You are here

ਯੁ.ਕੇ.

ਬਰਤਾਨੀਆ ਦੀ ਧਰਤੀ ਤੇ ਵਸਣ ਵਾਲੇ ਪੰਜਾਬੀਆਂ ਲਈ ਬਹੁਤ ਹੀ ਸ਼ਰਮਨਾਕ ਖਬਰ

ਦੂਜੇ ਨੰਬਰ ਦੀ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਪੱਛੜ ਕੇ ਪਹੁੰਚੀ ਚੌਥੇ ਸਥਾਨ ਤੇ
2021 ਮਰਦਮ ਸ਼ੁਮਾਰੀ ਦੇ ਅੰਕੜੇ ਹੋਏ ਜਾਰੀ 

ਲੰਡਨ, 30 ਨਵੰਬਰ (ਅਮਨਜੀਤ ਸਿੰਘ ਖਹਿਰਾ) ਬੀਤੇ ਕੱਲ੍ਹ 29 ਨਵੰਬਰ 2022 ਨੂੰ www.ons.gov.uk ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਯੂਕੇ ਵਿੱਚ ਪਹਿਲੇ ਨੰਬਰ ਤੇ ਬੋਲੀ ਜਾਣ ਵਾਲੀ ਬੋਲੀ ਇੰਗਲਿਸ਼, ਦੂਸਰੇ ਨੰਬਰ ਤੇ ਪੋਲਿਸ਼ , ਤੀਸਰੇ ਨੰਬਰ ਤੇ ਰੋਮੀਨੀਅਨ ਤੇ ਚੌਥੇ ਨੰਬਰ ਤੇ ਪੰਜਾਬੀ। ਜਦੋਂ ਕਿ 2011 ਵਿੱਚ ਹੋਈ ਮਰਦਮਸ਼ੁਮਾਰੀ ਵੇਲੇ ਪੰਜਾਬੀ ਤੀਸਰੇ ਸਥਾਨ ਤੇ ਸੀ। 2011 ਮਰਦਮਸ਼ੁਮਾਰੀ ਮੌਕੇ 273231 ਲੋਕਾਂ ਵੱਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਸੀ ਤੇ ਹੁਣ 21 ਮਾਰਚ 2021 ਨੂੰ ਹੋਈ ਮਰਦਮਸ਼ੁਮਾਰੀ ਮੌਕੇ 290645 ਲੋਕਾਂ ਵੱਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਹੈ । ਹੁਣ 17514 ਵੱਧ ਲੋਕਾਂ ਨੇ ਲਿੱਖਵਾਇਆ ਹੈ ਕਿ ਉਂਨਾਂ ਦੇ ਘਰਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ । ਪੰਜਾਬੀ ਬੋਲੀ ਦੇ ਚੌਥੇ ਅਸਥਾਨ ਉਪਰ ਰਹਿਣ ਨਾਲ ਇਕ ਵੇਰ ਤਾਂ ਬਰਤਾਨੀਆ ਅੰਦਰ ਵਸਣ ਵਾਲੇ ਪੰਜਾਬੀ ਮਾਂ ਬੋਲੀ ਦੇ ਪ੍ਰੇਮੀਆਂ ਨੂੰ ਇਸ ਗੱਲ ਨੂੰ ਵੱਡੇ ਪੱਧਰ ਉਪਰ ਪੜਚੋਲ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਗਿਆਨੀ ਰਵਿੰਦਰਪਾਲ ਸਿੰਘ ਜੀ ਨੇ ਆਖਿਆ ਕੇ ਅੱਜ ਸਮਾਂ ਇਹ ਦਸਦਾ ਹੈ ਕੇ ਜੇਕਰ ਪੰਜਾਬੀ ਮਾਂ ਬੋਲੀ ਨੂੰ ਬਚੋਣਾ ਹੈ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਇਕੱਠੀ ਹੋ ਕੇ ਬੱਚਿਆਂ ਨੂੰ ਪੰਜਾਬੀ ਵੱਲ ਪ੍ਰੇਰਿਤ ਕਰਨ ਲਈ ਪਲੇਟਫਾਰਮ ਤਿਆਰ ਕਰਨੇ ਪੈਣਗੇ। ਬਾਕੀ ਇਹ ਤਾਂ ਸਮਾ ਦੱਸੇ ਕਿ ਕੀ ਸੋਚਦੀ ਹੈ ਪੰਜਾਬੀਆਂ ਦੀ ਯੂ ਕੇ ਵਿੱਚ ਵੱਸਦੀ ਨੌਜਵਾਨ ਪੀੜ੍ਹੀ।

ਨਾਈਜੀਰੀਅਨ ਰੈਪਰ 'Burna Boy' ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ, UK 'ਚ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ 

ਨਾਈਜੀਰੀਅਨ ਰੈਪਰ 'Burna Boy' ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ, UK 'ਚ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ (ਅਮਨਜੀਤ ਸਿੰਘ ਖਹਿਰਾ)

MP ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਠੋਕਿਆ ਵੱਡਾ ਸਵਾਲ

ਬਰਤਾਨੀਆ ਦੇ ਪ੍ਰਧਾਨ ਮੰਤਰੀ ਵਲੋ 3000 ਕੰਮੀਆਂ ਦੇ ਵੀਜੇ ਦੇ ਬਿਆਨ ਤੇ ਐਮ ਪੀ ਤਨਮਨਜੀਤ ਸਿੰਘ ਢੇਸੀ ਨਾਲ ਪਾਰਲੀਮੈਂਟ ਵਿਚ ਤੂੰ ਤੂੰ ਮੈਂ ਮੈਂ ---ਜਰਨਲਿਸਟ ਅਮਨਜੀਤ ਸਿੰਘ ਖਹਿਰਾ ਦੀ ਰੀਪੋਰਟ 

Facebook Link ; https://fb.watch/gTyFg01z3q/

ਕਰਮ ਸਿੰਘ ਸਿੱਧੂ ਨੂੰ ਵੱਖ-ਵੱਖ ਆਗੂਆਂ ਨੇ ਦਿੱਤੀਆ ਸਰਧਾਜਲੀਆ

  ਹਠੂਰ,12,ਨਵੰਬਰ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਸ੍ਰੋਮਣੀ ਅਕਾਲੀ ਦਲ(ਬਾਦਲ)ਵਰਜੀਨੀਆ ਸਟੇਟ ਦੇ ਪ੍ਰਧਾਨ ਕੁਲਦੀਪ ਸਿੰਘ ਮੱਲ੍ਹਾ,ਗੁਰਦੀਪ ਸਿੰਘ ਸਿੱਧੂ ਯੂ ਕੇ ਅਤੇ ਬੇਟੀ ਸੁਰਿੰਦਰਪਾਲ ਕੌਰ ਤੱਖਰ ਦੇ ਸਤਿਕਾਰਯੋਗ ਪਿਤਾ ਸ:ਕਰਮ ਸਿੰਘ ਸਿੱਧੂ (88)ਆਪਣੀ ਸੰਸਾਰੀ ਯਾਤਰਾ ਪੂਰੀ ਕਰਦੇ ਹੋਏ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਕਰਮ ਸਿੰਘ ਸਿੱਧੂ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਸ੍ਰੀ ਗੁਰਦੁਆਰਾ ਸਾਹਿਬ ਸੰਤ ਬਾਬਾ ਮੱਘਰ ਸਿੰਘ ਜੀ ਪਿੰਡ ਮੱਲ੍ਹਾ ਵਿਖੇ ਪਾਏ ਗਏ।