You are here

ਯੁ.ਕੇ.

ਨਵਾਂ ਸਿੱਖ ਸਾਲ ਮੁਬਾਰਕ। Happy Sikh New Year.

ਜਨ ਸ਼ਕਤੀ ਨਿਊਜ਼ ਵਲੋ ਨਵਾਂ ਸਾਲ ਨਾਨਕਸ਼ਾਹੀ ਸੰਮਤ ੫੫੫ (555) ਦੁਨੀਆ ਵਿੱਚ ਵਸਦੀਆਂ ਸਿੱਖ ਸੰਗਤਾਂ ਲਈ ਖੁਸੀਆ ਅਤੇ ਖੇੜੇ ਲੈਕੇ ਆਵੇ ਇਹ ਹੀ ਅਰਦਾਸ ਬੇਨਤੀ ।

ਪੰਜਾਬੀਆਂ ਲਈ ਮਾਣ ਵਾਲੀ ਗੱਲ ; ਡਰਬੀ ਦੀ ਨਵਜੋਤ ਕੌਰ ਵਿਰਕ ਨੈਸ਼ਨਲ ਨਰਸਿੰਗ ਕੌਂਸਲ ਯੂ.ਕੇ. ਬੋਰਡ ਦੀ ਮੈਂਬਰ ਨਿਯਕਤ

ਲੰਡਨ ,11 ਮਾਰਚ ( ਅਮਨਜੀਤ ਸਿੰਘ ਖਹਿਰਾ)- ਡਰਬੀ ਯੂਨੀਵਰਸਿਟੀ ਦੀ ਨਰਸਿੰਗ ਅਤੇ ਮਿਡਵਿਫਰੀ ਦੀ ਹੈੱਡ ਨਵਜੋਤ ਕੌਰ ਵਿਰਕ ਨੈਸ਼ਨਲ ਕੌਂਸਲ ਆਫ ਨਰਸਿੰਗ ਦੇ ਬੋਰਡ ਦੀ ਮੈਂਬਰ ਨਿਯੁਕਤ। ਇਸ ਤਰ੍ਹਾਂ ਦਾ ਮਾਣ ਪ੍ਰਾਪਤ ਕਰਨ ਵਾਲੀ ਉਹ ਬਰਤਾਨੀਆ ਦੀ ਪਹਿਲੀ ਸਿੱਖ ਨਰਸ-ਔਰਤ ਹੈ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਕੌਂਸਲ ਆਫ ਨਰਸਿੰਗ ਯੂ.ਕੇ. ਦੀ ਸਿਹਤ ਵਿਭਾਗ ਨਾਲ ਸੰਬੰਧਿਤ ਸੰਸਥਾ ਜੋ ਯੂ.ਕੇ. 'ਚ ਬਤੌਰ ਨਰਸ ਕੰਮ ਕਰਨ ਵਾਲਿਆਂ ਨੂੰ ਲਾਇਸੰਸ ਜਾਰੀ ਕਰਨ ਦਾ ਕੰਮ ਕਰਦੀ ਹੈ। ਇਸ ਸੰਸਥਾ ਦੇ ਅੱਠ ਲੱਖ ਦੇ ਕਰੀਬ ਮੈਂਬਰ ਹਨ, ਜਿਸ 'ਚ ਨਰਸਾਂ, ਮਿਡਵਾਈਫ ਅਤੇ ਐਸੋਸੀਏਟ ਓਸ ਥਾਂ ਤੇ ਕੰਮ ਕਰਨ ਵਾਲੇ ਲੋਕ ਜਿੰਨਾ ਦਾ ਉਦੇਸ਼ ਹਰ ਨਾਗਰਿਕ ਲਈ ਕਾਬਲ ਨਰਸਾਂ ਤੇ ਮਿਡਵਾਈਫ ਮੁਹੱਈਆ ਕਰਾਉਣਾ ਅਤੇ ਉੱਚ ਮਿਆਰ ਨੂੰ ਕਾਇਮ ਰੱਖਣਾ ਹੈ । ਨਵਜੋਤ ਕੌਰ ਦੀ ਚੋਣ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਜਿੰਨਾ ਵਿਚ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਨੌਰਧਨ ਆਇਰਲੈਂਡ ਚੋਂ ਆਈਆਂ ਨਾਮਜ਼ਦਗੀਆਂ  ਨੂੰ ਪੰਜ ਪੜਾਵਾਂ 'ਚੋਂ ਲੰਘਣਾ ਪਿਆ ਜਿਸ 'ਚ ਉਹ ਅੱਵਲ ਰਹੀ ਹੈ । 

ਨਵਜੋਤ ਕੌਰ ਵਿਰਕ, ਕੌਂਸਲ ਐਸੋਸੀਏਟ ਨੇ ਕਿਹਾ ;

"ਮੈਂ ਇੱਕ ਰੈਗੂਲੇਟਰ ਦੇ ਤੌਰ 'ਤੇ ਇਸ ਦੇ ਪੂਰੇ ਦਾਇਰੇ ਨੂੰ ਸਮਝਣ ਲਈ ਕੌਂਸਲ ਨਾਲ ਜੁੜਨ ਦੇ ਇਸ ਦਿਲਚਸਪ ਮੌਕੇ ਲਈ ਨਿਮਰ ਅਤੇ ਸਨਮਾਨਿਤ ਹਾਂ। ਮੇਰੀਆਂ ਨਿੱਜੀ ਕਦਰਾਂ-ਕੀਮਤਾਂ NMC ਦੇ ਅਭਿਲਾਸ਼ੀ ਅਤੇ ਅਗਾਂਹਵਧੂ ਸੋਚ ਵਾਲੇ ਰਵੱਈਏ ਨੂੰ ਚੰਗੀ ਤਰ੍ਹਾਂ ਸਮਝਦੀਆ ਹਨ ਜਦੋਂ ਕਿ ਜਨਤਾ ਦੀ ਸੇਵਾ ਕਰਨ ਅਤੇ ਇਸ ਦੇ ਰਜਿਸਟਰ 'ਤੇ ਪੇਸ਼ੇਵਰਾਂ ਦਾ ਸਮਰਥਨ ਕਰਨ ਲਈ ਨਿਰਪੱਖ, ਦਿਆਲੂ ਅਤੇ ਸਹਿਯੋਗੀ ਹੋਣਾਂ ਹੀ ਗੁਰੂ ਸਹਿਬਾਨਾਂ ਦਾ ਹੁਕਮ ਹੈ।

