You are here

ਆਪ ਆਗੂ ਪ੍ਰੋ:ਸੁੱਖੀ ਨੂੰ  ਸਦਮਾਂ, ਮਾਮੇ ਦੀ ਮੌਤ

ਜਗਰਾਉਂ, 26  ਦਸੰਬਰ  (ਜਸਮੇਲ ਗ਼ਾਲਿਬ ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਜਗਰਾਉਜ਼ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਨੂ ਉਸ ਵੇਲੇ ਗਹਿਰਾ ਸਦਮਾਂ ਲੱਗਾ, ਜਦੋ ਉਹਨਾਂ ਦੇ ਸਤਿਕਾਰਯੋਗ ਮਾਮਾ ਬਹਾਦਰ ਸਿੰਘ ਚੀਮਾਂ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਪੋ੍ਰ:ਸੁੱਖੀ ਦੇ ਮਾਮਾ ਜੀ ਦਾ ਸਸਕਾਰ ਪਿੰਡ ਚੀਮਾਂ ਵਿਖੇ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨਮਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ 02 ਜਨਵਰੀ ਦਿਨ ਐਤਵਾਰ ਨੂੰ  ਗੁਰਦੁਆਰਾ ਸਾਹਿਬ ਚੀਮਾਂ ਵਿਖੇ ਪਾਇਆ ਜਾਵੇਗਾ। ਬਹਾਦਰ ਸਿੰਘ ਦੇ ਸਸਕਾਰ ਮੌਕੇ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਤੋਜ਼ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕ ਅਤੇ ਆਪ ਵਲੰਟੀਅਰ ਹਾਜ਼ਰ ਸਨ।