ਇਸ ਮੌਕੇ ਭਾਈ ਰਬਾਬੀ ਸਿੰਘ ਲੋਪੋਂ ਵਾਲਿਆ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਣ ਲਈ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ।ਇਸ ਮੌਕੇ ਸਰਧਾਜਲੀ ਸਮਾਗਮ ਵਿਚ ਪਹੁੰਚੇ ਸਾਬਕਾ ਵਿਧਾਇਕ ਐਸ ਆਰ ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਹੈਵਲੌਕ ਸ੍ਰੀ ਗੁਰਦੁਆਰਾ ਸਾਹਿਬ ਸਾਊਥਹਾਲ ਯੂ ਕੇ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ ਕਿ ਸ:ਕਰਮ ਸਿੰਘ ਸਿੱਧੂ ਨੇ ਸਖਤ ਮਿਹਨਤ ਕਰਕੇ ਆਪਣਾ ਸਾਰਾ ਜੀਵਨ ਮਨੁੱਖਤਾ ਦੇ ਲੇਖੇ ਲਾਇਆ,ਉਨ੍ਹਾ ਹਮੇਸਾ ਹੀ ਗਰੀਬ ਅਤੇ ਲੋੜਵੰਦਾ ਦੀ ਸਮੇਂ-ਸਮੇਂ ਤੇ ਸਹਾਇਤਾ ਕੀਤੀ।ਉਨ੍ਹਾ ਕਿਹਾ ਕਿ ਸ:ਕਰਮ ਸਿੰਘ ਸਿੱਧੂ ਨੂੰ ਪੰਜਾਬੀ,ਹਿੰਦੀ,ਅੰਗਰੇਜੀ ਅਤੇ ਉਰਦੂ ਆਦਿ ਭਾਸਾ ਦਾ ਡੂੰਘਾ ਗਿਆਨ ਸੀ।ਜਿਸ ਕਰਕੇ ਉਹ ਅਕਸਰ ਹੀ ਵੱਖ-ਵੱਖ ਭਸਾਵਾ ਦੀਆ ਕਿਤਾਬਾ ਅਤੇ ਅਖਬਾਰ ਪੜ੍ਹਦੇ ਰਹਿੰਦੇ ਸਨ।ਉਨ੍ਹਾ ਕਿਹਾ ਕਿ ਉਨ੍ਹਾ ਦਾ ਸਾਰਾ ਪਰਿਵਾਰ ਦੇਸ਼ਾ ਵਿਦੇਸਾ ਵਿਚ ਆਪਣੀ ਰੋਜੀ ਰੋਟੀ ਕਮਾ ਰਿਹਾ ਹੈ ਅਤੇ ਇਲਾਕੇ ਵਿਚ ਇਸ ਪਰਿਵਾਰ ਦਾ ਪੂਰਾ ਮਾਣ ਸਨਮਾਨ ਹੈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਨਿਭਾਈ ਅੰਤ ਵਿਚ ਉਨ੍ਹਾ ਦੇ ਵੱਡੇ ਸਪੁੱਤਰ ਪ੍ਰਧਾਨ ਕੁਲਦੀਪ ਸਿੰਘ ਮੱਲ੍ਹਾ ਨੇ ਸਮੂਹ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਸਮੂਹ ਸਿੱਧੂ ਪਰਿਵਾਰ ਵੱਲੋ ਸ:ਕਰਮ ਸਿੰਘ ਸਿੱਧੂ ਦੀ ਯਾਦ ਵਿਚ ਸ੍ਰੀ ਗੁਰਦੁਆਰਾ ਸਾਹਿਬ ਸੰਤ ਬਾਬਾ ਮੱਘਰ ਸਿੰਘ ਪਿੰਡ ਮੱਲ੍ਹਾ ਲਈ ਇੱਕ ਲੱਖ ਰੁਪਏ, ਪਿੰਡ ਮੱਲ੍ਹਾ ਦੇ ਛੇ ਆਗਣਵਾੜੀ ਸੈਟਰਾ ਲਈ, ਪਿੰਡ ਮੱਲ੍ਹਾ ਦੇ ਚਾਰ ਸਰਕਾਰੀ ਸਕੂਲਾ ਲਈ,ਸਰਕਾਰੀ ਹਸਪਤਾਲ ਮੱਲ੍ਹਾ ਅਤੇ ਪਿੰਡ ਦੇ ਵੱਖ-ਵੱਖ ਧਾਰਮਿਕ ਸਥਾਨਾ ਲਈ ਗਿਆਰਾ-ਗਿਆਰਾ ਸੌ ਰੁਪਏ ਦੀ ਰਾਸੀ ਭੇਂਟ ਕੀਤੀ ਗਈ।