ਮਿਲੀ ਜਾਣਕਾਰੀ ਅਨੁਸਾਰ 2000 ਸਨ ਤੋਂ ਐਨ ਐਚ ਐਸ 'ਚ ਸੇਵਾਵਾਂ ਦੇ ਰਹੀ ਅੰਮਿ੍ਤਧਾਰੀ ਅਤੇ ਦੋ ਬੱਚਿਆਂ ਦੀ ਮਾਤਾ ਨਵਜੋਤ ਫਰਵਰੀ 2021 ਤੋਂ ਡਰਬੀ ਯੂਨੀਵਰਸਿਟੀ ਵਿੱਚ ਮਿਡਵਾਈਫਰੀ, ਚਿਲਡਰਨ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ ਲਈ ਅਨੁਸ਼ਾਸਨ ਦੀ ਮੁਖੀ ਰਹੀ ਹੈ। ਉਸਨੇ ਪਹਿਲਾਂ ਪ੍ਰੋਗਰਾਮ ਲੀਡਰ ਅਤੇ ਐਡਮਿਸ਼ਨ ਲੀਡ, ਅਤੇ ਸੀਨੀਅਰ ਲੈਕਚਰਾਰ ਸਮੇਤ ਕਈ ਅਕਾਦਮਿਕ ਨਰਸਿੰਗ ਭੂਮਿਕਾਵਾਂ ਨਿਭਾਈਆਂ ਹਨ।ਨਵਜੋਤ ਦਾ ਭਾਰਤ ਅਤੇ ਇੰਗਲੈਂਡ ਵਿੱਚ ਰਾਸ਼ਟਰੀ ਸਿਹਤ ਸੇਵਾ ਅਤੇ ਉੱਚ ਸਿੱਖਿਆ ਖੇਤਰ ਵਿੱਚ ਮਜ਼ਬੂਤ ਪੇਸ਼ੇਵਰ ਇਤਿਹਾਸ ਹੈ। ਉਹ ਵੱਖ-ਵੱਖ ਸਥਾਨਕ, ਖੇਤਰੀ, ਅਤੇ ਰਾਸ਼ਟਰੀ ਪੇਸ਼ੇਵਰ ਸਮੂਹਾਂ ਦੀ ਮੈਂਬਰ ਹੈ ਅਤੇ ਸਿਹਤ ਪ੍ਰੋਤਸਾਹਨ, ਸੁਰੱਖਿਆ, ਬਾਲ ਮਾਨਸਿਕ ਸਿਹਤ ਅਤੇ ਭਾਸ਼ਣ ਅਤੇ ਭਾਸ਼ਾ ਵਿਕਾਸ ਦੇ ਖੇਤਰਾਂ ਵਿੱਚ ਰਾਸ਼ਟਰੀ ਭਰੋਸੇਯੋਗਤਾ ਰੱਖਦੀ ਹੈ। ਨਵਜੋਤ ਲੀਡਰਸ਼ਿਪ ਦੇ ਆਪਣੇ ਜਨੂੰਨ ਲਈ ਜਾਣੀ ਜਾਂਦੀ ਹੈ ਅਤੇ ਇੰਗਲੈਂਡ ਭਰ ਵਿੱਚ ਵੱਖ-ਵੱਖ ਸਿਹਤ ਪੇਸ਼ੇਵਰਾਂ ਦਾ ਸਮਰਥਨ ਅਤੇ ਕੋਚਿੰਗ ਕੀਤੀ ਹੈ। ਉਹ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਭਾਵੁਕ ਹੈ।ਆਪਣੇ ਪੂਰੇ ਸਮੇਂ ਦੇ ਕੰਮ ਦੇ ਨਾਲ-ਨਾਲ, ਨਵਜੋਤ ਆਪਣੇ ਸਥਾਨਕ ਸਿੱਖ ਗੁਰਦੁਆਰੇ ਵਿੱਚ ਵਲੰਟੀਅਰ; ਇੱਕ ਸੁਤੰਤਰ ਸਕੂਲ ਦਾ ਗਵਰਨਰ ਅਤੇ ਸਿੱਖ ਧਰਮ ਮੁਕਤ ਸਕੂਲ ਲਈ ਫਾਊਂਡੇਸ਼ਨ ਮੈਂਬਰ ਅਤੇ ਡਰਬੀ ਸਿੰਘ ਸਭਾ ਗੁਰਦੁਆਰੇ ਲਈ ਨਿਯੁਕਤ ਮੈਰਿਜ ਰਜਿਸਟਰਾਰ ਵਜੋਂ ਸੇਵਾ ਨਿਵਾ ਰਹੀ ਹੈ।

ਇਸ ਸਮੇਂ ਗੱਲਬਾਤ ਕਰਦੇ ਸਰ ਡੇਵਿਡ ਵਾਰਨ, ਕੌਂਸਲ ਦੇ ਚੇਅਰ, ਨੇ ਕਿਹਾ:

“ਮੈਂ ਨਵਜੋਤ ਦਾ ਸਾਡੇ ਨਵੇਂ ਕੌਂਸਲ ਐਸੋਸੀਏਟਸ ਵਜੋਂ ਸਵਾਗਤ ਕਰਦਿਆਂ ਬਹੁਤ ਖੁਸ਼ ਹਾਂ। ਉਹਨਾਂ ਦਾ ਗਿਆਨ, ਅਨੁਭਵ ਅਤੇ ਦ੍ਰਿਸ਼ਟੀਕੋਣ ਸਾਡੀਆਂ ਚਰਚਾਵਾਂ ਅਤੇ ਫੈਸਲਿਆਂ ਦਾ ਸਮਰਥਨ ਕਰਨਗੇ ਕਿਉਂਕਿ ਅਸੀਂ ਸੁਰੱਖਿਅਤ, ਪ੍ਰਭਾਵੀ ਅਤੇ ਦਿਆਲੂ ਦੇਖਭਾਲ ਨੂੰ ਬਰਕਰਾਰ ਰੱਖਣ ਲਈ ਕੰਮ ਕਰਦੇ ਹਾਂ ਜਿਸਦੀ ਲੋਕਾਂ ਨੂੰ ਉਮੀਦ ਕਰਨ ਦਾ ਅਧਿਕਾਰ ਹੈ।

ਪੂਰੀ ਦੁਨੀਆ ਵਿਚ ਵਸਦੇ ਪੰਜਾਬੀ ਸਿੱਖਾਂ ਲਈ  ਨਵਜੋਤ ਕੌਰ ਵਿਰਕ ਦੀ ਇਹ ਪ੍ਰਾਪਤੀ ਬਹੁਤ ਹੀ ਮਾਣ ਵਾਲੀ ਅਤੇ ਸ਼ਲਾਘਾਯੋਗ ਹੈ।

ਯੂ ਕੇ ਤੇ ਭਾਰਤ ਵੱਲੋਂ ਨੌਜਵਾਨਾਂ ਲਈ ਵੀਜ਼ਾ ਸਕੀਮ ਸ਼ੁਰੂ

ਭਾਰਤੀ ਹਾਈ ਕਮਿਸ਼ਨ ਨੇ ਯੂਕੇ ਦੇ ਨਾਗਰਿਕਾਂ ਲਈ ‘ਯੰਗ ਪ੍ਰੋਫੈਸ਼ਨਲਜ਼ ਸਕੀਮ’ (ਵਾਈਪੀਐੱਸ) ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ

