You are here

ਯੁ.ਕੇ.

ਸੰਤ ਸੀਚੇਵਾਲ ਨੇ ਵਿਦੇਸ਼ ਯਾਤਰਾ ਦੌਰਾਨ ਇੰਗਲੈਂਡ ਦੀ ਪਾਰਲੀਮੈਂਟ ਦਾ ਦੌਰਾ ਕੀਤਾ ਤੇ MP ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ

ਲੰਡਨ, 01 ਅਗਸਤ ( ਖਹਿਰਾ)- ਉੱਘੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਯਾਤਰਾ ਦੌਰਾਨ ਇੰਗਲੈਂਡ ਦੀ ਪਾਰਲੀਮੈਂਟ ਦਾ ਦੌਰਾ ਕੀਤਾ ਤੇ ਉਥੋਂ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਉਥੋਂ ਦੇ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੀ ਕਾਰਵਾਈ ਤੋਂ ਜਾਣੂ ਕਰਵਾਇਆ ਕਿ ਕਿਵੇਂ ਇਹ ਦੋਵੇਂ ਹਾਊਸ ਕੰਮ ਕਰਦੇ ਹਨ। ਮਿਲੀ ਜਾਣਕਾਰੀ ਅਨੁਸਾਰ ਬਲਬੀਰ ਸਿੰਘ ਸੀਚੇਵਾਲ ਵੱਲੋਂ ਤਨਮਨਜੀਤ ਸਿੰਘ ਨਾਲ ਗੱਲਬਾਤ ਕਰਦਿਆ ਪੁੱਛਿਆ ਕਿ ਇੰਗਲੈਂਡ ਦਾ ਤਾਪਮਾਨ ਪਹਿਲੀਵਾਰ 40 ਡਿਗਰੀ ਤੋਂ ਵੱਧ ਮਾਪਿਆ ਗਿਆ ਸੀ ਤੇ ਇਹ ਸਾਰਾ ਵਰਤਾਰਾ ਆਲਮੀ ਤਪਸ਼ ਦੇ ਵੱਧਣ ਕਾਰਨ ਹੀ ਵਾਪਰ ਰਿਹਾ ਹੈ ਆਲਮੀ ਤਪਸ਼ ਨੂੰ ਘਟਾਉਣ ਲਈ ਯੂਰਪੀਅਨ ਦੇਸ਼ ਕਿਹੜੇ ਕਦਮ ਚੁੱਕ ਰਹੇ ਹਨ। ਜਿਸਤੇ ਸ. ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਆਲਮੀ ਤਪਸ਼ ਦਾ ਵੱਧਣਾ ਇਸ ਸਮੇਂ ਸਮੁੱਚੀ ਦੁਨੀਆ ਲਈ ਖਤਰੇ ਦੀ ਘੰਟੀ ਹੈ ਤੇ ਇਸ ਵਰਤਾਰੇ ਨੂੰ ਠੱਲ ਪਾਉਣ ਲਈ ਸਾਰੇ ਮੁਲਕਾਂ ਨੂੰ ਰਲ ਕੇ ਹੰਭਾਲਾ ਮਾਰਨਾ ਪਵੇਗਾ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਇਸ ਮੌਕੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਪਹਿਲੇ ਪੱਗੜੀਧਾਰੀ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੱਤੀ ਕਿ ਉਹ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਮਨੁੱਖੀ ਅਧਿਕਾਰਾਂ ਦੀ ਲੜਾਈ ਬਾਖੂਬੀ ਲੜਦੇ ਰਹੇ ਹਨ ਤੇ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਹੁੰਦੇ ਅਣਮਨੁੱਖੀ ਕਾਰਵਾਈਆਂ ਦੀ ਉਹ ਆਵਾਜ਼ ਬਣਦੇ ਹਨ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਮਨਜੀਤ ਸਿੰਘ ਸ਼ਾਲਾਪੁਰੀ, ਜਸਵਿੰਦਰ ਸਿੰਘ ਕਾਲਾ ਤੇ ਮਨਜੀਤ ਸਿੰਘ ਭੋਗਲ ਆਦਿ ਹਾਜ਼ਰ ਸਨ ।

Giani Arvinder Singh Ji 'Likari' and Paramveer Kaur d/o Giani Sukhraj Singh Student of Damdami Taksal Jatha Bhindran (Mehta) got engaged 

Firstly with the blessings of Dhan Dhan Sri Guru Granth Sahib Ji Maharaj, and then with the blessings of heavenly abode Sant Baba Thakur Singh Ji Khalsa Damdami Taksal and heavenly abode Sant Baba Teja Singh Ji Rara Sahib Wale who blessed these two souls with bachans pre birth, blessings from Mahapurakh who is known as Kale Choale Wale Baba Ji 'Hazur Sahib'. Jathedar Baba Avtar Singh Ji Dal Baba Bidhi Chand Sahib Ji SurSingh Wale did beant kirpa on getting Giani Arvinder Singh Ji who is also known as Likari and Paramveer Kaur d/o Giani Sukhraj Singh Student of Damdami Taksal Jatha Bhindran (Mehta), engaged on Wednesday 17th August 2022 at Dal Baba Bidhi Chand Sahib Ji SurSingh Head Quarters.

