ਐਂਟੀ ਡਰੱਗ ਫੈਡਰੇਸ਼ਨ ਅਤੇ ਸਾਂਝ ਕੇਂਦਰ ਲੁਧਿਆਣਾ ਦਿਹਾਤੀ ਵੱਲੋਂ ਲਗਾਇਆ ਗਿਆ ਨਸ਼ਿਆਂ ਪ੍ਰਤੀ ਸੈਮੀਨਾਰ

                       ਜਗਰਾਉਂ (ਅਮਿਤ ਖੰਨਾ ) ਐਟੀ ਡਰੱਗ ਫੈਡਰੇਸ਼ਨ ਅਤੇ ਸਾਂਝ ਕੇਂਦਰ ਲੁਧਿਆਣਾ ਦਿਹਾਤੀ ਵੱਲੋ ਪ੍ਰਿਸੀਪਲ ਪ੍ਰਵੀਨ ਸਹਿਜਪਾਲ ਦੇ ਸਹਿਯੋਗ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਜੱਟਪੁਰਾ ਵਿੱਚ ਨਸ਼ਿਆ ਪ੍ਰਤੀ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਸਟੇਜ ਦੀ ਭੂਮਿਕਾ ਮੋਤੀ ਜਗਰਾਉਂ ਵੱਲੋ ਨਿਭਾਈ ਗਈ।ਇਸ ਮੌਕੇ ਮੁੱਖ ਬੁਲਾਰੇ  ਪ੍ਰੋਫੈਸਰ ਕਰਮ ਸਿੰਘ ਸੰਧੂ ਨੇ ਨਸ਼ਿਆ ਦੇ ਮਾਰੂ ਪ੍ਰਭਾਵਾਂ ਅਤੇ ਰੁੱਖਾਂ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਨਸ਼ਾ ਛੁਡਾਊ ਕੇਂਦਰ ਜਗਰਾਉਂ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਬੱਚਿਆ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਬਾਰੇ ਜਾਣਕਾਰੀ ਦਿੱਤੀ । ਇਸ ਸੈਮੀਨਾਰ  ਵਿੱਚ ਐਟੀ ਡਰੱਗ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਇੰਦਰਜੀਤ ਲੰਮਾ  ਅਤੇ ਸਾਂਝ ਕੇਂਦਰ ਲੁਧਿਆਣਾ ਦਿਹਾਤੀ ਦੇ ਇੰਚਾਰਜ ਇੰਦਰਜੀਤ ਸਿੰਘ, ਸਤਵੀਰ ਸਿੰਘ ਉਚੇਚੇ ਤੌਰ ਤੇ ਪਹੁੰਚੇ। ਸੈਮੀਨਾਰ ਦੇ ਅਖੀਰ ਵਿੱਚ ਪ੍ਰਿੰਸੀਪਲ ਪ੍ਰਵੀਨ ਸਹਿਜਪਾਲ ਨੇ ਆਏ ਮਹਿਮਾਨਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ । ਇਸ ਮੌਕੇ ਸਾਬਕਾ ਸਰਪੰਚ ਮਲਕੀਤ ਸਿੰਘ,  ਸਾਬਕਾ ਸਰਪੰਚ ਮੱਘਰ ਸਿੰਘ, ਹਰਜਾਪ ਸਿੰਘ, ਸੁਰਿੰਦਰ ਸਿੰਘ, ਰਾਜ ਕੁਮਾਰ,ਬੂਟਾ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