ਜਗਰਾਉਂ (ਜਸਮੇਲ ਗ਼ਾਲਿਬ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਜਿਲਾ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਅਕਾਲੀ ਵਿਧਾਇਕ ਵਲੋਂ ਕਿਸਾਨ ਆਗੂ ਪਵਨ ਸਿੰਘ ਧਨੋਆ ਵਲੋਂ ਕਾਂਗਰਸੀ ਆਗੂ ਨੂੰ ਕੀਤੇ ਸਵਾਲਾਂ ਨੂੰ ਅਪਣੇ ਸਿਆਸੀ ਲਾਹੇ ਲਈ ਵਰਤਣ ਦਾ ਜਥੇਬੰਦੀ ਨੇ ਸਖਤ ਨੋਟਿਸ ਲਿਆ ਹੈ। ਉਨਾਂ ਕਿਹਾ ਕਿ ਕਿਸੇ ਦੇ ਮੌਢੇ ਤੇ ਰੱਖ ਕੇ ਚਲਾਉਣ ਦੀ ਥਾਂ ਅਪਣੇ ਤਰਕ ਵਿਧਾਇਕ ਨੂੰ ਅਪਣੀ ਕਰਨੀ ਚੋਂ ਲਭਣੇ ਚਾਹੀਦੇ ਹਨ।ਵਰਨਣਯੋਗ ਹੈ ਕਿ ਬੀਤੇ ਦਿਨੀਂ ਪਿੰਡ ਤਲਵੰਡੀ ਕਲਾਂ ਵਿਖੇ ਕਾਂਗਰਸ ਦੇ ਉਮੀਦਵਾਰ ਵਿਧਾਇਕ ਦੇ ਸਹਿਕਾਰੀ ਸੁਸਾਇਟੀ ਦੇ ਮੁਨਾਫਾ ਵੰਡ ਸਮਾਗਮ ਚ ਕਿਸਾਨ ਆਗੂ ਵਲੋਂ ਸਵਾਲ ਕਰਨ ਤੇ ਕਾਂਗਰਸੀ ਆਗੂ ਨੂੰ ਸਮਾਗਮ ਵਿਚਾਲੇ ਛਡ ਕੇ ਜਾਣ ਲਈ ਮਜਬੂਰ ਹੋਣਾ ਪਿਆ ਸੀ।ਉਪਰੰਤ ਇਸ ਘਟਨਾ ਨੂੰ ਜੇਕਰ ਕੋਈ ਕਿਸਾਨ ਜਥੇਬੰਦੀ ਦਾ ਨਾਮ ਲੈ ਕੇ ਅਪਣੇ ਵੋਟ ਫਾਇਦੇ ਲਈ ਵਰਤਦਾ ਹੈ ਤਾਂ ਇਹ
ਨਿੰਦਣਯੋਗ ਹੈ। ਉਨਾਂ ਕਿਹਾ ਕਿ ਅਕਾਲੀਆਂ ਦੇ ਰਾਜ ਚ ਵੀ ਸੁਸਾਇਟੀਆਂ ਦੀਆਂ ਚੋਣਾਂ ਚ ਇਸੇ ਤਰਾਂ ਨੰਗੀ ਚਿੱਟੀ ਧਕੇਸ਼ਾਹੀ ਕੀਤੀ ਜਾਂਦੀ ਰਹੀ ਹੈ ਜਿਹੋ ਜਿਹੀ ਕਾਂਗਰਸੀਆਂ ਨੇ ਕੀਤੀ ਹੈ ।ਇਸ ਸਮੇਂ ਉਨਾਂ ਕਿਸਾਨਾਂ ਨੂੰ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੂੰ ਮੁੰਹ ਨਾ ਲਾਉਣ ਦੀ ਅਪੀਲ ਕੀਤੀ ਹੈ।ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਕੰਵਲਜੀਤ ਖੰਨਾ ਆਦਿ ਆਗੂ ਹਾਜ਼ਰ ਸਨ।