News By ; Amanjit Singh Khaira 007775486841

Dr Amanpreet Singh 'Kirpa' (UK) Student of Gurdwara Akal Bunga, Nirmal Kutiya, Allchaur got married to Bibi Harinder Kaur at Village Sunet, Ludhiana in Puran Gur Maryadha

With the blessings of Dhan Dhan Sri Guru Granth Sahib Ji Maharaj, and Sant Baba Ajit Singh Ji Allachaur Wale, on Saturday 13th August 2022 Doctor Amanpreet Singh 'Kirpa' (UK) Student of Gurdwara Akal Bunga, Nirmal Kutiya, Allchaur got married to Bibi Harinder Kaur at Village Sunet, Ludhiana. Where many attended from accross the globe, Singh Sahib Giani Jagtar Singh Ji Sri Darbar Sahib Wale blessed them by doing the Lava da path and Ragi Bhai Karaj Singh Ji Sri Darbar Sahib Wale blessed them by doing Kirtan on the day.

News By ; Amanjit Singh Khaira 007775486841

ਲਿਖਾਰੀ ਪਾਠਕ ਸੱਭਿਆਚਾਰਕ ਮੰਚ ਸਲੋਹ ਵੱਲੋਂ ਕਰਵਾਏ ਗਏ ਸਮਾਗਮ ਚ 'ਧਨੁ ਲੇਖਾਰੀ ਨਾਨਕਾ' ਨਾਟਕ ਦੀ ਸਫ਼ਲ ਪੇਸ਼ਕਾਰੀ

ਸਲੋਹ/ ਲੰਡਨ, 31ਅਗਸਤ ( ਖਹਿਰਾ)- ਪਿਛਲੇ ਦਿਨੀਂ ਸਲੋਹ ਵਿਖੇ ਲਿਖਾਰੀ-ਪਾਠਕ ਸੱਭਿਆਚਾਰ ਮੰਚ ਸਲੋਹ ਵਲੋਂ ਕਰਵਾਏ ਸਮਾਗਮ 'ਚ ਪੰਜਾਬੀ ਨਾਟਕ ਦੇ ਪਿਤਾਮਾ ਗੁਰਸ਼ਰਨ ਦੀ ਲੜੀ ਦੇ ਸ਼ਾਹਕਾਰ 'ਧਨੁ ਲੇਖਾਰੀ ਨਾਨਕਾ' ਨਾਟਕ ਦੀ ਡਾ: ਸਾਹਿਬ ਸਿੰਘ ਵਲੋਂ ਸਫ਼ਲ ਪੇਸ਼ਕਾਰੀ ਨੇ ਸਰੋਤਿਆਂ ਦਾ ਦਿਲ ਮੋਹ ਲਿਆ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦਰਸ਼ਨ ਸਿੰਘ ਢਿਲੋਂ ਨੇ ਦੱਸਿਆ ਕਿ ਨਾਟਕ ਰਾਹੀਂ ਭਾਰਤ 'ਚ ਵੱਧ ਰਹੀ ਫਿਰਕਾਪ੍ਰਸਤੀ, ਕਿਰਤੀਆਂ ਦੀ ਹੋ ਰਹੀ ਲੁੱਟ ਅਤੇ ਸਮਾਜਿਕ ਬੁਰਿਆਈਆਂ ' ਤੋਂ ਪਰਦਾ ਚੁੱਕਦੀ ਲੋਕਾਂ ਨੂੰ ਜਾਗਰੂਕ ਕਰਦੀ ਬਹੁਤ ਹੀ ਸੁਹਿਰਦ ਪੇਸ਼ਕਾਰੀ ਕੀਤੀ ਗਈ ਹੈ ।ਇਸ ਮੌਕੇ ਸੰਸਦ ਮੈਂਬਰ ਤਰਮਨਜੀਤ ਸਿੰਘ ਢੇਸੀ, ਸਲੋਹ ਦੇ ਮੇਅਰ ਦਲਬਾਗ ਸਿੰਘ ਪਰਮਾਰ, ਪੰਜਾਬ ਤੋਂ ਆਏ ਇਕਬਾਲ ਚਾਨਾ, ਮਹਿੰਦਰ ਸਿੰਘ ਧਾਲੀਵਾਲ, ਹਰਸੇਵ ਬੈਂਸ, ਜਲੌਰ ਸਿੰਘ ਖੀਵਾ, ਡੌਲੀ ਮਲਕੀਤ, ਗੁਰਚਰਨ ਸਿੰਘ ਸੱਗੂ, ਰਾਣੀ ਸੱਗੂ, ਤਲਵਿੰਦਰ ਢਿੱਲੋਂ, ਕੰਵਰ ਬਰਾੜ, ਯਸ਼ ਸਾਥੀ, ਗਿਆਨ ਸਿੰਘ ਪੁਰੇਵਾਲ, ਲਖਵਿੰਦਰ ਰੰਧਾਵਾ, ਭਜਨ ਧਾਲੀਵਾਲ ਅਤੇ ਹੋਰ ਬਹੁਤ ਸਤਿਕਾਰਯੋਗ ਵਿਅਕਤੀਆਂ ਨੇ ਹਾਜ਼ਰੀਆਂ ਭਰੀਆਂ । 

ਲਮਿੰਗਟਨ ਸਪਾ ਵਿਖੇ ਹੋਈ 8 ਵੀ ਯੂ ਕੇ ਗੱਤਕਾ ਚੈਂਪੀਅਨਸ਼ਿਪ

ਬਰਤਾਨੀਆ ਪਾਰਲੀਮੈਂਟ ਅੰਦਰ ਇੱਕੋ ਇੱਕ ਦਸਤਾਰਧਾਰੀ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਸਰਪ੍ਰਸਤੀ ਹੇਠ ਹੋਏ ਇਹ ਮੁਕਾਬਲੇ

