ਜਗਰਾਓਂ 4 ਸਤੰਬਰ (ਅਮਿਤ ਖੰਨਾ) ਡੀਏਵੀ ਸੈਂਟਨਰੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਵਿਦਿਆਰਥੀਆਂ ਦੀਆਂ ਚਹਿਕਦੀਆਂ ਸ਼ੁੱਭ-ਇੱਛਾਵਾਂ ਨੇ ਸਾਰੇ ਅਧਿਆਪਕਾਂ ਦੇ ਦਿਨ ਨੂੰ ਯਾਦਗਾਰ ਬਣਾ ਦਿੱਤਾ। ਵਿਦਿਆਰਥੀਆਂ ਨੇ ਕੇਕ ਕੱਟ ਕੇ ਪ੍ਰਿੰਸੀਪਲ ਸਾਹਿਬ ਅਤੇ ਅਧਿਆਪਕਾਂ ਨੂੰ ਟੀਚਰਜ਼ ਡੇਅ ਦੀਆਂ ਮੁਬਾਰਕਾਂ ਦਿੱਤੀਆਂ। ਪ੍ਰਿੰਸੀਪਲ ਸਾਹਿਬ ਨੇ ਬੱਚਿਆਂ ਨੂੰ ਚਾਕਲੇਟ ਅਤੇ ਪੈੱਨ ਵੰਡ ਕੇ ਉਹਨਾਂ ਨੂੰ ਬਿਹਤਰ ਭਵਿੱਖ ਦੇ ਅਸ਼ੀਰਵਾਦ ਨਾਲ ਆਪਣਾ ਪਿਆਰ ਭੇਂਟ ਕੀਤਾ। ਵਿਦਿਆਰਥੀਆਂ ਨੇ ਕਵਿਤਾਵਾਂ ਗਾ- ਕੇ ਅਤੇ ਦਿਲਚਸਪ ਖੇਡਾਂ ਖਿਡਾ ਕੇ ਜਿੱਥੇ ਅਧਿਆਪਕਾਂ ਦੇ ਦਿਨ ਨੂੰ ਯਾਦਗਾਰ ਬਣਾਇਆ ਉੱਥੇ ਉਨ•ਾਂ ਨੂੰ ਇਨਾਮ ਵੀ ਵੰਡੇ। ਗੀਤ ਅਤੇ ਨਾਚ ਦੀਆਂ ਪੇਸ਼ਕਾਰੀਆਂ ਨੇ ਪੂਰੇ ਵਾਤਾਵਰਨ ਨੂੰ ਆਨੰਦਿਤ ਕਰ ਦਿੱਤਾ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰੈਜ਼ੀਡੈਂਟ ਸ੍ਰੀ ਲਾਲ ਚੰਦ ਮੰਗਲਾ ਅਤੇ ਸ੍ਰੀਮਤੀ ਸੀਮਾ ਮੰਗਲਾ, ਸਕੱਤਰ ਸ੍ਰੀ ਪ੍ਰਕਾਸ਼ ਜੈਨ, ਚੇਅਰਮੈਨ ਡਾਕਟਰ ਗੁਰਦਰਸ਼ਨ ਮਿੱਤਲ, ਜੋਨ ਚੇਅਰਮੈਨ ਸ੍ਰੀ ਚਰਨਜੀਤ ਸਿੰਘ ਭੰਡਾਰੀ ਦੇ ਨਾਲ ਕਈ ਪਤਵੰਤੇ ਸੱਜਣ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਇਹਨਾਂ ਨੇ ਪ੍ਰਿੰਸੀਪਲ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਆ । ਸ੍ਰੀਮਤੀ ਸਤਵਿੰਦਰ ਕੌਰ, ਸ੍ਰੀਮਤੀ ਸੀਮਾ ਬੱਸੀ, ਸ਼੍ਰੀਮਤੀ ਰੇਣੁ ਕੌੜਾ, ਸ੍ਰੀਮਤੀ ਸੁੱਖਜੀਵਨ ਸ਼ਰਮਾ, ਸ਼੍ਰੀਮਤੀ ਮੀਨਾ ਨਾਗਪਾਲ ਆਦਿ ਅਧਿਆਪਕਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਸਾਹਿਬ ਸ਼੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਆਦਰ ਕਰਨ ਅਤੇ ਉਹਨਾਂ ਦੇ ਦੱਸੇ ਨਕਸ਼ੇ ਕਦਮਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਅਧਿਆਪਕਾਂ ਨੂੰ ਯਾਦਗਾਰੀ ਤੋਹਫੇ ਦੇ ਕੇ ਉਨ•ਾਂ ਦੇ ਚੰਗੇ ਭਵਿੱਖ ਲਈ ਅਸੀਸਾਂ ਦਿੱਤੀਆਂ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।