ਚੰਡੀਗੜ੍ਹ ਏਅਰ ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਐਲਾਨੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਫਿਰ ਤੋਂ ਬੇਲੋੜੀ ਬੋਲੀ ਬੋਲ ਕੇ ਕਿਹਾ ਕਿ ਇਹ ਨਾਮ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਢੁੱਕਦਾ ਸੀ । ਮਾਨ ਸਾਹਿਬ ਜੀ ਸ਼ਾਇਦ ਸ਼ਹਾਦਤਾਂ ਵਿੱਚ ਵਖਰੇਵਾਂ ਦੱਸ ਕੇ ਸਿੱਖ ਤੇ ਪੰਜਾਬ ਦੀ ਵਿਰਾਸਤ ਬਾਰੇ ਹਮੇਸ਼ਾ ਗੁੰਮਰਾਹ ਕਰਦੇ ਚਲੇ ਆ ਰਹੇ ਹਨ । ਉਹ ਸਮੇਂ ਸਿਰ ਕੋਈ ਸੁਚੱਜਾ ਕਦਮ ਕਦੇ ਨਹੀਂ ਪੁੱਟਦੇ , ਸਿਰਫ਼ ਬਿਆਨਬਾਜ਼ੀ ਆਸਰੇ ਬੁੱਤਾ ਤੋਰਦੇ ਹਨ । ਇਹਨਾਂ ਦੇ ਚਹੇਤੇ ਬਾਦਲ ਦਲੀਏ ਅਤੇ ਸਾਂਢੂ ਸਾਹਿਬਾਂ ਦੀਆਂ ਅਕਾਲੀ /ਕਾਂਗਰਸ ਦੀਆਂ ਪਿਛਲੇ ਵੀਹ ਵੱਰਿਆਂ ਤੋਂ ਸਰਕਾਰਾਂ ਰਹੀਆਂ ਹਨ । , ਇਹਨਾਂ ਕੋਲ ਮਾਨ ਸਾਹਿਬ ਨੇ ਕਦੇ ਕੋਈ ਚੰਢੀਗੜ ਏਅਰਪਰਟ ਦੇ ਨਾਮ ਦੀ ਕਦੇ ਕੋਈ ਸਿਫ਼ਾਰਸ਼ ਨਹੀਂ ਕੀਤੀ , ਹੁਣ ਜੇ ਪੰਜਾਬ ਸਰਕਾਰ ਨੇ ਇਹ ਸੁਚੱਜਾ ਫੈਸਲਾ ਲੈ ਲਿਆ ਤਾਂ ਫਿਰ ਤੋਂ ਸ਼ਹੀਦਾਂ ਦੀ ਵਿਰਾਸਤ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਹੈ । ਬਾਬਾ ਬੰਦਾ ਸਿੰਘ ਬਹਾਦਰ ਜਾਂ ਭਗਤ ਸਿੰਘ ਜਾ ਕੋਈ ਹੋਰ ਇਤਿਹਾਸ ਵਿੱਚੋਂ ਕੁਰਬਾਨੀ ਵਾਲੇ ਚੁਣ ਲਓ , ਸਾਰੇ ਹੀ ਮੁਗਲਾਂ ਤੇ ਫ਼ਰੰਗੀਆਂ ਨੂੰ ਜੜੌ ਪੁੱਟਣ ਦੇ ਇਰਾਦੇ ਵਾਲੇ ਹੋਏ ਹਨ । ਇਹ ਤਾਂ ਸਰਦਾਰ ਮਾਨ ਹੀ ਹਨ ਜ਼ਿਹਨਾਂ ਦੀਆਂ ਰਗਾਂ ਵਿੱਚ ਅਜੇ ਵੀ ਅਜਿਹਾ ਦਿਸਦਾ ਹੈ , ਜੋ ਜਾਲਮ ਜਨਰਲ ਡਾਇਰ ਵਰਗੇ ਨੂੰ ਆਪਣੇ ਨਾਨੇ ਜਥੇਦਾਰ ਅਰੂੜ੍ਹ ਸਿੰਘ ਰਾਹੀ ਇਕ ਅਜੀਬ ਨਾਤਾ ਗੰਢ ਕੇ,ਫਾਰੰਗੀ ਰਾਜ ਨੂੰ ਯਾਦ ਕਰਦੇ ਹਨ । ਕਈ ਪੱਖਾਂ ਤੋਂ ਇਹੀ ਸੋਚ ਪ੍ਰਤੱਖ ਸਾਹਮਣੇ ਆਉਂਦੀ ਹੈ ਕਿ , ਸਾਡੇ ਦੇਸ਼ ਅਤੇ ਕੌਮ ਨੂੰ ਬਦੇਸ਼ਾਂ ਦੇ ਗੁਲਾਮ ਇਹਨਾਂ ਲੋਕਾਂ ਨੇ ਹੀ ਬਣਾਇਆ ਸੀ , ਜੋ ਅੱਜ ਵੀ ਬੇਤੁਕੀ ਬੋਲੀ ਬੋਲ ਕੇ ਆਪਣੇ ਬਜੁਰਗਾਂ ਦੀਆਂ ਗਲਤ ਕੀਤੀਆਂ ਕਾਰਵਾਈਆਂ ਤੇ ਪਰਦਾ ਪਾਉਣ ਦਾ ਡਕੌਸਲਾ ਕਰ ਰਹੇ ਹਨ । ਮਾਨ ਸਾਹਿਬ ਮੋਦੀ ਸਰਕਾਰ ਪਾਸ ਇਹ ਤਾਂ ਬੇਨਤੀ ਵੀ ਕਰ ਰਹੇ ਹਨ ਕਿ ਸਰਕਾਰ ਪਾਕਿਸਤਾਨ ਦੇ ਗੁਰਧਾਮ ਦੀ ਯਾਤਰਾ ਨੂੰ ਹੋਰ ਜ਼ਿਆਦਾ ਵਧਾਵੇ । ਉਹ ਇਹ ਗੱਲ ਬਿਲਕੁਲ ਭੁੱਲ ਰਹੇ ਹਨ ਕਿ ਪਾਕਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਜਾਨ ਮਾਲ ਦੀ ਕੋਈ ਰਾਖੀ ਨਹੀਂ ਹੈ । ਸਿੱਖਾਂ ਤੇ ਹਿੰਦੂਆਂ ਦੀਆ ਲੜਕੀਆਂ ਨਾਲ ਜ਼ਬਰਦਸਤੀ ਹੋ ਰਹੀ ਤੇ ਜਬਰੀ ਧਰਮ ਪਰਵਰਤਣ ਕੀਤਾ ਜਾ ਰਿਹਾ ਹੈ । ਮੁਸਲਮ ਲੋਕ ਵਕਾਫ ਬੋਰਡ ਰਾਹੀ ਗੁਰਦੁਆਰਿਆਂ ਤੇ ਮੰਦਰਾਂ ਅਤੇ ਪ੍ਰਾਪਰਟੀਆਂ ਤੇ 1947 ਤੋਂ ਕਬਜ਼ਾ ਜਮਾਈ ਬੈਠੇ ਹਨ । ਜਦ ਕਿ 1947,ਸਮੇਂ ਦੇ ਅਹਿਦਨਾਮੇ ਅਨੁਸਾਰ ਇਸ ਪਾਕਿਸਤਾਨ ਦੇ ਵਕਾਫ ਬੋਰਡ ਵਿੱਚ ਸਿਰਫ਼ ਸਿੱਖ ਤੇ ਹਿੰਦੂ ਹੀ ਆਪਣੇ ਧਾਰਮਿਕ ਸਥਾਨਾਂ ਤੇ ਪ੍ਰਬੰਧਕ ਹੋਣੇ ਲਾਜ਼ਮੀ ਹਨ । ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਅੱਜ ਦੇ ਇਹਨਾਂ ਸਵੈ ਸੱਜੇ ਅਕਾਲੀ ਆਗੂਆਂ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ , ਕਿ ਪਾਕਿਸਤਾਨ ਵਿੱਚ ਸਿੱਖ ਵਿਰਾਸਤ ਨੂੰ ਕਿਵੇਂ ਉਜਾੜਿਆ ਜਾ ਰਿਹਾ ਹੈ । ਪਰ ਇਹ ਦਿਨ ਬਦਿਨ ਇਤਨੇ ਗੈਰਜੁਮੇਵਾਰ ਹਨ ਕਿ ਸਿਰਫ਼ ਭਾਰਤ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਤਰਾਂ ਤਰਾਂ ਦੀ ਵਿਵਾਦਤ ਬੋਲੀ ਬੋਲ ਕੇ , ਆਮ ਲੋਕਾਂ ਨੂੰ ਗੁਮਰਾਹ ਕਰ ਰਹੇ । ਅਜਿਹੇ ਜਿਹੜੇ ਲੋਕ ਆਗੂ ਸਰਕਾਰਾਂ ਤੇ ਨਿੱਤ ਦਿਨ ਦੇ ਉਲਾਂਭੇ ਘੜਦੇ ਹਨ , ਉਹ ਖੁਦ ਆਪਣੀ ਪੀੜੀ ਥੱਲੇ ਸੋਟਾ ਫੇਰਨ ਕਿ ਇਹ ਕਿਵੇਂ ਸਰਕਾਰੀ ਸੰਪਤੀ ਤੇ ਕਬਜ਼ਾ ਕਰੀ ਬੈਠੇ ਰਹੇ ਹਨ । ਇਹ ਵਰਨਣ ਯੋਗ ਹੈ ਕਿ ਜੋ ਸ਼ਾਮਲਾਟਾਂ ਦੇ ਗੈਰਕਾਨੂਨੀ ਕਬਜ਼ੇ , ਪੰਜਾਬ ਸਰਕਾਰ ਤੁੜਵਾ (ਖਾਲੀ ਕਰਵਾ ) ਰਹੀ ਹੈ , ਉਹ ਜੋ 2880 ਏਕੜ ਜ਼ਮੀਨ ਚੰਡੀਗੜ੍ਹ ਵਿੱਚੋਂ ਜੋ ਖਾਲੀ ਕਰਵਾਈ ਹੈ । ਉਸ ਵਿੱਚੋਂ 150 ਏਕੜ ਤੇ ਮਾਨ ਪਰਵਾਰ ਨੇ ਵੀ ਸਾਲਾ ਬੱਧੀ ਸਮੇਂ ਤੋਂ ਸ਼ਾਮਲਾਟ ਤੇ ਗੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਸੀ । ਕੀ ਇਹ ਸਰਕਾਰੀ ਸੰਪਤੀ ਦੀ ਚੋਰੀ ਅਤੇ ਅੰਤ ਦਾ ਭ੍ਰਿਸ਼ਟਾਚਾਰ ਨਹੀਂ ਹੈ ? ਜਾਂ ਮਾਨ ਸਾਹਿਬ ਖੁਦ ਦੱਸਣ ਕੀ ਇਹ ਕੀ ਹੈ ? - ਪਰਮਿੰਦਰ ਸਿੰਘ ਬਲ , ਯੂ . ਕੇ.