ਬਰਮਿੰਘਮ, 05 ਜਨਵਰੀ ( ਗਿਆਨੀ ਰਵਿੰਦਰਪਾਲ ਸਿੰਘ ) ਆਪ ਜੀ ਨੂੰ ਬਹੁਤ ਹੀ ਦੁੱਖੀ ਹਿਰਦੇ ਨਾਲ ਦੱਸਿਆ ਜਾਦਾ ਹੈ ਕਿ ਸਿੱਖ ਪੰਥ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਪ੍ਰਸਿੱਧ ਬਿਜਨਿਸਮੈਨ ਪੰਥਕ ਸੇਵਾਦਾਰ, ਗੁਰਦੁਆਰਾ ਸਾਹਿਬ ਸ਼੍ਰੀ ਹਰਿ ਰਾਏ ਜੀ ਵੈਸਟ ਬ੍ਰੋਮਵਿਚ ਦੇ ਸੇਵਾਦਾਰ, ਟਰਸਟੀ ਸੰਗਤ ਟੀਵੀ ਭਾਈ ਰਣਧੀਰ ਸਿੰਘ ਸਿੱਧੂ ਜੀ ਅਕਾਲ ਪੁਰਖ ਵਾਹਿਗੁਰੂ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅੱਜ ਦੁਬਈ ਦੇ ਵਿੱਚ ਸਦਾ ਲਈ ਸਦੀਵੀ ਵਿਛੋੜਾ ਦੇ ਗਏ ਹਨ। ਅਦਾਰਾ ਜਨ ਸ਼ਕਤੀ ਨਿਊਜ਼ ਵਲੋ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਵਾਹਿਗੁਰੂ ਭਾਈ ਰਣਧੀਰ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ। ਖਾਲਸਾ ਪੰਥ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।