ਜਗਰਾਓਂ 28 ਜੂਨ ( ਅਮਿਤ ਖੰਨਾ ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਸਹਿਯੋਗ ਨਾਲ ਜਗਰਾੳ ਵੈਲਫੇਅਰ ਸੁਸਾਇਟੀ ਵੱਲੋ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਚੇਅਰਮੈਨ ਰਜਿੰਦਰ ਜੈਨ,ਮੈਂਬਰ ਰਾਜ ਕੁਮਾਰ ਭੱਲਾ,ਡਾ:ਨਰਿੰਦਰ ਸਿੰਘ ਅਰੋੜਾ,ਬਿੰਦਰ ਮਨੀਲਾ,ਸ਼ਿਵ ਗੋਇਲ, ਪਵਨ ਵਰਮਾ ( ਲੱਡੁ) ਤੇ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਸੀ ਟੀ ਯੂਨੀਵਰਸਟੀ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਲੁਧਿਆਣਾ ਦਿਹਾਤੀ ਪੁਲਿਸ ਦੇ ਆਈ ਪੀ ਐਸ ਅਫਸਰ ਐਸ.ਐਸ. ਪੀ ਸਾਹਿਬ ਚਰਨਜੀਤ ਸਿੰਘ ਸੋਹਲ਼ ਜੀ ਸ਼ਨ।ਉਹਨਾਂ ਦਵਾਰਾ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਚਲਾਈ ਹੋਇ ਹੈ ਉਸੀ ਦੇ ਤਹਿਤ ਓਹਨਾ ਨੇ ਆਪਣੀ ਟੀਮ ਨਾਲ ਮਿਲ ਇਕ ਹਫਤੇ ਪਹਿਲਾ ਜੋ ਨਸ਼ਿਆਂ ਖਿਲਾਫ ਜਾਗਰੂਕ ਕੈੰਪ ਦੇ ਆਯੋਜਨ ਲੁਧਿਆਣਾ ਦਿਹਾਤੀ ਦੇ ਅਲੱਗ ਅਲੱਗ ਏਰੀਆ ਵਿੱਚ ਕਿਤੇ ਜਾ ਰਹੇ ਸਨ।ਐਸ ਐਸ ਪੀ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਓਹਨਾ ਨੇ ਅੱਜ ਐਂਟੀ ਡ੍ਰਗ੍ਸ ਇੰਟਰਨੈਸ਼ਨਲ ਡੇ ਮੌਕੇ ਸਿਟੀ ਯੂਨੀਵਰਸਟੀ ਵਿਖੇ ਲਾਸ੍ਟ ਕੈੰਪ ਲਗਾਇਆ ਗਿਆ।ਓਹਨਾ ਦੱਸਿਆ ਕਿ ਇਸ ਕੈੰਪ ਦੌਰਾਨ ਓਹਨਾ ਨੂ ਜਗਰਾਓਂ ਵੈਲਫ਼ੇਅਰ ਸੋਸਾਇਟੀ ਵੱਲੋਂ ਪੁਰਾ ਸਹਿਯੋਗ ਮਿਲਿਆ।ਉਹਨਾਂ ਦੀ ਪੁਲੀਸ ਟੀਮ ਦੇ ਨਾਲ ਨਾਲ ਬਲਾਕ ਸਮਿਤੀ ਮੈਂਬਰ ,ਸਰਪੰਚ,ਏਰੀਆ ਦੇ ਪ੍ਰਧਾਨ ਨਗਰ ਕੌਂਸਿਲ,ਐਸ ਐਮ ਓ,ਡਾ ਸਾਹਿਬਾਨ,ਅਤੇ ਹੋਰ ਵੀ ਸੋਸ਼ਲ ਵਰਕਰਾਂ ਨੇ ਪੁਰਾ ਸਹਿਯੋਗ ਦਿੱਤਾ।ਉਹਨਾਂ ਇਸ ਲਾਸ੍ਟ ਕੈੰਪ ਮੌਕੇ ਮੀਡਿਆ ਨਾਲ ਗੱਲ ਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਜਦੋ ਦਾ ਜਗਰਾਉਂ ਦਿਹਾਤੀ ਪੁਲਿਸ ਦੇ ਕਪਤਾਨ ਵਲੋਂ ਓਹਦਾ ਸੰਭਾਲਿਆ ਹੈ ਤੱਦ ਦੇ ਲਗਾਤਾਰ ਨਸ਼ਿਆਂ ਦੀ ਵੱਡੀ ਬਰਾਮਦਗੀ ਕਰ ਰਹੇ ਹਨ।