ਕੈਬਨਿਟ ਮੰਤਰੀ ਰਾਣਾ ਅਤੇ ਦਾਖਾ ਵੱਲੋਂ ਦੋ ਕਰੋੜੀ ਪੁਲ਼ ਦਾ ਉਦਘਾਟਨ

ਜਗਰਾਉਂ, 4 ਦਸੰਬਰ ( ਜਸਮੇਲ ਗ਼ਾਲਿਬ  ) -ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ਵਿਖੇ ਦੋ ਕਰੋੜ ਗਿਆਰਾਂ ਲੱਖ ਦੀ ਲਾਗਤ ਨਾਲ ਬਣੇ ਜੱਸੋਵਾਲ ਡਰੇਨ ਪੁਲ਼ ਦਾ ਅੱਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਚੇਅਰਮੈਨ ਮਲਕੀਤ ਸਿੰਘ ਦਾਖਾ, ਕੈਪਟਨ ਸੰਦੀਪ ਸੰਧੂ ਵੱਲੋਂ ਉਦਘਾਟਨ ਕੀਤਾ ਗਿਆ। ਕਈ ਪਿੰਡਾਂ ਨੂੰ ਜੋੜਣ ਵਾਲੇ ਇਸ ਪੁਲ਼ ਦੇ ਨਿਰਮਾਣ ਨੂੰ ਲੈ ਕੇ ਬੇਟ ਇਲਾਕੇ ਦੇ ਲੋਕਾਂ ਨੇ ਖੁਸ਼ੀ ਪ੍ਰਗਟਾਈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਣਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਹਰ ਵਰਗ ਨੂੰ ਮਹਿੰਗਾਈ ਦੇ ਮਕੜ ਜਾਲ ਵਿਚੋਂ ਕੱਢਿਆ ਹੈ। ਇਸ ਦੇ ਨਾਲ ਹੀ ਸਸਤੀ ਬਿਜਲੀ, ਤੇਲ, ਰੇਤਾ ਸਮੇਤ ਪਾਣੀ ਦੇ ਬਿੱਲ ਘਟਾਉਣ ਦੇ ਵੱਡੇ ਫੈਸਲੇ ਪੰਜਾਬ ਦੇ ਲੋਕਾਂ ਲਈ ਲਾਹੇਵੰਦ ਸਾਬਤ ਹੋਏ ਹਨ। ਥੋੜੇ ਸਮੇਂ ਵਿਚ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਵਾਲੀ ਕਾਂਗਰਸ ਸਰਕਾਰ ਨੇ ਰਿਕਾਰਡ ਤੋੜ ਵਿਕਾਸ ਕਰਦਿਆਂ ਵਿਰੋਧੀ ਪਾਰਟੀਆਂ ਦੇ ਮੂੰਹ ਨੂੰ ਜ਼ਿੰਦਰੇ ਲਾ ਦਿੱਤੇ ਹਨ। ਉਨ੍ਹਾਂ ਜਗਰਾਓਂ ਹਲਕੇ ’ਚ ਹੋਏ ਵਿਕਾਸ ਕਾਰਜਾਂ ਲਈ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੇ ਉਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਸੱਜੀ ਬਾਂਹ ਸਨ, ਜਿਨ੍ਹਾਂ ਨੇ ਹੁਣ ਤਕ ਦੇ ਲੰਮੇ ਸਮੇਂ ਵਿਚ ਹਮੇਸ਼ਾ ਬਤੌਰ ਕਾਂਗਰਸ ਪਾਰਟੀ ਦੇ ਸੇਵਾਦਾਰ ਵਜੋਂ ਸੇਵਾਵਾਂ ਨਿਭਾਈਆਂ। ਭਵਿੱਖ ਵਿਚ ਵੀ ਪਾਰਟੀ ਉਨ੍ਹਾਂ ਨੂੰ ਇਸੇ ਤਰ੍ਹਾਂ ਮਾਣ, ਸਨਮਾਨ ਦਿੰਦੀ ਰਹੇਗੀ। ਸਮਾਗਮ ਦੌਰਾਨ ਬੇਟ ਇਲਾਕੇ ਦੇ ਸਰਪੰਚਾਂ ਸਮੇਤ ਵੱਡੇ ਇਕੱਠ ਨੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੂੰ ਇਸ ਵਾਰ ਵੀ ਜਗਰਾਓਂ ਹਲਕੇ ਤੋਂ ਪਾਰਟੀ ਵੱਲੋਂ ਉਮੀਦਵਾਰ ਐਲਾਨ ਦੀ ਅਪੀਲ ਕੀਤੀ। ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਪਾਰਟੀ ਨੂੰ ਉਨ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਕਿ ਇਹ ਪੁਲ਼ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਸੀ ਜਿਸ ਨੂੰ ਕਾਂਗਰਸ ਸਰਕਾਰ ਨੇ ਪੂਰਾ ਕੀਤਾ। ਇਹੀ ਨਹੀਂ ਇਤਿਹਾਸ ਗਵਾਹ ਹੈ ਕਿ ਬੇਟ ਇਲਾਕੇ ਦੇ ਜਦੋਂ ਵੀ ਵਿਕਾਸ ਹੋਇਆ, ਕਾਂਗਰਸ ਸਰਕਾਰ ਦੇ ਸਮੇਂ ਹੋਇਆ। ਇਸੇ ਬਦੌਲਤ ਬੇਟ ਇਲਾਕੇ ਨੇ ਵੀ ਹਮੇਸ਼ਾ ਚੋਣਾਂ ਵਿਚ ਕਾਂਗਰਸ ਨਾਲ ਖੜੇ ਹੋ ਕੇ ਆਪਣੀ ਵਫਾਦਾਰੀ ਦਾ ਸਬੂਤ ਦਿੱਤਾ। ਇਸ ਮੌਕੇ ਕੈਪਟਨ ਸੰਦੀਪ ਸੰਧੂ, ਮੇਜਰ ਸਿੰਘ ਭੈਣੀ, ਚੇਅਰਮੈਨ ਕਰਨ ਵੜਿੰਗ, ਸੁਰੇਸ਼ ਗਰਗ, ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਚੇਅਰਮੈਨ ਦਰਸ਼ਨ ਸਿੰਘ ਲੱਖਾ, ਸਾਬਕਾ  ਚੇਅਰਮੈਨ  ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ  , ਪ੍ਰਧਾਨ ਜਤਿੰਦਰਪਾਲ ਰਾਣਾ, ਜਗਜੀਤ ਸਿੰਘ, ਮਨੀ ਗਰਗ, ਜੀਵਨ ਸਿੰਘ ਬਾਘੀਆਂ, ਦਰਸ਼ਨ ਸਿੰਘ ਬੀਰਮੀ, ਭਜਨ ਸਿੰਘ ਸਵੱਦੀ, ਗੋਪਾਲ ਸ਼ਰਮਾ, ਐਸਡੀਓ ਜਤਿਨ ਸਿੰਗਲਾ, ਜੇਈ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ, ਪਵਨ ਕੱਕੜ, ਸਰਪੰਚ ਪਰਮਿੰਦਰ ਸਿੰਘ ਟੂਸਾ ਲੋਧੀਵਾਲਾ  , ਸਰਪੰਚ ਜਤਿੰਦਰ ਸਿੰਘ ਸਿੰਧੂ, ਸਰਪੰਚ ਗੁਰਮੀਤ ਸਿੰਘ ਅੱਬੂਪੁਰਾ,  ਸਰਪੰਚ ਜੋਗਿੰਦਰ ਸਿੰਘ ਢਿਲੋਂ ਮਲਸੀਹਾਂ ਬਾਜਣ  , ਸਰਪੰਚ ਰਣਜੀਤ ਸਿੰਘ, ਸਰਪੰਚ ਮਦਨ ਸਿੰਘ, ਸਰਪੰਚ ਮਹਿੰਦਰ ਸਿੰਘ, ਸਰਪੰਚ ਨਾਹਰ ਸਿੰਘ ਕੰਨੀਆਂ ਹੁਸੈਨੀ  , ਸਰਪੰਚ ਜਸਵੀਰ ਸਿੰਘ, ਸਰਪੰਚ ਮੰਗਲ ਸਿੰਘ ਸ਼ੇਰੇ ਵਾਲਾ  , ਸਰਪੰਚਅਮਰਦੀਪ ਸਿੰਘ, ਸਰਪੰਚ ਕੁਲਜਿੰਦਰ ਕੌਰ, ਅਮਰਜੀਤ ਸਿੰਘ, ਸਰਪੰਚ ਸੁਖਦੀਪ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਸ਼ਿੰਦਰ ਸਿੰਘ, ਸਰਪੰਚ ਮਨਜੀਤ ਸਿੰਘ, ਸਰਪੰਚ ਜਾਗੀਰ ਸਿੰਘ, ਸਰਪੰਚ ਦਰਸ਼ਨ ਸਿੰਘ, ਸਰਪੰਚ ਨਿਰਮਲ ਸਿੰਘ, ਜਗਦੀਸ਼ਰ ਸਿੰਘ, ਹਰਮਨ ਗਾਲਿਬ, ਕਾਮਰੇਡ ਨਛੱਤਰ ਸਿੰਘ, ਦਰਸ਼ਨ ਸਿੰਘ, ਨੰਬਰਦਾਰ ਜਗਤਾਰ ਸਿੰਘ, ਨੰਬਰਦਾਰ ਮੇਜਰ ਸਿੰਘ, ਨੰਬਰਦਾਰ ਮਲਕੀਤ ਸਿੰਘ, ਮਨੀ ਜੌਹਲ, ਕੌਂਸਲਰ ਜਗਜੀਤ ਜੱਗੀ ਆਦਿ ਹਾਜ਼ਰ ਸਨ।