ਇਸ ਮੌਕੇ ਉਨ੍ਹਾ ਨਾਲ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਐਡਵੋਕੇਟ ਮਹਿੰਦਰਪਾਲ ਸਿੰਘ ਸਿੱਧਵਾ, ਐਡਵੋਕੇਟ ਗੁਰਤੇਜ ਸਿੰਘ ਗਿੱਲ, ਸਰਪੰਚ ਹਰਬੰਸ ਸਿੰਘ ਢਿੱਲੋ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਸਾਬਕਾ ਸਰਪੰਚ ਬਲਵੀਰ ਸਿੰਘ ਗਿੱਲ ਮੀਰਪੁਰ ਹਾਂਸ,ਸਾਬਕਾ ਸਰਪੰਚ ਗੁਰਮੇਲ ਸਿੰਘ, ਪੰਚ ਜਗਜੀਤ ਸਿੰਘ ਖੇਲਾ, ਨੰਬੜਦਾਰ ਜਗਜੀਤ ਸਿੰਘ ਮੱਲ੍ਹਾ, ਪ੍ਰਧਾਨ ਕੁਲਦੀਪ ਸਿੰਘ ਗੋਗਾ, ਸਤਨਾਮ ਸਿੰਘ ਸਰਾਂ,ਰਾਮ ਸਿੰਘ ਸਰਾਂ,ਯੂਥ ਆਗੂ ਜੋਤੀ ਮੱਲ੍ਹਾ, ਡੀ ਸੀ ਦੇ ਪ੍ਰਧਾਨ ਲਖਵੀਰ ਸਿੰਘ ਤੱਖਰ, ਡਾਕਟਰ ਸੁਖਦੇਵ ਬੁੱਟਰ ਯੂ ਐਸ ਏ, ਡਾ:ਪਵਨ ਬੁੱਟਰ,ਡਾਕਟਰ ਸੁਰਿੰਦਰ ਸਿੰਘ ਗਿੱਲ, ਡਾਕਟਰ ਜਸਵੰਤ ਸਿੰਘ ਢਿੱਲੋ, ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ, ਨਛੱਤਰ ਸਿੰਘ ਗਿੱਲ ਯੂ ਕੇ,ਮੇਵਾ ਸਿੰਘ ਖੰਗੂੜਾ ਜਰਮਨ, ਗੁਰਚਰਨ ਸਿੰਘ ਖੰਗੂੜਾ ਕੈਨੇਡਾ,ਬਾਰਾ ਸਿੰਘ ਮੁੰਡੀ,ਪ੍ਰਗਟ ਸਿੰਘ ਪੰਜਾਬ ਪੁਲਿਸ, ਡਾ:ਭੂਸਨ ਗਰਗ,ਸੁਖਦੇਵ ਸਿੰਘ ਗਰੇਵਾਲ ਯੂ ਕੇ, ਅਮਰਜੀਤ ਕੌਰ ਸਿੱਧੂ ਯੂ ਐਸ ਏ,ਗੁਰਦੀਪ ਸਿੰਘ ਸਿੱਧੂ ਯੂ ਕੇ,ਸੁਰਿੰਦਰ ਪਾਲ ਕੌਰ ਸਿੱਧੂ ਯੂ ਕੇ,ਸੁਖਦੀਪ ਸਿੰਘ ਯੂ ਕੇ,ਅਰਸ਼ਦੀਪ ਸਿੰਘ ਸਿੱਧੂ ਯੂ ਐਸ ਏ,ਬਲਜੀਤ ਸਿੰਘ ਭੋਲਾ, ਸੁਖਦੀਪ ਸਿੰਘ ਸੁੱਖਾ, ਬੂਟਾ ਸਿੰਘ ਸਿੱਧੂ, ਮਾਸਟਰ ਸਰਬਜੀਤ ਸਿੰਘ ਮੱਲ੍ਹਾ,ਗੁਰਪ੍ਰੀਤ ਸਿੰਘ,ਪੰਚ ਸੁਖਵਿੰਦਰ ਸਿੰਘ,ਪੰਚ ਪ੍ਰਿਤਪਾਲ ਕੌਰ,ਸਮੂਹ ਕਿੰਗਰਾ ਪਰਿਵਾਰ ਚਕਰ,ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਫੋਟੋ ਕੈਪਸ਼ਨ:- ਸ:ਕਰਮ ਸਿੰਘ ਸਿੱਧੂ ਨੂੰ ਵੱਖ-ਵੱਖ ਆਗੂ ਸਰਧਾਜਲੀਆ ਭੇਂਟ ਕਰਦੇ ਹੋਏ।