ਯੂਕੇ ਭਰ ਤੋਂ 9 ਗੱਤਕਾ ਅਖਾੜਿਆਂ ਦੀਆਂ ਟੀਮਾਂ ਨੇ ਲਿਆ ਹਿੱਸਾ

12 ਸਾਲ ਦੀ ਉਮਰ ਤੋਂ ਲਾ ਕੇ 18+ ਦੀਆਂ 6 ਕੈਟਾਗਰੀਜ਼ ਦੇ ਹੋਏ ਮੁਕਾਬਲੇ

ਰਾਜ ਸਭਾ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਕੀਤੀ ਸ਼ਿਰਕਤ

ਯੂ ਕੇ ਗੱਤਕਾ ਫੈਡਰੇਸ਼ਨ ਵੱਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਹਰੇਕ 09 ਗੱਤਕਾ ਅਖਾਡ਼ਿਆਂ ਨੂੰ ਇੱਕ ਹਜਾਰ ਪੌਂਡ ਅਤੇ ਇੱਕ ਸੌ ਅਮਰੀਕਨ ਡਾਲਰ ਨਕਦ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ

ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਕਵੈਂਟਰੀ, ਗੁਰਸੇਵਕ ਟਰੱਸਟ, ਖਾਲਸਾ ਲਮਿੰਗਟਨ ਹਾਕੀ ਕਲੱਬ ਵੱਲੋਂ ਪ੍ਰਬੰਧਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਗਈ

ਲਮਿੰਗਟਨ ਸਪਾ ਯੂਕੇ , 29 ਅਗਸਤ ( ਅਮਨਜੀਤ ਸਿੰਘ ਖਹਿਰਾ ) ਗੱਤਕਾ ਫੈਡਰੇਸ਼ਨ ਯੂਕੇ ਦੇ ਮੁੱਖ ਪ੍ਰਬੰਧਕ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿੱਚ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਕਾਵੈਂਟਰੀ ,ਗੁਰਸੇਵਕ ਟਰੱਸਟ, ਖ਼ਾਲਸਾ ਲਮਿੰਗਟਨ ਹਾਕੀ ਕਲੱਬ ਦੇ ਸਹਿਯੋਗ ਨਾਲ ਅੱਠਵੀਂ ਯੂ ਕੇ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ । ਜਿਸ ਵਿਚ ਯੂ ਕੇ ਤੋ 09 ਗੱਤਕਾ ਅਖਾਡ਼ਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ । ਆਪਣੀ ਪ੍ਰਤਿਭਾ ਦਾ ਜੌਹਰ ਦਿਖਾਉਂਦੇ ਹੋਏ 12 ਤੋਂ 14 ਸਾਲ ਲੜਕੀਆਂ ਦੇ ਮੁਕਾਬਲਿਆਂ ਚ ਦਮਦਮੀ ਟਕਸਾਲ ਗੱਤਕਾ ਅਖਾੜਾ ਪਹਿਲੇ ਅਤੇ ਅਕਾਲੀ ਬਾਬਾ ਜੀਤ ਸਿੰਘ ਗੱਤਕਾ ਅਖਾੜਾ ਬੀ ਟੀਮ ਦੂਜੇ ਸਥਾਨ ਤੇ ਰਹੀ, ਲੜਕਿਆਂ ਦੇ ਮੁਕਾਬਲੇ ਵਿੱਚ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਪਹਿਲੇ ਅਤੇ ਦਮਦਮੀ ਟਕਸਾਲ ਗੱਤਕਾ ਅਖਾੜਾ ਦੂਜੇ ਸਥਾਨ ਤੇ ਰਹੇ। ਇਸੇ ਤਰ੍ਹਾਂ 15 ਤੋਂ 17 ਸਾਲ ਦੀਆਂ ਲੜਕੀਆਂ ਦੇ ਮੁਕਾਬਲੇ 'ਚੋਂ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਅਮਨਪ੍ਰੀਤ ਕੌਰ ਅਤੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਦੀ ਦਿਆ ਕੌਰ ਦੂਜੇ ਸਥਾਨ 'ਤੇ ਰਹੀ ਅਤੇ ਲੜਕਿਆਂ 'ਚੋਂ ਹਰੀ ਸਿੰਘ ਨਲਵਾ ਗੱਤਕਾ ਅਖਾੜਾ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਦੂਜੇ ਸਥਾਨ ਤੇ ਰਹੇ। ਇਸੇ ਤਰ੍ਹਾ 18 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਦੇ ਮੁਕਾਬਲੇ 'ਚੋਂ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਰਜਨੀ ਕੌਰ ਪਹਿਲੇ ਅਤੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਕੀਰਤਨ ਕੌਰ ਦੂਜੇ ਸਥਾਨ ਪ੍ਰਾਪਤ ਕੀਤਾ ਅਤੇ ਲੜਕਿਆਂ 'ਚੋਂ ਬਾਬ ਫਤਹਿ ਸਿੰਘ ਗੱਤਕਾ ਅਖਾੜਾ ਪਹਿਲੇ ਅਤੇ ਦਮਦਮੀ ਟਸਕਾਲ ਗੱਤਕਾ ਅਖਾੜਾ ਦੀ ਬੀ ਟੀਮ ਦੂਜੇ ਸਥਾਨ 'ਤੇ ਰਹੀ । ਜੇਤੂ ਟੀਮਾਂ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਬਰਤਾਨੀਆ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਢੇਸੀ, ਪੰਜਾਬ ਟਾਈਮਜ਼ ਦੇ ਮਾਲਕ ਰਾਜਿੰਦਰ ਸਿੰਘ ਪੁਰੇਵਾਲ, ਅਕਾਲ ਚੈਨਲ ਦੇ ਮਾਲਕ ਅਮਰੀਕ ਸਿੰਘ ਕੂਨਰ , ਸੰਗਤ ਟੀ ਦੇ ਮੈਂਬਰ ਰਘਵੀਰ ਸਿੰਘ , ਦਵਿੰਦਰ ਸਿੰਘ ਪਤਾਰਾ, ਯੂ ਕੇ ਕਬੱਡੀ ਫੈਡਰੇਸ਼ਨ ਦੇ ਪ੍ਰਬੰਧਕ ਹਰਨੇਕ ਸਿੰਘ ਨੇਕਾ ਮੈਰੀਪੁਰ, ਸੁਖਦੇਵ ਸਿੰਘ ਸਿੱਧੂ, ਮਨਜੀਤ ਸਿੰਘ ਸ਼ਾਲਾਪੁਰੀ, ਅਮਰਜੀਤ ਸਿੰਘ ਜੱਸੜ, ਡਾ: ਚਾਨਣ ਸਿੰਘ ਸਿੱਧੂ, ਜਸਬੀਰ ਸਿੰਘ ਢੇਸੀ, ਤਰਲੋਚਨ ਸਿੰਘ ਬਡਿਆਲ, ਪੰਥਕ ਬੁਲਾਰੇ ਰਣਜੀਤ ਸਿੰਘ ਰਾਣਾ, ਭਗਵਾਨ ਸਿੰਘ ਜੌਹਲ ਆਦਿ ਨੇ ਇਨਾਮ ਤਕਸੀਮ ਕਰ ਕੇ ਅੱਠਵੀਂ ਯੂ ਕੇ ਗੱਤਕਾ ਚੈਂਪੀਅਨਸ਼ਿਪ ਨੂੰ ਚਾਰ ਚੰਨ ਲਾਏ । ਬਹੁਤ ਹੀ ਸੁੰਦਰ ਗਰਾਊਂਡਾਂ ਅਤੇ ਆਲੇ ਦੁਆਲੇ ਵਿਚ ਹੋਈ ਇਸ ਅੱਠਵੀਂ ਗੱਤਕਾ ਚੈਂਪੀਅਨਸ਼ਿਪ ਯਾਦਗਾਰੀ ਹੋ ਨਿੱਬੜੀ । ਜਿਸ ਵਿੱਚ ਦਾਨੀ ਸੱਜਣਾਂ ਨੇ ਵੱਡਾ ਸਹਿਯੋਗ ਵੀ ਦਿੱਤਾ ਜਿਸ ਦੀ ਬਦੌਲਤ ਗੱਤਕਾ ਅਖਾੜਿਆਂ ਦਾ ਨਕਦ ਰਾਸ਼ੀ ਨਾਲ ਮਾਣ ਸਨਮਾਨ ਵੀ ਕੀਤਾ ਗਿਆ । ਅੰਤ ਵਿਚ ਬਰਤਾਨੀਆਂ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਈਆਂ ਸੰਗਤਾਂ ਅਤੇ ਹਿੱਸਾ ਲੈ ਰਹੇ ਵੱਖ ਵੱਖ ਅਖਾੜਿਆਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ।

