ਕਾਂਸਟੇਬਲ ਭਰਤੀ ਮਾਮਲਾ;10 ਦਸੰਬਰ ਨੂੰ ਘੇਰਾਂਗੇ 'ਚੰਨੀ' ਦਾ ਘਰ ;ਸੂਬਾ ਪੱਧਰੀ ਮੀਟਿੰਗ 'ਚ ਹੋਇਆ ਫੈਸਲਾ

ਜਗਰਾਉਂ  6 ਦਸੰਬਰ ( ਅਮਿਤ ਖੰਨਾ, ਪੱਪੂ  ) ਪੁਲਿਸ ਕਾਂਸਟੇਬਲ ਭਰਤੀ 'ਚ ਹੋਏ ਘੁਟਾਲੇ ਖਿਲਾਫ ਸੰਘਰਸ਼ ਕਰ ਰਹੇ ਸੰਯੁਕਤ ਪੀ.ਪੀ. ਬੇਰੁਜਗਾਰ ਸੰਘਰਸ਼ ਮੋਰਚੇ ਦੀ ਸੂਬਾ ਕਮੇਟੀ ਅਤੇ ਨੌਜਵਾਨ ਭਾਰਤ ਸਭਾ ਦੀ ਅੱਜ ਜਗਰਾਉਂ ਵਿਖੇ ਮੀਟਿੰਗ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਕਾਂਸਟੇਬਲ ਭਰਤੀ ਹੋਣ ਵਾਲੇ ਉਮੀਦਵਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ 10 ਦਸੰਬਰ ਨੂੰ ਮੁੱਖ ਮੰਤਰੀ ਚੰਨੀ ਦੇ ਮੋਰਿੰਡਾ ਵਿਖੇ ਘਰ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਕਿਹਾ ਟਰਾਇਲ ਲਈ ਸਰਕਾਰ ਵੱਲੋਂ ਸੋਧੀ ਹੋਈ ਲਿਸਟ ਨੰਬਰਾਂ ਸਮੇਤ ਜਾਰੀ ਕੀਤਾ ਜਾਣਾ ਇਹ ਸਾਡੇ ਸੰਘਰਸ਼ ਦੀ ਜਿੱਤ ਹੈ ਅਤੇ ਸਰਕਾਰ ਦਾ ਘਪਲਾ, ਝੂਠ ਸਾਹਮਣੇ ਆਇਆ ਹੈ ਕਿਉਂਕਿ ਜਿੰਨੇ ਫੇਕ ਨਾਮ ਸੀ ਹੁਣ ਨਵੀਂ ਲਿਸਟ ਵਿੱਚ ਨਹੀਂ ਹਨ। ਸਾਡੀ ਮੰਗ ਹੈ ਕਿ ਇਸ ਘਪਲੇ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੰਯੁਕਤ ਪੀ.ਪੀ. ਬੇਰੁਜਗਾਰ ਸੰਘਰਸ਼ ਮੋਰਚੇ ਦੇ ਸੂਬਾ ਕਨਵੀਨਰ ਕਿਰਪਾਲ ਸਿੰਘ ਭੱਠਾ ਧੂਆ, ਕੋ-ਕਨਵੀਨਰ ਗੁਰਸੇਵਕ ਸਿੰਘ ਨੇ ਕਿਹਾ ਕਿ ਕਾਂਸਟੇਬਲ ਭਰਤੀ 'ਚ ਧੱਕੇ ਦਾ ਸ਼ਿਕਾਰ ਹੋਏ ਨੌਜਵਾਨਾਂ ਵੱਲੋਂ ਪਿਛਲੇ ਦਿਨੀਂ ਪੀਏਪੀ ਚੌਂਕ ਜਲੰਧਰ ਵਿਖੇ ਜਾਮ ਲਾਇਆ ਗਿਆ ਸੀ। ਜਿਸ ਦੀ ਵਜਾ ਕਰਕੇ ਭਰਤੀ ਬੋਰਡ ਦੇ ਚੇਅਰਪਰਸਨ ਅਤੇ ਏਡੀਜੀਪੀ ਮੈਡਮ ਗੁਰਪ੍ਰੀਤ ਦਿਓ ਨੇ ਭਰੋਸਾ ਦਿੱਤਾ ਸੀ ਕਿ ਭਰਤੀ ਨੂੰ ਲੈ ਕੇ ਉਮੀਦਵਾਰਾਂ ਦੇ ਜਿੰਨੇ ਵੀ ਇਤਰਾਜ ਹਨ ਉਹਨਾਂ ਦੇ ਲਿਖਤੀ ਜਵਾਬ ਦੇਣਗੇ ਅਤੇ ਕਾਂਸਟੇਬਲ ਦੀਆਂ ਪੋਸਟਾਂ 'ਚ ਵਾਧਾ ਕਰਨ, ਸਬ ਇੰਸਪੈਕਟਰ, ਇੰਟੈਲੀਜੈਂਸ, ਪਟਵਾਰੀ ਦੀਆਂ ਬੰਦ ਹੋਈਆਂ ਭਰਤੀਆਂ ਖੋਲਣ ਦੀ ਮੰਗ ਸਬੰਧੀ ਪੰਜਾਬ ਦੇ ਸਬੰਧਿਤ ਮੰਤਰੀ ਨਾਲ ਮੀਟਿੰਗ ਕਰਵਾਉਣਗੇ ਪਰ ਦੋ ਦਿਨ ਬੀਤ ਜਾਣਦੇ ਬਾਵਜੂਦ ਕੋਈ ਜਵਾਬ ਨਾ ਆਉਣ ਕਰਕੇ ਹੁਣ ਫੈਸਲਾ ਕੀਤਾ ਹੈ ਕਿ 10 ਦਸੰਬਰ ਨੂੰ ਮੁੱਖ ਮੰਤਰੀ ਦਾ ਮੋਰਿੰਡਾ ਵਿਖੇ ਘਰ ਘੇਰਿਆ ਜਾਵੇਗਾ। ਮੀਟਿੰਗ ਵਿੱਚ ਸ਼ਾਮਿਲ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਸੁਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਸੰਘਰਸ਼ ਕਰ ਰਹੇ ਸੰਯੁਕਤ ਪੀਪੀ ਬੇਰੁਜਗਾਰ ਸੰਘਰਸ਼ ਮੋਰਚੇ ਦੇ ਨਾਲ ਖੜੇ ਹਾਂ। ਅਸੀਂ ਉਹਨਾਂ ਸਮੂਹ ਨੌਜਵਾਨਾਂ ਨੂੰ ਜਿੰਨਾਂ ਦੇ ਸਬ ਇੰਸਪੈਕਟਰ, ਪਟਵਾਰੀ, ਇੰਟੈਲੀਜੈਂਸ ਦੀਆਂ ਭਰਤੀਆਂ ਰੋਕੀਆਂ ਹੋਈਆਂ ਹਨ, ਉਹ ਵੀ 10 ਦਸੰਬਰ ਨੂੰ ਮੋਰਿੰਡਾ ਵਿਖੇ ਪਹੁੰਚਣ। ਕਿਉਂਕਿ ਕਾਂਗਰਸ ਸਰਕਾਰ ਨੇ ਘਰ ਘਰ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ। ਨੌਜਵਾਨ ਰੁਜ਼ਗਾਰ ਲਈ ਸੜਕਾਂ 'ਤੇ ਰੁਲ ਰਹੇ ਹਨ, ਪੁਲਿਸ ਥਾਂ ਥਾਂ ਡੰਡੇ ਵਰਾ ਰਹੀ ਹੈ, ਫੇਰ ਸਰਕਾਰ ਕਿਹੜੇ ਰੁਜ਼ਗਾਰ ਦੀ ਗੱਲ ਕਰ ਰਹੀ ਹੈ।  ਰੁਜ਼ਗਾਰ ਸਿਰਫ 2022 ਦੀਆਂ ਚੋਣਾਂ ਦਾ ਇੱਕ ਸਿਆਸੀ ਮੁੱਦਾ ਹੈ ਬੱਸ ਅਖਬਾਰਾਂ, ਟੀਵੀ ਚੈਨਲਾਂ ਰਾਹੀਂ ਇਸ਼ਤਿਹਾਰ ਦੇ ਕੇ ਝੂਠ ਬੋਲ ਕੇ ਸਰਕਾਰ ਵੋਟਾਂ ਇੱਕਠੀਆਂ ਕਰਨ 'ਤੇ ਲੱਗੀ ਹੋਈ ਹੈ। ਇਸ ਮੌਕੇ ਕਮੇਟੀ ਮੈਬਰ ਮਨਪ੍ਰੀਤ ਸਿੰਘ ਧੂੜਕੋਟ,ਅਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਪਰਮਜੀਤ ਕੌਰ, ਬਲਜਿੰਦਰ ਕੁਮਾਰ, ਕਿਰਨਦੀਪ ਕੌਰ, ਅਮਨਦੀਪ ਕੌਰ, ਨੀਤੂ, ਕੁਲਵਿੰਦਰ ਸਿੰਘ, ਅਕਾਸ਼ਦੀਪ ਕੌਰ, ਕਰਮਜੀਤ ਸਿੰਘ,  ਜਸਲੀਨ ਕੌਰ, ਸਿਮਰਨਦੀਪ ਕੌਰ, ਮਨੀ ਰਾਮ, ਮਨਦੀਪ ਸਿੰਘ, ਰਮਨਦੀਪ ਸਿੰਘ, ਅਰਸ਼ਦੀਪ ਸਿੰਘ, ਪਰਦੀਪ ਕੌਰ, ਜਗਸੀਰ ਸਿੰਘ, ਲਵਪ੍ਰੀਤ ਸਿੰਘ, ਦਿਲਦੀਪ ਸਿੰਘ, ਰਾਹੁਲ ਕੁਮਾਰ, ਰੋਹਿਤ ਕੁਮਾਰ, ਇਨਕਲਾਬੀ ਕੇਂਦਰ ਪੰਜਾਬ ਦੇ ਸੀਨੀਅਰ ਆਗੂ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਸੁਖਜੀਤ ਸਿੰਘ ਝੋਰੜਾਂ ਵੀ ਹਾਜਰ ਸਨ।