Bedford UK ਸ਼ਹਿਰ ਵਿਖੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਬੰਦੀ ਛੋੜ ਦਿਵਸ-Video

ਕਮਾਲ ਦੀ ਅਸ਼ਟ ਬਾਜ਼ੀ , ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਸੰਗਤਾਂ ਨੇ ਮਾਣਿਆਗੁਰਬਾਣੀ ਦਾ ਆਨੰਦ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ

ਇਤਿਹਾਸ ਵਿੱਚ ਪਹਿਲੀ ਵਾਰ ਏਸ਼ੀਅਨ ਮੂਲ ਦਾ ਵਿਅਕਤੀ ਬਣਿਆ ਬਰਤਾਨੀਆ ਦਾ ਪ੍ਰਧਾਨਮੰਤਰੀ

 ਦੀਵਾਲੀ ਦੀ ਇਕ ਅਹਿਮ ਰਾਤ ਨੂੰ ਜਗੇਗੀ ਬਰਤਾਨੀਆ ਦੀ 10 ਡਾਊਨਿੰਗ ਸਟ੍ਰੀਟ ਉੱਪਰ ਪ੍ਰਧਾਨਮੰਤਰੀ ਰਿਸ਼ੀ ਸੂਨਕ ਦੇ ਨਾਂ ਤੇ ਮੋਮਬੱਤੀ  

ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ  ਗੁਜਰਾਂਵਾਲਾ ਦੀ ਧਰਤੀ ਨੂੰ ਦੂਜੀ ਵਾਰ ਰਾਜ ਭਾਗ ਮਿਲੇਗਾ

ਲੰਡਨ, 24 ਅਕਤੂਬਰ ( ਅਮਰਜੀਤ ਸਿੰਘ ਗਰੇਵਾਲ)  ਅੱਜ ਤੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਹੋਣਗੇ ਰਿਸ਼ੀ ਸੂਨਕ  । ਰਿਸ਼ੀ ਸੂਨਕ ਤੇ ਬਰਤਾਨੀਆ ਦੇ ਪ੍ਰਧਾਨਮੰਤਰੀ ਬਣਨ ਨਾਲ ਇਤਿਹਾਸ ਨੇ ਇਕ ਹੋਰ ਵੱਡੀ ਕਰਵਟ ਲਈ  ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਂ ਵਾਲਾ ਦੀ ਧਰਤੀ ਦੇ ਖਾਨਦਾਨ ਨੂੰ ਰਾਜ ਸੱਤਾ ਤੇ ਬੈਠਿਆਂ ਦਿਖਾਇਆ ਸੀ ਤੇ ਹੁਣ ਰਿਸ਼ੀ ਸੁਨਕ ਨੇ ਇਹ ਇਤਿਹਾਸ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣ ਕੇ ਦੁਹਰਾਇਆ ਹੈ।
ਰਿਸ਼ੀ ਸੁਨਕ ਦੇ ਪੁਰਖਿਆਂ ਦਾ ਸ਼ਹਿਰ ਵੀ ਗੁਜਰਾਂਵਾਲਾ ਹੀ ਹੈ। ਲੰਮਾ ਸਮਾਂ ਪਹਿਲਾਂ ਉਹ ਇਸ ਸ਼ਹਿਰ ਨੂੰ ਛੱਡ ਕਮਾਈਆਂ ਕਰਨ ਪਰਦੇਸ ਤੁਰ ਗਏ ਸਨ।
ਅੱਜ ਰਿਸ਼ੀ ਸੂਨਕ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਨਾਲ ਪੂਰੀ ਦੁਨੀਆਂ ਵਿੱਚ ਵਸਣ ਵਾਲੇ ਪੰਜਾਬੀਆਂ ਦੀਆਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਵਿੱਚ ਹੋਰ ਚਾਰ ਗੁਣਾ ਵਾਧਾ ਹੋ ਗਿਆ ਹੈ  ।

British MP V Sharma ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚ ਵੋਟ ਪਾਉਣ ਆਏ ਨੂੰ ਕੱਢੀਆਂ ਗਾਲਾਂ-VIDEO

Argument between member of public and MP Varindera Sharma Southall London

ਕਈ ਇਸ ਤਰਾ ਦੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਸਾਡੇ ਸਮਾਜ ਵਿਚ ਸਿੱਖਾਂ ਪ੍ਰਤੀ ਕਿਤੇ ਨ ਕਿਤੇ ਮਾੜਾ ਪ੍ਰਭਾਵ ਛੜਦੀਆ ਹਨ