ਬ੍ਰਿਟਿਸ਼ ਹਾਈ ਕਮਿਸ਼ਨ ਨੇ ਵੀ ਭਾਰਤੀ ਗ੍ਰੈਜੂਏਟਾਂ ਲਈ ਇਸੇ ਤਰ੍ਹਾਂ ਦਾ ਵੀਜ਼ਾ ਸ਼ੁਰੂ ਕੀਤਾ

ਲੰਡਨ, 01 ਮਾਰਚ  (ਅਮਨਜੀਤ ਸਿੰਘ ਖਹਿਰਾ) ਭਾਰਤੀ ਹਾਈ ਕਮਿਸ਼ਨ ਨੇ ਯੂਕੇ ਦੇ ਨਾਗਰਿਕਾਂ ਲਈ ‘ਯੰਗ ਪ੍ਰੋਫੈਸ਼ਨਲਜ਼ ਸਕੀਮ’ (ਵਾਈਪੀਐੱਸ) ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਨੇ ਵੀ ਭਾਰਤੀ ਗ੍ਰੈਜੂਏਟਾਂ ਲਈ ਇਸੇ ਤਰ੍ਹਾਂ ਦਾ ਵੀਜ਼ਾ ਸ਼ੁਰੂ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਯੂਕੇ ਦੇ ਹਮਰੁਤਬਾ ਰਿਸ਼ੀ ਸੂਨਕ ਨਾਲ ਪਿਛਲੇ ਸਾਲ ਇਸ ਸਕੀਮ ਉਤੇ ਸਹੀ ਪਾਈ ਸੀ। ਇਸ ਤਹਿਤ 18-30 ਸਾਲ ਦੇ ਵਿਚਾਲੇ ਭਾਰਤੀ ਤੇ ਬਰਤਾਨਵੀ ਨਾਗਰਿਕ ਦੋ ਸਾਲ ਤੱਕ ਇਕ-ਦੂਜੇ ਦੇ ਦੇਸ਼ ਵਿਚ ਰਹਿ ਕੇ ਕੰਮ ਕਰ ਸਕਦੇ ਹਨ। ਇਸ ਸਕੀਮ ਤਹਿਤ ਵੀਜ਼ਾ ਅਰਜ਼ੀ ਦੇਣ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ। ਉਨ੍ਹਾਂ ਨੂੰ ਇਕ-ਦੂਜੇ ਦੇ ਦੇਸ਼ ਵਿਚ ਰਹਿਣ ਲਈ ਗ੍ਰੈਜੂਏਟ ਡਿਗਰੀ ਤੇ ਲੋੜੀਂਦੇ ਫੰਡ ਦਿਖਾਉਣੇ ਪੈਣਗੇ। ਯੂਕੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਹ ਸਕੀਮ ਅੱਜ ਤੋਂ ਲਾਗੂ ਕਰ ਦਿੱਤੀ ਹੈ। ਦਿੱਲੀ ਵਿਚ ਵੀ ਇਹ ਅੱਜ ਤੋਂ ਸ਼ੁਰੂ ਹੋ ਗਈ ਹੈ। ਵੈੱਬਸਾਈਟ ਉਤੇ ਪਾਈ ਗਈ ਜਾਣਕਾਰੀ ਮੁਤਾਬਕ ਇਸ ਲਈ 720 ਪਾਊਂਡ ਫੀਸ ਰੱਖੀ ਗਈ ਹੈ। ਵੀਜ਼ਾ ਅਰਜ਼ੀ ਈ-1 ਵੀਜ਼ਾ ਤਹਿਤ ਦਿੱਤੀ ਜਾਵੇਗੀ ਜਿਸ ਨੂੰ ਵੀਐਫਐੱਸ ਗਲੋਬਲ ਵੀਜ਼ਾ ਸਰਵਿਸ ਪ੍ਰੋਵਾਈਡਰ ਲੈ ਕੇ ਅੱਗੇ ਭੇਜੇਗਾ। ਹਰੇਕ ਅਰਜ਼ੀਕਰਤਾ ਨੂੰ ਅਰਜ਼ੀ ਦੇਣ ਵੇਲੇ ਘੱਟੋ-ਘੱਟ 30 ਦਿਨਾਂ ਲਈ 2,50,000 ਰੁਪਏ ਦੇ ਫੰਡ ਦਿਖਾਉਣੇ ਪੈਣਗੇ। ਹਾਈ ਕਮਿਸ਼ਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਫ਼ਲ ਅਰਜ਼ੀਕਰਤਾ ਰੁਜ਼ਗਾਰ ਨੂੰ ਆਪਣੀ ਠਾਹਰ ਦੇ ‘ਇਤਫ਼ਾਕਨ ਹਿੱਸੇ’ ਵਜੋਂ ਲੈ ਸਕਦੇ ਹਨ। ਹਾਲਾਂਕਿ ਇਸ ਦੇ ਦਾਇਰੇ ਵਿਚ ਰੁਜ਼ਗਾਰ ਦੇ ਕਈ ਖੇਤਰ ਨਹੀਂ ਆਉਣਗੇ ਜਿਨ੍ਹਾਂ ਵਿਚ ਰੱਖਿਆ, ਟੈਲੀਕਾਮ, ਪੁਲਾੜ, ਰਣਨੀਤਕ ਪ੍ਰਾਜੈਕਟ, ਨਾਗਰਿਕ ਹਵਾਬਾਜ਼ੀ, ਪਰਮਾਣੂ ਊਰਜਾ, ਮਨੁੱਖੀ ਅਧਿਕਾਰ ਤੇ ਵਾਤਾਵਰਨ ਨਾਲ ਸਬੰਧਤ ਪ੍ਰਾਜੈਕਟ ਸ਼ਾਮਲ ਹਨ। ਬ੍ਰਿਟਿਸ਼ ਹਾਈ ਕਮਿਸ਼ਨ ਦਿੱਲੀ ਨੇ ਬੈੱਲਟ ਦੇ ਪਹਿਲੇ ਸੈੱਟ ਵਿਚ 2400 ਵੀਜ਼ਿਆਂ ਦੀ ਪੇਸ਼ਕਸ਼ ਕੀਤੀ ਹੈ। ਇਸ ਲਈ  2 ਮਾਰਚ ਤੱਕ ਅਪਲਾਈ ਕੀਤਾ ਜਾ ਸਕੇਗਾ। ਬੈੱਲਟ ਵਿਚ ਸਫ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਅਰਜ਼ੀ ਦੇਣ ਲਈ ਕਿਹਾ ਜਾਵੇਗਾ। ਸਫ਼ਲ ਹੋਣ ਵਾਲੇ ਉਮੀਦਵਾਰਾਂ ਨੂੰ ਵੀਜ਼ਾ ਮਿਲਣ ਦੇ ਛੇ ਮਹੀਨਿਆਂ ਦੇ ਅੰਦਰ ਯੂਕੇ ਜਾਣਾ ਪਵੇਗਾ।

ਸਰਦਾਰ ਬਲਵੰਤ ਸਿੰਘ ਗਿੱਲ  ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਸਾਊਥਾਲ ਲੰਡਨ 01 ਮਾਰਚ (ਖਹਿਰਾ) ਪਿਛਲੇ ਦਿਨੀਂ ਸ ਬਲਵੰਤ ਸਿੰਘ ਗਿੱਲ ਫ਼ਾਊਂਡਰ ਟਰਸਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਜੀ ਅਕਾਲ ਚਲਾਣਾ ਕਰ ਗਏ ਸਨ। ਸਰਦਾਰ ਬਲਵੰਤ ਸਿੰਘ ਗਿੱਲ ਜੀ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸਾਬਕਾ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਸ ਗੁਰਮੇਲ ਸਿੰਘ ਮੱਲ੍ਹੀ ( ਮੁਖੀ ਸ਼ੇਰ ਗਰੁੱਪ ਸਾਊਥਾਲ) ਨੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਪਰਿਵਾਰ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਸੰਗਤਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸਰਦਾਰ ਬਲਵੰਤ ਸਿੰਘ ਗਿੱਲ ਜੀ ਦੇ ਅੰਤਮ ਸੰਸਕਾਰ ਤੇ ਅੰਤਿਮ ਅਰਦਾਸ ਫੋਟੋ ਵਿੱਚ ਦਿੱਤੇ ਇਸ਼ਤਿਹਾਰ ਮੁਤਾਬਕ ਹੋਣਗੇ। 

ਵਿਦੇਸ਼ ਦੀ ਧਰਤੀ ਤੇ ਕੰਮ ਦੀ ਤਲਾਸ਼

ਮੈਂ ਸੁਖਵਿੰਦਰ ਕੌਰ ਪਤਨੀ ਅੰਗਰੇਜ ਸਿੰਘ ਵਾਸੀ ਪਿੰਡ ਮਹਿਰਵਾਨ ਬਸਤੀ ਯੋਧੇਵਾਲ(ਲੁਧਿਆਣਾ)ਉਮਰ 35 ਸਾਲ ਅੰਮ੍ਰਿਤਧਾਰੀ ਹਾਂ।ਕਿਸੇ ਵੀ ਵਿਦੇਸ਼ ਰਹਿੰਦੇ ਪਰਿਵਾਰ ਨੂੰ ਘਰ ਸਾਂਭਣ ਵਾਸਤੇ ,ਬੱਚੇ ਸੰਭਾਲਣ ਵਾਸਤੇ ਜਾਂ ਬਜ਼ੁਰਗਾਂ ਦੀ ਸੇਵਾ-ਸੰਭਾਲ ਵਾਸਤੇ ਮੇਰੀ ਜਰੂਰਤ ਹੋਵੇ ਤਾਂ ਮੈ ਵਿਦੇਸ਼ ਆਉਣ ਲਈ ਤਿਆਰ ਹਾਂ । ਮੇਰੇ ਨਾਲ 0091-8264721490 ਜਾ 6239697717 ਸੰਪਰਕ ਕੀਤਾ ਜਾਵੇ। ਧੰਨਵਾਦ

ਅਜਨਾਲਾ ਦੀ ਘਟਨਾ ਤੋਂ ਬਾਅਦ ਬਾਲੀਵੁੱਡ ਫਿਲਮ ਐਕਟਰੈਸ ਕੰਗਣਾ ਰਨੌਤ ਨੇ ਟਵੀਟ ਰਾਹੀਂ ਖੜ੍ਹੇ ਕੀਤੇ ਸਵਾਲ

ਪੰਜਾਬ ਅੰਦਰ ਜੋ ਵਾਪਰਿਆ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ

ਹੁਣ ਗੈਰ ਖਾਲਿਸਤਾਨੀ ਸਿੱਖ ਆਪਣਾ ਸਟੈਂਡ ਸਪਸ਼ਟ ਕਰਨ- ਕੰਗਨਾ ਰਣੌਤ

ਲੰਡਨ, 25 ਫਰਵਰੀ- (ਜਨ ਸ਼ਕਤੀ ਨਿਊਜ਼ ਬਿਊਰੋ )  ਹਮੇਸ਼ਾ ਸੁਰਖ਼ੀਆਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਪੰਜਾਬ ਦੇ ਅਜਨਾਲਾ ਵਿਚ ਵਾਪਰੀ ਘਟਨਾ ਉਤੇ ਟਵੀਟ ਕਰਦੇ ਹੋਏ ਕਿਹਾ ਕਿ, 'ਉਸ ਨੇ ਪੰਜਾਬ ਸੰਬੰਧੀ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ।' ਉਸ ਨੇ ਲਿਖਿਆ ਕਿ, 'ਪੰਜਾਬ ਵਿਚ ਹੁਣ ਜੋ ਵੀ ਵਾਪਰ ਰਿਹਾ ਹੈ, ਉਸ ਨੇ ਦੋ ਸਾਲ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਕਰ ਦਿੱਤੀ ਸੀ।' ਇਸ ਦੌਰਾਨ ਉਸ ਨੇ ਕਿਹਾ ਕਿ, ''ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ। ਪੰਜਾਬ ਵਿਚ ਉਸ ਦੀ ਕਾਰ ਉਪਰ ਭਿਆਨਕ ਹਮਲਾ ਹੋਇਆ ਪਰ ਉਹ ਹੀ ਹੋਇਆ ਜੋ ਮੈਂ ਕਿਹਾ ਸੀ।' ਇਸ ਦੌਰਾਨ ਉਸ ਨੇ ਕਿਹਾ ਕਿ, 'ਹੁਣ ਸਮਾਂ ਆ ਗਿਆ ਹੈ ਕਿ ਗ਼ੈਰ ਖ਼ਾਲਿਸਤਾਨੀ ਸਿੱਖ ਆਪਣਾ ਸਟੈਂਡ ਸਪੱਸ਼ਟ ਕਰਨ।' ਦੱਸ ਦੇਈਏ ਕਿ ਕਿਸਾਨ ਅੰਦੋਲਨ ਸਮੇਂ ਵਿਚ ਕੰਗਣਾ ਰਣੌਤ ਦੇ ਬਿਆਨਾਂ ਕਾਰਨ ਪੰਜਾਬ ਵਿਚ ਉਸ ਉਪਰ ਮਾਮਲਾ ਦਰਜ ਕਰਵਾਇਆ ਗਿਆ ਸੀ। ਕਿਸਾਨ ਅੰਦੋਲਨ ਦੌਰਾਨ ਕੰਗਣਾ ਦੇ ਬਿਆਨਾਂ ਦੀ ਕਾਫ਼ੀ ਨਿਖੇਧੀ ਹੋਈ ਸੀ।