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਮੁਕਾਬਲਾ ਬਾਬਾ ਫਤਿਹ ਸਿੰਘ ਅਖਾੜਾ ਵੂਲਚ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਬਾਬਾ ਫ਼ਤਿਹ ਸਿੰਘ ਅਖਾੜਾ ਵੂਲਚ ਨੇ ਦਮਦਮੀ ਟਕਸਾਲ ਗੱਤਕਾ ਅਖਾੜਾ ਡਾਰਬੀ ਨੂੰ ਹਰਾ ਕੇ ਜਿੱਤਿਆ । 

ਫੋਟੋ : ਬਾਬਾ ਫਤਿਹ ਸਿੰਘ ਅਖਾੜਾ ਵੂਲਚ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ਦੇ ਮੁਕਾਬਲਾ ਚ ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਟੀਮ ਦੂਜੇ ਨੰਬਰ ਤੇ ਰਹੀ   

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਆਦਮੀ ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਬਾਬਾ ਫ਼ਤਿਹ ਸਿੰਘ ਅਖਾੜਾ ਵੂਲਚ ਨੇ ਦਮਦਮੀ ਟਕਸਾਲ ਗੱਤਕਾ ਅਖਾੜਾ ਡਾਰਬੀ ਨੂੰ ਹਰਾ ਕੇ ਜਿੱਤਿਆ । 

ਫੋਟੋ : ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੇ   ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ ਨੰਬਰ ਦਾ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਔਰਤਾਂ ਉਮਰ 18+ ਦਾ ਮੁਕਾਬਲਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਰਸ਼ਮੀ ਕੌਰ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਔਰਤਾਂ   ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਗੱਤਕਾ ਅਖਾੜਾ ਦਮਦਮੀ ਟਕਸਾਲ ਡਰਬੀ ਦੀ ਰਸਮੀ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੀ ਕੀਰਤਨ ਕੌਰ ਨੂੰ ਹਰਾ ਕੇ ਜਿੱਤਿਆ । 

ਫੋਟੋ : ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਜੇਤੂ ਰਸਮੀ ਕੌਰ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੀ ਹੋਈ। 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਔਰਤਾਂ ਉਮਰ 18+ਦੇ ਮੁਕਾਬਲਾ ਚ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੁਵੈਂਟਰੀ ਦੀ ਕੀਰਤਨ ਕੌਰ ਦੂਜੇ ਨੰਬਰ ਤੇ ਰਹੀ   