ਤੇ ਉਹਨਾਂ ਦੀ ਇਹ ਮੁਹਿੰਮ ਤੱਦ ਤੱਕ ਜਾਰੀ ਰਹੇਗੀ ਜਦੋਂ ਤੱਕ ਮੁਖ਼ ਮੰਤਰੀ ਸਾਹਿਬ ਦਵਾਰਾ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦੀ ਮੁਹਿੰਮ ਅਨੁਸਾਰ ਆਪਣੇ ਹਲਕੇ ਆਪਣੇ ਏਰੀਆ ਵਿਚੋਂ ਨਸ਼ਾ ਖਤਮ ਨਹੀਂ ਕਰ ਦਿੰਦੇ।ਓਹਨਾ ਇਸ ਮੌਕੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਨਵੇਂ ਪੁਲਿਸ ਮੁਲਾਜ਼ਮ ਦੀ ਭਰਤੀ ਖੁਲੀ ਹੈ। ਨੌਜਵਾਨ ਜਿਆਦਾ ਤੋਂ ਜਿਆਦਾ ਇਸ ਦਾ ਲਾਭ ਲੈਣ।
ਇਸ ਮੋਕੇ ਐਸ ਐਸ ਪੀ ਸ: ਚਰਨਜੀਤ ਸਿੰਘ ਸੋਹਲ ਨੇ ਨਸ਼ਿਆ ਦਾ ਕੋਹੜ ਵਢੱਣ ਲਈ ਪਬਲਿਕ ਦੇ ਸਹਿਯੋਗ ਦੀ ਆਸ ਕੀਤੀ। ਉਨਾ ਖਾਸ ਤੌਰ ਤੇ ਜਗਰਾੳ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾ ਦੀ ਨਿਸਵਾਰਥ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਤੇ ਡਾ: ਸਤੀਸ਼ ਸ਼ਰਮਾ( ਡਾਇਰੈਕਟਰ ਡੀ ਏ ਵੀ ਕਾਲੇਜਸ) ਬਤੌਰ ਗੈਸਟ ਆਫ ਆਨਰ ਸ਼ਾਮਿਲ ਹੋਏ।ਇਸ ਮੋਕੇ ਸ: ਐਚ ਔਸ ਪਰਮਾਰ ( ਐਸ ਪੀ ਹੈਡਕੁਆਰਟਰ), ਸ:ਬਲਵਿੰਦਰ ਸਿੰਘ ( ਐਸ ਪੀ ਡੀ), ਮੈਡਮ ਗੁਰਮੀਤ ਕੌਰ ( ਐਸ ਪੀ), ਸ: ਜਤਿੰਦਰ ਜੀਤ ਸਿੰਘ (ਡੀ ਐਸ ਪੀ),ਸ:ਮਨਿੰਦਰ ਬੇਦੀ( ਡੀ ਐਸ ਪੀ),ਸ:ਹਰਸ਼ਪ੍ਰੀਤ ਸਿੰਘ ( ਡੀ ਐਸ ਪੀ ਟ੍ਰੇਨਿੰਗ),ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਕੋਂਸਲ ਪ੍ਰਧਾਨ ਜਤਿੰਦਰ ਰਾਣਾ,ਐਸ ਐਮ ੳ ਡਾ:ਪ੍ਰਦੀਪ ਮਹਿੰਦਰਾ,ਸ਼੍ਰੀ ਗੁਲਸ਼ਨ ਅਰੋੜਾ,ਚਰਨਜੀਤ ਸਿੰਘ ਭੰਡਾਰੀ,ਨੀਰਜ ਮਿੱਤਲ, ਕੁਲਭੂਸ਼ਨ ਗੁਪਤਾ,ਜੱਟ ਗਰੇਵਾਲ, ਇੰਦਰਜੀਤ ਸਿੰਘ ਲੱਮਾ,ਐਸ ਆਈ ਇੰਦਰਜੀਤ ਸਿੰਘ, ਡਾ:ਜਸਵਿੰਦਰ ਸਿੰਘ, ਗੁਰਮੀਤ ਸਿੰਘ, ਭੂਸ਼ਣ ਗਰਗ,ਚਰਨਜੀਤ ਸਿੰਘ ਗਿੱਦੜਵਿੰਡੀ,ਪਰਮਜੀਤ ਸਿੰਘ ਪੰਮਾ ਤੇ ਨੋਜਵਾਨ ਬੱਚੇ ਹਾਜਰ ਸਨ। ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਹਰ ਬਾਰ ਵਾਂਗ ਬਖ਼ੂਬੀ ਆਪਣਾ ਫਰਜ ਨਿਭਾਇਆ।ਤੇ ਆਏ ਹੋਏ ਮਹਿਮਾਨਾਂ ,ਅਫਸਰ ਸਾਹਿਬਾਨ,ਸੰਸਥਾ,ਅਤੇ ਸਿਟੀ ਯੂਨੀਵਰਸਟੀ ਦਾ ਖ਼ਾਸ ਤੌਰ ਤੇ ਧੰਨਵਾਦ ਕੀਤਾ। ਇਸ ਮੋਕੇ ਮੀਡਿਆ ਤੋਂ ਤਜਿੰਦਰ ਸਿੰਘ ਚੱਢਾ,ਦਵਿੰਦਰ ਜੈਨ,ਰਮਨ ਜੈਨ,ਸਤੀਸ਼ ਗੁਪਤਾ ਨੇ ਵੀ ਪੂਰਾ ਸਹਿਯੋਗ ਦਿੱਤਾ।