ਜੋ ਬਿਡੇਨ ਨੇ ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਨਾਮਜ਼ਦ ਕੀਤਾ ਹੈ

ਲੰਡਨ, 23 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ)
ਜੋ ਬਿਡੇਨ ਨੇ ਮਾਸਟਰਕਾਰਡ ਦੇ ਸਾਬਕਾ ਮੁੱਖ ਕਾਰਜਕਾਰੀ ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਵਜੋਂ ਨਾਮਜ਼ਦ ਕੀਤਾ ਹੈ। ਇੱਕ ਚੁਸਤ ਚੋਣ, ਸਿੱਖਾਂ ਲਈ ਮਾਣ ਵਾਲੀ ਗੱਲ ਹੈ।

 

 

Latest situation in Turkey ! || Important message from Ravi Singh Khalsa Aid || 

Kanvirpreet Singh & Sarvjot Singh from Manchester UK arrived to help Khalsa Aid -- Special report by Amanjit Singh Khaira 

Turkey ਦੇ ਤਾਜ਼ਾ ਹਲਾਤਾਂ ਤੇ ਨਜ਼ਰ। ਰਵੀ ਸਿੰਘ ਖਾਲਸਾ ਏਡ ਦਾ ਅਹਿਮ ਸੁਨੇਹਾ।--UK Manchester ਤੋ ਨੌਜਵਾਨ ਪਹੁੰਚੇ ਖਾਲਸਾ ਏਡ ਨਾਲ ਹਥ ਵਟਾਉਣ -- ਅਮਨਜੀਤ ਸਿੰਘ ਖੈਹਿਰਾ ਦੀ ਵਿਸ਼ੇਸ਼ ਰਿਪੋਰਟ

 

ਇਨਕਮ ਟੈਕਸ ਵਿਭਾਗ ਵੱਲੋਂ ਬੀਬੀਸੀ ਦੇ ਦਫ਼ਤਰ ਦਿੱਲੀ ਅਤੇ ਮੁੰਬਈ ਵਿਚ ਚੈਕਿੰਗ

ਲੰਡਨ, 14 ਫਰਵਰੀ (ਅਮਨਜੀਤ ਸਿੰਘ ਖਹਿਰਾ) 

ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਦੇ ਹਿੱਸੇ ਵਜੋਂ ਬੀ ਬੀ ਸੀ ਦਫ਼ਤਰ ਦੀ ਤਲਾਸ਼ੀ ਲਈ ।

 ਇਸ ਸਾਰੀ ਘਟਨਾ ਨੂੰ ਪਿਛਲੇ ਦਿਨੀਂ ਯੂ ਕੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਕਰਨ ਵਾਲੀ ਫ਼ਿਲਮ ਦੇ ਪਰਸਾਰਨ ਕਰਨ ਨੂੰ ਲੈ ਕੇ ਦੇਖਿਆ ਜਾ ਰਿਹਾ ਹੈ

ਇਹ ਦਸਤਾਵੇਜ਼ੀ ਫਿਲਮ 2002 ਵਿੱਚ ਗੁਜਰਾਤ ਵਿੱਚ ਹੋਏ ਮੁਸਲਿਮ ਵਿਰੋਧੀ ਹਿੰਸਾ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ ਤੇ ਕੇਂਦਰਿਤ ਹੈ

ਬੀਬੀਸੀ ਨੇ ਇੱਕ ਖਬਰ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਹੈ ਕੀ ਉਹ ਦਿੱਲੀ ਅਤੇ ਮੁੰਬਈ ਵਿਖੇ ਬੀਬੀਸੀ ਦੇ ਦਫ਼ਤਰ ਵਿਚ ਚੈੱਕ ਕਰਨ ਲਈ ਆਏ ਇਨਕਮ ਟੈਕਸ ਦੇ ਅਧਿਕਾਰੀਆਂ ਨਾਲ ਪੂਰੀ ਤਰਾ ਕੋਆਪਰੇਟ ਕਰ ਰਹੇ ਹਨ ।

ਉਹਨਾਂ ਦਾ ਖ਼ਬਰ ਵਿੱਚ ਅੱਗੇ ਕਹਿਣਾ ਹੈ ਕਿ  ਉਮੀਦ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਸ ਸਾਰੀ ਗੱਲਬਾਤ ਦਾ ਹੱਲ ਹੋ ਜਾਵੇਗਾ ।

ਇਸ ਸਾਰੀ ਘਟਨਾ ਕਰਮ ਉਪਰ ਭਾਰਤੀ ਜਨਤਾ ਪਾਰਟੀ ਦੀ ਵਿਰੋਧੀ ਧਿਰ ਤਰ੍ਹਾਂ ਤਰ੍ਹਾਂ ਦੇ ਸਵਾਲ ਕਸ ਰਹੀ ਹੈ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਵੇਣੁਗੋਪਾਲ ਦਾ ਕਹਿਣਾ ਹੈ ਮੋਦੀ ਸਰਕਾਰ ਅਲੋਚਨਾ ਤੋਂ ਡਰਦੀਆਂ ਹੈ ਜੋਂ ਗ਼ਲਤ ਹੈ।ਇਸ ਲਈ ਜੋ ਘਟਨਾਕਰਮ ਵਾਪਰਿਆ ਹੈ ਇਸ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ ਉਨ੍ਹਾਂ ਆਪਣੇ ਟਵੀਟ ਵਿਚ ਅੱਗੇ ਕਿਹਾ ਕੀ ਇਸ ਤਰ੍ਹਾਂ ਦਾ ਸਰਕਾਰ ਦਾ ਤਾਨਾਸ਼ਾਹ ਰਵਈਆ ਹੋਰ ਨਹੀਂ ਚੱਲ ਸਕਦਾ।

ਦੂਜੇ ਪਾਸੇ ਮੋਦੀ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਗੌਰਵ ਭਾਟੀਆ ਨੇ ਬੀਬੀਸੀ ਨੂੰ ਦੁਨੀਆਂ ਦੀ ਸਭ ਤੋਂ ਕਰਾਪਟ ਸੰਸਥਾ ਦੱਸਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜੌ ਹਰ ਸੰਗਠਨ ਨੂੰ ਮੌਕਾ ਦਿੰਦਾ ਹੈ ਪਰ ਇਹ ਓਨਾ ਚਿਰ ਹੀ ਹੋ ਸਕਦਾ ਹੈ ਜਦ ਤਕ ਤੁਸੀਂ ਜ਼ਹਿਰ ਨਹੀਂ ਉਗਲ ਦੇ । ਉਨ੍ਹਾਂ ਕਿਹਾ ਕੇ ਬੀਬੀਸੀ ਦੇ ਦਫ਼ਤਰਾਂ ਦੀ ਤਲਾਸ਼ੀ ਕਾਨੂੰਨੀ ਸੀ ਇਸ ਨਾਲ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ।

 

ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦਫਤਰ ਵਿਚ ਇਨਕਮ ਟੈਕਸ ਵਾਲਿਆਂ ਦਾ ਛਾਪਾ