 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਔਰਤਾਂ  ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਰਸਮੀ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਕੀਰਤਨ ਕੌਰ ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਕੀਰਤਨ ਕੌਰ , ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ ਨੰਬਰ ਦਾ ਜੇਤੂ ਕੱਪ ਪ੍ਰਾਪਤ ਕਰਦੀ ਹੋਈ। 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15 -17 ਸਾਲ ਮੁਕਾਬਲਾ ਹਰੀ ਸਿੰਘ ਨਲਵਾ ਗੱਤਕਾ ਅਖਾੜਾ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਹਰੀ ਸਿੰਘ ਨਲਵਾ ਅਖਾੜਾ ਨੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨੂੰ ਹਰਾ ਕੇ ਜਿੱਤਿਆ । 

ਫੋਟੋ : ਹਰੀ ਸਿੰਘ ਨਲਵਾ ਗੱਤਕਾ ਅਖਾੜਾ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਕੱਪ ਪ੍ਰਾਪਤ ਕਰਦੇ ਹੋਏ। 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15 -17 ਸਾਲ ਮੁਕਾਬਲਾ ਚ ਅਕਾਲੀ ਬਾਬਾ ਅਜੀਤ ਸਿੰਘ ਅਖਾੜਾ ਦੇ ਨੌਜਵਾਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਹਰੀ ਸਿੰਘ ਨਲਵਾ ਅਖਾੜਾ ਨੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਬਾਬਾ ਅਜੀਤ ਸਿੰਘ  ਗੱਤਕਾ ਅਖਾੜਾ ਦੇ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ  ਨੰਬਰ ਦੇ ਜੇਤੂ ਦਾ ਕੱਪ ਪ੍ਰਾਪਤ ਕਰਦੇ ਹੋਏ। 

 ਜਨ ਸ਼ਕਤੀ

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 15 -17 ਸਾਲ ਮੁਕਾਬਲਾ ਚ ਅਕਾਲੀ ਫੂਲਾ ਸਿੰਘ ਜੀ ਗੱਤਕਾ ਅਖਾੜਾ ਦੀ ਦਿਆ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ 

 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਅਮਨਪ੍ਰੀਤ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਦੀ ਦਿਆ ਕੌਰ  ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਫੂਲਾ ਸਿੰਘ ਜੀ ਗੱਤਕਾ ਅਖਾੜਾ ਦੀ ਦਿਆ ਕੌਰ ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ  ਨੰਬਰ ਦੇ ਜੇਤੂ ਦਾ ਕੱਪ ਪ੍ਰਾਪਤ ਕਰਦੀ ਹੋਈ । 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 15 -17 ਸਾਲ ਮੁਕਾਬਲਾ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਅਮਨਪ੍ਰੀਤ ਕੌਰ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 15-17 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਅਮਨਪ੍ਰੀਤ ਕੌਰ ਨੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਦੀ ਦਿਆ ਕੌਰ  ਨੂੰ ਹਰਾ ਕੇ ਜਿੱਤਿਆ । 

ਫੋਟੋ : ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਅਮਨਪ੍ਰੀਤ ਕੌਰ  ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਦਾ ਕੱਪ ਪ੍ਰਾਪਤ ਕਰਦੀ ਹੋਈ । 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 12-14 ਸਾਲ ਮੁਕਾਬਲਾ ਦਮਦਮੀ ਟਕਸਾਲ ਗੱਤਕਾ ਅਖਾੜਾ ਨੇ ਜਿੱਤਿਆ  

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 12 -14 ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਦਮਦਮੀ ਟਕਸਾਲ ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਅਕਾਲੀ ਬਾਬਾ ਅਜੀਤ ਸਿੰਘ  ਗੱਤਕਾ ਅਖਾੜਾ ਦੀ ਬੀ ਟੀਮ ਨੂੰ ਹਰਾ ਕੇ ਜਿੱਤਿਆ । 

ਫੋਟੋ : ਦਮਦਮੀ ਟਕਸਾਲ ਗੱਤਕਾ ਅਖਾੜਾ ਦੇ ਵਿਦਿਆਰਥੀ , ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਜੇਤੂ ਦਾ ਕੱਪ ਪ੍ਰਾਪਤ ਕਰਦੇ ਹੋਏ । 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 12 -14 ਸਾਲ ਮੁਕਾਬਲਾ ਚ  ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਦੀ ਬੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ  ਉਮਰ 12-14  ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਦਮਦਮੀ ਟਕਸਾਲ ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਦੀ ਬੀ ਟੀਮ ਨੂੰ ਹਰਾ ਕੇ ਜਿੱਤਿਆ । 

ਫੋਟੋ : ਅਕਾਲੀ ਬਾਬਾ ਜੀਤ ਸਿੰਘ ਗੱਤਕਾ ਅਖਾੜਾ ਦੇ ਵਿਦਿਆਰਥੀ ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ  ਨੰਬਰ ਦੇ ਜੇਤੂ ਦਾ ਕੱਪ ਪ੍ਰਾਪਤ ਕਰਦੇ  ਹੋਏ । 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 12 -14 ਸਾਲ ਮੁਕਾਬਲਾ ਚ ਦਮਦਮੀ ਟਕਸਾਲ  ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ  ਉਮਰ 12-14  ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਚ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਦਮਦਮੀ ਟਕਸਾਲ  ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੂੰ ਹਰਾ ਕੇ ਜਿੱਤਿਆ । 

