ਛੋਟੀ ਬੱਚੀ ਨੂੰ ਜਿੰਦਾ ਦਫ਼ਨਾਉਣ ਵਾਲ਼ੀ ਔਰਤ ਨੂੰ ਫਾਂਸੀ ਹੋਵੇ

ਜਗਰਾਉਂ ਦਸੰਬਰ  (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅਬ ਨਹੀਂ ਸੰਸਥਾ ਵੱਲੋਂ ਢਾਈ ਸਾਲ ਦੀ ਬੱਚੀ ਨੂੰ ਜਿੰਦਾ ਦਫ਼ਨਾਉਣ ਵਾਲੀ ਜ਼ਾਲਮ ਔਰਤ ਲਈ ਫਾਂਸੀ ਦੀ ਮੰਗ। ਐਨ ਆਰ ਆਈ ਅਤੇ ਲੋਕਲ ਧੋਖੇਬਾਜ਼ ਲਾੜੇ ਅਤੇ ਲਾੜੀਆਂ ਦੇ ਖਿਲਾਫ ਸੰਘਰਸ਼ ਕਰਨ ਵਾਲੀ ਸੰਸਥਾ ਅਬ ਨਹੀਂ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਿਮਲਾਪੁਰੀ ਵਿਖੇ ਹੋਈ ਦਿਲ ਕੰਬਾਊ ਘਟਨਾ ਦੀ ਦੋਸ਼ੀ ਔਰਤ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਅਬ ਨਹੀਂ ਦੇ ਚੇਅਰਮੈਨ ਸ੍ਰੀ ਰਕੇਸ਼ ਸ਼ਰਮਾ ਅਤੇ ਮੁੱਖ ਇੰਚਾਰਜ ਸਤਵਿੰਦਰ ਕੌਰ ਸੱਤੀ ਨੇ ਕਿਹਾ ਕਿ ਅਸੀਂ ਇਸ ਘਟਨਾ ਦੀ ਘੋਰ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਇੱਕ ਛੋਟੀ ਬੱਚੀ ਨਾਲ ਕਿਸੇ ਦੀ ਕੀ ਦੁਸ਼ਮਣੀ ਸੀ। ਉਸ ਨੂੰ ਅਗਵਾਹ ਕਰਕੇ ਪਿਆਰ ਨਾਲ ਐਕਟਿਵਾ ਤੇ ਲਿਜਾ ਕੇ ਜਿੰਦਾ ਦਫ਼ਨਾਉਣ ਵਾਲੀ ਇਨਸਾਨੀਅਤ ਦਾ ਘਾਣ ਕਰਨ ਵਾਲੀ ਨੀਲਮ ਨਾਮ ਦੀ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਉਨ੍ਹਾਂ ਦੱਸਿਆ ਕਿ ਅਬ ਨਹੀਂ ਸੁਸਾਇਟੀ ਇਸ ਲਈ ਸੰਘਰਸ਼ ਕਰੇਗੀ। ਅਬ ਨਹੀਂ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਬੱਚੀ ਦਿਲਰੋਜ਼ ਕੌਰ ਦੇ ਮਾਪਿਆਂ ਦੀ ਹਾਲਤ   ਨਾ ਸਹਿਣਯੋਗ ਹੈ। ਉਹ ਇਸ ਦਰਦ ਵਿੱਚੋਂ ਕਦੋਂ ਨਿੱਕਲਣਗੇ ਕੁਝ ਨਹੀਂ ਕਿਹਾ ਜਾ ਸਕਦਾ। ਬੇਸ਼ੱਕ ਇਸ ਔਰਤ ਉੱਪਰ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ ਪਰ ਫਿਰ ਵੀ ਅਬ ਨਹੀਂ ਚੁੱਪ ਨਹੀਂ ਬੈਠੇਗੀ ਅਤੇ ਸਜ਼ਾ ਦਿਵਾ ਕੇ ਰਹੇਗੀ ਤਾਂ ਕਿ ਅੱਗੋਂ ਤੋਂ ਕੋਈ ਵੀ ਅਜਿਹਾ ਘਿਣਾਉਣਾ ਅਪਰਾਧ ਨਾ ਕਰੇ।