ਲੰਡਨ, 14 ਫਰਵਰੀ (ਅਮਨਜੀਤ ਸਿੰਘ ਖਹਿਰਾ) ਬੀਬੀਸੀ ਨਿਊਜ਼ ਪ੍ਰੈਸ ਟੀਮ ਨੇ ਟਵਿੱਟਰ ਉਪਰ ਜਾਣਕਾਰੀ ਸਾਂਝੀ ਕੀਤੀ ਹੈ ਕੀ ਉਨ੍ਹਾਂ ਦੇ ਦਿੱਲੀ ਅਤੇ ਮੁੰਬਈ ਵਿਚ income tax ਅਥਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਲਈ ਉਹ ਪੂਰੀ ਤਰ੍ਹਾਂ ਨਾਲ ਕੋਆਪਰੇਟ ਕਰ ਰਹੇ ਹਨ। ਉਮੀਦ ਹੈ ਕਿ ਜਲਦ ਹੀ ਮਸਲੇ ਦਾ ਹੱਲ ਕਰ ਲਿਆ ਜਾਵੇਗਾ।

Khalsa Aid has once again reached Turkey as a support for the suffering

ਖਾਲਸਾ ਏਡ ਇਕ ਵਾਰ ਫਿਰ ਦੁਖੀਆ ਦਾ ਸਹਾਰਾ ਬਣ ਪਹੁੰਚੀ ਤੁਰਕੀ 

ਰਵੀ ਸਿੰਘ ਨੇ ਲਾਈਵ ਹੋਕੇ ਦਿਖਾਏ ਤੁਰਕੀ ਵਿੱਚ ਲੋਕਾ ਉਪਰ ਢਠੇ ਕਹਿਰ ਦੇ ਹਲਾਤ

Khalsa Aid has once again reached Turkey as a support for the suffering

Ravi Singh showed live the situation of people in Turkey

 

ਬ੍ਰਿਟਿਸ਼ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਇਕ ਹੋਰ ਸੱਚ ਤੋ ਚੁੱਕਿਆ ਪਰਦਾ

British MP Tanmanjit Singh Dhesi lifted the curtain from another truth in Parliament 

ਔਸਤ ਮਰਦ ਕਰਮਚਾਰੀ ਦੇ ਮੁਕਾਬਲੇ: ਔਰਤਾਂ ਨੂੰ 8.3% ਘੱਟ ਤਨਖਾਹ ਦਿੱਤੀ ਜਾਂਦੀ ਹੈ- ਕਾਲੇ ਅਫਰੀਕਨ ਔਰਤਾਂ ਨੂੰ 26% ਘੱਟ ਭੁਗਤਾਨ ਕੀਤਾ ਜਾਂਦਾ ਹੈ-  ਬੰਗਲਾਦੇਸ਼ੀ ਅਤੇ ਪਾਕਿਸਤਾਨੀ ਔਰਤਾਂ ਨੇ 28% ਅਤੇ 31% ਘੱਟ ਭੁਗਤਾਨ ਕੀਤਾ! - ਸਤਿਕਾਰਤ ONS ਅੰਕੜਿਆਂ 'ਤੇ ਵਿਵਾਦ ਕਰਨ ਅਤੇ ਕੋਈ ਸਮੱਸਿਆ ਨਾ ਹੋਣ ਦਾ ਦਿਖਾਵਾ ਕਰਨ ਦੀ ਬਜਾਏ, ਮੰਤਰੀਆਂ ਨੂੰ ਇਨ੍ਹਾਂ ਭਿਆਨਕ ਅਸਮਾਨਤਾਵਾਂ ਨੂੰ ਠੀਕ ਕਰਨ ਦੀ ਲੋੜ ਹੈ।

IN UK Compared to average Male employee Women are paid 8.3% less -Black African women paid 26% less - Bangladeshi and Pakistani women paid 28% and 31% less! Instead of disputing respected ONS figures and pretend there’s no problem, Ministers need to fix these dreadful disparities

News By Amanjit Singh Khaira 00447775486841 

 

 

ਪਰਮਵੀਰ ਸਿੰਘ ਬਾਠ ਅਤੇ ਅਮਨ ਖਟਕਰ ਦਾ ਸਾਊਥਾਲ ਵਿਚ ਹੋਇਆ ਨਿੱਘਾ ਸਵਾਗਤ

ਕਬੱਡੀ ਪ੍ਰਮੋਟਰ ਗੁਰਚਰਨ ਸਿੰਘ ਸੂਜਾਪੁਰ , ਜਗਜੀਤ ਸਿੰਘ ਢਿੱਲੋਂ ਅਤੇ ਜਸਪਾਲ ਸਿੰਘ ਥਿੰਦ ਦੇ ਸਦੇ ਉਪਰ ਪ੍ਰਾਈਮ ਏਸ਼ੀਆ ਟੀ ਵੀ ਦੇ ਜਰਨਲਿਸਟ ਅਤੇ ਸੀ ਓ ਪਹੁੰਚੇ ਸਨ ਸਾਊਥਾਲ

ਉੱਘੇ ਬਿਜ਼ਨਸਮੈਨ ਸ ਬਲਜੀਤ ਸਿੰਘ ਮੱਲੀ ਅਤੇ ਕਾਂਗਰਸ ਪਾਰਟੀ ਇੰਗਲੈਂਡ ਦੇ ਮੁਖੀ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਵੀ ਭਰਿਆ ਹਾਜਰੀਆਂ

ਸਾਊਥਾਲ /ਲੰਡਨ, 01 ਫਰਵਰੀ ( ਅਮਨਜੀਤ ਸਿੰਘ ਖਹਿਰਾ) ਸਾਊਥਾਲ ਵਿਖੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਵਿਚ ਸਕੌਟਿਸ਼ਮੈਨ ਦੇ ਨਾਂ ਨਾਲ ਮਸ਼ਹੂਰ ਪਬ ਚ ਬੀਤੀ ਸ਼ਾਮ ਕਬੱਡੀ ਪ੍ਰਮੋਟਰ ਗੁਰਚਰਨ ਸਿੰਘ ਸੂਜਾਪੁਰ , ਜਗਜੀਤ ਸਿੰਘ ਢਿੱਲੋਂ ਅਤੇ ਜਸਪਾਲ ਸਿੰਘ ਥਿੰਦ ਦੇ ਸਦੇ ਉਪਰ ਪ੍ਰਾਈਮ ਏਸ਼ੀਆ ਟੀ ਵੀ ਦੇ ਜਰਨਲਿਸਟ ਪਰਮਵੀਰ ਸਿੰਘ ਬਾਠ ਅਤੇ ਸੀ ਓ ਅਮਨ ਖਟਕਰ ਪਹੁੰਚੇ ਜਿੱਥੇ ਉਨ੍ਹਾਂ ਦੇ ਸਤਿਕਾਰ ਲਈ ਬਹੁਤ ਸਾਰੀਆਂ ਸਤਿਕਾਰ ਯੋਗ ਸ਼ਖਸ਼ੀਅਤਾਂ ਇਕੱਠੀਆਂ ਹੋਈਆਂ ਹੋਈਆਂ ਜਿਨ੍ਹਾਂ ਵਿੱਚ ਉੱਘੇ ਬਿਜ਼ਨਸਮੈਨ ਸ ਬਲਜੀਤ ਸਿੰਘ ਮੱਲੀ ਅਤੇ ਕਾਂਗਰਸ ਪਾਰਟੀ ਦੇ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ ਵੀ ਹਾਜਰ ਸਨ। ਇਸ ਸਮੇਂ ਬਾਠ ਅਤੇ ਖਟਕਰ ਦਾ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੁਆਗਤ ਹੋਇਆ । ਇਸ ਸਮੇਂ ਸ ਗੁਰਚਰਨ ਸਿੰਘ ਸੂਜਾਪੁਰ ਨੇ ਦੋਵੇਂ ਸਤਿਕਾਰਯੋਗ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਦੇ ਹੋਏ ਮੀਡੀਆ ਵਿੱਚ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕੀਤੀ। ਸ ਬਲਜੀਤ ਸਿੰਘ ਬੱਲੀ ਨੇ ਪਰਮਵੀਰ ਸਿੰਘ ਬਾਠ ਅਤੇ ਅਮਨ ਖਟਕਰ ਦਾ ਸਾਊਥਾਲ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ । ਇਸ ਸਮੇਂ ਤੋਂ ਸਤਿਕਾਰਤ ਸ਼ਖਸੀਅਤ ਦਾ ਮਾਣ ਸਨਮਾਨ ਵੀ ਹੋਇਆ।