ਫੋਟੋ : ਦਮਦਮੀ ਟਕਸਾਲ ਗੱਤਕਾ ਅਖਾੜਾ  ਦੇ ਵਿਦਿਆਰਥੀ ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ ਦੂਜੇ  ਨੰਬਰ ਦੇ ਜੇਤੂ ਦਾ ਕੱਪ ਪ੍ਰਾਪਤ ਕਰਦੇ  ਹੋਏ । 

 

ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਲੜਕੇ ਉਮਰ 12 -14 ਸਾਲ ਮੁਕਾਬਲਾ ਚ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ  

 

ਲਮਿੰਗਟਨ ਸਪਾ/ ਯੂ ਕੇ  29 ਅਗਸਤ  (ਖਹਿਰਾ  ) ਯੂਕੇ ਵਿੱਚ ਹੋ ਰਹੀ 8ਵੀ  ਗੱਤਕਾ ਚੈਂਪੀਅਨਸ਼ਿਪ ਚ ਲੜਕੇ  ਉਮਰ 12-14  ਸਾਲ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ  ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਚ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਦਮਦਮੀ ਟਕਸਾਲ  ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੂੰ ਹਰਾ ਕੇ ਜਿੱਤਿਆ । 

ਫੋਟੋ : ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਦੇ ਵਿਦਿਆਰਥੀ ,ਸੰਤ ਬਲਬੀਰ ਸਿੰਘ ਸੀਚੇਵਾਲ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪਤਵੰਤਿਆਂ ਤੋਂ  ਜੇਤੂ ਕੱਪ ਪ੍ਰਾਪਤ ਕਰਦੇ  ਹੋਏ ।

 

ਪੰਜਾਬੀ ਵਰਲਡ ਯੁੂ ਕੇ ਵੱਲੋਂ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦੇ ਰੂਬਰੂ ਸਮੇਂ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਦਾ ਪੋਸਟਰ ਕੀਤਾ ਗਿਆ ਜਾਰੀ

ਬਰਮਿੰਘਮ UK, 21 ਅਗਸਤ - ਬੀਤੇ ਦਿਨ ਬਰਮਿੰਗਮ ਵਿੱਚ ਪੰਜਾਬੀ ਵਰਲਡ ਯੂਕੇ ਵੱਲੋਂ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦੇ ਸੁਆਗਤ ਵਿੱਚ ਇੱਕ ਭਰਵਾਂ ਇਕੱਠ ਕੀਤਾ ਗਿਆ। ਜਿਸ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਜਾ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਬਾਰੇ ਜਾਣਕਾਰੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਾਂਝੀ ਕੀਤੀ ਅਤੇ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਖ ਮੰਤਵ ਯੂਰਪ ਦੀ ਧਰਤੀ ਉੱਤੇ ਰਹਿ ਰਹੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸਭਿਆਚਾਰ ਨਾਲ ਜੋੜਨਾ ਅਤੇ ਜਾਗਰੂਕ ਕਰਨਾ, ਯੂਰਪ ਵਿੱਚ ਪੰਜਾਬੀ ਸਾਹਿਤ ਨੂੰ ਲੈ ਕੇ ਸੰਭਾਵਨਾਵਾਂ, ਸਮੱਸਿਆਵਾਂ ਅਤੇ ਇਸ ਉੱਪਰ ਕੀਤੇ ਜਾ ਰਹੇ ਕੰਮ ਨੂੰ ਲੈ ਕੇ ਚਰਚਾ ਕਰਨੀ ਆਦਿ ਮੁੱਖ ਵਿਸ਼ੇ ਹਨ। ਇਸਦੇ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਇਸ ਕਾਨਫਰੰਸ ਜ਼ਰੀਏ ਸਮੁੱਚੇ ਯੂਰਪ ਦੇ ਪੰਜਾਬੀ ਭਾਈਚਾਰੇ ਨੂੰ ਇੱਕ ਮੰਚ ਉੱਪਰ ਇਕੱਤਰ ਕੀਤਾ ਜਾਵੇ। ਕਾਨਫਰੰਸ ਵਿੱਚ ਪੰਜਾਬ ਭਵਨ ਕੈਨੇਡਾ ਤੋਂ ਸੁੱਖੀ ਬਾਠ ਵਿਸ਼ੇਸ਼ ਸਹਿਯੋਗੀ ਹੋਣਗੇ ਅਤੇ ਕਾਨਫਰੰਸ ਵਿੱਚ ਵਿਚਾਰੇ ਜਾਣ ਵਾਲੇ ਵਿਸਿ਼ਆਂ ਅਤੇ ਹੋਰ ਸਾਹਿਤਕ ਕਾਰਜਾਂ ਵਿੱਚ ਪਰਵਾਸੀ ਸਾਹਿਤ ਅਧਿਅਨ ਕੇਂਦਰ ਦਾ ਸਹਿਯੋਗ ਹੋਵੇਗਾ। ਚੱਜ ਦਾ ਵਿਚਾਰ ਦੇ ਸੰਚਾਲਕ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦਾਇਸ ਮੌਕੇ ਸੰਸਥਾ ਵਲੋਂ ਸਨਮਾਨ ਵੀ ਕੀਤਾ ਗਿਆ ਜਿਨਾ ਨੇ ਸਾਂਝੇ ਤੌਰ ਸਾਹਿਤ ਸੁਰ ਸੰਗਮ ਸਭਾ ਇਟਲੀ ਨੂੰ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਲਈ ਵਧਾਈ ਪੇਸ਼ ਕੀਤੀ। ਇਸ ਸਮੇਂ ਹਾਜਰ ਹੋਰ ਮਹਿਮਾਨਾਂ ਵਿੱਚ ਵਰਲਡ ਕੈਂਸਰ ਕੇਅਰ ਦੇ ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਧਾਲੀਵਾਲ, ਗੀਤਕਾਰ ਚੰਨ ਜੰਡਿਆਲਵੀ, ਆਪਣਾ ਸੰਗੀਤ ਵਾਲੇ ਗਾਇਕ ਕੁਲਵੰਤ ਭੰਵਰਾ, ਲੇਖਕ ਤੇ ਕਵੀ ਨਿਰਮਲ ਕੰਧਾਲਵੀ, ਜਗਰੂਪ ਸਿੰਘ, ਸਰਬਜੀਤ ਸਿੰਘ ਢੱਕ, ਜਗੀਰ ਸਿੰਘ, ਜਸਬੀਰ ਖਾਨ ਚੈੜੀਆਂ, ਸ਼ਾਇਰ ਨਛੱਤਰ ਭੋਗਲ, ਟੀਵੀ ਪੇਸ਼ਕਾਰਾ ਮੋਹਨਜੀਤ ਬਸਰਾ, ਗੀਤਕਾਰ ਹਰਜਿੰਦਰ ਮੱਲ, ਗਾਇਕ ਪੰਮਾ ਲਸਾੜੀਆ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