ਇਸੇ ਤਰ੍ਹਾਂ ਦੀ ਇਕ ਘਟਨਾ ਵਾਪਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧਕਾਂ ਦੀ ਚੋਣ ਦੀਆਂ ਵੋਟਾਂ ਵਾਲੇ ਦਿਨ

ਜਿੱਥੇ ਸਾਊਥਾਲ ਦੇ ਮੈਂਬਰ ਪਾਰਲੀਮੈਂਟ ਵੋਟਾਂ ਪਾਉਣ ਲਈ ਵੋਟ ਸਥਾਨ ਤੇ ਪੁੱਜੇ 

ਜਿੱਥੇ ਕੁਝ ਸੀਰੀਅਸ ਗੱਲਾਂ ਤੋਂ ਬਾਅਦ ਤੂੰ-ਤੂੰ ਮੈਂ-ਮੈਂ ਹੋ ਗਈ 

ਫਿਰ ਓਥੇ ਜੋਂ ਹੋਇਆ ਤੁਸੀ ਦੇਖ ਸਕਦੇ ਹੋ ਵੀਡਿਓ ਰਾਹੀ 

ਦੋਨੋਂ ਪਾਸਿਆਂ ਦੀ ਗੱਲ ਸੁਣਕੇ ਆਪਣਾ ਪ੍ਰਤੀ ਕਰਮ ਜਰੂਰ ਦੇਵੋ 

Facebook Video Link To Watch ; https://fb.watch/g0Zraui1Mp/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧਕਾਂ ਦੀ ਚੋਣ ਤੇ ਕੀ ਬੋਲੇ ਸਰਪੰਚ ਹਰਜੀਤ ਸਿੰਘ-Video

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਯੂਰਪ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਪ੍ਰਤੀ ਸਰਗਰਮੀਆਂ ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ What did Sarpanch Harjit Singh say about the election of the administrators of Gurdwara Sri Guru Singh Sabha Southall

Facebook Video Link; https://fb.watch/fSZsKqPYNb/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧਕਾਂ ਦੀ ਚੋਣ ਲੜ ਰਹੇ ਸ਼ੇਰ ਗਰੁੱਪ ਬਾਰੇ ਬੀਬੀ ਨੇ ਕੀ ਕਿਹਾ-Video

 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਬੀਬੀ ਗੁਰਵਿੰਦਰ ਕੌਰ ਯੂ ਕੇ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special discussion on the subject with Bibi Gurwinder Kaur UK ; A special report by S. Amanjit Singh Khaira

Facebook Video Link ; https://fb.watch/fSZRiztoRY/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ -Video

ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਸ਼ੇਰ ਗਰੁੱਪ ਦੇ ਉਮੀਦਵਾਰ ਕੌਂਸਲਰ ਕਮਲਪ੍ਰੀਤ ਕੌਰ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special discussion on the subject with Sher Group candidate Councillor Kamalpreet Kaur : A special report by S. Amanjit Singh Khaira

Facebook Video Link ; https://fb.watch/fSXWT1oJhY/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ-Video

ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਸ਼ੇਰ ਗਰੁੱਪ ਦੇ ਉਮੀਦਵਾਰ ਸ ਦਿਲਬਾਗ ਸਿੰਘ ਖਹਿਰਾ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special discussion on the subject with Sher Group candidate S. Dilbagh Singh Khaira A special report by S. Amanjit Singh Khaira

Facebook Video Link ; https://fb.watch/fSYSPQGh23/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ-Video

 

ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਸ਼ੇਰ ਗਰੁੱਪ ਦੇ ਸਪੋਰਟ ਕਬੱਡੀ ਪ੍ਰਮੋਟਰ ਬਿੱਲਾ ਗਿੱਲ ਦੀਨੇਵਾਲਿਆਂ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special conversation on the subject with Sher Group's Sport Kabaddi Promoter Billa Gill Dinewalia A special report by S. Amanjit Singh Khaira

Facebook Video Link ; https://fb.watch/fSYJ1mE5xG/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ-Video

ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਸ਼ੇਰ ਗਰੁੱਪ ਦੇ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special discussion on the subject with Sher Group Chairman S Gurmail Singh Malhi A special report by S. Amanjit Singh Khaira