ਹਫਤਾਵਾਰੀ ਅਖਬਾਰ 'ਦੇਸ਼ ਪ੍ਰਦੇਸ' ਦੇ  ਮੁੱਖ ਸੰਪਾਦਕ ਗੁਰਬਖਸ਼ ਸਿੰਘ ਵਿਰਕ ਸੁਰਗਵਾਸ 

ਇੰਗਲੈਂਡ ਦੀ ਪੰਜਾਬੀ ਪੱਤਰਕਾਰੀ 'ਚ ਪਿਆ ਵੱਡਾ ਘਾਟਾ

ਲੰਡਨ,01 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ ) ਇੰਗਲੈਂਡ ਦੇ ਪ੍ਰਸਿੱਧ ਹਫ਼ਤਾਵਾਰੀ ਅਖ਼ਬਾਰ 'ਦੇਸ ਪ੍ਰਦੇਸ਼' ਦੇ ਮੁੱਖ ਸੰਪਾਦਕ ਗੁਰਬਖ਼ਸ਼ ਸਿੰਘ ਵਿਰਕ (86) ਬੀਤੇ ਦਿਨੀ ਅਕਾਲ ਚਲਾਣਾ ਕਰ ਗਏ। ਸ. ਵਿਰਕ ਆਪਣੇ ਪਿੱਛੇ ਬੇਟਾ ਸਰਬਜੀਤ ਸਿੰਘ ਵਿਰਕ ਅਤੇ ਦੋ ਬੇਟੀਆਂ ਸਮੇਤ ਆਪਣਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ । ਸ.ਵਿਰਕ ਦਾ ਜਨਮ 1937 'ਚ ਅਣਵੰਡੇ ਪੰਜਾਬ ਦੇ ਸ਼ੇਖ਼ੂਪੁਰਾ 'ਚ ਹੋਇਆ ਸੀ, ਜਦ ਕਿ ਵੰਡ ਤੋਂ ਬਾਅਦ ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਰੇਰੂ ਵਿਖੇ ਆ ਕੇ ਰਹਿਣ ਲੱਗੇ ।ਉਨ੍ਹਾਂ ਆਪਣੇ ਜੀਵਨ ਵਿਚ ਵੱਖ-ਵੱਖ ਅਖ਼ਬਾਰਾਂ ਨਾਲ ਕੰਮ ਕਰਦਿਆਂ ਮੋਹਰੀ ਰੋਲ ਅਦਾ ਕੀਤਾ। ਉਨ੍ਹਾਂ ਜਲੰਧਰ ਤੋਂ ਛਪਦੇ ਅਕਾਲੀ ਪੱਤਰਕਾ ਅਖਬਾਰ 'ਚ 1962 ਤੋਂ 1985 ਤੱਕ ਕੰਮ ਕੀਤਾ ।ਦੇਸ ਪ੍ਰਦੇਸ ਦੇ ਬਾਨੀ ਸੰਪਾਦਕ ਤਰਸੇਮ ਸਿੰਘ ਪੁਰੇਵਾਲ ਦੇ ਕਹਿਣ ਸ. ਵਿਰਕ ਨੇ 1985 'ਚ ਯੂ.ਕੇ. 'ਚ ਆ ਕੇ ਹਫ਼ਤਾਵਾਰੀ ਅਖ਼ਬਾਰ ਦੇਸ ਪ੍ਰਦੇਸ ਲਈ ਕੰਮ ਸ਼ੁਰੂ ਕੀਤਾ ।ਗੁਰਬਖ਼ਸ਼ ਸਿੰਘ ਵਿਰਕ 1995 ਤੋਂ ਹੁਣ ਤੱਕ ਬਤੌਰ ਮੁੱਖ ਸੰਪਾਦਕ ਸੇਵਾਵਾਂ ਨਿਭਾਉਂਦੇ ਆ ਰਹੇ ਸਨ । ਉਨ੍ਹਾਂ ਦੀ ਮੌਤ ਨਾਲ ਪੰਜਾਬੀ ਪੱਤਰਕਾਰੀ 'ਚ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਆਪਣੀ ਅਗਵਾਈ ਹੇਠ ਬਹੁਤ ਸਾਰੇ ਲੇਖਕਾਂ ਨੂੰ ਮੰਚ ਮੁਹੱਈਆ ਕਰਵਾਇਆ । ਉਨ੍ਹਾਂ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ 8 ਫ਼ਰਵਰੀ ਬੁੱਧਵਾਰ 12 ਵਜੇ ਹੈਨਵਰਥ ਸ਼ਮਸ਼ਾਨ-ਘਾਟ ਵਿਖੇ ਹੋਵੇਗਾ ਅਤੇ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਊ ਵਿਖੇ ਅੰਤਿਮ ਅਰਦਾਸ ਹੋਵੇਗੀ । 

ਗੁਰਬਖ਼ਸ਼ ਸਿੰਘ ਵਿਰਕ ਦੇ ਅਕਾਲ ਚਲਾਣਾ 'ਤੇ ਡਾ ਕੁਲਵੰਤੁ ਸਿੰਘ ਧਾਲੀਵਾਲ, ਐਮ.ਪੀ. ਤਨਮਨਜੀਤ ਸਿੰਘ ਢੇਸੀ, ਐਮ. ਪੀ. ਸੀਮਾ ਮਲਹੋਤਰਾ, ਲੰਡਨ ਅਸੈਂਬਲੀ ਮੈਂਬਰ ਡਾ. ਉਂਕਾਰ ਸਿੰਘ ਸਹੋਤਾ, ਈਲਿੰਗ ਦੀ ਮੇਅਰ ਮਹਿੰਦਰ ਕੌਰ ਮਿੱਡਾ, ਹੰਸਲੋ ਮੇਅਰ ਰਘਵਿੰਦਰ ਸਿੰਘ ਸਿੱਧੂ, ਕੌਂਸਲਰ ਕੰਮਲਪ੍ਰੀਤ ਕੌਰ, ਕੌਂਸਲਰ ਰਾਜੂ ਸੰਸਾਰਪੁਰੀ, ਦਲਜੀਤ ਸਿੰਘ ਸਹੋਤਾ, ਵਾਹਿਗੁਰੂ ਪਾਲ ਸਿੰਘ ਔਲਖ, ਅਮਰਜੀਤ ਸਿੰਘ ਢਿੱਲੋਂ, ਮਨਜੀਤ ਸਿੰਘ ਲਿੱਟ, ਸੁਖਦੇਵ ਸਿੰਘ ਵੇਲਜ, ਪਰਮਜੀਤ ਸਿੰਘ ਪੰਮੀ ਰੰਧਾਵਾ, ਸੰਤੋਖ ਸਿੰਘ ਢੇਸੀ , ਸੁਖਦੇਵ ਸਿੰਘ ਔਜਲਾ , ਗਿਆਨੀ ਅਮਰੀਕ ਸਿੰਘ ਰਠੌਰ , ਅਮਨਜੀਤ ਸਿੰਘ ਖਹਿਰਾ ਮੁਖ ਸੰਪਾਦਕ ਜਨ ਸਕਤੀ ਨਿਊਜ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ |

 

