਸਿੰਘ,ਚਰਨ ਸਿੰਘ,ਹਰਪ੍ਰੀਤ ਸਿੰਘ,ਗੁਰਮੀਤ ਕੌਰ,ਹਰਜੀਤ ਕੌਰ,ਮੋਠੂ ਸਿੰਘ,ਬਲਦੇਵ ਸਿੰਘ,ਮਨਜੀਤ ਕੌਰ,ਸਰਬਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਡੀ ਐਸ ਪੀ ਗੁਰਿੰਦਰ ਸਿੰਘ ਬੱਲ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਦੇ ਹੋਏ ਕਿਸਾਨ ਅਤੇ ਮਜਦੂਰ।