News ; Amanjit Singh Khaira 00447775486841 or 00919878523331 WhatsApp only 

ਯੂਕੇ ਦੀ ਅੱਠਵੀਂ ਨੈਸ਼ਨਲ ਗੱਤਕਾ ਚੈਪੀਅਨਸ਼ਿਪ ਲਮਿੰਗਟਨ ਸਪਾ ਵਿਖੇ 27 ਅਗਸਤ 2022 ਸ਼ਨਿਚਰਵਾਰ ਸਵੇਰੇ 09 ਵਜੇ ਤੋਂ ਸ਼ਾਮ 06 ਵਜੇ ਤੱਕ ਹੋਵੇਗੀ 

ਲੰਡਨ , 21 ਅਗਸਤ (  ਖਹਿਰਾ  ) ਵਿਸ਼ਵ ਗੱਤਕਾ ਫੈਡਰੇਸ਼ਨ ਨਾਲ ਸਬੰਧਤ ਸੰਸਥਾ ਗਤਕਾ ਫੈਡਰੇਸ਼ਨ ਯੂ ਕੇ ਵੱਲੋਂ ਗੁਰਸੇਵਕ ਟਰੱਸਟ ਚੈਰਿਟੀ ਅਤੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਕੁਮੈਂਟਰੀ ਦੇ ਸਹਿਯੋਗ ਨਾਲ  ਅੱਠਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਲਮਿੰਗਟਨ ਸਪਾ ਵਿਖੇ  ਦਾ ਕਿੰਗਜ਼ ਸਕੂਲ ਪਲੇਇੰਗ ਫੀਲਡਜ਼ ਦੀਆਂ ਗਰਾਊਂਡਾਂ ਵਿੱਚ  27 ਅਗਸਤ 2022 ਦਿਨ ਸ਼ਨਿਚਰਵਾਰ ਨੂੰ ਸਵੇਰੇ 09 ਵਜੇ ਤੋਂ ਸ਼ਾਮ ਦੇ 06 ਵਜੇ ਤੱਕ ਕਰਵਾਈ ਜਾ ਰਹੀ ਹੈ  ਇਸ ਵਿਚ ਯੂ ਕੇ ਭਰ ਦੇ ਗੱਤਕਾ ਅਖਾੜਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਹੁੰਮ ਹੁਮਾ ਕੇ ਪਹੁੰਚੋ ਅਤੇ ਗੱਤਕੇ ਦੇ ਜੌਹਰ ਦੇਖੋ ਅਤੇ ਗੱਤਕਾ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰੋ  ਇਹ ਇੱਕ ਪਰਿਵਾਰਕ ਸਮਾਗਮ ਹੈ ਆਪ ਆਓ ਤੇ ਹੋਰਨਾਂ ਨੂੰ ਵੀ ਆਉਣ ਲਈ ਪ੍ਰੇਰਿਤ ਕਰੋ । ਚਾਹ ਪਾਣੀ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ । 

ਗੱਤਕਾਬਾਜ਼ਾਂ ਅਤੇ ਅਖਾੜਿਆਂ ਦੀਆਂ ਟੀਮਾਂ ਦੀ ਰਜਿਸਟ੍ਰੇਸ਼ਨ 09 ਵਜੇ ਸ਼ੁਰੂ ਹੋਵੇਗੀ  ਹੋਰ ਜਾਣਕਾਰੀ ਲਈ  07959485169  ਜਾਂ  07956532556 ਜਾਂ www.gatkafederationuk.org ਇਹ ਵੈੱਬਸਾਈਟ ਤੋਂ ਪ੍ਰਾਪਤ ਕਰੋ  । 