ਕੱਲ੍ਹ ਨੂੰ ਬਹੁਤਾਤ ਇੰਗਲੈਂਡ ਦੇ ਵਿੱਦਿਅਕ ਅਦਾਰੇ ਬੰਦ ਰਹਿਣਗੇ ✍️ ਅਮਨਜੀਤ ਸਿੰਘ ਖਹਿਰਾ 

ਇੰਗਲੈਂਡ ਅਤੇ ਵੇਲਜ਼ ਵਿੱਚ ਅਧਿਆਪਕਾਂ ਦੁਆਰਾ ਹੜਤਾਲਾਂ ਇਸ ਹਫਤੇ ਬੁੱਧਵਾਰ ਨੂੰ ਫੇਰ ਹੋਣਗੀਆਂ ਕਿਉਂਕਿ ਯੂਨੀਅਨ ਦੇ ਨੇਤਾਵਾਂ ਅਤੇ ਸਰਕਾਰ ਵਿਚਕਾਰ ਆਖਰੀ ਵਾਰ ਗੱਲਬਾਤ ਬਿਨਾਂ ਕਿਸੇ ਪ੍ਰਗਤੀ ਦੇ ਟੁੱਟ ਗਈ ਹੈ।
ਟੀਚਿੰਗ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਸਕੱਤਰ ਗਿਲੀਅਨ ਕੀਗਨ 'ਤੇ ਹੜਤਾਲ ਦੀ ਕਾਰਵਾਈ ਨੂੰ ਟਾਲਣ ਦਾ ਮੌਕਾ ਗੁਆਉਣ ਦਾ ਦੋਸ਼ ਲਾਇਆ ਕਿਉਂਕਿ ਉਹ ਸੋਮਵਾਰ ਨੂੰ ਸਿੱਖਿਆ ਵਿਭਾਗ ਵਿੱਚ ਹੋਈ ਗੱਲਬਾਤ ਬੇਸਿੱਟਾ ਰਹੀ ਸੀ।
ਨੈਸ਼ਨਲ ਐਜੂਕੇਸ਼ਨ ਯੂਨੀਅਨ (NEU) ਦੇ ਮੈਂਬਰ ਸੱਤ ਦਿਨਾਂ ਦੀ ਹੜਤਾਲ ਦੀ ਕਾਰਵਾਈ ਦੇ ਪਹਿਲੇ ਦਿਨ ਬੁੱਧਵਾਰ ਨੂੰ ਵਾਕਆਊਟ ਕਰਨਗੇ ਜਿਸ ਨਾਲ ਹਜ਼ਾਰਾਂ ਸਕੂਲਾਂ ਅਤੇ ਸੰਭਾਵੀ ਤੌਰ 'ਤੇ ਲੱਖਾਂ ਵਿਦਿਆਰਥੀਆਂ ਨੂੰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਮੀਟਿੰਗ ਅੱਧੇ ਘੰਟੇ ਤੋਂ ਵੱਧ ਚੱਲੀ, ਜਿਸ ਤੋਂ ਬਾਅਦ NEU ਦੇ ਸੰਯੁਕਤ ਜਨਰਲ ਸਕੱਤਰਾਂ, ਡਾਕਟਰ ਮੈਰੀ ਬੌਸਟਡ ਅਤੇ ਕੇਵਿਨ ਕੋਰਟਨੀ ਨੇ ਕਿਹਾ: "ਗਿਲਿਅਨ ਕੀਗਨ ਨੇ ਬੁੱਧਵਾਰ ਨੂੰ ਹੜਤਾਲ ਦੀ ਕਾਰਵਾਈ ਤੋਂ ਬਚਣ ਦਾ ਮੌਕਾ ਗੁਆ ਦਿੱਤਾ ਹੈ।"
ਉਨ੍ਹਾਂ ਸਰਕਾਰ 'ਤੇ ਹੜਤਾਲ ਦੇ ਕਾਰਨਾਂ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਨਾ ਹੋਣ ਦਾ ਦੋਸ਼ ਲਗਾਇਆ। “ਅਸਲ  ਤਨਖ਼ਾਹਾਂ ਵਿੱਚ ਕਟੌਤੀ ਅਤੇ ਤਨਖਾਹ ਸੰਬੰਧੀ ਕਟੌਤੀ ਇੱਕ ਭਰਤੀ ਅਤੇ ਬਰਕਰਾਰ ਸੰਕਟ ਵੱਲ ਲੈ ਜਾ ਰਹੀ ਹੈ ਜਿਸ ਨਾਲ ਸਿੱਖਿਆ ਸਕੱਤਰ ਹੁਣ ਤੱਕ ਇਸ ਸਾਰੀ ਗਲ ਨੂੰ ਸਮਜਣ ਵਿੱਚ ਅਸਮਰੱਥ ਜਾਪਦਾ ਹੈ।
"ਸਿਖਲਾਈ ਦੇ ਟੀਚੇ ਹਰ ਸਾਲ, ਨਿਯਮਤ ਤੌਰ 'ਤੇ ਖੁੰਝ ਜਾਂਦੇ ਹਨ। ਇਸ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਹਰ ਰੋਜ ਵਿਘਨ ਪੈਣ ਦੇ ਨਾਲ ਸਿੱਖਣ ਵਿੱਚ ਮਾੜਾ ਅਸਰ ਪੈ ਰਿਹਾ ਹੈ। ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ, ਸਿੱਖਿਆ ਲਈ, ਆਪਣੇ ਬੱਚਿਆਂ ਲਈ, ਜੇਕਰ ਅਸੀਂ ਜ਼ਿਆਦਾ ਨਿਵੇਸ਼ ਕਰ ਸਕਦੇ ਹਾਂ ਤਾਂ ਬਿਹਤਰ ਕਰ ਸਕਦੇ ਹਾਂ। ਜੋ ਇਸ ਸਰਕਾਰ ਦੀ ਦੇਣ ਹੈ। ਇਸਦੀ ਸ਼ੁਰੂਆਤ ਅਧਿਆਪਕਾਂ ਲਈ ਪੂਰੀ ਤਰ੍ਹਾਂ ਫੰਡ ਪ੍ਰਾਪਤ, ਮਹਿੰਗਾਈ ਤੋਂ ਉੱਪਰ ਦੀ ਤਨਖਾਹ ਨਾਲ ਹੋਣੀ ਚਾਹੀਦੀ ਹੈ।"
ਹਾਲਾਂਕਿ 01 ਫਰਵਰੀ ਬੁੱਧਵਾਰ ਦੀ ਹੜਤਾਲ ਹੋਵੇਗੀ। ਇੰਗਲੈਂਡ ਵਿੱਚ 28 ਫਰਵਰੀ ਨੂੰ ਹੜਤਾਲ ਦੇ ਅਗਲੇ ਦਿਨ ਤੋਂ ਪਹਿਲਾਂ ਅਗਲੀ ਗੱਲਬਾਤ ਲਈ ਦਰਵਾਜ਼ੇ ਖੁੱਲ੍ਹੇ ਛੱਡ ਦਿੱਤੇ ਗਏ ਹਨ ।ਪਰ ਇਸ ਗੱਲ ਦਾ ਬਹੁਤ ਘੱਟ ਅਸਾਰ ਹੈ ਕਿ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਾਲੀ ਸਰਕਾਰ ਕੋਈ ਪੇਸ਼ਕਸ਼ ਲੈ ਕੇ ਆਵੇਗੀ। .
ਅਧਿਆਪਕਾਂ ਦਾ ਇੱਕ ਨਵਾਂ ਪੋਲ ਸੁਝਾਅ ਦਿੰਦਾ ਹੈ ਕਿ ਬੁੱਧਵਾਰ ਦੀ ਹੜਤਾਲ ਦੀ ਕਾਰਵਾਈ ਦੁਆਰਾ ਇੰਗਲੈਂਡ ਵਿੱਚ ਹਰ ਪੰਜ ਵਿੱਚੋਂ ਤਿੰਨ ਸਕੂਲ ਬੰਦ ਹੋਣਗੇ ਜੋਂ ਵਿਦਿਆਰਥੀਆਂ ਲਈ ਬਹੁਤ ਜਾਦੇ ਨੁਕਸਾਨ ਦਾਇਕ ਸਿੱਧ ਹੋਣਗੇ।
ਟੀਚਰ ਟੈਪ, ਇੱਕ ਰੋਜ਼ਾਨਾ ਸਰਵੇਖਣ ਐਪ, ਨੇ ਬੀਤੇ ਐਤਵਾਰ ਨੂੰ ਲਗਭਗ 8,200 ਅਧਿਆਪਕਾਂ ਨੂੰ ਪੋਲ ਕੀਤਾ, ਜਿਨ੍ਹਾਂ ਵਿੱਚੋਂ 14% ਨੇ ਕਿਹਾ ਕਿ ਉਨ੍ਹਾਂ ਦਾ ਸਕੂਲ ਸਾਰੇ ਵਿਦਿਆਰਥੀਆਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਦੋਂ ਕਿ 44% ਨੇ ਕਿਹਾ ਕਿ ਉਨ੍ਹਾਂ ਦਾ ਸਕੂਲ "ਕੁਝ ਵਿਦਿਆਰਥੀਆਂ ਲਈ" ਬੰਦ ਹੋ ਜਾਵੇਗਾ। ਰਾਜਧਾਨੀ ਲੰਡਨ ਵਿੱਚ ਪੋਲ ਕੀਤੇ ਗਏ 23% ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਸਾਰੇ ਵਿਦਿਆਰਥੀਆਂ ਲਈ ਬੰਦ ਹੋ ਜਾਣਗੇ ਦਾ ਸਰਵੇ ਸਾਮਣੇ ਆਇਆ ਹੈ।
NEU ਇਸ ਗੱਲ ਤੋਂ ਵੀ ਚਿੰਤਤ ਹੈ ਕਿ ਸਰਕਾਰ ਨੇ ਅਗਲੇ ਸਾਲ ਦੀ ਤਨਖ਼ਾਹ 'ਤੇ ਅਧਿਆਪਕਾਂ ਦੀ ਤਨਖ਼ਾਹ ਸਮੀਖਿਆ ਸੰਸਥਾ ਨੂੰ ਆਪਣੇ ਸਬੂਤ ਜਮ੍ਹਾਂ ਕਰਾਉਣ ਲਈ ਪਿਛਲੇ ਹਫ਼ਤੇ ਦੀ ਸਮਾਂ ਸੀਮਾ ਨੂੰ ਲਗਾ ਦਿੱਤਾ ਹੈ । ਜਿਸ ਨਾਲ ਇਹ ਡਰ ਪੈਦਾ ਹੋਇਆ ਕਿ ਉਨ੍ਹਾਂ ਦੀ ਤਾਜ਼ਾ ਤਨਖਾਹ ਦੀ ਸਿਫ਼ਾਰਿਸ਼ ਅਧਿਆਪਕਾਂ ਨੂੰ ਹੋਰ ਨਾਰਾਜ਼ ਕਰੇਗੀ। ----