Facebook Video Link ; https://fb.watch/fSYt_COsrV/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ-Video

ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਸ ਪ੍ਰਤਾਪ ਸਿੰਘ ਮੂਮੀਂ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special discussion on the subject with Kabaddi Parmoter Partap Singh Mumi A special report by S. Amanjit Singh Khaira

Favebook Video Link ; https://fb.watch/fSYhUPdrwA/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ -Video

ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਸ਼ੇਰ ਗਰੁੱਪ ਦੇ ਉਮੀਦਵਾਰ ਗੁਰਬਚਨ ਸਿੰਘ ਅਟਵਾਲ , ਹਰਬੰਸ ਸਿੰਘ ਕੁਲਾਰ ਸੇਵਾਦਾਰ ਦਲਜੀਤ ਸਿੰਘ ਗਰੇਵਾਲ ਬੀ ਐਮ ਈ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special discussion on the subject with Sher Group candidate Gurbachan Singh Atwal & Harbans Singh Kular and Sevada Daljit Singh Garwal A special report by S. Amanjit Singh Khaira

Facebook Video Link ; https://fb.watch/fSY4T6nDOM/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ-Video

ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਸ਼ੇਰ ਗਰੁੱਪ ਦੇ ਉਮੀਦਵਾਰ ਮੌਜੂਦਾ ਕੌਂਸਲਰ ਬੀਬੀ ਕਮਲਪ੍ਰੀਤ ਕੌਰ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special discussion on the subject with Sher Group candidate Bibi Kamalpreet Kaur Councillor A special report by S. Amanjit Singh Khaira

Facebook Video Link ; https://fb.watch/fSXWT1oJhY/

ਕੌਣ ਪੈਦਾ ਕਰਦਾ ਹੈ ਗੈਂਗਸਟਰ ? ਕਬੱਡੀ ਅਤੇ ਗਾਇਕੀ ਕਿਵੇਂ ਜੁੜਿਆ ਗੈਂਗਸਟਰ ਦੇ ਨਾਲ ? Video

ਨਸ਼ੇ ਤੋਂ ਬਾਦ ਹੁਣ ਕਬੱਡੀ ਤੇ ਗਾਇਕੀ ਗੈਂਗਸਟਰ ਦੀ ਪਕੜ ਵਿੱਚ ਵਿਸ਼ੇਸ਼ ਗਲਬਾਤ ਅਮਨਜੀਤ ਸਿੰਘ ਖਹਿਰਾ ਅਤੇ ਅਮਰਜੀਤ ਸਿੰਘ ਗਰੇਵਾਲ UK

ਪੰਜਾਬ ਚ ਔਰਤ ਸਿਰਫ਼ ਥਪ੍ੜਾ ਜੋਗੀ ਹੀ ਕਿਉ ? Video

MLA ਦੇ ਬਜਿਆ ਥੱਪੜ ਪੰਜਾਬ ਚ ਔਰਤ ਨਾਲ ਹੋ ਰਹੇ ਦੁਰ ਵਿਵਹਾਰ ਦੀ ਮੂਹ ਬੋਲਦੀ ਤਸਵੀਰ ਵਿਸ਼ੇਸ ਗਲਬਾਤ ਅਮਨਜੀਤ ਸਿੰਘ ਖਹਿਰਾ ਅਤੇ ਅਮਰਜੀਤ ਸਿੰਘ ਗਰੇਵਾਲ UK

ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਹੋਈ ਲੜਾਈ ਪੰਜਾਬੀਆਂ ਲਈ ਵੱਡੀ ਨਮੋਸ਼ੀ ਲੈ ਕੇ ਆਈ !!Video

ਲੜਾਈ ਵਾਲੇ ਬਹੁਤਾਤ ਨੌਜੁਆਨ ਹੋਣਗੇ ਡਿਪੋਟ ? ਮਾਪਿਆਂ ਦੀਆਂ ਆਸਾਂ ਤੇ ਫੇਰਿਆ ਪਾਣੀ! ਅਮਨਜੀਤ ਸਿੰਘ ਖੈਹਿਰਾ ਦੀ ਅਮਰਜੀਤ ਸਿੰਘ ਗਰੇਵਾਲ ਨਾਲ ਵਿਸ਼ੇਸ਼ ਗੱਲਬਾਤ