ਬ੍ਰਿਟਿਸ਼ ਪਾਰਲੀਮੈਂਟ ਵਿੱਚ ਇੱਕੋ ਇੱਕ ਦਸਤਾਰ ਧਾਰੀ ਮੈਂਬਰ ਪਾਰਲੀਮੈਂਟ  ਸ ਤਨਮਨਜੀਤ ਸਿੰਘ ਢੇਸੀ ਜੋ ਕਿ ਯੂ ਕੇ ਗੱਤਕਾ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਹਨ  ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੱਸਿਆ  ਕਿ ਪਿਛਲੇ ਸਾਲਾਂ ਇਸ ਦੌਰਾਨ ਕੋਰੋਨਾ ਮਹਾਂਮਾਰੀ ਕਾਰਨ  ਇਹ  ਚੈਂਪੀਅਨਸ਼ਿਪ ਨਹੀਂ ਹੋ ਸਕੀ ਸੀ  ਪਰ ਇਸ ਸਾਲ ਫਿਰ ਬੜੇ ਧੂਮਧਾਮ ਦੇ ਨਾਲ  ਕਵੈਂਟਰੀ ਅਤੇ ਸਮੁੱਚੇ ਇੰਗਲੈਂਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਧੂਮਧਾਮ ਨਾਲ ਕਰਵਾਈ ਜਾ ਰਹੀ ਹੈ  ਆਓ ਸਾਰੇ ਇਕੱਠੇ ਹੋ ਕੇ ਸਿੱਖੀ ਦੀ ਵਿਰਾਸਤ ਗੱਤਕਾ ਖੇਡ ਨੂੰ  ਬੁਲੰਦੀਆਂ ਉੱਪਰ ਲਿਜਾਣ ਲਈ ਆਪਣਾ ਬਣਦਾ ਸਹਿਯੋਗ ਦੇਈਏ  ।

8th UK National Gatka Championship on Saturday 27 August 2022 from 9 am to 6 pm At the Kingsley School Playing Fields Sandy Lane Blackdown Leamington Spa CV326RG

ਅਮੈਰੀਕਨ ਵਫ਼ਦ ਅਤੇ ਪੀਟਰ ਵਿਰਦੀ ਨੇ ਡਾ ਕੁਲਵੰਤ ਸਿੰਘ ਧਾਲੀਵਾਲ ਨੂੰ ਸਿੱਖ ਹੈਰੀਟੇਜ ਕਿਤਾਬ ਦੇ ਕੇ ਸਨਮਾਨਿਆ  

ਦਿੱਲੀ ,24 ਜੁਲਾਈ  (ਜਨ ਸ਼ਕਤੀ ਨਿਊਜ਼ ਬਿਊਰੋ ) ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਡਾ ਕੁਲਵੰਤ ਸਿੰਘ ਧਾਲੀਵਾਲ ਕੱਲ੍ਹ ਹੀ ਇੰਗਲੈਂਡ ਤੋਂ ਦਿੱਲੀ ਪੁੱਜੇ  ਜਿੱਥੇ ਉਨ੍ਹਾਂ ਦੀ ਮੁਲਾਕਾਤ ਭਾਰਤ ਵਿੱਚ ਦੌਰੇ ਉੱਪਰ ਅਮਰੀਕਨ ਵਫ਼ਦ  ਅਤੇ ਮਸ਼ਹੂਰ ਬਿਜ਼ਨਸਮੈਨ ਪੀਟਰ ਵਿਰਦੀ ਨਾਲ ਹੋਈ । ਜਿੱਥੇ ਡਾ ਕੁਲਵੰਤ ਸਿੰਘ ਧਾਲੀਵਾਲ ਨੂੰ ਸਿੱਖ ਹੈਰੀਟੇਜ ਕਿਤਾਬ ਦੇ ਨਾਲ  ਭਾਰਤ ਅੰਦਰ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ  ਜੋ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ  ਕਰਕੇ ਸਤਿਕਾਰ ਕਰਦਿਆਂ ਸਨਮਾਨ ਕੀਤਾ ਗਿਆ । ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ  ਮੇਰਾ ਪਹਿਲਾ ਮਕਸਦ ਹੈ ਅਤੇ ਇਸ ਕੰਮ ਨੇ ਦੁਨੀਆਂ ਵਿੱਚ ਮੈਨੂੰ ਬਹੁਤ ਵੱਡਾ ਮਾਣ ਸਨਮਾਨ ਦਿਵਾਇਆ ਹੈ  ਅੱਜ ਫਿਰ ਅਮਰੀਕਾ ਵਧੀਆ ਸਤਿਕਾਰਯੋਗ ਸ਼ਖ਼ਸੀਅਤਾਂ ਅਤੇ ਦੁਨੀਆਂ ਵਿਚ ਸਿੱਖਾਂ ਦੇ ਮਹਾਨ ਬਿਜ਼ਨਸਮੈਨ ਪੀਟਰ ਵਿਰਦੀ ਵੱਲੋਂ ਮੈਨੂੰ ਜੋ ਮਾਣ ਸਨਮਾਨ ਦਿੱਤਾ ਗਿਆ ਹੈ ਮੈਂ ਇਸ ਲਈ ਉਨ੍ਹਾਂ ਦਾ ਧੰਨਵਾਦੀ ਹਾਂ । ਉਨ੍ਹਾਂ ਵੱਲੋਂ ਕੀਤਾ ਗਿਆ ਮੇਰਾ ਮਾਣ ਸਨਮਾਨ ਮੈਨੂੰ ਆਪਣੇ ਕੰਮ ਲਈ ਹੋਰ ਪ੍ਰਪੱਕ ਕਰੇਂਗਾ ਹੋਰ ਦ੍ਰਿੜ੍ਹ ਇਰਾਦੇ ਨਾਲ ਮਨੁੱਖਤਾ ਦੀ ਸੇਵਾ ਲਈ ਅੱਗੇ ਵਧਣ ਨੂੰ ਮਜ਼ਬੂਤ ਕਰੇਗਾ ।