You are here

ਛੋਟੇ ਸ਼ਹਿਬਜਾਦਿਆ ਦੀ ਯਾਦ ਲਾਇਆ ਚਾਹ ਤੇ ਮੱਠੀਆ ਦਾ ਲੰਗਰ 

ਫ਼ਰੀਦਕੋਟ , ਦਸੰਬਰ  (ਜਸਵਿੰਦਰ ਸਿੰਘ  ਪਪਰਾਲਾ  ) ਛੋਟੇ ਸ਼ਹਿਬਜਾਦਿਆ ਦੀ ਯਾਦ ਨੂੰ ਸਮਰਪਿਤ ਪਿੰਡ ਪਪਰਾਲਾ ਵਿਖੇ ਚਾਹ ਤੇ ਮੱਠੀਆ ਦਾ ਲੰਗਰ ਲਾਇਆ  ਇਸ ਸੰਬੰਧ ਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਯਾਦ ਨੂੰ  ਮੁੱਖ ਰਖਦਿਆਂ ਲੰਗਰ ਲਾਇਆ । ਪ੍ਰਧਾਨ ਗੁਰਬਖਸ਼ ਸਿੰਘ ਨੇ ਆਖਿਆ  ਕਿ ਸਾਨੂੰ ਗੁਰੂ ਜੀ ਦੇ  ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਨਹੀਂ ਭੁੱਲਣਾ ਚਾਹੀਦਾ ।ਸਗੋ ਸਾਨੂੰ  ਗੁਰੂ ਜੀ ਦੇ ਦੱਸੇ ਰਾਹ ਤੇ ਤੁਰਨਾ ਚਾਹੀਦਾ ਹੈ ।ਇਸ ਮੌਕੇ ਤੇ ਹੋਰਨਾਂ  ਤੋਂ ਇਲਾਵਾ ਜਸਵਿੰਦਰ ਸ਼ਾਇਰ (ਪਪਰਾਲਾ ) ਮੇਜਰ ਸਿੰਘ  ਬਲਕਾਰ ਸਿੰਘ  ਗ੍ਰੰਥੀ, ਤਰਨਜੀਤ ਸਿੰਘ, ਭੁਪਿੰਦਰ ਸਿੰਘ, ਗੁਰਬਖਸ਼ ਸਿੰਘ, ਗੁਰਸੇਵਕ ਸਿੰਘ,ਰੂਬਰੂ, ਸਹਿਜ, ਪਲਵਿੰਦਰ ਸਿੰਘ,ਗੈਬੀ ਕਾਲੜਾ ਦਿਨੇਸ਼ ਕੁਮਾਰ,  ਕਾਕੂ , ਆਦਿ ਸਮੂਹ ਸਾਧ ਸੰਗਤ ਮੌਜੂਦ ਰਹੀ