ਅਮਨਜੀਤ ਸਿੰਘ ਖਹਿਰਾ

ਫਲਾਈ ਬੀ (FlyBe) ਇੰਗਲੈਂਡ ਦੀ ਲੋਕਲ ਏਅਰ ਲਾਈਨ ਹੋਈ ਬੈਂਕ ਕਰਪਟ

ਅੱਜ ਤੋਂ ਸਾਰੀਆਂ ਸੇਵਾਵਾਂ ਬੰਦ ਅਤੇ ਫਲਾਈਟਾ ਹੋਈਆ ਰਦ

ਬਰਮਿੰਘਮ, 28 ਜਨਵਰੀ (ਅਮਨਜੀਤ ਸਿੰਘ ਖਹਿਰਾ) ਫਲਾਈ ਬੀ (FlyBe) ਇੰਗਲੈਂਡ ਦੀ ਲੋਕਲ ਏਅਰ ਲਾਈਨ ਹੋਈ ਬੈਂਕ ਕਰਪਟ ਅਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀ ਗਈਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗਾਹਕਾਂ ਨੂੰ ਹਵਾਈ ਅੱਡੇ 'ਤੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਏਅਰਲਾਈਨ covid ਤੋਂ ਬਾਅਦ ਵਾਪਸ ਆਉਣ ਤੋਂ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਪ੍ਰਸ਼ਾਸਨ ਵਿੱਚ ਚਲੀ ਗਈ ਹੈ। Flybe ਨੇ ਬੇਲਫਾਸਟ, ਬਰਮਿੰਘਮ ਅਤੇ ਹੀਥਰੋ ਤੋਂ ਯੂਕੇ ਭਰ ਦੇ ਹਵਾਈ ਅੱਡਿਆਂ ਅਤੇ ਐਮਸਟਰਡਮ ਅਤੇ ਜਿਨੀਵਾ ਤੱਕ ਅਨੁਸੂਚਿਤ ਸੇਵਾਵਾਂ ਦਾ ਸੰਚਾਲਨ ਕਰਦੀ ਸੀ ਉਸ ਨੂੰ ਅੱਜ ਅਚਨਚੇਤ ਰੱਦ ਕਰ ਦਿੱਤਾ ਗਿਆ ਹੈ। ਮਿਲੀ ਜਣਕਾਰੀ ਅਨੁਸਾਰ Flybe ਨੇ ਵਪਾਰ ਬੰਦ ਕਰ ਦਿੱਤਾ ਹੈ ਅਤੇ ਇਸ ਦੀਆਂ ਸਾਰੀਆਂ ਨਿਰਧਾਰਤ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ - ਖੇਤਰੀ ਕੈਰੀਅਰ ਨਾਲ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਟਿਕਟ ਧਾਰਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਵਧੇਰੇ ਜਾਣਕਾਰੀ ਲਈ ਸਿਵਲ ਏਵੀਏਸ਼ਨ ਅਥਾਰਟੀ ਦੀ ਵੈੱਬਸਾਈਟ ਦੇਖਣ ਜਾਂ ਜੇਕਰ ਉਨ੍ਹਾਂ ਨੇ ਸਬੰਧਤ ਏਜੰਟ ਨਾਲ ਸੰਪਰਕ ਕਰਨ ਲਈ ਕਿਸੇ ਵਿਚੋਲੇ ਰਾਹੀਂ ਬੁੱਕ ਕੀਤੀ ਹੈ। ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤੇ ਗਏ ਇਕ ਬਿਆਨ ਵਿਚ, ਏਅਰਲਾਈਨ ਨੇ ਕਿਹਾ: "ਸਾਨੂੰ ਇਹ ਘੋਸ਼ਣਾ ਕਰਦੇ ਹੋਏ ਦੁੱਖ ਹੋ ਰਿਹਾ ਹੈ ਕਿ ਫਲਾਈ ਬੀ ਨੂੰ ਪ੍ਰਸ਼ਾਸਨ ਦੇ ਸਪੁਰਦ ਕਰ ਦਿੱਤਾ ਗਿਆ ਹੈ।" ਡੇਵਿਡ ਪਾਈਕ ਅਤੇ ਇੰਟਰਪਾਥ ਦੇ ਮਾਈਕ ਪਿੰਕ ਨੂੰ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ।

ਭਾਈ ਰਣਧੀਰ ਸਿੰਘ ਸਿੱਧੂ ਟਰਸਟੀ ਸੰਗਤ ਟੀਵੀ ਸੇਵਾਦਾਰ ਗੁਰੂਦਵਾਰਾ ਸਾਹਿਬ ਸ਼੍ਰੀ ਹਰਿ ਰਾਏ ਜੀ ਵੈਸਟ ਬ੍ਰੋਮਵਿਚ (UK) ਦਾ ਦਿਹਾਂਤ

ਬਰਮਿੰਘਮ, 05 ਜਨਵਰੀ ( ਗਿਆਨੀ ਰਵਿੰਦਰਪਾਲ ਸਿੰਘ ) ਆਪ ਜੀ ਨੂੰ ਬਹੁਤ ਹੀ ਦੁੱਖੀ ਹਿਰਦੇ ਨਾਲ ਦੱਸਿਆ ਜਾਦਾ ਹੈ ਕਿ ਸਿੱਖ ਪੰਥ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਪ੍ਰਸਿੱਧ ਬਿਜਨਿਸਮੈਨ ਪੰਥਕ ਸੇਵਾਦਾਰ, ਗੁਰਦੁਆਰਾ ਸਾਹਿਬ ਸ਼੍ਰੀ ਹਰਿ ਰਾਏ ਜੀ ਵੈਸਟ ਬ੍ਰੋਮਵਿਚ ਦੇ ਸੇਵਾਦਾਰ, ਟਰਸਟੀ ਸੰਗਤ ਟੀਵੀ  ਭਾਈ ਰਣਧੀਰ ਸਿੰਘ ਸਿੱਧੂ ਜੀ ਅਕਾਲ ਪੁਰਖ ਵਾਹਿਗੁਰੂ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅੱਜ ਦੁਬਈ ਦੇ ਵਿੱਚ ਸਦਾ ਲਈ ਸਦੀਵੀ ਵਿਛੋੜਾ ਦੇ ਗਏ ਹਨ। ਅਦਾਰਾ ਜਨ ਸ਼ਕਤੀ ਨਿਊਜ਼ ਵਲੋ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਵਾਹਿਗੁਰੂ ਭਾਈ ਰਣਧੀਰ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ। ਖਾਲਸਾ ਪੰਥ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

ਆਓ ਕਰੀਏ ਦਰਸ਼ਨ ਗੁਰੂ ਨਾਨਕ ਦਰਬਾਰ ਗੁਰਦਵਾਰਾ Liverpool UK

ਲਿਵਰਪੂਲ ਯੂਕੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਬੰਧਕਾਂ ਨਾਲ ਵਿਸ਼ੇਸ਼ ਗੱਲਬਾਤ ਰਿਪੋਰਟ ਅਤੇ ਜਾਣਕਾਰੀ ਰਾਹੀਂ ਅਮਨਜੀਤ ਸਿੰਘ ਖਹਿਰਾ 00447775486841

Gurdwara Sahib Guru Nanak Darbar Liverpool 16 Wellington Ave, Liverpool L15 0EJ 01517730076

Facebook Video Link;  https://fb.watch/hz0nwjF1cf/

ਭਾਰਤ ਵਿੱਚ ਅੰਤਰਰਾਸ਼ਟਰੀ ਆਮਦ ਲਈ ਨਵੇਂ ਦਿਸ਼ਾ-ਨਿਰਦੇਸ਼ ਜੋਂ ਕੇ 22 ਨਵੰਬਰ 2022 ਤੋਂ ਲਾਗੂ ਹੋਏ ਹਨ

ਇਹ ਨਵੇਂ ਦਿਸ਼ਾ-ਨਿਰਦੇਸ਼ ਜੋਂ ਕੇ  22 ਨਵੰਬਰ 2022 ਤੋਂ ਲਾਗੂ ਹੋਏ ਹਨ ਜੋਂ ਭਾਰਤ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ  ਪ੍ਰਭਾਵੀ ਹੋਣਗੇ। 

New guidelines for International Arrivals in India: These will be in effect for International Passengers arriving in India w.e.f. 22 November 2022.(News By Amanjit Singh Khaira)