ਜਗਰਾਓਂ 14 ਸਤੰਬਰ (ਅਮਿਤ ਖੰਨਾ): ਪ੍ਰਾਈਵੇਟ ਕਾਲਜ ਨਾਨ ਟੀਚਿੰਗ ਯੂਨੀਅਨ ਪੰਜਾਬ ਦੀ ਕਾਰਜਕਾਰੀ ਮੀਟਿੰਗ ਪ੍ਰੇਮ ਚੰਦ ਮਾਰਕੰਡਾ ਐਮ ਐਸ ਡੀ ਕਾਲਜ ਕੈਂਪਸ ਜਲੰਧਰ ਵਿਖੇ ਪ੍ਰਧਾਨ ਮਨਦੀਪ ਸਿੰਘ ਬੇਦੀ ਖ਼ਾਲਸਾ ਕਾਲਜ ਅੰਮ੍ਰਿਤਸਰ ਜਨਰਲ ਸਕੱਤਰ ਵਿਵੇਕ ਮਾਰਕੰਡਾ ਬੀ ਐਲ ਐਮ ਕਾਲਜ ਨਵਾਂਸ਼ਹਿਰ ਉੱਪ ਪ੍ਰਧਾਨ ਡਾ ਅਨਿਲ ਸ਼ਰਮਾ ਐਸ ਡੀ ਪੀ ਕਾਲਜ ਲੁਧਿਆਣਾ ਪ੍ਰੈੱਸ ਸਕੱਤਰ ਕਸ਼ਮੀਰ ਦੁਆਬਾ ਕਾਲਜ ਜਲੰਧਰ ਉਪ ਪ੍ਰਧਾਨ ਗੁਲਸ਼ਨ ਕੁਮਾਰ ਡੀ ਏ ਵੀ ਕਾਲਜ ਜਗਰਾਓਂ ਦੀ ਪ੍ਰਧਾਨਗੀ ਹੇਠ ਹੋਈ ਆਗੂਆਂ ਨੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੇ ਵਿੱਦਿਆ ਦੇ ਮੰਦਰਾਂ ਪ੍ਰਤੀ ਰੁੱਖਾ ਰਵੱਈਆ ਅਪਨਾਉਣ ਤਨਖਾਹਾਂ ਦੀਆਂ ਗਰਾਟਾਂ ਦੇਰ ਨਾਲ ਜਾਰੀ ਕਰਨ ਦੀ ਨੀਤੀ ਦੀ ਨਿਖੇਧੀ ਕੀਤੀ ਉਨ•ਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨਾਲ ਮਿਲ ਕੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ ਤੇ ਉਨ•ਾਂ ਵੱਲੋਂ ਮੰਗਾਂ ਜਲਦੀ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਕਿ ਯੂਨੀਅਨ ਆਗੂਆਂ ਨੇ ਕਿਹਾ ਕਿ ਕਾਲਜ ਦੇ ਮੁਲਾਜ਼ਮਾਂ ਪ੍ਰਤੀ ਸਰਕਾਰ ਦੀ ਮਾੜੀ ਸੋਚ ਕਾਰਨ ਰੋਸ ਹੈ ਅਤੇ ਉਹ ਹੁਣ ਸਰਕਾਰ ਨਾਲ ਆਰ ਪਾਰ ਦੀ ਲੜਾਈ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਸ ਮੌਕੇ 22 ਕਾਲਜਾਂ ਦੇ ਆਗੂਆਂ ਨੇ ਹਿੱਸਾ ਲਿਆ ਇਸ ਮੌਕੇ ਡੀ ਏ ਵੀ ਕਾਲਜ ਜਲੰਧਰ ਯੂਨੀਅਨ ਦੇ ਪ੍ਰਧਾਨ ਮਨੋਜ ਕੁਮਾਰ ਰਵਿੰਦਰ ਕਾਲੀਆ ਅਰੁਣ ਦੇਵ ਰਾਮਦੇਵ ਅਜੇਪਾਲ ਸਤਿੰਦਰ ਅਤੇ ਬਟਾਲਾ ਦੇ ਪ੍ਰਦੀਪ ਕੁਮਾਰ ਬੀਬੀਕੇ ਡੀਏਵੀ ਕਾਲਜ ਅੰਮ੍ਰਿਤਸਰ ਦੀ ਪੂਰੀ ਟੀਮ ਵਿਕੇਸ਼ ਕੁਮਾਰ ਜਲਾਲਾਬਾਦ ਤੇ ਸੁਨੀਲ ਕੁਮਾਰ ਫਿਲੌਰ ਆਦਿ ਹਾਜ਼ਰ ਸਨ