You are here

ਭਾਈ ਮਰਦਾਨਾ ਜੀ ਗੁਰਮਤਿ ਸੰਗੀਤ ਅਕੈਡਮੀ ਵੱਲੋਂ ਮਾਤਾ ਗੁਜਰੀ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਤ ਧਾਰਮਕ ਮੁਕਾਬਲੇ  

ਗਿਆਨੀ ਬਲਵਿੰਦਰ ਸਿੰਘ ਬੁੱਟਰ ਲੁਧਿਆਣੇ ਵਾਲਿਆਂ ਵੱਲੋਂ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਤੋਂ ਜਾਣੂ ਕਰਵਾਇਆ ਗਿਆ  

ਅੰਮ੍ਰਿਤਸਰ , 27 ਦਸੰਬਰ  (ਗੁਰਦੇਵ ਗ਼ਾਲਿਬ )ਅੱਜ ਗੁਰਦੁਆਰਾ ਬਾਬੇ ਸ਼ਹੀਦਾਂ ਪਿੰਡ ਫੱਤੂਵਾਲ ਵਿਖੇ ਭਾਈ ਮਰਦਾਨਾ ਜੀ ਗੁਰਮਤਿ ਸੰਗੀਤ ਅਕੈਡਮੀ(ਰਜਿ:) (ਯਾਦਗਾਰ ਭਾਈ ਅਕਾਸ਼ਦੀਪ ਸਿੰਘ ਬਾਜ਼) ਰਈਆ ਅੰਮ੍ਰਿਤਸਰ ਵੱਲੋਂ ਚਾਰ ਸਾਹਿਬਜਾਦੇ ,ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ ਗਏ ਜਿਸ  ਵਿਚ ਭਾਸ਼ਣ ,ਕਵਿਤਾ , ਕਵਿਸ਼ਰੀ , ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ ਵਿੱਚ ਦੂਰ-ਦੂਰ ਦੇ ਇਲਾਕਿਆਂ ਤੋ ਪਹੁਚ ਕੇ  ਛੁੱਟੀਆਂ ਹੋਣ ਦੇ ਬਾਵਜੂਦ ਵੀ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਬਹੁਤ ਹੀ ਉਤਸ਼ਾਹ ਨਾਲ ਵੱਡੀ ਗਿਣਤੀ ਵਿੱਚ ਭਾਗ ਲਿਆ ਪਹਿਲਾ ,ਦੂਸਰਾ ਅਤੇ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਅਕੈਡਮੀ ਵੱਲ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਅਕੈਡਮੀ ਦੇ ਮੁੱਖ ਸੇਵਾਦਾਰ ਕਥਾ ਵਾਚਕ ਗਿ: ਬਲਵਿੰਦਰ ਸਿੰਘ ਬੁੱਟਰ ਲੁਧਿਆਣੇ ਵਾਲਿਆਂ ਵੱਲੋ ਬੱਚਿਆਂ ਨੂੰ ਸਾਹਿਬਜਾਦਿਆਂ ਦੀ ਅਦੁੱਤੀ ਸਹਾਦਤ ਤੋ ਜਾਣੂ ਕਰਵਾਇਆ ਗਿਆ ਇਸ ਮੌਕੇ ਧਰਮ ਪ੍ਰਚਾਰ ਕਮੇਟੀ ਬਾਬਾ ਬਕਾਲਾ ਸਾਹਿਬ ਦੇ ਮੁਖ ਪ੍ਰਚਾਰਕ ਭਾਈ ਜਸਪਾਲ ਸਿੰਘ  ਭਾਈ ਪ੍ਰਗਟ ਸਿੰਘ ਭਾਈ ਭਾਈ ਧੰਨਾ ਸਿੰਘ ਕਵੀਸ਼ਰ , ਅਕੈਡਮੀ ਦੇ ਮੁੱਖ ਅਧਿਆਪਕ  ਭਾਈ ਅਮਨਦੀਪ ਸਿੰਘ ਰਈਆ, ਭਾਈ ਗੁਰਵਿੰਦਰ ਸਿੰਘ ਅਧਿਆਪਕ ਭਾਈ ਕਰਮ ਭਾਈ ਦਿਲਬਾਗ ਸਿੰਘ ਸਿੰਘ ਭਾਈ  ਕ੍ਰਿਪਾਲ ਸਿੰਘ ਪ੍ਰਚਾਰਕ  ਬਾਬਾ ਦਰਸ਼ਨ ਸਿੰਘ ਜੀ ਹੈੱਡ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਜੀ  ਗੁਰਦੁਆਰਾ ਬਾਬੇ ਸ਼ਹੀਦਾਂ  ਅਤੇ ਸਰਦਾਰ ਨਿਰਮਲ ਸਿੰਘ ਜੀ ਪ੍ਰਧਾਨ ਹੋਰ ਕਮੇਟੀ ਮੈਂਬਰ ਹਾਜ਼ਰ ਸਨ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।